bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਜੁਲਾਈ 20 – ਇੱਕ ਜਿਹੜਾ ਦਰਿੰਦਿਆਂ ਨਾਲ ਲੜਦਾ ਹੈ!

“ਜੇ ਆਦਮੀ ਦੀ ਤਰ੍ਹਾਂ ਮੈਂ ਅਫ਼ਸੁਸ ਵਿੱਚ ਬੁਰਿਆਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਕੱਲ ਤਾਂ ਅਸੀਂ ਮਰਨਾ ਹੈ”(1 ਕੁਰਿੰਥੀਆਂ 15:32)।

ਉੱਪਰ ਦਿੱਤੀ ਆਇਤ ਵਿੱਚ, ਸ਼ਬਦ ‘ਦਰਿੰਦਾ’ ਝੂਠੀਆਂ ਸਿੱਖਿਆਵਾਂ ਨੂੰ ਦਰਸਾਉਂਦਾ ਹੈ। ਰਸੂਲਾਂ ਦੇ ਦਿਨਾਂ ਵਿੱਚ, ਬਹੁਤ ਸਾਰੇ ਝੂਠੇ ਉਪਦੇਸ਼ਕ ਅਤੇ ਝੂਠੀਆਂ ਸਿੱਖਿਆਵਾਂ ਸਨ। ਸਦੂਕੀ – ਲੋਕਾਂ ਦੀ ਇੱਕ ਸ਼੍ਰੇਣੀ ਨੇ ਦਾਅਵਾ ਕੀਤਾ ਕਿ ਕੋਈ ਪੁਨਰ-ਉਥਾਨ ਨਹੀਂ ਹੈ, ਕੋਈ ਨਰਕ ਨਹੀਂ ਹੈ ਅਤੇ ਕੋਈ ਸ਼ੈਤਾਨੀ ਆਤਮਾਵਾਂ ਨਹੀਂ ਹਨ। ਲੋਕਾਂ ਦੀ ਇੱਕ ਹੋਰ ਸ਼੍ਰੇਣੀ ਪੁਰਾਣੇ ਨੇਮ ਦੀ ਸੁੰਨਤ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਉੱਤੇ ਜ਼ੋਰ ਦਿੱਤਾ। ਫਿਰ ਵੀ ਦੂਸਰਿਆਂ ਨੇ ਕਦੇ ਵੀ ਪ੍ਰਭੂ ਯਿਸੂ ਮਸੀਹ ਦੀ ਰੂਹਾਨੀਅਤ ਨੂੰ ਸਵੀਕਾਰ ਨਹੀਂ ਕੀਤਾ। ਅਫ਼ਸੁਸ ਵਿੱਚ ਰਸੂਲ ਪੌਲੁਸ ਨੂੰ ਅਜਿਹੀਆਂ ਝੂਠੀਆਂ ਸਿੱਖਿਆਵਾਂ ਨਾਲ ਲੜਨਾ ਪਿਆ।

‘ਦਰਿੰਦਾ’ ਮਸੀਹ-ਵਿਰੋਧੀ ਦੇ ਨਾਵਾਂ ਵਿੱਚੋਂ ਇੱਕ ਹੈ, ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਇਸ ਦਰਿੰਦੇ ਬਾਰੇ ਬਹੁਤ ਕੁੱਝ ਲਿਖਿਆ ਗਿਆ ਹੈ। 13ਵੇਂ ਅਧਿਆਏ ਦੀ ਸ਼ੁਰੂਆਤ ਵਿੱਚ, ਅਸੀਂ ਪੜ੍ਹਦੇ ਹਾਂ: “ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ….ਅਤੇ ਉਹ ਦੇ ਸਿਰਾਂ ਉੱਤੇ ਕੁਫ਼ਰ ਦੇ ਨਾਮ..ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ”(ਪ੍ਰਕਾਸ਼ ਦੀ ਪੋਥੀ 13:1,2))। ਬਹੁਤ ਕੁੱਝ ਉਸ ਦਰਿੰਦੇ ਦੀ ਤਰ੍ਹਾਂ ਹੈ ਜਿਹੜਾ ਸਮੁੰਦਰ ਵਿੱਚੋਂ ਨਿਕਲ ਰਿਹਾ ਹੈ, ਬਹੁਤ ਸਾਰੀਆਂ ਝੂਠੀਆਂ ਸਿੱਖਿਆਵਾਂ ਅਤੇ ਗ਼ਲਤ ਸਿਧਾਂਤ ਚਾਰੇ-ਪਾਸੇ ਘੁੰਮ ਰਹੇ ਹਨ, ਜਿਵੇਂ ਭੇਡਾਂ ਦੇ ਭੇਸ ਵਿੱਚ ਬਘਿਆੜ।

