Appam - Punjabi

ਜੁਲਾਈ 05 – ਜਿਵੇਂ ਉਹ ਚੱਲਿਆ ਸੀ!

“ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ”(1 ਯੂਹੰਨਾ 2:6)।

ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਕਸ਼ੇ-ਕਦਮ ਉੱਤੇ ਚੱਲਣ ਅਤੇ ਉਸ ਦੇ ਨਾਲ ਚੱਲਣ ਦੀ ਜ਼ਰੂਰਤ ਹੈ। ਅਤੇ ਤੁਹਾਨੂੰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਹੈ ਜਿਵੇਂ ਉਹ ਚੱਲਿਆ ਸੀ। ਇਹ ਹੀ ਜੇਤੂ ਜੀਵਨ ਦਾ ਰਾਜ਼ ਹੈ। ਜੇਕਰ ਤੁਸੀਂ ਉਸਦੇ ਨਾਲ ਚੱਲਣਾ ਹੈ, ਤਾਂ ਤੁਹਾਨੂੰ ਉਸਦੀ ਅਵਾਜ਼, ਉਸਦੇ ਹੁਕਮਾਂ ਅਤੇ ਉਸਦੇ ਵਚਨਾਂ ਦੇ ਪ੍ਰਤੀ ਆਗਿਆਕਾਰ ਹੋਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਉਸ ਦੀ ਆਗਿਆ ਦਾ ਪਾਲਣ ਕਰੋ ਅਤੇ ਉਸ ਦੇ ਨਾਲ ਚੱਲੋ, ਤਾਂ ਉਹ ਤੁਹਾਡੇ ਤੋਂ ਖੁਸ਼ ਹੋਵੇਗਾ ਅਤੇ ਤੁਸੀਂ ਜੀਵਨ ਦੀ ਦੌੜ ਵਿੱਚ ਜੇਤੂ ਹੋਵੋਂਗੇ।

ਯੂਰਪੀਅਨ ਦੇਸ਼ਾਂ ਵਿੱਚ, ਨੌਜਵਾਨ ਆਪਣੇ ਮਾਤਾ ਪਿਤਾ ਦੇ ਪ੍ਰਤੀ ਆਗਿਆਕਾਰੀ ਹੋਣ ਨੂੰ ‘ਗੁਲਾਮੀ ਦੀ ਜ਼ਿੰਦਗੀ’ ਸਮਝਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਆਜ਼ਾਦੀ ਅਤੇ ਖੁਦਮੁਖਤਿਆਰੀ ਦੀ ਮੰਗ ਕਰਦੇ ਹਨ ਅਤੇ 14 ਜਾਂ 15 ਸਾਲ ਦੀ ਉਮਰ ਵਿੱਚ ਵੀ ਆਪਣੇ ਘਰਾਂ ਤੋਂ ਦੂਰ ਹੋ ਜਾਂਦੇ ਹਨ। ਅੰਤ ਵਿੱਚ, ਉਹ ਹਰ ਤਰ੍ਹਾਂ ਦੇ ਨਸ਼ਿਆਂ ਵਿੱਚ ਫਸ ਜਾਂਦੇ ਹਨ, ਅਤੇ ਆਪਣੇ ਆਪ ਨੂੰ ਗਲਤ ਕਿਸਮ ਦੇ ਸੰਗੀਤ, ਪੱਬਾਂ ਅਤੇ ਨਾਈਟ ਕਲੱਬਾਂ ਵਿੱਚ ਗੁਆ ਦਿੰਦੇ ਹਨ। ਉਹ ਨਸ਼ੀਲੀਆਂ ਦਵਾਈਆਂ ਦੀ ਗਲਤ ਵਰਤੋਂ ਵਿੱਚ ਪੈ ਜਾਂਦੇ ਹਨ ਅਤੇ ਕਿਸੇ ਵੀ ਉਪਾਅ ਤੋਂ ਪਰੇ, ਪੂਰੀ ਤਰ੍ਹਾਂ ਨਾਲ ਵਿਗੜਨ ਦੀ ਸਥਿਤੀ ਵਿੱਚ ਪੈ ਜਾਂਦੇ ਹਨ।

