No products in the cart.
ਜੁਲਾਈ 26 – ਇੱਕ ਜਿਹੜਾ ਜਿੱਤਦਾ ਹੈ!
“ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗੀ”(ਪ੍ਰਕਾਸ਼ ਦੀ ਪੋਥੀ 2:11)।
ਸਾਡਾ ਪ੍ਰਭੂ ਯਿਸੂ ਜੇਤੂ ਰਾਜਾ ਹੈ। ਉਹ ਤੁਹਾਨੂੰ ਸੰਸਾਰ, ਸਰੀਰ ਅਤੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕਰਨ ਅਤੇ ਜਿੱਤਣ ਦੀ ਕਿਰਪਾ ਦੇਣ ਲਈ ਬਹੁਤ ਸ਼ਕਤੀਸ਼ਾਲੀ ਹੈ, ਜਿਵੇਂ ਉਸਨੇ ਜਿੱਤ ਪ੍ਰਾਪਤ ਕੀਤੀ। ਤੁਹਾਡੀ ਪੁਕਾਰ ਜਿੱਤ ਉੱਤੇ ਜਿੱਤ ਪ੍ਰਾਪਤ ਕਰਨਾ ਹੈ। ਤਾਕਤ ਤੋਂ ਤਾਕਤ ਦੇ ਵੱਲ ਵਧਣਾ ਹਰ ਵਿਸ਼ਵਾਸੀ ਦਾ ਅਧਿਕਾਰ ਹੈ। ਅਤੇ ਕਿਰਪਾ ਤੇ ਕਿਰਪਾ ਉਹ ਵਾਅਦਾ ਹੈ ਜਿਹੜਾ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ।
ਸ਼ੈਤਾਨ ਤੁਹਾਡੇ ਦਿਲ ਵਿੱਚ ਅਸਫ਼ਲਤਾ ਦੇ ਬਹੁਤ ਸਾਰੇ ਵਿਚਾਰ ਬੀਜ ਸਕਦਾ ਹੈ। ਉਹ ਸਰੀਰ ਦੀ ਲਾਲਸਾ ਅਤੇ ਕਈ ਸੰਸਾਰਿਕ ਸੰਘਰਸ਼ਾਂ ਨੂੰ ਮਨ ਵਿੱਚ ਲਿਆ ਕੇ ਤੁਹਾਨੂੰ ਨਿਰਾਸ਼ ਕਰ ਸਕਦਾ ਹੈ। ਉਹਨਾਂ ਸਾਰੇ ਪਲਾਂ ਵਿੱਚ, ਤੁਹਾਨੂੰ ਜੇਤੂ ਪ੍ਰਭੂ ਅਤੇ ਉਸਦੇ ਵਚਨ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਉਸਦੇ ਵਚਨ ਤੁਹਾਨੂੰ ਪਵਿੱਤਰ ਬਣਾਉਣਗੇ।
ਪ੍ਰਭੂ ਦੇ ਵਚਨਾਂ ਨੂੰ ਆਪਣੇ ਦਿਲ ਵਿੱਚ, ਆਪਣੇ ਦਿਮਾਗ਼ ਵਿੱਚ ਆਪਣੇ ਵਿਚਾਰ ਅਤੇ ਯਾਦਾਸ਼ਤ ਵਿੱਚ ਦ੍ਰਿੜ੍ਹਤਾ ਨਾਲ ਸਥਾਪਿਤ ਕਰੋ। ਇਸ ਹੱਦ ਤੱਕ ਕਿ ਤੁਸੀਂ ਪ੍ਰਮੇਸ਼ਵਰ ਦੇ ਵਚਨ ਦਾ ਧਿਆਨ ਕਰਦੇ ਹੋ, ਵਚਨ ਦੀ ਸ਼ਕਤੀ ਤੁਹਾਡੀ ਆਤਮਾ, ਪ੍ਰਾਣ ਅਤੇ ਸਰੀਰ ਨੂੰ ਜਗਾਏਗੀ। ਨਬੀ ਯਿਰਮਿਯਾਹ ਕਹਿੰਦਾ ਹੈ: “ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂੰ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁੱਕੀ ਹੋਈ ਹੈ”(ਯਿਰਮਿਯਾਹ 20:9)। ਰਾਜਾ ਦਾਊਦ ਕਹਿੰਦਾ ਹੈ: “ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, ਮੇਰੇ ਸੋਚਦਿਆਂ-ਸੋਚਦਿਆਂ ਅੱਗ ਭੜਕ ਉੱਠੀ”(ਜ਼ਬੂਰਾ ਦੀ ਪੋਥੀ 39:3)।
