bandar togel situs toto togel bo togel situs toto musimtogel toto slot
Appam - Punjabi

ਜੁਲਾਈ 02 – ਨਾਮ ਦੇਣਾ!

“ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ”(ਉਤਪਤ 2:19)।

ਜਦੋਂ ਪ੍ਰਮੇਸ਼ਵਰ ਨੇ ਜਾਨਵਰਾਂ, ਪੰਛੀਆਂ, ਪੌਦਿਆਂ ਅਤੇ ਬਨਸਪਤੀ ਨੂੰ ਬਣਾਇਆ, ਤਾਂ ਉਸਨੇ ਉਨ੍ਹਾਂ ਦੀ ਸਿਰਜਣਾ ਕੀਤੀ ਤਾਂ ਜੋ ਉਹ ਵਧ ਸਕਣ। ਉਸਨੇ ਉਨ੍ਹਾਂ ਨੂੰ ਵਧਣ ਅਤੇ ਫੁੱਲਣ ਦਾ ਹੁਕਮ ਦਿੱਤਾ, ਕਿ ਹਰ ਬੀਜ ਵਾਲਾ ਸਾਗ ਪੱਤ ਆਪਣੀ ਕਿਸਮ ਦੇ ਅਨੁਸਾਰ ਸਾਗ ਪੱਤ ਪੈਦਾ ਕਰੇ। ਕਿ ਹਰੇਕ ਫਲ ਆਪਣੀ ਕਿਸਮ ਦੇ ਅਨੁਸਾਰ ਫਲ ਪੈਦਾ ਕਰੇ, ਮਨੁੱਖਜਾਤੀ ਬੱਚੇ ਪੈਦਾ ਕਰੇ, ਅਤੇ ਜੀਵ ਜੰਤੂ ਆਪਣੀ ਕਿਸਮ ਦੇ ਅਨੁਸਾਰ ਜੀਵ ਜੰਤੂ ਪੈਦਾ ਕਰੇ।

ਉਦਾਹਰਣ ਦੇ ਵਜੋਂ, ਜੇਕਰ ਤੁਸੀਂ ਇੱਕ ਮਿਰਚ ਨੂੰ ਲੈਂਦੇ ਹੋ, ਤਾਂ ਤੁਹਾਡੇ ਕੋਲ ਉਸੇ ਤਰ੍ਹਾਂ ਦਾ ਤਿੱਖਾਪਣ ਹੈ, ਜਿਵੇਂ ਕਿ ਇਹ ਇੱਕ ਹਜ਼ਾਰ ਸਾਲ ਪਹਿਲਾਂ ਸੀ। ਜੇਕਰ ਅਜਿਹਾ ਹੈ, ਤਾਂ ਤੁਸੀਂ, ਜਿਹੜੇ ਪ੍ਰਭੂ ਯਿਸੂ ਦੇ ਸਰੂਪ ਅਤੇ ਸਮਾਨਤਾ ਵਿੱਚ ਬਣਾਏ ਗਏ ਹੋ – ਕੀ ਤੁਹਾਡੇ ਕੋਲ ਪ੍ਰਭੂ ਦੀ ਉਹੀ ਸ਼ਕਤੀ ਅਤੇ ਰਾਜ ਨਹੀਂ ਹੋਣਾ ਚਾਹੀਦਾ ਹੈ?

ਤੁਸੀਂ ਪ੍ਰਮੇਸ਼ਵਰ ਦੇ ਸਰੂਪ ਵਿੱਚ ਬਣਾਏ ਗਏ ਹੋ, ਅਤੇ ਤੁਹਾਨੂੰ ਪ੍ਰਮੇਸ਼ਵਰ ਦੇ ਸਰੂਪ ਵਿੱਚ ਬਣੇ ਰਹਿਣਾ ਚਾਹੀਦਾ ਹੈ। ਤੁਸੀਂ ਰਾਜਿਆਂ ਦੇ ਰਾਜਾ ਦੀ ਤਰ੍ਹਾਂ ਚੱਲਣਾ, ਅਤੇ ਤੁਹਾਡਾ ਚਿਹਰਾ ਪ੍ਰਭੂ ਦੇ ਵਰਗਾ ਹੋਣਾ ਚਾਹੀਦਾ ਹੈ। ਤੁਹਾਨੂੰ ਉਸੇ ਤਰ੍ਹਾਂ ਦੀ ਸ਼ਕਤੀ ਪ੍ਰਗਟ ਕਰਨੀ ਚਾਹੀਦੀ ਹੈ, ਜਿਵੇਂ ਪ੍ਰਭੂ ਦੀ। ਭੇਡ ਦਾ ਬੱਚਾ ਭੇਡ ਦੀ ਤਰ੍ਹਾਂ ਟੱਪਦਾ ਹੈ, ਹਾਥੀ ਦਾ ਬੱਚਾ ਹਾਥੀ ਦੀ ਤਰ੍ਹਾਂ ਚੱਲਦਾ ਹੈ ਅਤੇ ਸ਼ੇਰ ਦਾ ਬੱਚਾ ਸ਼ੇਰ ਦੀ ਤਰ੍ਹਾਂ ਛਾਲਾਂ ਮਾਰਦਾ ਹੈ। ਇਸ ਲਈ, ਤੁਸੀਂ ਜਿਹੜੇ ਪ੍ਰਮੇਸ਼ਵਰ ਦੇ ਸਰੂਪ ਵਿੱਚ ਬਣਾਏ ਗਏ ਹੋ, ਤੁਹਾਨੂੰ ਉਸ ਦੇ ਵਾਂਗ ਹੀ ਚੱਲਣਾ ਚਾਹੀਦਾ ਹੈ।

