Appam - Punjabi

ਜੁਲਾਈ 17 – ਫਲਦਾਇਕ ਦਾਖ਼ਲਤਾ!

“ਯੂਸੁਫ਼ ਇੱਕ ਫਲਦਾਇਕ ਦਾਖ਼ਲਤਾ ਹੈ, ਸੋਤੇ ਕੋਲ ਲੱਗੀ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ”(ਉਤਪਤ 49:22)।

ਯਾਕੂਬ ਨੇ ਬੁਢਾਪੇ ਵਿੱਚ ਆਪਣੇ ਬਾਰਾਂ ਪੁੱਤਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਬਰਕਤ ਦਿੱਤੀ। ਉਹ ਬਰਕਤਾਂ ਭਵਿੱਖਬਾਣੀ ਦੇ ਸ਼ਬਦਾਂ ਦੇ ਰੂਪ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਆਈਆਂ। ਉੱਪਰ ਦਿੱਤੀ ਆਇਤ ਵਿੱਚ ਉਸਦੇ ਪੁੱਤਰ ਯੂਸੁਫ਼ ਨੂੰ ਬਰਕਤ ਦੇਣ ਦੇ ਵਚਨ ਹਨ।

ਜਦੋਂ ਤੁਸੀਂ ਯੂਸੁਫ਼ ਦੇ ਸ਼ੁਰੂਆਤੀ ਦਿਨਾਂ ਨੂੰ ਦੇਖਦੇ ਹੋ, ਤਾਂ ਉਹ ਦੁੱਖ ਨਾਲ ਭਰੇ ਹੋਏ ਸਨ। ਯੂਸੁਫ਼ ਦੀ ਮਾਂ ਨੇ ਉਸਨੂੰ ਉਹ ਨਾਮ ਦਿੱਤਾ ਜਿਸਦਾ ਮਤਲਬ ਹੈ ‘ਯਹੋਵਾਹ ਜੋੜੇਗਾ’। ਇਹ ਉਸਦੀ ਮਾਂ ਦੀ ਇੱਛਾ ਸੀ ਕਿ ਉਹ ਵਧੇ ਅਤੇ ਉਸ ਦੀਆਂ ਹੱਦਾਂ ਵੱਧ ਜਾਣ।

ਕਿਉਂਕਿ ਉਹ ਆਪਣੀ ਮਾਂ ਦੇ ਕਈ ਸਾਲਾਂ ਦੇ ਬਾਂਝਪਨ ਦੇ ਬਾਅਦ ਪੈਦਾ ਹੋਇਆ ਸੀ, ਇਸ ਲਈ ਉਹ ਉਸ ਨਾਲ ਬਹੁਤ ਪਿਆਰ ਕਰਦੀ ਸੀ। ਪਰ ਅਫ਼ਸੋਸ, ਜਦੋਂ ਉਹ ਉਮਰ ਵਿੱਚ ਬਹੁਤ ਛੋਟਾ ਸੀ ਤਦ ਹੀ ਉਨ੍ਹਾਂ ਦੀ ਮੌਤ ਹੋ ਗਈ। ਛੋਟੀ ਉਮਰ ਵਿੱਚ ਮਾਂ ਦਾ ਪਿਆਰ ਗਵਾਉਣਾ ਕਿੰਨੀ ਦੁਖਦਾਈ ਗੱਲ ਹੈ! ਯੂਸੁਫ਼ ਨੂੰ ਆਪਣੀ ਮਾਂ ਦੇ ਬਾਰੇ ਸੋਚਦੇ ਹੋਏ ਹਰ ਸਮੇਂ ਆਪਣੇ ਦਿਲ ਵਿੱਚ ਕੜਵਾਹਟ ਮਹਿਸੂਸ ਹੁੰਦੀ।

ਇੰਨਾ ਹੀ ਨਹੀਂ। ਯੂਸੁਫ਼ ਦੇ ਸਾਰੇ ਭਰਾ ਉਸ ਤੋਂ ਈਰਖਾ ਕਰਨ ਲੱਗੇ, ਅਤੇ ਉਸ ਦੇ ਨਾਲ ਸਖ਼ਤ ਵਿਵਹਾਰ ਕਰਨ ਲੱਗੇ। ਉਸਨੂੰ ਸਾਰੀਆਂ ਮੁਸੀਬਤਾਂ ਦੇਣ ਤੋਂ ਇਲਾਵਾ, ਉਹਨਾਂ ਨੇ ਉਸਨੂੰ ਇੱਕ ਗੁਲਾਮ ਦੇ ਵਜੋਂ, ਵਪਾਰੀਆਂ ਦੇ ਇੱਕ ਦਲ ਨੂੰ ਵੇਚ ਦਿੱਤਾ। ਜਦੋਂ ਉਹ ਇੱਕ ਅਨਾਥ ਦੀ ਤਰ੍ਹਾਂ ਫਸਿਆ ਹੋਇਆ ਸੀ, ਸਾਡੇ ਪਿਆਰੇ ਯਹੋਵਾਹ ਨੇ ਉਸ ਉੱਤੇ ਅਲ-ਸ਼ਦਾਈ ਦੇ ਰੂਪ ਵਿੱਚ ਦਯਾ ਕੀਤੀ। ਉਹ ਉਹੀ ਹੈ ਜਿਹੜਾ ਅਨਾਥਾਂ ਨੂੰ ਆਪਣੀ ਮਾਂ ਵਰਗਾ ਪਿਆਰ ਕਰਦਾ ਹੈ। ਉਹ ਇੱਕ ਪਿਤਾ ਦੇ ਵਾਂਗ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਹੈ। ਅਤੇ ਉਹ ਤੁਹਾਨੂੰ ਤੁਹਾਡੇ ਆਪਣੇ ਭਰਾ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ।

