Appam - Punjabi

ਜੂਨ 06 – ਕਮੀ ਵਿੱਚ ਦਿਲਾਸਾ!

“ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ”(ਫਿਲਿੱਪੀਆਂ 4:19)।

ਕਮੀ ਅਤੇ ਘਾਟ ਵਿੱਚ ਰਹਿਣਾ ਸੱਚਮੁੱਚ ਦੁਖਦਾਈ ਹੈ। ਹਰ ਕਮੀ, ਭਾਵੇਂ ਉਹ ਸਰੀਰਕ ਅਪਾਹਜਤਾ ਹੋਵੇ, ਆਰਥਿਕ ਕਮੀ ਹੋਵੇ, ਸ਼ਾਂਤੀ ਦੀ ਕਮੀ ਹੋਵੇ ਜਾਂ ਗਿਆਨ ਦੀ ਕਮੀ ਹੋਵੇ – ਦੁਖਦਾਈ ਹੈ। ਪਰ ਅੱਜ ਪ੍ਰਭੂ ਸਾਨੂੰ ਕਹਿੰਦੇ ਹਨ ਕਿ ਉਹ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਅਤੇ ਕਮੀਆਂ ਨੂੰ ਪੂਰਾ ਕਰਨਗੇ।

ਪਵਿੱਤਰ ਸ਼ਾਸਤਰ ਇੱਕ ਵਿਆਹ ਦੇ ਬਾਰੇ ਵਰਣਨ ਕਰਦਾ ਹੈ ਜਿਹੜਾ ਗਲੀਲ ਦੇ ਕਾਨਾ ਵਿੱਚ ਹੋਇਆ ਸੀ। ਉਸ ਵਿਆਹ ਵਿੱਚ ਯਿਸੂ ਅਤੇ ਉਸਦੇ ਚੇਲਿਆਂ ਨੂੰ ਬੁਲਾਇਆ ਗਿਆ ਸੀ। ਮੈਅ ਦੀ ਕਮੀ ਸੀ। ਯਿਸੂ ਦੀ ਮਾਤਾ ਮਰਿਯਮ ਉਸ ਦੇ ਕੋਲ ਗਈ ਅਤੇ ਉਸ ਨੂੰ ਕਮੀ ਅਤੇ ਜ਼ਰੂਰਤ ਦੇ ਬਾਰੇ ਦੱਸਿਆ।

ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੱਟਾਂ ਨੂੰ ਪਾਣੀ ਨਾਲ ਭਰ ਦਿਓ।” ਅਤੇ ਉਨ੍ਹਾਂ ਨੇ ਮੱਟਾਂ ਨੂੰ ਨੱਕੋ-ਨੱਕ ਭਰ ਦਿੱਤਾ। ਅਤੇ ਉਸਨੇ ਉਸ ਪਾਣੀ ਨੂੰ ਦਾਖ਼ਰਸ ਵਿੱਚ ਬਦਲ ਦਿੱਤਾ। ਉਸਨੇ ਇਸਨੂੰ ਪਹਿਲੀ ਮੈਅ ਨਾਲੋਂ ਵਧੀਆ ਅਤੇ ਮਿੱਠੀ ਹੋਣ ਲਈ ਬਰਕਤ ਦਿੱਤੀ।

ਉਸੇ ਤਰ੍ਹਾਂ, ਪ੍ਰਮੇਸ਼ਵਰ ਤੁਹਾਡੀ ਬੁੱਧ ਦੀ ਘਾਟ ਨੂੰ ਪੂਰਾ ਕਰਨ ਦੇ ਯੋਗ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ”(ਯਾਕੂਬ ਦੀ ਪੱਤ੍ਰੀ 1:5)। ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਪ੍ਰਮੇਸ਼ਵਰ ਤੋਂ ਬੁੱਧ ਮੰਗਦੇ ਹੋ, ਤਾਂ ਉਹ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਨੂੰ ਇੱਕ ਮਹਾਨ ਗਿਆਨ, ਬੁੱਧ ਅਤੇ ਸਮਝ ਨਾਲ ਭਰ ਦੇਵੇਗਾ।

ਪ੍ਰਮੇਸ਼ਵਰ ਤੁਹਾਡੇ ਵਿਸ਼ਵਾਸ ਵਿਚਲੀ ਕਮੀ ਨੂੰ ਵੀ ਪੂਰਾ ਕਰਦਾ ਹੈ। ਪਵਿੱਤਰ  ਸ਼ਾਸਤਰ ਕਹਿੰਦਾ ਹੈ: “ਅਸੀਂ ਰਾਤ-ਦਿਨ ਬਹੁਤ ਹੀ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਵਿਸ਼ਵਾਸ ਦੀ ਘਾਟ ਨੂੰ ਪੂਰਾ ਕਰ ਦੇਈਏ”(1 ਥੱਸਲੁਨੀਕੀਆਂ 3:10)। ਜਦੋਂ ਤੁਸੀਂ ਆਪਣੇ ਵਿਸ਼ਵਾਸ ਨੂੰ ਕਮਜ਼ੋਰ ਸਮਝਦੇ ਹੋ, ਤਾਂ ਆਪਣੀ ਪ੍ਰਾਰਥਨਾ ਵਿੱਚ ਪਰਮੇਸ਼ੁਰ ਤੋਂ ਇਸ ਦੇ ਬਾਰੇ ਬੇਨਤੀ ਕਰੋ। ਅਤੇ ਯਹੋਵਾਹ ਤੁਹਾਡੇ ਵਿਸ਼ਵਾਸ ਨੂੰ ਦ੍ਰਿੜ੍ਹ ​​ਕਰੇਗਾ। ਉਹ ਤੁਹਾਡੇ ਆਤਮਿਕ ਜੀਵਨ ਦੀ ਹਰ ਕਮੀ ਨੂੰ ਵੀ ਪੂਰਾ ਕਰੇਗਾ। “ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ”(1 ਕੁਰਿੰਥੀਆਂ 1:7)।

ਪ੍ਰਮੇਸ਼ਵਰ ਦੇ ਬੱਚਿਓ, ਆਪਣੀਆਂ ਸਾਰੀਆਂ ਕਮੀਆਂ ਅਤੇ ਘਟੀਆਂ ਨੂੰ ਸਵੀਕਾਰ ਕਰੋ ਅਤੇ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ, ਜਿਹੜਾ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਦਾ ਹੈ। ਅਤੇ ਪ੍ਰਭੂ ਆਪਣੇ ਉਸ ਧਨ ਦੇ ਅਨੁਸਾਰ ਜਿਹੜੀ ਮਹਿਮਾ ਸਾਹਿਤ ਮਸੀਹ ਯਿਸੂ ਦੇ ਦੁਆਰਾ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਹ ਤੁਹਾਨੂੰ ਦਿਲਾਸਾ ਦੇਵੇਗਾ ਅਤੇ ਤੁਹਾਨੂੰ ਮਜ਼ਬੂਤ ​​ਕਰੇਗਾ।

ਅਭਿਆਸ ਕਰਨ ਲਈ – “ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ”(ਯਾਕੂਬ 1:4)।

Leave A Comment

Your Comment
All comments are held for moderation.