No products in the cart.
ਜੁਲਾਈ 19 – ਫਲਦਾਰ ਵੇਲ!
“ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ”(ਜ਼ਬੂਰਾਂ ਦੀ ਪੋਥੀ 128:3)।
ਇਸਰਾਏਲੀ ਤਿੰਨ ਤਰ੍ਹਾਂ ਦੇ ਪੌਦਿਆਂ ਨੂੰ ਮਹੱਤਵਪੂਰਨ ਮੰਨਦੇ ਹਨ। ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਜ਼ੈਤੂਨ ਦਾ ਦਰੱਖ਼ਤ ਹੈ, ਜਿਹੜਾ ਉਨ੍ਹਾਂ ਦੇ ਆਤਮਿਕ ਜੀਵਨ ਦਾ ਸੂਚਕ ਹੈ। ਦੂਸਰਾ, ਅੰਜੀਰ ਦਾ ਦਰੱਖਤ, ਜਿਹੜਾ ਉਨ੍ਹਾਂ ਦੇ ਰਾਜਨੀਤਿਕ ਜੀਵਨ ਨੂੰ ਦਰਸਾਉਂਦਾ ਹੈ। ਅਤੇ ਤੀਸਰਾ, ਅੰਗੂਰ ਦੀ ਵੇਲ, ਜਿਹੜਾ ਉਹਨਾਂ ਦੇ ਪਰਿਵਾਰਿਕ ਜੀਵਨ ਨੂੰ ਦਰਸਾਉਂਦਾ ਹੈ।
ਇਸਰਾਏਲ ਦੇ ਲੋਕ ਆਪਣੇ ਵਿਹੜੇ ਵਿੱਚ ਅੰਗੂਰ ਦੀ ਵੇਲ ਰੱਖਦੇ ਹਨ, ਅਤੇ ਇਹ ਆਪਣੇ ਫਲ ਦੇ ਕੇ ਉਨ੍ਹਾਂ ਲਈ ਖ਼ੁਸ਼ੀ ਲਿਆਵੇਗੀ। ਉਹ ਵੀ ਉਸ ਅੰਗੂਰ ਦੀ ਵੇਲ ਦੀ ਛਾਂ ਹੇਠਾਂ ਬੈਠਣਗੇ, ਜਦੋਂ ਧੁੱਪ ਤੇਜ਼ ਹੋਵੇਗੀ।
ਉੱਪਰ ਦਿੱਤੀ ਆਇਤ ਵਿੱਚ, ਪ੍ਰਭੂ ਕਹਿੰਦੇ ਹਨ ਕਿ “ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਹੋਵੇਗੀ”, ਅਤੇ ਇਹ ਦਰਸਾਉਂਦੀ ਹੈ ਕਿ ਇੱਕ ਪਤਨੀ ਕਿਵੇਂ ਇੱਕ ਪਰਿਵਾਰ ਵਿੱਚ ਬਰਕਤਾਂ ਦਾ ਰੂਪ ਹੁੰਦੀ ਹੈ। ਤਾਮਿਲ ਵਿੱਚ, ਇਸਨੂੰ ਘਰ ਦੇ ਆਲੇ ਦੁਆਲੇ ਫਲਦਾਰ ਵੇਲ ਕਹਿੰਦੇ ਹਨ, ਜਦੋਂ ਕਿ ਅੰਗਰੇਜ਼ੀ ਵਿੱਚ ਇਸਦਾ ਅਨੁਵਾਦ ‘ਘਰ ਦੇ ਕੇਂਦਰ ਵਿੱਚ’ ਜਾਂ ‘ਘਰ ਦੇ ਅੰਦਰਲੇ ਵਿਹੜੇ ਵਿੱਚ’ ਕੀਤਾ ਜਾਂਦਾ ਹੈ।
ਇੱਕ ਪਰਿਵਾਰ ਵਿੱਚ ਪਤਨੀ ਘਰ ਦੇ ਅੰਦਰ ਅਤੇ ਬਾਹਰ ਇੱਕ ਫਲਦਾਰ ਵੇਲ ਦੀ ਤਰ੍ਹਾਂ ਹੁੰਦੀ ਹੈ ਅਤੇ ਆਪਣੇ ਪਤੀ ਅਤੇ ਬੱਚਿਆਂ ਦੇ ਲਈ ਖੁਸ਼ੀ ਲਿਆਉਂਦੀ ਹੈ। ਇੱਕ ਪਤਨੀ ਦੀ ਪਹਿਲੀ ਜ਼ਿੰਮੇਵਾਰੀ, ਘਰ ਦੇ ਅੰਦਰ ਹੁੰਦੀ ਹੈ, ਅਤੇ ਉਹ ਪਤੀ ਦੀ ਦੇਖਭਾਲ ਕਰਨ ਅਤੇ ਬੱਚਿਆਂ ਨੂੰ ਪਾਲਣ ਦੀ ਵੱਡੀ ਜ਼ਿੰਮੇਵਾਰੀ ਲੈਂਦੀ ਹੈ। ਇਹ ਨੀਂਹ, ਉਸ ਦੇ ਬੱਚਿਆਂ ਦੇ ਲਈ ਭਵਿੱਖ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਉੱਤਮਤਾ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰਦੀ ਹੈ।
