No products in the cart.
ਜੁਲਾਈ 17 – ਇੱਕ ਜਿਹੜਾ ਸਹਿਣ ਕਰਦਾ ਹੈ!
“ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ”(ਮੱਤੀ ਦੀ ਇੰਜੀਲ 24:13)।
ਤੁਹਾਡੇ ਮੌਜੂਦਾ ਯਤਨ ਜੋ ਵੀ ਹੋਣ – ਭਾਵੇਂ ਉਹ ਕੰਮ, ਅਧਿਐਨ, ਮੁਕਾਬਲਾ ਜਾਂ ਖੇਡ ਸਮਾਗਮ ਹੋਵੇ, ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸਨੂੰ ਪੂਰਾ ਕਰੋ। ਅੱਧ ਵਿਚਾਲੇ ਹੀ ਰੋਕ ਦਿੱਤਾ ਤਾਂ ਕੋਈ ਫਾਇਦਾ ਨਹੀਂ। ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਇਸ ਨੂੰ ਅੰਤ ਤੱਕ ਆਪਣੀ ਸਭ ਤੋਂ ਈਮਾਨਦਾਰ ਕੋਸ਼ਿਸ਼ ਦੇਵੋਂ ਅਤੇ ਜੇਤੂ ਹੋਵੋਂ।
ਬਹੁਤ ਸਾਰੀਆਂ ਦੌੜਾਂ ਵਿੱਚ, ਦੌੜ ਪੂਰੀ ਕਰਨ ਵਾਲੇ ਪਹਿਲੇ ਦੋ ਨੂੰ ਹੀ ਇਨਾਮ ਦਿੱਤਾ ਜਾਵੇਗਾ, ਅਤੇ ਬਾਕੀ ਸਾਰੇ ਮੁਕਾਬਲੇਬਾਜ਼ ਜੇਤੂਆਂ ਨੂੰ ਦੁੱਖੀ ਨਜ਼ਰ ਨਾਲ ਦੇਖਣਗੇ। ਪਰ ਮਸੀਹੀ ਜੀਵਨ ਵਿੱਚ, ਦੌੜ ਪੂਰੀ ਕਰਨ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਉਹ ਸਾਰੇ ਜਿਹੜੇ ਅੰਤ ਤੱਕ ਸਹਾਰਦੇ ਰਹਿਣਗੇ, ਉਨ੍ਹਾਂ ਨੂੰ ਜੀਵਨ ਦੇ ਤਾਜ ਨਾਲ ਨਿਵਾਜਿਆ ਜਾਵੇਗਾ।
ਇਸ ਸੰਸਾਰ ਵਿੱਚ ਅਨੇਕਾਂ ਮੁਸੀਬਤਾਂ, ਦੁੱਖ, ਪਰੇਸ਼ਾਨੀਆਂ ਅਤੇ ਸੰਘਰਸ਼ ਹਨ। ਪਰ ਜਿਹੜਾ ਅੰਤ ਤੱਕ ਇਹ ਸਭ ਕੁੱਝ ਸਹਿ ਸਕਦਾ ਹੈ, ਉਹ ਹੀ ਬਚ ਜਾਵੇਗਾ। ਜ਼ਿਆਦਾਤਰ ਲੋਕ ਅੰਤ ਤੱਕ ਸਹਿਣ ਨਹੀਂ ਕਰ ਸਕਦੇ ਹਨ। ਉਹ ਥੱਕ ਜਾਂਦੇ ਹਨ ਜਦੋਂ ਹਰ ਕੋਈ ਪ੍ਰਭੂ ਦੇ ਲਈ ਉਨ੍ਹਾਂ ਦਾ ਵਿਰੋਧ ਕਰਦਾ ਹੈ। ਜਦੋਂ ਉਹ ਸੰਘਰਸ਼ਾਂ, ਸਮੱਸਿਆਵਾਂ ਅਤੇ ਦੁੱਖਾਂ ਨਾਲ ਦੁਖੀ ਹੁੰਦੇ ਹਨ, ਤਾਂ ਉਹ ਪ੍ਰਭੂ ਦੇ ਲਈ ਆਪਣੇ ਉਤਸ਼ਾਹ ਨੂੰ ਕਾਇਮ ਰੱਖਣ ਵਿੱਚ ਅਸਮਰੱਥ ਹੁੰਦੇ ਹਨ। ਇਸ ਲਈ, ਉਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਛੱਡ ਦਿੱਤਾ ਅਤੇ ਸੰਸਾਰ ਦੇ ਨਾਲ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਕਹਾਵਤ ਹੈ ਕਿ ਮਰੀ ਹੋਈ ਮੱਛਲੀ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਹੈ, ਕਿਉਂਕਿ ਉਸਨੂੰ ਪਾਣੀ ਦੀ ਦਿਸ਼ਾ ਵਿੱਚ ਖਿੱਚਿਆ ਜਾਵੇਗਾ। ਪਰ ਇੱਕ ਜ਼ਿੰਦਾ ਮੱਛਲੀ ਦੇ ਨਾਲ ਅਜਿਹਾ ਨਹੀਂ ਹੈ, ਕਿਉਂਕਿ ਇਹ ਲਹਿਰਾਂ ਦੇ ਵਿਰੁੱਧ ਤੈਰਦੀ ਹੈ, ਅਤੇ ਸਾਰੀਆਂ ਮੁਸ਼ਕਿਲਾਂ ਅਤੇ ਸੰਘਰਸ਼ਾਂ ਨੂੰ ਧੀਰਜ ਦੇ ਨਾਲ ਸਹਿਣ ਕਰਦੀ ਹੈ। ਉਸੇ ਤਰ੍ਹਾਂ, ਜੇਕਰ ਮਸੀਹ – ਜੀਵਨ ਤੁਹਾਡੇ ਅੰਦਰ ਹੈ, ਤਾਂ ਤੁਸੀਂ ਆਪਣੇ ਆਪ ਦੀਆਂ ਦੁਨਿਆਵੀਂ ਇੱਛਾਵਾਂ ਤੋਂ ਆਪਣੀ ਰੱਖਿਆ ਕਰਨ ਦੇ ਯੋਗ ਹੋਵੋਂਗੇ।
ਇੱਕ ਵਾਰ, ਪੰਜ ਦੋਸਤਾਂ ਨੇ ਬਰਫ਼ ਨਾਲ ਢਕੇ ਪਹਾੜ ਦੀ ਚੋਟੀ ਉੱਤੇ ਪਹੁੰਚਣ ਦੇ ਲਈ ਕਈ ਸਾਲਾਂ ਦੀ ਸਖ਼ਤ ਸਿਖਲਾਈ ਲਈ। ਆਪਣੀ ਸਖ਼ਤ ਸਿਖਲਾਈ ਦੇ ਬਾਵਜੂਦ, ਉਨ੍ਹਾਂ ਨੂੰ ਬਿਮਾਰੀ ਜਾਂ ਬਹੁਤ ਜ਼ਿਆਦਾ ਠੰਡੇ ਮੌਸਮ ਨੂੰ ਬਰਦਾਸ਼ਤ ਕਰਨ ਵਿੱਚ ਅਸਮਰੱਥਾ ਕਾਰਨ ਪਹਾੜ ਚੜ੍ਹਨਾ ਛੱਡਣਾ ਪਿਆ। ਪਰ ਉਨ੍ਹਾਂ ਵਿੱਚੋਂ ਇੱਕ ਨੇ ਰਸਤੇ ਵਿੱਚ ਸਾਰੀਆਂ ਮੁਸ਼ਕਿਲਾਂ ਅਤੇ ਰੁਕਾਵਟਾਂ ਨੂੰ ਸਹਿ ਲਿਆ ਅਤੇ ਸਫ਼ਲਤਾਪੂਰਵਕ ਸਿਖਰ ਉੱਤੇ ਪਹੁੰਚ ਗਿਆ। ਉਸ ਨੂੰ ਉਸ ਦੀ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ ਅਤੇ ਦੁਨੀਆ ਭਰ ਤੋਂ ਉਸ ਨੂੰ ਨਿੱਘੀ ਵਧਾਈ ਮਿਲੀ।
ਅੱਜ ਤੁਸੀਂ ਵੀ ਇੱਕ ਮਕਸਦ ਉੱਤੇ ਹੋ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਕਸ਼ੇ ਕਦਮਾਂ ਉੱਤੇ ਚੱਲਦੇ ਹੋਏ ਸਵਰਗੀ ਪਹਾੜ ਵੱਲ ਵਧੋ। ਕਦੇ ਵੀ ਥੱਕੋ ਨਾ, ਭਾਵੇਂ ਸਥਿਤੀ ਕੋਈ ਵੀ ਹੋਵੇ। ਅੰਤ ਤੱਕ ਸਹਿਣ ਕਰਨ ਦੇ ਲਈ ਤੁਹਾਡੇ ਅੰਦਰ ਭਰੋਸਾ ਹੋਣਾ ਚਾਹੀਦਾ ਹੈ। ਪਵਿੱਤਰ ਸ਼ਾਸਤਰ ਵਿੱਚ ਅਸੀਂ ਪੜ੍ਹਦੇ ਹਾਂ: “ਪਰ ਯਿਸੂ ਨੇ ਉਸ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਨਹੀਂ”(ਲੂਕਾ ਦੀ ਇੰਜੀਲ 9:62)।
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਸਮੇਂ ਦੇ ਅੰਤ ਵਿੱਚ ਆ ਗਏ ਹੋ ਅਤੇ ਪ੍ਰਭੂ ਦੇ ਆਉਣ ਦੇ ਬਹੁਤ ਨੇੜੇ ਹੋ। ਆਪਣਾ ਸਹਿਣਤਾ ਬਣਾਈ ਰੱਖੋ, ਉਤਸ਼ਾਹ ਨਾਲ ਪਵਿੱਤਰਤਾ ਦੇ ਰਾਹ ਵਿੱਚ ਆਪਣੀ ਦੌੜ ਜਾਰੀ ਰੱਖੋ, ਅਤੇ ਜੀਵਨ ਦਾ ਤਾਜ ਪ੍ਰਾਪਤ ਕਰੋ।
ਅਭਿਆਸ ਕਰਨ ਲਈ – “ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀਂ…ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ”(ਪ੍ਰਕਾਸ਼ ਦੀ ਪੋਥੀ 2:10)।