ਇਹ ਸੋਚਣਾ ਕਿ ਕੋਈ ਆਪਣੀਆਂ ਇੱਛਾਵਾਂ ਅਤੇ ਕਲਪਨਾਵਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਜੀ ਸਕਦਾ ਹੈ, ਜਨੂੰਨ ਦੇ ਵੱਲ ਪਹਿਲਾ ਕਦਮ ਹੈ। ਜ਼ਰਾ ਕਲਪਨਾ ਕਰੋ ਕਿ ਕੀ ਹੋਵੇਗਾ ਜੇਕਰ ਇੱਕ ਮੱਛੀ ਸੋਚਦੀ ਹੈ ਕਿ ‘ਮੈਂ ਇਸ ਬੰਧਨ ਵਿੱਚ ਕਿਉਂ ਰਹਾਂ ਅਤੇ ਉਸੇ ਪੁਰਾਣੇ ਪਾਣੀ ਵਿੱਚ ਤੈਰਾਂ? ਮੈਂ ਪਾਣੀ ਵਿੱਚੋਂ ਛਾਲ ਮਾਰ ਕੇ ਜ਼ਮੀਨ ਉੱਤੇ ਘੁੰਮ ਕਿਉਂ ਨਹੀਂ ਸਕਦੀ?’ ਜੇਕਰ ਇਸ ਯੋਜਨਾ ਨਾਲ ਅੱਗੇ ਵੱਧਣਾ ਸੀ, ਤਾਂ ਇਹ ਸੜਕ ਉੱਤੇ ਹੀ ਮਰ ਜਾਵੇਗੀ, ਕਿਉਂਕਿ ਇਹ ਸਾਹ ਨਹੀਂ ਲੈ ਸਕਦੀ। ਉਸ ਮੱਛੀ ਨੂੰ ਸੱਚੀ ਖੁਸ਼ੀ ਅਤੇ ਸੰਤੁਸ਼ਟੀ ਉਦੋਂ ਹੀ ਮਿਲ ਸਕਦੀ ਹੈ, ਜਦੋਂ ਤੱਕ ਇਹ ਪਾਣੀ ਵਿੱਚ ਰਹਿੰਦੀ ਹੈ।

ਉਸੇ ਤਰ੍ਹਾਂ, ਹਰੇਕ ਵਿਅਕਤੀ ਜੀਵਨ ਦੀ ਸੱਚੀ ਖੁਸ਼ੀ ਦਾ ਤਜ਼ਰਬਾ ਉਦੋਂ ਹੀ ਕਰ ਸਕਦਾ ਹੈ, ਜਦੋਂ ਉਹ ਮਸੀਹ ਵਿੱਚ ਰਹਿੰਦਾ ਹੈ, ਪ੍ਰਭੂ ਨਾਲ ਪਿਆਰ ਕਰਦਾ ਹੈ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਦਾ ਹੈ।

ਪ੍ਰਭੂ ਨੇ ਤੁਹਾਨੂੰ ਅਜ਼ਾਦੀ ਅਤੇ ਬੁੱਧੀ ਦਿੱਤੀ ਹੈ ਤਾਂਕਿ ਤੁਸੀਂ ਭਲੇ ਅਤੇ ਬੁਰੇ ਨੂੰ ਜਾਣ ਸਕੋ। ਉਸ ਨੇ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਿਆ ਹੈ। ਅਤੇ ਤੁਹਾਨੂੰ ਜਾਂ ਤਾਂ ਸੰਸਾਰ ਜਾਂ ਪ੍ਰਭੂ ਨੂੰ ਆਪਣੇ ਹੱਥਾਂ ਨਾਲ ਚੁਣਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਇਲਾਵਾ, ਉਸਨੇ ਤੁਹਾਨੂੰ ਅੰਦਰੂਨੀ ਜ਼ਮੀਰ ਅਤੇ ਨੈਤਿਕਤਾ ਵੀ ਦਿੱਤੀ ਹੈ।

ਜਦੋਂ ਤੁਸੀਂ ਪ੍ਰਭੂ ਨਾਲ ਪਿਆਰ ਕਰਦੇ ਹੋ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹੋ, ਤਾਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਖੁਸ਼ੀ ਅਤੇ ਸ਼ਾਂਤੀ ਮਿਲੇਗੀ। ਪ੍ਰਭੂ ਦੇ ਹੁਕਮ ਭਾਰੇ ਨਹੀਂ ਹਨ। ਅਤੇ ਉਸ ਦੀਆਂ ਸਲਾਹਾਂ ਸਾਨੂੰ ਕਦੇ ਵੀ ਕੁਰਾਹੇ ਨਹੀਂ ਪਾਉਂਦੀਆਂ ਹਨ।

ਪਰਮੇਸ਼ੁਰ ਦੇ ਬੱਚਿਓ, ਪਵਿੱਤਰ ਬਾਈਬਲ ਸਾਡੇ ਜੀਵਨ ਦੇ ਲਈ ਕੰਪਾਸ ਹੈ। ਅਤੇ ਜੇਕਰ ਤੁਸੀਂ ਪ੍ਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹੋ, ਤਾਂ ਤੁਸੀਂ ਸੱਚਮੁੱਚ ਵਿੱਚ ਧੰਨ ਹੋਵੋਂਗੇ।

ਅਭਿਆਸ ਕਰਨ ਲਈ – “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਿਓ, ਉਸੇ ਤੋਂ ਡਰਿਓ, ਉਸੇ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸੇ ਦੀ ਆਵਾਜ਼ ਨੂੰ ਸੁਣਿਓ, ਉਸੇ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ”(ਬਿਵਸਥਾ ਸਾਰ 13:4)।

Leave A Comment

Your Comment
All comments are held for moderation.