ਜੇਕਰ ਤੁਹਾਡੇ ਮੂੰਹ ਦੇ ਸ਼ਬਦ ਅਤੇ ਤੁਹਾਡੇ ਦਿਲ ਦਾ ਧਿਆਨ ਪਵਿੱਤਰ ਹੈ, ਤਾਂ ਤੁਹਾਡਾ ਦਿਲ ਪਵਿੱਤਰ ਬਾਈਬਲ ਦੀਆਂ ਆਇਤਾਂ ਨਾਲ ਭਰਿਆ ਹੋਣਾ ਚਾਹੀਦਾ ਹੈ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ: “ਕਿਉਂਕਿ ਜੋ ਦਿਲ ਵਿੱਚ ਹੈ ਉਹੀ ਮੂੰਹ ਵਿੱਚੋਂ ਨਿਕਲਦਾ ਹੈ।”
“ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ”(ਜ਼ਬੂਰਾਂ ਦੀ ਪੋਥੀ 119:11)। ਇਹ ਆਇਤ ਸਾਨੂੰ ਦੱਸਦੀ ਹੈ ਕਿ ਕਿਵੇਂ ਦਾਊਦ ਨੇ ਇੱਕ ਜੇਤੂ ਜੀਵਨ ਦਾ ਰਾਜ਼ ਸਿੱਖਿਆ। ਸਾਡੇ ਦਿਲ ਨੂੰ ਭਰਨ ਵਾਲੇ ਸ਼ਬਦ ਸਾਡੇ ਬੋਲਣ ਦੀ ਪਵਿੱਤਰਤਾ ਅਤੇ ਸਾਡੇ ਜੀਵਨ ਨੂੰ ਚਲਾਉਣ ਦੇ ਤਰੀਕੇ ਵਿੱਚ ਮਦਦ ਕਰਨਗੇ। ਇਹ ਹੀ ਕਾਰਨ ਹੈ ਕਿ ਰਸੂਲ ਪਤਰਸ ਲਿਖਦਾ ਹੈ: “ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੀਏ”(1 ਪਤਰਸ 4:2)।
ਪਰਮੇਸ਼ੁਰ ਦੇ ਬੱਚਿਓ, ਜੇਕਰ ਤੁਹਾਡਾ ਦਿਲ ਪਰਮੇਸ਼ੁਰ ਦੇ ਵਚਨ ਨਾਲ ਭਰਿਆ ਹੈ, ਤਾਂ ਤੁਹਾਡੇ ਸੁਪਨੇ ਵੀ ਸ਼ੁੱਧ ਅਤੇ ਪਵਿੱਤਰ ਹੋਣਗੇ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਜਾਂਚਦੇ ਹੋ ਅਤੇ ਆਪਣੇ ਦਿਲ ਨੂੰ ਸ਼ੁੱਧ ਕਰਦੇ ਹੋ, ਤਾਂ ਇਹ ਤੁਹਾਡੇ ਲਈ ਪ੍ਰਮੇਸ਼ਵਰ ਦੇ ਦਰਸ਼ਨ ਕਰਨ ਦਾ ਰਸਤਾ ਤਿਆਰ ਕਰੇਗਾ। ਪਰਮੇਸ਼ੁਰ ਦੇ ਵਚਨ ਨੂੰ ਮਹੱਤਵ ਦਿਓ ਅਤੇ ਉਸਦਾ ਅਧਿਐਨ ਕਰੋ। ਉਸ ਦੇ ਵਚਨ ਉੱਤੇ ਧਿਆਨ ਕਰੋ ਅਤੇ ਉਸ ਦੀ ਰੋਸ਼ਨੀ ਵਿੱਚ ਚੱਲੋ। ਫਿਰ ਤੁਸੀਂ ਪਵਿੱਤਰਤਾ ਤੋਂ ਪਵਿੱਤਰਤਾ ਦੇ ਵੱਲ ਵਧੋਂਗੇ ਅਤੇ ਇੱਕ ਜੇਤੂ ਜੀਵਨ ਬਤੀਤ ਕਰੋਂਗੇ।
ਅਭਿਆਸ ਕਰਨ ਲਈ – “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ”(ਜ਼ਬਰਾਂ ਦੀ ਪੋਥੀ 119:105)।