situs toto musimtogel toto slot musimtogel link musimtogel daftar musimtogel masuk musimtogel login musimtogel toto
Appam - Punjabi

ਜੁਲਾਈ 23 – ਇੱਕ ਬੁਰਜ ਬਣਾਉਣਾ!

“ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਉਸਾਰਿਆ”(ਯਸਾਯਾਹ 5:2)।

ਸਾਡੇ ਕੋਲ ਇੱਕ ਬੁਰਜ ਹੈ ਅਤੇ ਉਹ ਕੋਈ ਹੋਰ ਨਹੀਂ ਬਲਕਿ ਸਾਡੇ ਪ੍ਰਭੂ ਯਿਸੂ ਹਨ, ਜਿਸ ਨੂੰ ਕਲਵਰੀ ਪਹਾੜ ਤੇ ਸਲੀਬ ਉੱਤੇ ਚੜਾਇਆ ਗਿਆ ਸੀ। ਕਿਉਂਕਿ ਉਹ ਗਲਗਥਾ ਵਿਖੇ ਉੱਚਾ ਕੀਤਾ ਗਿਆ ਸੀ, ਉਸਨੇ ਸਾਨੂੰ ਛੁਡਾਇਆ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਿਆ।

ਉੱਪਰ ਦੀ ਆਇਤ ਵਿੱਚ, ਅਸੀਂ ਇਸਦੇ ਵਿਚਕਾਰ ਇੱਕ ਬੁਰਜ ਦੇ ਬਾਰੇ ਪੜ੍ਹਦੇ ਹਾਂ। ਪ੍ਰਭੂ ਯਿਸੂ ਨੂੰ ਦੋ ਡਾਕੂਆਂ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਸੀ, ਇਸ ਤਰ੍ਹਾਂ ਉਹ ਦੋ ਡਾਕੂਆਂ ਅਤੇ ਦੋ ਸਲੀਬਾਂ ਦੇ ਵਿਚਕਾਰ ਜੀਵਨ ਦੇਣ ਵਾਲਾ ਬੁਰਜ ਬਣ ਗਿਆ। ਉਹ ਬੁਰਜ ਵੀ ਪੁਰਾਣੇ ਅਤੇ ਨਵੇਂ ਨੇਮ ਦੇ ਵਿਚਕਾਰ ਖੜ੍ਹਾ ਹੈ, ਜਿਹੜਾ ਇਤਿਹਾਸ ਨੂੰ ‘ਪਹਿਲਾਂ ਮਸੀਹ’ ਅਤੇ ‘ਐਨੋ ਡੋਮਿਨੀ’ ਦੇ ਰੂਪ ਵਿੱਚ ਵੰਡਦਾ ਹੈ। ਉਹ ਇੱਕ ਬੁਰਜ ਵੀ ਹੈ ਜਿਹੜਾ ਪਰਮੇਸ਼ੁਰ ਦੀ ਆਤਮਿਕ ਬੱਚਿਆਂ ਅਤੇ ਦੇਹੀ ਦੇ ਇਸਰਾਏਲੀਆਂ ਨੂੰ ਵੱਖ ਕਰਦਾ ਹੈ।

ਇਹ ਉਹ ਬੁਰਜ ਹੈ ਜਿਹੜਾ ਪਵਿੱਤਰ ਪਰਮੇਸ਼ੁਰ ਅਤੇ ਪਾਪੀ ਮਨੁੱਖਾਂ ਅਤੇ ਸਵਰਗ ਅਤੇ ਧਰਤੀ ਨੂੰ ਜੋੜਨ ਵਾਲਿਆਂ ਦੇ ਵਿਚਕਾਰ ਖੜ੍ਹਾ ਹੈ। ਇੱਕ ਬੁਰਜ ਜਿਹੜਾ ਇਸ ਸੰਸਾਰ ਦੇ ਲੋਕਾਂ ਦੇ ਲਈ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਅਤੇ ਸਵਰਗ ਦੂਤਾਂ ਦੇ ਲਈ ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿੱਚ ਹੈ, ਅਤੇ ਜਿਹੜਾ ਇੱਕ ਪੌੜੀ ਦੇ ਰੂਪ ਵਿੱਚ ਕੰਮ ਕਰਦਾ ਹੈ। ਅਤੇ ਇਸਰਾਏਲੀਆਂ ਅਤੇ ਗੈਰ ਕੌਮਾਂ ਦੇ ਵਿਚਕਾਰ ਇੱਕ ਪੁਲ ਦੇ ਰੂਪ ਵਿੱਚ।

