bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਜੁਲਾਈ 28 – ਉਨ੍ਹਾਂ ਗੱਲਾਂ ਵੱਲ ਅੱਗੇ ਵੱਧਣਾ ਜਿਹੜੀਆਂ ਅੱਗੇ ਹਨ!

“ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ, ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ”(ਫਿਲਿੱਪੀਆਂ 3:13,14)।

ਮਸੀਹੀ ਜੀਵਨ ਤਰੱਕੀ ਦਾ ਜੀਵਨ ਹੈ, ਅਤੇ ਇਸ ਵਿੱਚ ਕੋਈ ਮੋੜ ਨਹੀਂ ਹੈ। ਜ਼ਰਾ ਕਲਪਨਾ ਕਰੋ, ਇੱਕ ਕਾਰ ਪਹਾੜੀ ਸੜਕ ਉੱਤੇ ਚੜ੍ਹਾਈ ਦੇ ਵੱਲ ਵਧ ਰਹੀ ਹੈ। ਜੇਕਰ ਗੇਅਰ ਫੇਲ ਹੋ ਜਾਂਦਾ ਹੈ ਅਤੇ ਨਿਊਟਰਲ ਵਿੱਚ ਖਿਸਕ ਜਾਂਦਾ ਹੈ, ਤਾਂ ਕਾਰ ਉੱਪਰ ਵੱਲ ਵਧਣਾ ਬੰਦ ਕਰ ਦੇਵੇਗੀ ਅਤੇ ਆਖ਼ਰਕਾਰ ਪਿੱਛੇ ਮੁੜਨਾ ਸ਼ੁਰੂ ਕਰ ਦੇਵੇਗੀ, ਅਤੇ ਨਤੀਜੇ ਵਜੋਂ ਵੱਡੀ ਘਟਨਾ ਹੋ ਸਕਦੀ ਹੈ। ਇਹ ਮਸੀਹੀ ਜੀਵਨ ਦੇ ਨਾਲ ਵੀ ਅਜਿਹਾ ਹੀ ਹੈ, ਜਿੱਥੇ ਕਿਸੇ ਵੀ ਸਥਿਤੀ ਵਿੱਚ ਪਿੱਛੇ ਹੱਟਣਾ ਨਹੀਂ ਚਾਹੀਦਾ ਹੈ। ਕਿਸੇ ਵੀ ਵਿਸ਼ਵਾਸੀ ਨੂੰ ਕਦੇ ਵੀ ਆਪਣੇ ਵਿਸ਼ਵਾਸ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ ਹੈ ਅਤੇ ਕਦੇ ਵੀ ਆਪਣੀ ਵਿਸ਼ਵਾਸ ਯਾਤਰਾ ਤੋਂ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ ਹੈ।

ਜਦੋਂ ਯਹੋਵਾਹ ਨੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਦੂਮ ਤੋਂ ਬਾਹਰ ਲਿਆਂਦਾ, ਤਾਂ ਉਸ ਨੇ ਕਿਹਾ: “ਪਿੱਛੇ ਮੁੜ ਕੇ ਨਾ ਵੇਖੀਂ ਅਤੇ ਸਾਰੀ ਘਾਟੀ ਵਿੱਚ ਕਿਤੇ ਨਾ ਠਹਿਰੀਂ। ਪਰਬਤ ਨੂੰ ਭੱਜ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਭਸਮ ਹੋ ਜਾਵੇਂ” ਪਰ ਉਸਦੀ ਉਲੰਘਣਾ ਦੇ ਕਾਰਨ, ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਦੇਖਿਆ, ਉਹ ਲੂਣ ਦਾ ਥੰਮ੍ਹ ਬਣ ਗਈ। ਇਹ ਘਟਨਾ ਪਿੱਛੇ ਦੇਖਣ ਦੇ ਗੰਭੀਰ ਖ਼ਤਰੇ ਨੂੰ ਬਿਆਨ ਕਰਦੀ ਹੈ।

ਜਦੋਂ ਤੁਸੀਂ ਅੱਗੇ ਵਧਦੇ ਹੋ, ਤਾਂ ਯਹੋਵਾਹ ਤੁਹਾਡੇ ਅੱਗੇ-ਅੱਗੇ ਚੱਲਦਾ ਹੈ, ਅਤੇ ਪ੍ਰਮੇਸ਼ਵਰ ਦੇ ਸੰਤ ਅਤੇ ਸਵਰਗੀ ਰਾਜ ਵੀ ਤੁਹਾਡੇ ਅੱਗੇ ਹਨ। ਪਰ ਜੇਕਰ ਤੁਸੀਂ ਪਿੱਛੇ ਮੁੜ ਕੇ ਦੇਖੋਂਗੇ, ਤਾਂ ਤੁਹਾਡੇ ਕੋਲ ਸਿਰਫ਼ ਸ਼ੈਤਾਨ ਅਤੇ ਉਸ ਦੇ ਦੂਤ ਅਤੇ ਡੂੰਘੇ ਟੋਏ ਹੋਣਗੇ।

