Appam - Punjabi

ਜੁਲਾਈ 01 – ਇੱਕ ਜਿਹੜਾ ਦੇਖਦਾ ਹੈ!

“ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਣ ਕਰਾਂਗਾ”(ਜ਼ਬੂਰਾਂ ਦੀ ਪੋਥੀ 17:15)।

ਇੱਥੇ ਅਸੀਂ ਦੇਖਦੇ ਹਾਂ ਕਿ ਦਾਊਦ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਅਲੱਗ ਕਰਦਾ ਹੈ ਅਤੇ ਆਪਣੇ ਵਿਸ਼ਵਾਸ ਦੇ ਸ਼ਬਦਾਂ ਦੇ ਦੁਆਰਾ ਆਪਣੇ ਦ੍ਰਿੜ੍ਹ ਵਿਸ਼ਵਾਸ ਦਾ ਐਲਾਨ ਕਰਦਾ ਹੈ। ਇਹ ਉਸਦਾ ਭਰੋਸਾ ਸੀ ਕਿ ਉਹ ਪ੍ਰਭੂ ਦੇ ਚਿਹਰੇ ਨੂੰ ਧਾਰਮਿਕਤਾ ਵਿੱਚ ਦੇਖੇਗਾ ਅਤੇ ਪ੍ਰਭੂ ਦੇ ਰੂਪ ਵਿੱਚ ਸੰਤੁਸ਼ਟ ਹੋਵੇਗਾ।

ਪ੍ਰਚਾਰਕ ਡੀ ਐਲ ਮੂਡੀ ਦੇ ਦਿਨਾਂ ਵਿੱਚ, ਫੈਨੀ ਕਰੌਸਬੀ ਨਾਮ ਦੀ ਇੱਕ ਔਰਤ ਸੀ ਜਿਹੜੀ ਖੁਸ਼ਖਬਰੀ ਦੇ ਗੀਤ ਲਿਖਣ, ਉਹਨਾਂ ਨੂੰ ਸੰਗੀਤ ਬਣਾਉਣ ਅਤੇ ਉਹਨਾਂ ਨੂੰ ਗਾਉਣ ਵਿੱਚ ਬਹੁਤ ਪ੍ਰਤਿਭਾਸ਼ਾਲੀ ਸੀ। ਉਸਨੇ ਨੌਂ ਹਜ਼ਾਰ ਤੋਂ ਵੱਧ ਅਦਭੁੱਤ ਖੁਸ਼ਖਬਰੀ ਦੇ ਗੀਤਾਂ ਦੀ ਰਚਨਾ ਕੀਤੀ। ਅਤੇ ਜਿਸ ਚੀਜ਼ ਨੇ ਇਸ ਪ੍ਰਾਪਤੀ ਨੂੰ ਹੋਰ ਵੀ ਖ਼ਾਸ ਬਣਾਇਆ ਉਹ ਸੀ ਉਸਦਾ ਅੰਨ੍ਹਾਪਨ। ਉਸ ਵੱਡੀ ਰੁਕਾਵਟ ਦੇ ਬਾਵਜੂਦ, ਉਹ ਆਪਣੇ ਮਨ ਵਿੱਚ ਕਦੇ ਥੱਕੀ ਨਹੀਂ ਸੀ।

ਅਤੇ ਉਹ ਆਪਣੇ ਗੀਤਾਂ ਅਤੇ ਸੰਗੀਤ ਦੇ ਰਾਹੀਂ ਵੱਧ ਤੋਂ ਵੱਧ ਆਤਮਾਵਾਂ ਨੂੰ ਲਿਆਉਣ ਦੇ ਲਈ ਦ੍ਰਿੜ ਸੀ। ਉਹ ਹਮੇਸ਼ਾ ਕਹਿੰਦੀ ਸੀ ਕਿ: “ਜਦੋਂ ਮੈਂ ਸਵਰਗ ਵਿੱਚ ਜਾਵਾਂਗੀ ਤਾਂ ਮੇਰੀਆਂ ਅੱਖਾਂ ਖੁੱਲ੍ਹ ਜਾਣਗੀਆਂ, ਅਤੇ ਸਭ ਤੋਂ ਪਹਿਲਾਂ ਜਿਸ ਵਿੱਚ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗੀ, ਉਹ ਮੇਰਾ ਪਿਆਰ ਪ੍ਰਭੂ ਹੋਵੇਗਾ। ਤਦ ਤੱਕ, ਮੈਂ ਆਪਣੀਆਂ ਕਲਪਨਾ ਦੀਆਂ ਅੱਖਾਂ ਨਾਲ ਪ੍ਰਮੇਸ਼ਵਰ ਦੇ ਚਿਹਰੇ ਦੀ ਮਹਾਨ ਸੁੰਦਰਤਾ ਦਾ ਧਿਆਨ ਕਰਕੇ ਆਨੰਦਿਤ ਰਹਾਂਗੀ।