ਇੱਕ ਵਾਰ ਇੱਕ ਜਵਾਨ ਕੁੜੀ ਸੀ, ਜੋ ਨਿਰਾਸ਼ ਸੀ, ਕਿਉਂਕਿ ਉਸਦੀ ਮਾਂ ਨੇ ਉਸਨੂੰ ਉਹ ਨਹੀਂ ਦਿੱਤਾ ਜੋ ਉਹ ਚਾਹੁੰਦੀ ਸੀ। ਉਸ ਰਾਤ, ਉਸਨੇ ਈਮਾਨਦਾਰੀ ਨਾਲ ਦਿਲੋਂ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, ‘ਪ੍ਰਭੂ ਮੇਰੇ ਮਾਤਾ-ਪਿਤਾ ਨੂੰ ਹੋਰ ਬੱਚੇ ਨਾ ਦਿਓ, ਕਿਉਂਕਿ ਉਹ ਨਹੀਂ ਜਾਣਦੇ ਕਿ ਬੱਚਿਆਂ ਨੂੰ ਕਿਵੇਂ ਪਾਲਿਆ ਜਾਵੇ ਜਿਹੜੇ ਤੁਸੀਂ ਉਨ੍ਹਾਂ ਨੂੰ ਪਹਿਲਾਂ ਹੀ ਦੇ ਦਿੱਤੇ ਹਨ’। ਜੇਕਰ ਤੁਸੀਂ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਫ਼ਲ ਰਹਿੰਦੇ ਹੋ, ਜਦੋਂ ਉਹ ਜਵਾਨ ਹੁੰਦੇ ਹਨ, ਤਾਂ ਇਹ ਵੱਡੇ ਹੋਣ ‘ਤੇ ਹੀ ਦੁੱਖ ਅਤੇ ਦਰਦ ਦਾ ਕਾਰਨ ਬਣੇਗਾ।
ਪਤਨੀ ਦੀ ਤੁਲਨਾ ਫਲਦਾਰ ਵੇਲ ਨਾਲ ਕਰਦੇ ਹੋਏ, ਪਵਿੱਤਰ ਸ਼ਾਸਤਰ ਸਾਨੂੰ ਪਤਨੀ ਦੀ ਉੱਤਮਤਾ ਅਤੇ ਗੁਣ ਦੱਸਦਾ ਹੈ। ਅੰਗੂਰ ਦੀ ਵੇਲ ਆਪਣੀਆਂ ਟਹਿਣੀਆਂ ਨੂੰ ਘਰ ਦੀ ਸਾਰੀ ਸਰਹੱਦ ਦੇ ਨਾਲ ਬਾਹਰ ਕੱਢ ਦਿੰਦੀ ਹੈ। ਇਸੇ ਤਰ੍ਹਾਂ, ਪਰਿਵਾਰ ਵਿੱਚ ਪਤਨੀ ਨੂੰ ਬੱਚਿਆਂ ਨੂੰ ਪਾਲਣ ਅਤੇ ਰਿਸ਼ਤੇਦਾਰਾਂ ਦੀ ਮਹਿਮਾਨ ਨਿਵਾਜ਼ੀ ਤੂੰ ਬਿਨਾਂ ਕਈ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਹਨ, ਔਰਤਾਂ ਨੂੰ ਵਿਸ਼ੇਸ਼ ਤੌਰ ਉੱਤੇ ਪਰਾਹੁਣਚਾਰੀ ਦਾ ਵਿਸਥਾਰ ਦਿੱਤਾ ਜਾਂਦਾ ਹੈ। ਤੁਹਾਡੇ ਕੋਲ ਆਉਣ ਵਾਲਿਆਂ ਦਾ ਨਿੱਘਾ ਸੁਆਗਤ ਕਰਨਾ ਅਤੇ ਉਨ੍ਹਾਂ ਨੂੰ ਪ੍ਰਭੂ ਦੇ ਵੱਲ ਲੈ ਜਾਣਾ ਸੱਚਮੁੱਚ ਤੁਹਾਡਾ ਮਹੱਤਵਪੂਰਨ ਫਰਜ਼ ਹੈ! ਕੀ ਤੁਹਾਡਾ ਪਰਿਵਾਰ ਅਜਿਹਾ ਧੰਨ ਹੈ? ਜਾਂ ਕੀ ਤੁਹਾਨੂੰ ਕੁੱਝ ਠੀਕ ਕਰਨ ਦੀ ਜ਼ਰੂਰਤ ਹੈ? ਪ੍ਰਮੇਸ਼ਵਰ ਦੇ ਬੱਚਿਓ, ਤੁਹਾਡੇ ਪਰਿਵਾਰ ਉੱਤੇ ਪ੍ਰਭੂ ਦੀ ਬਰਕਤ ਹੋਵੇ!
ਅਭਿਆਸ ਕਰਨ ਲਈ – “ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ, ਤਿਵੇਂ ਜਵਾਨੀ ਦੇ ਪੁੱਤਰ ਹਨ”(ਜ਼ਬੂਰਾਂ ਦੀ ਪੋਥੀ 127:4)।