Appam - Punjabi

ਜੁਲਾਈ 30 – ਇੱਕ ਜਿਹੜਾ ਯੋਗ ਹੈ!

“ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ”(ਲੂਕਾ ਦੀ ਇੰਜੀਲ 21:36)।

‘ਯੋਗ’ ਦਾ ਅਰਥ ਹੈ ਉਹ ਵਿਅਕਤੀ ਜਿਹੜਾ ਪੜਿਆ ਲਿਖਿਆ ਜਾਂ ਯੋਗ ਹੋਵੇ। ਕਿਸੇ ਖ਼ਾਸ ਨੌਕਰੀ ਦੇ ਲਈ ਅਰਜ਼ੀ ਦੇਣ ਜਾਂ ਚੋਣ ਵਿੱਚ ਆਪਣੀ ਵੋਟ ਪਾਉਣ ਦੇ ਲਈ ਯੋਗਤਾ ਦੇ ਮਾਪਦੰਡ ਹਨ। ਡਾਕਟਰ ਜਾਂ ਇੰਜੀਨੀਅਰ ਦੇ ਵਜੋਂ ਅਭਿਆਸ ਕਰਨ ਦੇ ਲਈ ਤੁਹਾਡੇ ਕੋਲ ਵਿਸ਼ੇਸ਼ ਯੋਗਤਾ ਹੋਣੀ ਚਾਹੀਦੀ ਹੈ। ਜਦੋਂ ਅਜਿਹੇ ਦੁਨਿਆਵੀ ਕਿੱਤਿਆਂ ਦੇ ਲਈ ਵੀ ਯੋਗਤਾ ਦੇ ਅਜਿਹੇ ਮਾਪਦੰਡ ਹੁੰਦੇ ਹਨ, ਤਾਂ ਸੋਚੋ ਕਿ ਤੁਹਾਨੂੰ ਪ੍ਰਭੂ ਦੇ ਸਨਮੁੱਖ ਖੜ੍ਹੇ ਹੋਣ ਦੇ ਲਈ ਕਿੰਨੇ ਜ਼ਿਆਦਾ ਯੋਗ ਅਤੇ ਲਾਇਕ ਹੋਣਾ ਚਾਹੀਦਾ ਹੈ! ਅੱਜ ਅਸੀਂ ਕੁੱਝ ਪਹਿਲੂਆਂ ਉੱਤੇ ਧਿਆਨ ਕਰਾਂਗੇ।

ਸਭ ਤੋਂ ਪਹਿਲਾਂ, ਰਸੂਲ ਪੌਲੁਸ ਲਿਖਦਾ ਹੈ ਕਿ ਤੁਹਾਨੂੰ ਚਾਹੀਦਾ ਹੈ: “ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚੱਲੋ! ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ!”(ਅਫ਼ਸੀਆਂ 4:1,2)। ਪ੍ਰਭੂ ਨੇ ਤੁਹਾਨੂੰ ਉਸਦੇ ਬੱਚੇ ਹੋਣ ਦੇ ਲਈ, ਉਸਦੇ ਨਾਲ ਵਾਰਸ ਬਣਨ ਦੇ ਲਈ, ਉਸਦੇ ਭਰਾ ਅਤੇ ਮਿੱਤਰ ਬਣਨ ਦੇ ਲਈ ਬੁਲਾਇਆ ਹੈ। ਉਸ ਨੇ ਤੁਹਾਨੂੰ ਆਪਣੀ ਦੁਲਹਣ ਬਣਨ ਦੇ ਲਈ ਵੀ ਬੁਲਾਇਆ ਹੈ, ਤਾਂਕਿ ਉਸ ਦੇ ਨਾਲ ਗਹਿਰੀ ਸੰਗਤੀ ਵੀ ਹੋਵੇ। ਪ੍ਰਮੇਸ਼ਵਰ ਨੇ ਕਈਆਂ ਨੂੰ ਉਦੋਂ ਵੀ ਬੁਲਾਇਆ ਜਦੋਂ ਉਹ ਆਪਣੀ ਮਾਂ ਦੀ ਕੁੱਖ ਵਿੱਚ ਹੁੰਦੇ ਹਨ, ਉਨ੍ਹਾਂ ਵਿੱਚੋਂ ਕੁੱਝ ਕੁ ਨੂੰ ਉਸਨੇ ਇਸ ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲਾਂ ਵੀ ਬੁਲਾਇਆ ਸੀ, ਕਈਆਂ ਨੂੰ ਉਸਨੇ ਬਿਪਤਾ ਵਿੱਚ ਬੁਲਾਇਆ ਸੀ। ਬੁਲਾਉਣ ਦਾ ਸਮਾਂ ਜਾਂ ਤਰੀਕਾ ਜੋ ਵੀ ਹੋਵੇ, ਤੁਹਾਨੂੰ ਉਸ ਬੁਲਾਵੇ ਦੇ ਯੋਗ ਦੇਖਿਆ ਜਾਣਾ ਚਾਹੀਦਾ ਹੈ।