ਇੰਨ੍ਹਾਂ ਗ਼ਲਤ ਸਿਧਾਂਤਾਂ ਦੇ ਬਾਰੇ, ਰਸੂਲ ਯੂਹੰਨਾਂ ਸਾਨੂੰ ਇਹ ਕਹਿੰਦੇ ਹੋਏ ਚੌਕਸ ਕਰਦਾ ਹੈ: “ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ। ਇਸ ਤੋਂ ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਜਾਣ ਲਵੋ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ੁਰ ਤੋਂ ਹੈ। ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ”(1 ਯੂਹੰਨਾ 4:1,2,3)।

ਜੇਕਰ ਤੁਸੀਂ ਇਸ ਤਰ੍ਹਾਂ ਦੇ ਗਲਤ ਸਿਧਾਂਤਾਂ ਦੇ ਵਿਰੁੱਧ ਨਹੀਂ ਲੜਦੇ ਹੋ, ਤਾਂ ਉਹ ਤਾਕਤ ਪ੍ਰਾਪਤ ਕਰਨਗੇ ਅਤੇ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਧੋਖਾ ਦੇਣਗੇ ਅਤੇ ਖਾ ਜਾਣਗੇ। ਇਹ ਸਿੱਖਿਆਵਾਂ ਬਘਿਆੜਾਂ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ ਅਤੇ ਨੌਜਵਾਨ ਮਸੀਹੀ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ। ਉਹ ਉਨ੍ਹਾਂ ਨੂੰ ਜਿਹੜੇ ਆਤਮਿਕ ਤੌਰ ਤੇ ਕਮਜ਼ੋਰ ਹਨ ਅਤੇ ਜਿਹੜੇ ਠੋਕਰ ਖਾਂਦੇ ਹਨ ਉਨ੍ਹਾਂ ਨੂੰ ਕੁਰਾਹੇ ਪਾ ਦਿੰਦੀਆਂ ਹਨ।

ਪ੍ਰਮੇਸ਼ਵਰ ਦੇ ਬੱਚਿਓ, ਜੇਕਰ ਤੁਸੀਂ ਆਤਮਾਵਾਂ ਨੂੰ ਸਮਝਣ ਦੇ ਵਰਦਾਨ ਦੇ ਲਈ ਪ੍ਰਾਰਥਨਾ ਕਰੋਂਗੇ, ਅਤੇ ਇਸਨੂੰ ਪ੍ਰਭੂ ਤੋਂ ਪ੍ਰਾਪਤ ਕਰੋਂਗੇ, ਤਾਂ ਇਹ ਦੁਸ਼ਮਣ ਦੀਆਂ ਅਜਿਹੀਆਂ ਆਤਮਾਵਾਂ ਦਾ ਪਿੱਛਾ ਕਰਨ ਵਿੱਚ ਮਦਦ ਕਰੇਗਾ। ਪਵਿੱਤਰ ਸ਼ਾਸਤਰ ਦੇ ਪ੍ਰਕਾਸ਼ ਵਿੱਚ ਗਲਤ ਸਿੱਖਿਆਵਾਂ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਇਹ ਅਨੁਕੂਲਤਾ ਵਿੱਚ ਹੈ।

ਅਭਿਆਸ ਕਰਨ ਲਈ – “ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ”(ਫਿਲਿੱਪੀਆਂ 1:27)।

Leave A Comment

Your Comment
All comments are held for moderation.