Appam - Punjabi

ਜੁਲਾਈ 25 – ਬੈਂਤਾਂ!

ਪਰਮੇਸ਼ੁਰ ਨੇ ਯਾਕੂਬ ਅਤੇ ਇਸਰਾਏਲ ਨੂੰ ਕਈ ਬਰਕਤਾਂ ਦਿੱਤੀਆਂ। ਅਤੇ ਅਸੀਂ ਉੱਪਰ ਦਿੱਤੀ ਆਇਤ ਵਿੱਚ ਉਹਨਾਂ ਬਰਕਤਾਂ ਵਿੱਚੋਂ ਇੱਕ ਨੂੰ ਦੇਖਦੇ ਹਾਂ, ਉਹ ਘਾਹ ਦੇ ਵਿੱਚ ਉਪਜਣਗੇ, ਜਿਵੇਂ ਵਗਦੇ ਪਾਣੀਆਂ ਉੱਤੇ ਬੈਂਤਾਂ।

ਦਿਆਰ, ਬਲੂਤ, ਗੋਫ਼ਰ, ਹੰਜ਼ੀਰ ਜਾਂ ਜ਼ੈਤੂਨ ਦੀ ਤੁਲਨਾ ਵਿੱਚ ਬੈਂਤਾਂ ਨੂੰ ਪਵਿੱਤਰ ਸ਼ਾਸਤਰ ਵਿੱਚ ਉਸੇ ਤਰ੍ਹਾਂ ਦੇ ਮਹੱਤਵ ਨਾਲ ਨਹੀਂ ਦਿੱਤਾ ਗਿਆ ਹੈ। ਉੱਥੇ ਹੀ ਬੈਂਤਾਂ ਦੇ ਪੌਦਿਆਂ ਦਾ ਇੱਕ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਪਵਿੱਤਰ ਸ਼ਾਸਤਰ ਵਿੱਚ ਪੰਜ ਸਥਾਨ ਹਨ, ਜਿੱਥੇ ਬੈਂਤਾਂ ਦੇ ਪੌਦਿਆਂ ਦਾ ਜ਼ਿਕਰ ਕੀਤਾ ਗਿਆ ਹੈ (ਲੇਵੀਆਂ ਦੀ ਪੋਥੀ 23:40, ਅੱਯੂਬ 40:22, ਜ਼ਬੂਰਾਂ ਦੀ ਪੋਥੀ 137:2, ਯਸਾਯਾਹ 15:7, ਯਸਾਯਾਹ 44:4)। ਤੁਸੀਂ ਇਹ ਵੀ ਦੇਖੋਂਗੇ ਕਿ ਬੈਂਤ ਹਮੇਸ਼ਾ ਨਦੀਆਂ ਅਤੇ ਪਾਣੀ ਦੇ ਸਰੋਤਾਂ ਨਾਲ ਜੁੜੇ ਹੁੰਦੇ ਹਨ। ਲੇਵੀਆਂ ਦੀ ਪੋਥੀ 23:40 ਅਤੇ ਅੱਯੂਬ 40:22 ਵਿੱਚ, ਇਸਨੂੰ ‘ਨਾਲੇ ਦੇ ਬੈਂਤਾਂ ਦੇ ਰੂਪ ਵਿੱਚ ਸ਼ਬਦ ਦੇ ਨਾਲ ਜੋੜਿਆ ਗਿਆ ਹੈ, ਕਿਉਂਕਿ ਉਹ ਸਿਰਫ਼ ਨਦੀਆਂ ਅਤੇ ਪਾਣੀ ਦਿਆਂ ਨਾਲਿਆਂ ਦੇ ਦੁਆਰਾ ਹੀ ਵਧਦੇ ਹਨ।

ਜਦੋਂ ਪਵਿੱਤਰ ਆਤਮਾ, ਜੀਵਨ ਦੀ ਨਦੀ ਤੁਹਾਡੇ ਅੰਦਰ ਵਗਦੀ ਹੈ, ਤਾਂ ਤੁਸੀਂ ਵੀ ਭਰਪੂਰਤਾ ਨਾਲ ਵਿਕਾਸ ਕਰੋਂਗੇ, ਖਿੜੋਂਗੇ ਅਤੇ ਇੱਕ ਮਿੱਠੀ ਖੁਸ਼ਬੂ ਦੇਵੋਂਗੇ। “ਉਹ ਤਾਂ ਉਸ ਦਰਖ਼ਤ ਵਰਗਾ ਹੋਵੇਗਾ, ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਉਹ ਸਫ਼ਲ ਹੁੰਦਾ ਹੈ”(ਜ਼ਬੂਰਾਂ ਦੀ ਪੋਥੀ 1:3)।