ਜਦੋਂ ਪ੍ਰਮੇਸ਼ਵਰ ਨੇ ਬਣਾਇਆ, ਤਾਂ ਉਸਨੇ ਆਪਣੀਆਂ ਕੁੱਝ ਹੀ ਰਚਨਾਵਾਂ ਨੂੰ ਨਾਮ ਦਿੱਤਾ। ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨੇਰੇ ਨੂੰ ਰਾਤ ਆਖਿਆ। ਪਰ ਉਸਦੀਆਂ ਦੂਸਰੀਆਂ ਸਾਰੀਆਂ ਰਚਨਾਵਾਂ ਦੇ ਲਈ, ਉਹ ਚਾਹੁੰਦਾ ਸੀ ਕਿ ਆਦਮ ਉਹਨਾਂ ਦਾ ਨਾਮ ਰੱਖੇ, ਕਿਉਂਕਿ ਕਿ ਉਹ ਚਾਹੁੰਦਾ ਸੀ ਕਿ ਆਦਮ ਦੇ ਕੋਲ ਉਹ ਹੀ ਨਾਮਕਰਨ ਅਧਿਕਾਰ ਹੋਵੇ ਜਿਹੜੇ ਉਸਦੇ ਕੋਲ ਸੀ।

ਪਰਮੇਸ਼ੁਰ ਨੇ ਦਸ ਹੁਕਮ ਦਿੱਤੇ ਤਾਂ ਜੋ ਸਾਰੀ ਮਨੁੱਖਜਾਤੀ ਉਨ੍ਹਾਂ ਦੀ ਪਾਲਣਾ ਕਰੇ। ਇਸ ਦੇ ਨਾਲ ਹੀ, ਉਸਨੇ ਸਾਨੂੰ ਕੁੱਝ ਸ਼ਕਤੀਆਂ ਵੀ ਦਿੱਤੀਆਂ ਹਨ, ਕਿਉਂਕਿ ਅਸੀਂ ਪ੍ਰਭੂਆਂ ਦੇ ਪ੍ਰਭੂ ਅਤੇ ਰਾਜਿਆਂ ਦੇ ਰਾਜਾ ਦੇ ਬੱਚੇ ਹਾਂ। ਇਸੇ ਅਧਾਰ ਉੱਤੇ ਆਦਮ ਨੇ ਹਰ ਜਾਨਵਰ, ਹਰ ਪੰਛੀ, ਸਾਰੀਆਂ ਜੀਵਿਤ ਚੀਜ਼ਾਂ ਅਤੇ ਪੌਦਿਆਂ ਅਤੇ ਜੜ੍ਹੀਆਂ ਬੂਟੀਆਂ ਦਾ ਨਾਮ ਰੱਖਿਆ। ਹੁਣ ਵੀ, ਅਸੀਂ ਉਨ੍ਹਾਂ ਹੀ ਨਾਮਾਂ ਨੂੰ ਵਰਤਦੇ ਰਹਿੰਦੇ ਹਾਂ ਜਿਹੜੇ ਆਦਮ ਦੁਆਰਾ ਵੱਖ-ਵੱਖ ਜਾਨਵਰਾਂ, ਪੰਛੀਆਂ ਅਤੇ ਪੌਦਿਆਂ ਨੂੰ ਦਿੱਤੇ ਗਏ ਸੀ।

ਪ੍ਰਮੇਸ਼ਵਰ ਦੇ ਬੱਚਿਓ, ਇਹ ਕਦੇ ਨਾ ਭੁੱਲੋ ਕਿ ਤੁਸੀਂ ਪ੍ਰਮੇਸ਼ਵਰ ਦੇ ਪੁੱਤਰ ਅਤੇ ਧੀ ਹੋ। ਅਤੇ ਉਸ ਰਿਸ਼ਤੇ ਦੇ ਆਧਾਰ ਉੱਤੇ ਉਸ ਪ੍ਰਮੇਸ਼ਵਰ ਦੁਆਰਾ ਦਿੱਤੇ ਗਏ ਰਾਜ ਅਤੇ ਅਧਿਕਾਰ ਦੀ ਵਰਤੋਂ ਕਰੋ।

ਅਭਿਆਸ ਕਰਨ ਲਈ – “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ”(ਜ਼ਬੂਰਾਂ ਦੀ ਪੋਥੀ 110:3)।

Leave A Comment

Your Comment
All comments are held for moderation.