ਦੂਸਰਾ, ਤੁਹਾਨੂੰ ਮਸੀਹ ਦੀ ਖੁਸ਼ਖਬਰੀ ਦੇ ਯੋਗ ਹੋਣਾ ਚਾਹੀਦਾ ਹੈ। “ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ”(ਫਿਲਿੱਪੀਆਂ 1:27)। ਇੱਥੇ ‘ਖੁਸ਼ਖਬਰੀ’ ਸ਼ਬਦ ਕਿਸੇ ਆਮ ਸੰਦੇਸ਼ ਦੀ ਗੱਲ ਨਹੀਂ ਕਰ ਰਿਹਾ ਹੈ। ਖੁਸ਼ਖਬਰੀ ਪਿਆਰ ਦਾ ਸੰਦੇਸ਼ ਹੈ, ਪ੍ਰਭੂ ਦੇ ਕੀਮਤੀ ਲਹੂ ਦੁਆਰਾ ਖਰੀਦੀ ਗਈ ਤੁਹਾਡੀ ਆਤਮਾ ਦੇ ਛੁਟਕਾਰਾ ਦਾ ਸੰਦੇਸ਼ ਹੈ। ਖੁਸ਼ਖਬਰੀ ਵਿੱਚ ਸਾਡੇ ਪ੍ਰਭੂ ਦੇ ਦੁੱਖ, ਉਸਦੀ ਮੌਤ, ਉਸਦੇ ਦਫ਼ਨਾਉਣ ਅਤੇ ਉਸਦੇ ਜੇਤੂ ਅਤੇ ਮੁੜ ਤੋ ਜੀ ਉੱਠਣਾ ਸ਼ਾਮਿਲ ਹਨ।

ਸਾਨੂੰ ਇਹ ਖੁਸ਼ਖਬਰੀ ਦਾ ਪ੍ਰਚਾਰ ਇੰਨੀ ਆਸਾਨੀ ਨਾਲ ਨਹੀਂ ਮਿਲਿਆ। ਪਰ ਪਰਮੇਸ਼ੁਰ ਦੇ ਬਹੁਤ ਸਾਰੇ ਰਸੂਲ ਅਤੇ ਸੰਤ ਸਾਡੇ ਹੱਥਾਂ ਵਿੱਚ ਮਸੀਹ ਦੀ ਖੁਸ਼ਖਬਰੀ ਦੇਣ ਤੋਂ ਪਹਿਲਾਂ ਸ਼ਹੀਦ ਹੋਏ, ਜਿਉਂਦੇ ਸਾੜ ਦਿੱਤੇ ਗਏ ਅਤੇ ਮਹਾਨ ਕੁਰਬਾਨੀਆਂ ਕੀਤੀਆਂ ਗਈਆਂ ਹਨ। ਇਸ ਲਈ, ਇਸ ਨੂੰ ਯਾਦ ਰੱਖੋ ਅਤੇ ਮਸੀਹ ਦੀ ਖੁਸ਼ਖਬਰੀ ਦੇ ਯੋਗ ਬਣੋ।

ਤੀਸਰਾ, ਤੁਹਾਨੂੰ ਪਰਮੇਸ਼ੁਰ ਦੇ ਰਾਜ ਦੇ ਯੋਗ ਹੋਣਾ ਚਾਹੀਦਾ ਹੈ। “ਇਹ ਪਰਮੇਸ਼ੁਰ ਦੇ ਸੱਚੇ ਨਿਆਂ ਦਾ ਪਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓ, ਜਿਸ ਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ”(2 ਥੱਸਲੁਨੀਕੀਆਂ 1:5)। ਪ੍ਰਮੇਸ਼ਵਰ ਦੇ ਬੱਚਿਓ, ਰਾਜਿਆਂ ਦੇ ਰਾਜੇ ਦੇ ਸਵਰਗੀ ਮਹਿਲ ਵਿੱਚ ਤੁਹਾਡੇ ਲਈ ਸ਼ਾਨਦਾਰ ਸਥਾਨ ਤਿਆਰ ਕੀਤਾ ਗਿਆ ਹੈ। ਆਪਣੇ ਆਪ ਦੀ ਜਾਂਚ ਕਰੋ, ਕੀ ਤੁਸੀਂ ਉਨ੍ਹਾਂ ਸਥਾਨਾਂ ਵਿੱਚ ਦਾਖ਼ਲ ਹੋਣ ਦੇ ਯੋਗ ਹੋ? ਇਹ ਕਦੇ ਨਾ ਭੁੱਲੋ ਕਿ ਅਸੀਂ ਸਮੇਂ ਦੇ ਅੰਤ ਵਿੱਚ ਜੀ ਰਹੇ ਹਾਂ!

ਅਭਿਆਸ ਕਰਨ ਲਈ – “ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ, ਕਿਉਂਕਿ ਉਹ ਇਸ ਦੇ ਯੋਗ ਹਨ”(ਪ੍ਰਕਾਸ਼ ਦੀ ਪੋਥੀ 3:4)।

Leave A Comment

Your Comment
All comments are held for moderation.