Appam - Punjabi

ਜੁਲਾਈ 22 – ਇੱਕ ਮਿੱਤਰ ਦੇ ਜ਼ਖ਼ਮ!

“ਮਿੱਤਰ ਦੇ ਵੱਲੋਂ ਹੋਣ ਵਾਲੇ ਜ਼ਖ਼ਮ ਵਫ਼ਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ”(ਕਹਾਉਤਾਂ 27:6)।

ਸੱਚੇ ਮਿੱਤਰ, ਤੁਹਾਡੇ ਲਈ ਉਨ੍ਹਾਂ ਦੇ ਪਿਆਰ ਦੇ ਕਾਰਨ, ਤੁਹਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨਗੇ। ਉਹ ਇਸਨੂੰ ਕਦੇ ਵੀ ਜਨਤਕ ਨਹੀਂ ਕਰਨਗੇ ਜਾਂ ਹਰ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕਰਨਗੇ, ਕਿਉਂਕਿ ਉਹ ਸੱਚਮੁੱਚ ਤੁਹਾਡੀ ਪਰਵਾਹ ਕਰਦੇ ਹਨ ਅਤੇ ਤੁਹਾਡੀ ਤਰੱਕੀ ਵਿੱਚ ਦਿਲਚਸਪੀ ਰੱਖਦੇ ਹਨ।

ਪਰ ਦੋਸਤੀ ਅਤੇ ਸਾਂਝ ਇੰਨੀ ਸਵੈ-ਕੇਂਦਰਿਤ ਅਤੇ ਫ਼ਾਇਦੇ ਦੇ ਲਈ ਬਣ ਗਈ ਹੈ। ਲੋਕ ਇਹ ਸੋਚਣ ਲੱਗ ਪਏ ਹਨ ਕਿ ਜੇਕਰ ਕਿਸੇ ਵਿਅਕਤੀ ਨਾਲ ਮੇਰੀ ਜਾਣਕਾਰੀ ਜਾਂ ਜਾਣ-ਪਛਾਣ ਹੋਵੇ, ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਤਰੱਕੀ ਦੇ ਲਈ ਉਸ ਸਬੰਧ ਦਾ ਲਾਭ ਉਠਾਵਾਂਗਾ। ਉਹ ਕੁੱਝ ਨਿੱਜੀ ਫ਼ਾਇਦੇ ਲੈਣ ਦੇ ਲਈ ਵਿਅਰਥ ਸ਼ਬਦਾਂ ਅਤੇ ਚਾਪਲੂਸੀ ਵਾਲੇ ਲੋਕਾਂ ਦੇ ਨਾਲ ਸਬੰਧ ਰੱਖਦੇ ਹਨ। ਅਤੇ ਅੰਤ ਵਿੱਚ, ਉਹ ਆਪਣੀ ਅਸਲੀ ਪਛਾਣ ਪ੍ਰਗਟ ਕਰਦੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਕਿ ਯਹੂਦਾ ਨੇ ਇੱਕ ਚੁੰਮਣ ਨਾਲ ਪ੍ਰਭੂ ਨੂੰ ਧੋਖਾ ਦਿੱਤਾ ਸੀ।

