bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਜੁਲਾਈ 07 –ਇਸਨੂੰ ਤੁਹਾਡੀ ਇੱਛਾ ਅਨੁਸਾਰ ਹੋਣ ਦਿਓ!

“ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰਾ ਵਿਸ਼ਵਾਸ ਵੱਡਾ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਓਵੇਂ ਹੀ ਹੋਵੇ ਅਤੇ ਉਸ ਦੀ ਧੀ ਉਸੇ ਸਮੇਂ ਚੰਗੀ ਹੋ ਗਈ”(ਮੱਤੀ ਦੀ ਇੰਜੀਲ 15:28)।

ਧਰਮੀ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਅਸੀਂ ਕਹਾਉਤਾਂ ਦੀ ਕਿਤਾਬ ਵਿੱਚ ਇਹ ਵੀ ਪੜ੍ਹਦੇ ਹਾਂ ਕਿ ਧਰਮੀਆਂ ਦੇ ਵਿਚਾਰ ਸਹੀ ਹੁੰਦੇ ਹਨ। ਜਦੋਂ ਧਰਮੀ ਬੰਦਿਆਂ ਦੀਆਂ ਇੱਛਾਵਾਂ ਅਤੇ ਲਾਲਸਾਵਾਂ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਚੰਗੀਆਂ ਹੁੰਦੀਆਂ ਹਨ, ਤਦ ਉਹ ਉਨ੍ਹਾਂ ਨੂੰ ਜ਼ਰੂਰ ਹੀ ਪੂਰਾ ਕਰੇਗਾ।

ਦਿਨ ਦੀ ਮੁੱਖ ਆਇਤ ਵਿੱਚ, ਅਸੀਂ ਇੱਕ ਕਨਾਨੀ ਔਰਤ ਦੇ ਬਾਰੇ ਪੜ੍ਹਦੇ ਹਾਂ। ਉਸਦੀ ਧੀ ਨੂੰ ਬੁਰੀ ਆਤਮਾ ਚਿੰਬੜੀ ਹੋਈ ਸੀ ਅਤੇ ਉਹ ਸਾਡੇ ਪ੍ਰਭੂ ਯਿਸੂ ਮਸੀਹ ਦੇ ਕੋਲ ਭੱਜ ਗਈ। ਭਾਵੇਂ ਯਿਸੂ ਨੇ ਪਹਿਲਾਂ ਤਾਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ, ਅੰਤ ਵਿੱਚ ਉਸ ਨੇ ਉਸ ਦੀ ਨਿਹਚਾ ਦੇ ਵੱਲ ਧਿਆਨ ਦਿੱਤਾ, ਉਸ ਦੀ ਪ੍ਰਸ਼ੰਸਾ ਕੀਤੀ, ਉਸ ਉੱਤੇ ਤਰਸ ਕੀਤਾ ਅਤੇ ਕਿਹਾ: “ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਓਵੇਂ ਹੀ ਹੋਵੇ”। ਅਤੇ ਉਸ ਦੀ ਧੀ ਉਸੇ ਸਮੇਂ ਚੰਗੀ ਹੋ ਗਈ।