ਜਿਸ ਨੇ ਸਾਡੀ ਖ਼ਾਤਰ ਇੱਕ ਦਾਸ ਦਾ ਰੂਪ ਧਾਰਨ ਕੀਤਾ। ਭਾਵੇਂ ਉਹ ਧਨੀ ਸੀ, ਪਰ ਫਿਰ ਵੀ ਉਹ ਸਾਡੇ ਲਈ ਗਰੀਬ ਬਣ ਗਿਆ, ਤਾਂ ਜੋ ਤੁਸੀਂ ਉਸਦੀ ਗਰੀਬੀ ਦੇ ਦੁਆਰਾ ਧਨੀ ਹੋ ਜਾਓ। ਇਸ ਤਰ੍ਹਾਂ, ਉਹ ਆਪਣੀ ਮਹਿਮਾ ਅਤੇ ਕਿਰਪਾ ਦੇ ਧਨ ਨੂੰ ਪ੍ਰਗਟ ਕਰਨ ਦੇ ਲਈ ਬੁਰਜ ਬਣ ਗਿਆ। ਉਹ ਇੱਕ ਬੁਰਜ ਕਿਉਂ ਬਣਿਆ ਅਤੇ ਉਸਨੂੰ ਕਿਉਂ ਉੱਚਾ ਕੀਤਾ ਗਿਆ? ਪਵਿੱਤਰ ਸ਼ਾਸਤਰ ਕਹਿੰਦਾ ਹੈ: “ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ। ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ”(ਯੂਹੰਨਾ ਦੀ ਇੰਜੀਲ 3:14,15)।

ਕੀ ਤੁਸੀਂ ਅੱਜ ਪਾਪ, ਸਰਾਪ ਅਤੇ ਦੁੱਖ ਦੇ ਵਿਚਕਾਰ ਹੋ? ਕਲਵਰੀ ਦੀ ਸਲੀਬ ਦੇ ਵੱਲ ਦੇਖੋ, ਜਿਹੜਾ ਕਿ ਇੱਕ ਬੁਰਜ ਦੇ ਵਾਂਗ ਖੜ੍ਹਾ ਹੈ। ਉੱਥੋਂ ਮਾਫੀ ਦਾ ਲਹੂ ਨਦੀ ਦੀ ਤਰ੍ਹਾਂ ਵਗਦਾ ਹੈ। ਉਥੋਂ ਹੀ ਤੁਹਾਨੂੰ ਪ੍ਰਮੇਸ਼ਵਰ ਦੀ ਕਿਰਪਾ, ਉਸ ਦੀ ਮੁਕਤੀ ਅਤੇ ਉਸ ਦੀਆਂ ਬਰਕਤਾਂ ਵਿਰਾਸਤ ਵਿੱਚ ਮਿਲਦੀਆਂ ਹਨ।

ਉਹ ਜਿਹੜਾ ਤੁਹਾਡੇ ਲਈ ਬੁਰਜ ਬਣਿਆ, ਉਸ ਨੇ ਪਵਿੱਤਰ ਆਤਮਾ ਨੂੰ ਵੀ ਤੁਹਾਡੀ ਰੱਖਿਆ ਦੇ ਲਈ ਪਹਿਰਾ ਦੇਣ ਦੇ ਲਈ ਠਹਿਰਾਇਆ ਹੈ। ਉਹ ਨਾ ਤਾਂ ਉਂਘਲਾਉਂਦਾ ਹੈ ਅਤੇ ਨਾ ਹੀ ਸੌਂਦਾ ਹੈ ਅਤੇ ਪਰਮੇਸ਼ੁਰ ਦੇ ਬਾਗ਼ ਦੀ ਦੇਖਭਾਲ ਕਰਦਾ ਹੈ। ਉਸੇ ਸਮੇਂ, ਉਹ ਇੱਕ ਪਹਿਰੇਦਾਰ ਦੇ ਰੂਪ ਵਿੱਚ ਵੀ ਖੜ੍ਹਾ ਹੁੰਦਾ ਹੈ ਅਤੇ ਤੁਹਾਡੇ ਲਈ ਬਿਨਾਂ ਰੁਕੇ, ਕੁਰਲਾਉਂਦੇ ਹੋਏ, ਜਿਸਨੂੰ ਬੋਲਿਆ ਨਹੀਂ ਜਾ ਸਕਦਾ ਹੈ, ਤੁਹਾਡੇ ਲਈ ਬੇਨਤੀ ਕਰਦਾ ਹੈ।

ਪਰਮੇਸ਼ੁਰ ਦੇ ਬੱਚਿਓ, ਪਰਮੇਸ਼ੁਰ ਦਾ ਧੰਨਵਾਦ ਅਤੇ ਉਸਤਤ ਕਰੋ, ਜਿਸ ਨੇ ਉਹ ਬੁਰਜ ਦਿੱਤਾ ਹੈ ਜੋ ਕਿ ਮਸੀਹ ਹੈ ਅਤੇ ਪਵਿੱਤਰ ਆਤਮਾ ਦੇ ਲਈ ਤੁਹਾਡੇ ਉੱਤੇ ਨਜ਼ਰ ਰੱਖਣ ਦੇ ਲਈ।

ਅਭਿਆਸ ਕਰਨ ਲਈ – “ਵੇਖ, ਇਸਰਾਏਲ ਦਾ ਰਾਖ਼ਾ ਨਾ ਉਂਘਲਾਵੇਗਾ ਨਾ ਸੌਵੇਂਗਾ! ਯਹੋਵਾਹ ਤੇਰਾ ਰਾਖ਼ਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ”(ਜ਼ਬੂਰਾਂ ਦੀ ਪੋਥੀ 121:4,5)।

Leave A Comment

Your Comment
All comments are held for moderation.