ਜਿਹੜਾ ਸੱਚੀ ਮਿੱਤਰਤਾ ਚਾਹੁੰਦਾ ਹੈ, ਉਸ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਦੂਸਰੇ ਵਿਅਕਤੀ ਦੇ ਲਈ ਸੱਚਾ ਪਿਆਰ ਸਾਂਝਾ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਸੱਚੇ ਪਿਆਰ ਅਤੇ ਮੁਹੱਬਤ ਦੇ ਦੁਆਰਾ, ਕਈ ਸਾਲਾਂ ਦੇ ਸਮੇਂ ਵਿੱਚ ਵੀ ਸੁਚੇਤ ਯਤਨਾਂ ਦੇ ਦੁਆਰਾ ਘੱਟ ਸਮੇਂ ਵਿੱਚ ਜ਼ਿਆਦਾ ਮਿੱਤਰ ਜੋੜ ਸਕਦੇ ਹੋ। ਸੱਚੇ ਪਿਆਰ ਅਤੇ ਮੁਹੱਬਤ ਦੇ ਦੁਆਰਾ ਪ੍ਰਾਪਤ ਕੀਤੀ ਅਜਿਹੀ ਮਿੱਤਰਤਾ ਹੀ ਸੱਚੀ ਅਤੇ ਚਿਰਸਥਾਈ ਹੋਵੇਗੀ। ਜੇਕਰ ਤੁਸੀਂ ਆਪਣੀ ਦੋਸਤੀ ਨੂੰ ਨਿਖਾਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਕਾਫ਼ੀ ਸਮਾਂ ਬਿਤਾਉਣਾ ਚਾਹੀਦਾ ਹੈ। ਅਤੇ ਈਮਾਨਦਾਰੀ ਨਾਲ ਦਿਲੋਂ ਉਨ੍ਹਾਂ ਦਾ ਹਾਲ-ਚਾਲ ਪੁੱਛਣਾ ਹੈ। ਇੱਥੋਂ ਤੱਕ ਕਿ ਜੇਕਰ ਤੁਸੀਂ ਉਨ੍ਹਾਂ ਨਾਲ ਨਿੱਜੀ ਤੌਰ ਤੇ ਨਹੀਂ ਮਿਲ ਸਕਦੇ ਹੋ, ਤਾਂ ਉਨ੍ਹਾਂ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਫ਼ੋਨ ਜਾਂ ਚਿੱਠੀਆਂ ਦੇ ਦੁਆਰਾ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰੋ।

ਪ੍ਰਭੂ ਯਿਸੂ ਤੁਹਾਡੀ ਭਾਲ ਵਿੱਚ ਆਉਂਦੇ ਹਨ ਅਤੇ ਤੁਹਾਡੇ ਦਰਵਾਜ਼ੇ ਉੱਤੇ ਖੜ੍ਹੇ ਖੜਕਾਉਂਦੇ ਹਨ, ਤਾਂ ਕਿ ਤੁਹਾਡੇ ਨਾਲ ਉਸਦੀ ਮਿੱਤਰਤਾ ਦੀ ਸਾਂਝ ਹੋ ਸਕੇ। ਉਹ ਕਹਿੰਦਾ ਹੈ: “ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਦਰਵਾਜ਼ਾ ਖੋਲ੍ਹ ਦੇਵੇ, ਤਾਂ ਮੈਂ ਉਹ ਦੇ ਕੋਲ ਅੰਦਰ ਜਾਂਵਾਂਗਾ ਅਤੇ ਉਹ ਦੇ ਨਾਲ ਭੋਜਨ ਖਾਵਾਂਗਾ ਅਤੇ ਉਹ ਮੇਰੇ ਨਾਲ ਖਾਵੇਗਾ”(ਪ੍ਰਕਾਸ਼ ਦੀ ਪੋਥੀ 3:20)।