ਆਪਣੇ ਦਿਲ ਦੀਆਂ ਇੱਛਾਵਾਂ ਅਤੇ ਲਾਲਸਾਵਾਂ ਨੂੰ ਪ੍ਰਮੇਸ਼ਵਰ ਦੇ ਸਾਹਮਣੇ ਪ੍ਰਗਟ ਕਰੋ ਅਤੇ ਉਹਨਾਂ ਨੂੰ ਆਪਣੇ ਤੱਕ ਸੀਮਿਤ ਨਾ ਰੱਖੋ। ਜਿਵੇਂ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਕਰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਵੀ ਉਨ੍ਹਾਂ ਉੱਤੇ ਤਰਸ ਕਰਦਾ ਹੈ ਜਿਹੜੇ ਉਸ ਦਾ ਡਰ ਮੰਨਦੇ ਹਨ। ਜੇਕਰ ਤੁਹਾਡੀਆਂ ਇੱਛਾਵਾਂ ਪ੍ਰਮੇਸ਼ਵਰ ਦੀਆਂ ਇੱਛਾਵਾਂ ਦੇ ਅਨੁਸਾਰ ਹਨ, ਤਾਂ ਉਹ ਜ਼ਰੂਰ ਹੀ ਉਨ੍ਹਾਂ ਇੱਛਾਵਾਂ ਨੂੰ ਪੂਰਾ ਕਰੇਗਾ। ਕਈਆਂ ਦੇ ਮਨ ਵਿੱਚ ਵਾਸਨਾ ਭਰੇ ਵਿਚਾਰ, ਦਿਲ ਵਿੱਚ ਬੁਰਿਆਈ ਅਤੇ ਸੰਸਾਰਿਕ ਅਤੇ ਅਲੌਕਿਕ ਸੁੱਖਾਂ ਦੀ ਲਾਲਸਾ ਹੁੰਦੀ ਹੈ। ਯਹੋਵਾਹ ਅਜਿਹੇ ਬੰਦਿਆਂ ਉੱਤੇ ਕੰਨ ਨਹੀਂ ਲਗਾਉਂਦਾ। ਪਰ ਪ੍ਰਭੂ ਦੇ ਨਾਮ ਨੂੰ ਉੱਚਾ ਚੁੱਕਣ ਅਤੇ ਵਡਿਆਈ ਕਰਨ ਦੇ ਲਈ ਤੁਸੀਂ ਜੋ ਕੁੱਝ ਵੀ ਸੱਚੇ ਦਿਲ ਨਾਲ ਅਤੇ ਈਮਾਨਦਾਰੀ ਨਾਲ ਚਾਹੁੰਦੇ ਹੋ, ਉਹ ਜ਼ਰੂਰ ਹੀ ਉਨ੍ਹਾਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇਗਾ।

ਮੇਰੇ ਪਿਤਾ, ਭਰਾ। ਸੈਮ ਜੇਬਦੁਰਾਈ ਆਪਣੀ ਸੇਵਕਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਵੱਡੇ ਛਪਵਾਈ ਕਾਰੋਬਾਰ ਤੋਂ ‘ਅੰਨਤੰਨਤੁੱਲਾ ਐਪਮ’ ਅਖਬਾਰ ਛਪਵਾਉਂਦੇ ਸੀ। ਇੱਕ ਵਾਰ ਜਦੋਂ ਉਹ ਉਸ ਦਫ਼ਤਰ ਵਿੱਚ ਦਾਖ਼ਲ ਹੋਏ ਤਾਂ ਉਸ ਦੇ ਦਿਲ ਵਿੱਚ ਇੱਛਾ ਸੀ। ਉਸ ਨੇ ਆਪਣੇ ਮਨ ਹੀ ਮਨ ਵਿੱਚ ਸੋਚਿਆ, ਕਿੰਨਾ ਚੰਗਾ ਹੋਵੇਗਾ, ਜੇਕਰ ਪ੍ਰਭੂ ਇਹ ਪ੍ਰਿਟਿੰਗ ਪ੍ਰੈਸ ਮੈਨੂੰ ਦੇ ਦੇਵੇ, ਤਾਂ ਮੈਂ ਉਸ ਦੇ ਨਾਮ ਦੀ ਵਡਿਆਈ ਕਰਨ ਦੇ ਲਈ ਬਹੁਤ ਸਾਰੀਆਂ ਅਧਿਆਤਮਿਕ ਪੁਸਤਕਾਂ ਛਾਪ ਸਕਦਾ ਹਾਂ। ਭਾਵੇਂ ਉਸਦੇ ਕੋਲ ਉਸ ਕਾਰੋਬਾਰ ਨੂੰ ਖਰੀਦਣ ਦੇ ਲਈ ਧਨ ਅਤੇ ਸਾਧਨ ਨਹੀਂ ਸਨ, ਫਿਰ ਵੀ ਉਸ ਨੇ ਸਿਰਫ਼ ਉਸ ਇੱਛਾ ਨੂੰ ਸਿਰਫ਼ ਪ੍ਰਭੂ ਤੱਕ ਪਹੁੰਚਾਇਆ।