ਰਸੂਲ ਪੌਲੁਸ ਉਨ੍ਹਾਂ ਗੱਲਾਂ ਨੂੰ ਭੁੱਲਣ ਦੇ ਬਾਰੇ ਲਿਖਦਾ ਹੈ ਜਿਹੜੀਆਂ ਪਿੱਛੇ ਰਹਿ ਗਈਆਂ ਹਨ ਅਤੇ ਜਿਹੜੀਆਂ ਅੱਗੇ ਹਨ ਉਨ੍ਹਾਂ ਤੱਕ ਪਹੁੰਚਣ ਦੇ ਬਾਰੇ ਲਿਖਦਾ ਹੈ। ਹਾਂ, ਮਸੀਹੀ ਜੀਵਨ ਵਿੱਚ, ਅਜਿਹੀਆਂ ਗੱਲਾਂ ਹਨ ਜਿੰਨ੍ਹਾਂ ਨੂੰ ਤੁਹਾਨੂੰ ਭੁੱਲਣ ਦੀ ਜ਼ਰੂਰਤ ਹੈ, ਅਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਪਿੱਛੇ ਛੱਡਣ ਦੀ ਜ਼ਰੂਰਤ ਹੈ। ਤੁਹਾਨੂੰ ਪਿਛਲੀਆਂ ਸਾਰੀਆਂ ਯਾਦਾਂ, ਪਿਛਲੀਆਂ ਅਸਫ਼ਲਤਾਵਾਂ ਅਤੇ ਆਪਣੇ ਪਿਛਲੇ ਪਾਪਾਂ ਨੂੰ ਦੂਰ ਕਰ ਦੇਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ।

ਇਸਦੇ ਨਾਲ ਹੀ, ਤੁਹਾਨੂੰ ਅੱਗੇ ਉਨ੍ਹਾਂ ਗੱਲਾਂ ਤੱਕ ਪਹੁੰਚਣਾ ਚਾਹੀਦਾ ਹੈ ਜਿਹੜੀਆਂ ਅੱਗੇ ਹਨ – ਸਾਡੇ ਪ੍ਰਭੂ ਮਸੀਹ ਦੀ ਪਵਿੱਤਰਤਾ, ਉਸਦਾ ਪ੍ਰਾਰਥਨਾਪੂਰਣ ਜੀਵਨ ਅਤੇ ਉਸਦਾ ਰੂਹਾਨੀ ਸੁਭਾਅ, ਅਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਲੱਭਣਾ ਚਾਹੀਦਾ ਹੈ। ਭਈ ਉਸ ਉਪਰਲੇ ਸੱਦੇ ਦਾ ਇਨਾਮ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।

ਤੁਸੀਂ ਪਹਿਲਾਂ ਹੀ ਸਮੇਂ ਦੇ ਅੰਤ ਵਿੱਚ ਆ ਚੁੱਕੇ ਹੋ, ਅਤੇ ਇਹ ਤੁਹਾਡੇ ਲਈ ਪਿੱਛੇ ਮੁੜ ਕੇ ਦੇਖਣ ਦਾ ਸਮਾਂ ਨਹੀਂ ਹੈ। ਪਵਿੱਤਰ ਆਤਮਾ ਅਤੇ ਉਸਦੇ ਆਉਣ ਦਾ ਦਰਸ਼ਨ, ਤੁਹਾਨੂੰ ਅੱਗੇ ਵਧਣ ਅਤੇ ਹੋਰ ਅੱਗੇ ਵਧਣ ਦੇ ਲਈ ਅਗਵਾਈ ਕਰ ਰਿਹਾ ਹੈ।

ਇਹਨਾਂ ਆਖ਼ਰੀ ਸਮਿਆਂ ਵਿੱਚ, ਤੁਹਾਨੂੰ ਉਹਨਾਂ ਚੀਜ਼ਾਂ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਯਤਨਾਂ ਨੂੰ ਦੁੱਗਣਾ ਕਰਨਾ ਚਾਹੀਦਾ ਹੈ ਜਿਹੜੇ ਅੱਗੇ ਹਨ।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਡੇ ਦਿਲ ਦੀ ਲਾਲਸਾ ਪ੍ਰਭੂ ਦੇ ਆਉਣ ਦੇ ਯੋਗ ਹੋਣੀ ਚਾਹੀਦੀ ਹੈ। ਤੁਹਾਨੂੰ ਦੌੜ ​​ਨੂੰ ਜਿੱਤ ਨਾਲ ਖਤਮ ਕਰਨਾ ਚਾਹੀਦਾ ਹੈ। ਤੁਹਾਨੂੰ ਰਸੂਲ ਪੌਲੁਸ ਦੇ ਨਾਲ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ: “ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ”। ਇਸ ਲਈ ਦੌੜੋ ਅਤੇ ਅੱਗੇ ਦੀਆਂ ਗੱਲਾਂ ਦੀ ਭਾਲ ਕਰੋ।

ਅਭਿਆਸ ਕਰਨ ਲਈ – “ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸਵਾਨ ਇਨਾਮ ਨੂੰ, ਪਰ ਅਸੀਂ ਅਵਿਨਾਸ਼ੀ ਇਨਾਮ ਨੂੰ ਲੈਣ ਲਈ ਇਹ ਕਰਦੇ ਹਾਂ”(1 ਕੁਰਿੰਥੀਆਂ 9:25)

Leave A Comment

Your Comment
All comments are held for moderation.