ਜਿੱਥੇ ਕਿਤੇ ਵੀ ਪਵਿੱਤਰ ਸ਼ਾਸਤਰ ਨਦੀਆਂ ਦੇ ਬਾਰੇ ਜ਼ਿਕਰ ਕਰਦਾ ਹੈ, ਤੁਸੀਂ ਉਨ੍ਹਾਂ ਹਿੱਸਿਆਂ ਤੋਂ ਗਹਿਰੀ ਸਚਿਆਈ ਲੱਭ ਸਕਦੇ ਹੋ। ਉਤਪਤ ਦੀ ਕਿਤਾਬ ਵਿੱਚ, ਅਸੀਂ ਅਦਨ ਦੇ ਬਾਗ਼ ਵਿੱਚ ਇੱਕ ਨਦੀ ਦੇ ਬਾਰੇ ਪੜ੍ਹਦੇ ਹਾਂ, ਜਿਹੜੀ ਵੱਖਰੀ ਹੋ ਗਈ ਅਤੇ ਚਾਰ ਨਦੀਆਂ ਦੇ ਸਿਰੇ ਬਣ ਗਈ – ਜਿੱਥੇ ਸੋਨਾ ਹੈ। ਉਹ ਕੋਈ ਸਾਧਾਰਨ ਨਦੀ ਨਹੀਂ ਸੀ, ਸਗੋਂ ਇੱਕ ਨਦੀ ਸੀ ਜਿਹੜੀ ਸੋਨੇ ਵਰਗੀ ਪਵਿੱਤਰਤਾ ਅਤੇ ਵਿਸ਼ਵਾਸ ਪੈਦਾ ਕਰ ਸਕਦੀ ਹੈ। ਇਹ ਦਿਲ ਨੂੰ ਵੀ ਪ੍ਰਸੰਨ ਕਰਦਾ ਹੈ, ਕਿਉਂਕਿ ਇਹ ਖੁਸ਼ੀ ਦੀ ਨਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ੁਰ ਦੇ ਨਗਰ ਨੂੰ, ਅੱਤ ਮਹਾਨ ਦੇ ਡੇਰਿਆਂ ਅਤੇ ਪਵਿੱਤਰ ਸਥਾਨ ਨੂੰ ਅਨੰਦਿਤ ਕਰਦੀਆਂ ਹਨ”(ਜ਼ਬੂਰਾਂ ਦੀ ਪੋਥੀ 46:4)। ਪਵਿੱਤਰ ਆਤਮਾ ਆਨੰਦ ਦੀ ਉਹ ਨਦੀ ਹੈ।

“ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੇ ਦਰਿਆ ਉਸ ਦੇ ਵਿੱਚੋਂ ਵਗਣਗੇ।” ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ”(ਯੂਹੰਨਾ ਦੀ ਇੰਜੀਲ 7:38,39)। ਜਦੋਂ ਯੂਹੰਨਾ ਨੇ ਉਸ ਨਦੀ ਨੂੰ ਦੇਖਿਆ, ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਕਿਹਾ: ਇਹ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂੰ ਸਾਫ਼ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ (ਪ੍ਰਕਾਸ਼ ਦੀ ਪੋਥੀ 22:1)।

ਪਰਮੇਸ਼ੁਰ ਦੇ ਬੱਚਿਓ, ਪਵਿੱਤਰ ਆਤਮਾ ਦੀ ਨਦੀ ਦੇ ਨਾਲ ਹਮੇਸ਼ਾਂ ਗਹਿਰਾ ਸੰਪਰਕ ਰੱਖੋ, ਕਿਉਂਕਿ ਜੋ ਵੀ ਰੁੱਖ ਪਾਣੀ ਦੇ ਕਿਨਾਰੇ ਹੈ, ਉਹ ਨਦੀ ਤੋਂ ਖਿੱਚੇਗਾ ਅਤੇ ਮਿੱਠੇ ਫਲ ਪੈਦਾ ਕਰੇਗਾ। ਤੁਹਾਨੂੰ ਫਲ ਦੇਣ ਦੇ ਲਈ ਬੁਲਾਇਆ ਗਿਆ ਹੈ, ਕਿਉਂਕਿ ਤੁਸੀਂ ਪਾਣੀ ਦਿਆਂ ਨਦੀਆਂ ਦੇ ਦੁਆਰਾ ਲਗਾਏ ਗਏ ਬੈਂਤ ਹੋ। ਪਾਣੀ ਦੀਆਂ ਨਦੀਆਂ ਦੇ ਕੋਲ ਰਹੋ ਅਤੇ ਪ੍ਰਭੂ ਦੀ ਬਰਕਤ ਪ੍ਰਾਪਤ ਕਰੋ।

ਅਭਿਆਸ ਕਰਨ ਲਈ – “ਉਹ ਉਸ ਰੁੱਖ ਵਾਂਗੂੰ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ”(ਯਿਰਮਿਯਾਹ 17:8)।

Leave A Comment

Your Comment
All comments are held for moderation.