ਇੱਕ ਵਾਰ ਜਦੋਂ ਡੀ.ਐਲ. ਮੂਡੀ ਨੇ ਉਸਨੂੰ ਇੱਕ ਵਿਸ਼ਾਲ ਇਕੱਠ ਵਿੱਚ ਇੱਕ ਸੰਮੇਲਨ ਵਿੱਚ ਗਾਉਣ ਦੇ ਲਈ ਬੁਲਾਇਆ ਤਾਂ ਉਸਨੇ ਹੇਠ ਲਿਖਿਆ ਭਜਨ ਗਾਇਆ: ਕਿਸੇ ਦਿਨ ਚਾਂਦੀ ਦੀ ਡੋਰੀ ਟੁੱਟ ਜਾਏਗੀ, ਅਤੇ ਮੈਂ ਹੁਣ ਤੋਂ ਪਹਿਲਾਂ ਨਹੀਂ ਗਾਵਾਂਗੀ; ਪਰ ਹੇ ਅਨੰਦ, ਜਦੋਂ ਮੈਂ ਰਾਜੇ ਦੇ ਸਾਹਮਣੇ ਜਾਗਾਂਗੀ! ਅਤੇ ਮੈਂ ਉਸਨੂੰ ਆਹਮੋ-ਸਾਹਮਣੇ ਦੇਖਾਂਗੀ, ਅਤੇ ਕਹਾਣੀ ਸੁਣਾਵਾਂਗੀ, ਕਿਰਪਾ ਦੁਆਰਾ ਬਚਾਈ ਗਈ ਹਾਂ। ਅਤੇ ਜਿਵੇਂ ਹੀ ਉਸਨੇ ਉਹ ਭਜਨ ਗਾਇਆ, ਸਾਰੇ ਹਾਜ਼ਰ ਲੋਕ ਪ੍ਰਮੇਸ਼ਵਰ ਦੇ ਪਿਆਰ ਦੇ ਮਸਹ ਨਾਲ ਭਰ ਗਏ ਅਤੇ ਹੰਝੂ ਵਹਾਉਣ ਲੱਗੇ।

ਇਹ ਪਰਮੇਸ਼ੁਰ ਦੇ ਬੱਚਿਆਂ ਦਾ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਪ੍ਰਭੂ ਯਿਸੂ ਨੂੰ ਦੇਖਣਗੇ, ਉਹ ਉਸਦੇ ਸਰੂਪ ਵਿੱਚ ਬਦਲ ਜਾਣਗੇ ਅਤੇ ਉਹ ਉਸਦੀ ਸਮਾਨਤਾ ਨਾਲ ਸੰਤੁਸ਼ਟ ਹੋਣਗੇ। ਜਦੋਂ ਅਸੀਂ ਆਪਣਾ ਦੁਨਿਆਵੀ ਜੀਵਨ ਸਮਾਪਤ ਕਰ ਲਾਵਾਂਗੇ, ਤਾਂ ਸਾਡੇ ਲਈ ਸਵਰਗ ਵਿੱਚ ਪ੍ਰਭੂ, ਜਿਹੜਾ ਮਹਿਮਾ ਦਾ ਸਰੂਪ ਹੈ, ਉਸਨੂੰ ਦੇਖਣ ਦਾ ਕਿੰਨਾ ਵੱਡਾ ਸਨਮਾਨ ਹੋਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਤੇਰੀਆਂ ਅੱਖਾਂ ਰਾਜੇ ਨੂੰ ਉਹ ਦੇ ਸੁਹੱਪਣ ਵਿੱਚ ਵੇਖਣਗੀਆਂ, ਉਹ ਲੰਮੇ-ਚੌੜੇ ਦੇਸ ਨੂੰ ਵੇਖਣਗੀਆਂ”(ਯਸਾਯਾਹ 33:17)।

ਰਸੂਲ ਪੌਲੁਸ ਵੀ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਉਹ ਕਹਿੰਦਾ ਹੈ: “ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਸਮੇਂ ਆਹਮੋਂ-ਸਾਹਮਣੇ ਵੇਖਾਂਗੇ। ਇਸ ਵੇਲੇ ਮੈਂ ਕੁਝ ਜਾਣਦਾ ਹਾਂ ਪਰ ਓਸ ਵੇਲੇ ਉਹੋ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ ਹਾਂ”(1 ਕੁਰਿੰਥੀਆਂ 13:12)। ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਹਾਡੇ ਕੋਲ ਨਿੱਜੀ ਤੌਰ ਤੇ ਪ੍ਰਮੇਸ਼ਵਰ ਨੂੰ ਦੇਖਣ ਦੀ ਉਸ ਅਦਭੁੱਤ ਤਜ਼ਰਬੇ ਦੀ ਉਤਸੁਕਤਾ ਅਤੇ ਭਰੋਸਾ ਹੈ? ਕੀ ਤੁਸੀਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ?

ਅਭਿਆਸ ਕਰਨ ਲਈ – “ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ”(1 ਯੂਹੰਨਾ 3:2)।

Leave A Comment

Your Comment
All comments are held for moderation.