ਕੁੱਝ ਮਹੀਨੇ ਬੀਤ ਗਏ ਅਤੇ ਉਹ ਪ੍ਰਿਟਿੰਗ ਪ੍ਰੈਸ ਦੇ ਮਾਲਕ ਮੇਰੇ ਪਿਤਾ ਜੀ ਨੂੰ ਮਿਲਣ ਆਏ, ਅਤੇ ਕਿਹਾ ਕਿ ਉਹ ਪ੍ਰਿਟਿੰਗ ਪ੍ਰੈਸ ਨੂੰ ਵੇਚਣਾ ਚਾਹੁੰਦੇ ਹਨ ਕਿਉਂਕਿ ਉਹ ਕੋਈ ਨਵਾਂ ਕਾਰੋਬਾਰ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਹ ਦਿਲਚਸਪੀ ਰੱਖਦੇ ਹਨ ਤਾਂ ਉਹ ਪ੍ਰਿਟਿੰਗ ਪ੍ਰੈਸ ਖਰੀਦ ਸਕਦੇ ਹਨ। ਕਿਉਂਕਿ ਮੇਰੇ ਪਿਤਾ ਦੇ ਕੋਲ ਪੈਸੇ ਨਹੀਂ ਸਨ, ਉਹ ਖੁੱਲ੍ਹੇ ਦਿਲ ਨਾਲ ਸਹਿਮਤ ਹੋਏ ਕਿ ਉਹ ਆਸਾਨ ਕਿਸ਼ਤਾਂ ਵਿੱਚ ਪੈਸਿਆਂ ਦਾ ਭੁਗਤਾਨ ਕਰ ਸਕਦੇ ਹਨ। ਸਾਡੇ ਕੋਲ ਕਿੰਨਾ ਵਫ਼ਾਦਾਰ ਪਰਮੇਸ਼ੁਰ ਹੈ ਅਤੇ ਉਸ ਦੇ ਵਾਅਦਾ ਕਿੰਨਾ ਸੱਚੇ ਹਨ, ਕਿ ਜੋ ਕੁੱਝ ਤੁਸੀਂ ਚਾਹੁੰਦੇ ਹੋ, ਉਹ ਤੁਹਾਡੇ ਲਈ ਕਰੇਗਾ (1 ਸਮੂਏਲ 20:4)।

ਪ੍ਰਮੇਸ਼ਵਰ ਜਿਸਨੇ ਸੁਲੇਮਾਨ ਨੂੰ ਉਸਦੀ ਇੱਛਾ ਦੇ ਅਨੁਸਾਰ ਬੁੱਧੀ ਦਿੱਤੀ, ਜਿਸਨੇ ਧੰਨ ਨਬੀ ਸਮੂਏਲ ਨੂੰ ਹੰਨਾਹ ਦੇ ਪੁੱਤਰ ਦੇ ਰੂਪ ਵਿੱਚ ਦਿੱਤਾ, ਜਿਸ ਨੇ ਅਲੀਸ਼ਾ ਨੂੰ ਉਸਦੀ ਇੱਛਾ ਦੇ ਅਨੁਸਾਰ ਦੁੱਗਣੀ ਬਰਕਤ ਦਿੱਤੀ, ਉਹ ਵੀ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡੇ ਦਿਲ ਦੀਆਂ ਸਾਰੀਆਂ ਇੱਛਾਵਾਂ ਪੂਰਾ ਕਰੇਗਾ।

ਅਭਿਆਸ ਕਰਨ ਲਈ – “ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ”(ਜ਼ਬੂਰਾਂ ਦੀ ਪੋਥੀ 37:4)।

Leave A Comment

Your Comment
All comments are held for moderation.