ਯਹੋਵਾਹ ਨੇ ਯੂਸੁਫ਼ ਨੂੰ ਕਦੇ ਨਹੀਂ ਛੱਡਿਆ ਅਤੇ ਉਸਨੂੰ ਇੱਕ ਫਲਦਾਇਕ ਟਾਹਣੀ ਦੇ ਰੂਪ ਵਿੱਚ ਬਰਕਤ ਦੇਣੀ ਚਾਹੁੰਦਾ ਸੀ। ਉਹ ਰਾਤ ਦੇ ਸਮੇਂ ਯੂਸੁਫ਼ ਨਾਲ ਗੱਲਬਾਤ ਕਰਨ ਲੱਗਾ। ਉਹ ਉਸ ਨਾਲ ਦਰਸ਼ਨਾਂ ਅਤੇ ਸੁਪਨਿਆਂ ਦੇ ਰਾਹੀ ਗੱਲਾਂ ਕਰਦਾ ਰਿਹਾ। ਇੱਕ ਵਾਰ ਯੂਸੁਫ਼ ਨੂੰ ਸੁਪਨਾ ਆਇਆ ਕਿ ਸੂਰਜ, ਚੰਦ ਅਤੇ ਗਿਆਰਾਂ ਤਾਰੇ ਉਸ ਦੇ ਅੱਗੇ ਝੁਕੇ ਹੋਏ ਹਨ।

ਇਕ ਹੋਰ ਮੌਕੇ ਉੱਤੇ, ਉਸਨੇ ਸੁਫ਼ਨਾ ਦੇਖਿਆ ਕਿ ਉਸਦਾ ਪੂਲਾ ਸਿੱਧਾ ਖੜ੍ਹਾ ਹੈ ਅਤੇ ਉਸਦੇ ਭਰਾਵਾਂ ਦੇ ਪੂਲਿਆਂ ਨੇ ਉਸਦੇ ਪੂਲੇ ਨੂੰ ਮੱਥਾ ਟੇਕਿਆ। ਪਰਮੇਸ਼ੁਰ ਨੇ ਯੂਸੁਫ਼ ਨੂੰ ਬਹੁਤ ਸਾਰੇ ਸੁਹਾਵਣੇ ਸੁਫ਼ਨੇ ਦਿੱਤੇ ਅਤੇ ਇਸ ਤਰ੍ਹਾਂ ਉਸ ਨੂੰ ਦਿਲਾਸਾ ਦਿੱਤਾ।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਅੱਜ ਤੁਹਾਨੂੰ ਦਿਲਾਸਾ ਅਤੇ ਬਰਕਤ ਦੇਣਾ ਚਾਹੁੰਦੇ ਹਨ। ਉਸ ਨੇ ਤੁਹਾਨੂੰ ਇੱਕ ਫਲਦਾਇਕ ਟਾਹਣੀ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਆਪਣੇ ਦਿਲ ਵਿੱਚ ਇਰਾਦਾ ਬਣਾਇਆ ਹੈ। ਯਹੋਵਾਹ ਦਾ ਧੰਨਵਾਦ ਕਰੋ ਅਤੇ ਉਸਦੀ ਉਸਤਤ ਕਰੋ ਕਿਉਂਕਿ ਉਸਨੇ ਤੁਹਾਨੂੰ ਇੱਕ ਫਲ ਦੇਣ ਵਾਲੀ ਟਹਿਣੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ।

ਅਭਿਆਸ ਕਰਨ ਲਈ – “ਉਸ ਨਦੀ ਦੇ ਦੋਨਾਂ ਕਿਨਾਰਿਆਂ ਉੱਤੇ ਜੀਵਨ ਦਾ ਬਿਰਛ ਹੈ, ਜਿਸ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ”(ਪ੍ਰਕਾਸ਼ ਦੀ ਪੋਥੀ 22:2)।

Leave A Comment

Your Comment
All comments are held for moderation.