ਇਹ ਤੁਹਾਡੇ ਲਈ ਆਪਣੇ ਭਰਪੂਰ ਪਿਆਰ ਦੇ ਕਾਰਨ ਹੈ, ਕਿ ਪ੍ਰਭੂ ਨੇ ਆਪਣੀ ਸਾਰੀ ਸਵਰਗੀ ਮਹਿਮਾ ਨੂੰ ਤਿਆਗ ਦਿੱਤਾ ਅਤੇ ਇੱਕ ਸੇਵਕ ਦੇ ਰੂਪ ਵਿੱਚ, ਮਾਸ ਅਤੇ ਲਹੂ ਵਿੱਚ ਧਰਤੀ ਉਤਰ ਆਇਆ ਅਤੇ ਆਪਣੇ ਉੱਤੇ ਸਲੀਬ ਚੁੱਕ ਲਈ। ਅਸੀਂ ਇਸ ਤਰ੍ਹਾਂ ਦੇ ਮਹਾਨ ਪਿਆਰ ਦੇ ਲਈ ਪ੍ਰਭੂ ਨੂੰ ਕਿ ਮੌੜ ਕੇ ਦੇ ਸਕਦੇ ਹਾਂ? ਜੇਕਰ ਤੁਸੀਂ ਮਿੱਤਰਤਾ ਦਾ ਪੂਰਾ ਅਰਥ ਸਮਝਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮਸੀਹ ਦੇ ਪਿਆਰ ਉੱਤੇ ਧਿਆਨ ਕਰਨਾ ਚਾਹੀਦਾ ਹੈ। ਉਸ ਕਲਵਰੀ ਦੇ ਪਿਆਰ ਦੇ ਬਾਰੇ ਸੋਚੋ ਅਤੇ ਪ੍ਰਭੂ ਦਾ ਧੰਨਵਾਦ ਕਰੋ, ਅਤੇ ਉਸ ਮਿੱਤਰਤਾ ਅਤੇ ਪਿਆਰ ਨੂੰ ਆਪਣੇ ਦਿਲ ਵਿੱਚ ਭਰਨ ਦਿਓ!

ਪ੍ਰਭੂ ਯਿਸੂ ਦੇ ਪਿਆਰ ਦੇ ਬਾਰੇ ਇੱਕ ਸੁੰਦਰ ਗੀਤ ਹੈ, ਜਿਸ ਵਿੱਚ ਕਿਹਾ ਗਿਆ ਹੈ: ‘ਹੇ ਤੁਹਾਡੇ ਪਿਆਰ ਭਰੇ ਵਾਅਦਿਆਂ ਨੂੰ, ਜਿਵੇਂ ਉਹ ਅਟੱਲ ਹਨ, ਉਨ੍ਹਾਂ ਨੂੰ ਆਪਣੇ ਜੀਵਨ ਦੇ ਰਾਹ ਵਿੱਚ ਹਮੇਸ਼ਾਂ ਮਾਰਗਦਰਸ਼ਨ ਕਰਨ ਦਿਓ’। ਜਦੋਂ ਤੁਸੀਂ ਇਸ ਗੀਤ ਨੂੰ ਗਾਉਂਦੇ ਹੋ, ਤਾਂ ਤੁਹਾਡਾ ਹਿਰਦਾ ਪ੍ਰਭੂ ਦੇ ਉੱਤਮ ਪਿਆਰ ਨਾਲ ਪਿਘਲ ਜਾਵੇਗਾ। ਪ੍ਰਮੇਸ਼ਵਰ ਦੇ ਬੱਚਿਓ, ਜੇਕਰ ਤੁਸੀਂ ਆਪਣੇ ਜੀਵਨ ਵਿੱਚ ਅਜਿਹਾ ਭਾਈਚਾਰਾ ਪਿਆਰ ਦਾ ਪ੍ਰਦਰਸ਼ਨ ਕਰੋਂਗੇ, ਤਾਂ ਤੁਹਾਡੇ ਭੈਣ-ਭਰਾ ਤੁਹਾਡੇ ਲਈ ਇੱਕ ਮਹਾਨ ਬਰਕਤ ਹੋਣਗੇ।

ਅਭਿਆਸ ਕਰਨ ਲਈ – “ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ। ਪਿਆਰ ਖੁਣਸ ਨਹੀਂ ਕਰਦਾ। ਪਿਆਰ ਫੁੱਲਦਾ ਨਹੀਂ, ਪਿਆਰ ਫੂੰ-ਫੂੰ ਨਹੀਂ ਕਰਦਾ”(1 ਕੁਰਿੰਥੀਆਂ 13:4)।

Leave A Comment

Your Comment
All comments are held for moderation.