No products in the cart.
ਜਨਵਰੀ 14 – ਨਵਾਂ ਅਨੰਦ!
“ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ”(ਜ਼ਬੂਰਾਂ ਦੀ ਪੋਥੀ 90:15).
ਅਤੀਤ ਦੂਰ ਹੋ ਗਿਆ ਹੈ. ਪਿੱਛਲੇ ਸਾਲ ਵਿੱਚ ਅਜਿਹੇ ਕਈ ਦਿਨ ਰਹੇ ਹਨ, ਜਦੋਂ ਅਸੀਂ ਦੁੱਖ ਉਠਾਇਆ, ਅਤੇ ਬੁਰਿਆਈ ਦੇਖੀ ਹੈ. ਪਰ ਉਹ ਨਵੇਂ ਸਾਲ ਵਿੱਚ ਤੁਹਾਡਾ ਪਿੱਛਾ ਨਹੀਂ ਕਰਨਗੇ. ਉਨ੍ਹਾਂ ਹੰਝੂ ਭਰੇ ਤਜ਼ਰਬਿਆਂ ਦੀ ਥਾਂ ਉੱਤੇ ਜਿੰਨ੍ਹਾਂ ਤੋਂ ਤੁਸੀਂ ਪਿਛਲੇ ਸਾਲ ਵਿੱਚ ਰਹੇ ਸੀ, ਪ੍ਰਭੂ ਤੁਹਾਨੂੰ ਨਵੀਂ ਖੁਸ਼ੀ ਨਾਲ ਭਰ ਦੇਵੇਗਾ.
ਜੇਕਰ ਤੁਸੀਂ ਪਵਿੱਤਰ ਸ਼ਾਸਤਰ ਦੀ ਰੋਸ਼ਨੀ ਵਿੱਚ, ਪਿਛਲੇ ਦੁੱਖਾਂ ਅਤੇ ਬਿਪਤਾ ਦੇ ਕਾਰਨਾਂ ਬਾਰੇ ਸੋਚੋ, ਤਾਂ ਤੁਸੀਂ ਸਮਝੋਗੇ ਕਿ ਇਹ ਸਾਨੂੰ ਪਰਖਣ ਦੇ ਲਈ ਸੀ. ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਯਹੋਵਾਹ ਨੇ ਇਹਨਾਂ ਸਭਨਾਂ ਵਿੱਚੋਂ ਤੁਹਾਡੀ ਅਗਵਾਈ ਕੀਤੀ: “ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ”(ਬਿਵਸਥਾ ਸਾਰ 8:16).
ਪ੍ਰਭੂ ਦੇ ਕੋਲ ਤੁਹਾਡੇ ਲਈ ਇੱਕ ਸਪੱਸ਼ਟ ਯੋਜਨਾ ਹੈ – ਤੁਹਾਨੂੰ ਨਵੇਂ ਸਾਲ ਵਿੱਚ ਲਿਜਾਣ ਅਤੇ ਤੁਹਾਡਾ ਭਲਾ ਕਰਨ ਦੇ ਲਈ. ਪ੍ਰਭੂ ਘੋਸ਼ਣਾ ਕਰਦਾ ਹੈ: “ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮਾਂ ਦਾ ਲੰਮੇ ਸਮੇਂ ਤੱਕ ਅਨੰਦ ਮਾਣਨਗੇ”(ਯਸਾਯਾਹ 65:22).
ਦਾਊਦ ਅਸਲ ਵਿੱਚ ਯਹੋਵਾਹ ਦੁਆਰਾ ਰਾਜਾ ਹੋਣ ਦੇ ਲਈ ਚੁਣਿਆ ਗਿਆ ਸੀ; ਅਤੇ ਉਹ ਨਬੀ ਸਮੂਏਲ ਦੇ ਦੁਆਰਾ ਮਸਹ ਕੀਤਾ ਗਿਆ ਸੀ. ਪਰ ਉਹ ਬਹੁਤ ਸਾਰੀਆਂ ਮੁਸੀਬਤਾਂ ਅਤੇ ਦੁੱਖਾਂ ਨਾਲ ਸਤਾਇਆ ਹੋਇਆ ਸੀ. ਪਰ ਸ਼ਾਊਲ ਉਸਦਾ ਪਿੱਛਾ ਕਰਦਾ ਰਿਹਾ ਅਤੇ ਪਹਾੜਾਂ ਅਤੇ ਗੁਫਾਵਾਂ ਵਿੱਚ ਵੀ ਉਸਦਾ ਪਿੱਛਾ ਕਰਦਾ ਸੀ. ਤੁਸੀਂ ਸ਼ਾਇਦ ਹੈਰਾਨ ਹੋ ਕੇ ਸੋਚੋ ਕਿ ਪਰਮੇਸ਼ੁਰ ਨੇ ਦਾਊਦ ਦੀ ਜ਼ਿੰਦਗੀ ਵਿੱਚ ਅਜਿਹੇ ਦੁੱਖ ਅਤੇ ਪਰਤਾਵਿਆਂ ਨੂੰ ਇਜਾਜ਼ਤ ਕਿਉਂ ਦਿੱਤੀ? ਇਹ ਸਿਰਫ਼ ਉਸ ਨੂੰ ਇੱਕ ਮਹਾਨ ਰਾਜਾ ਅਤੇ ਅੰਤ ਦੇ ਦਿਨਾਂ ਵਿੱਚ ਪ੍ਰਭੂ ਨੇ ਇੱਕ ਸ਼ਕਤੀਸ਼ਾਲੀ ਨਬੀ ਬਣਾਉਣਾ ਸੀ.
ਇੱਕ ਨਿਸ਼ਚਿਤ ਸਮੇਂ ਉੱਤੇ ਉਸਦੇ ਸਾਰੇ ਦੁੱਖਾਂ ਦਾ ਅੰਤ ਹੋ ਗਿਆ. ਉਸ ਦੇ ਦੁੱਖ ਦੇ ਦਿਨਾਂ ਅਤੇ ਸੰਘਰਸ਼ ਦੇ ਸਾਰੇ ਦਿਨਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਸੀ. ਅਤੇ ਪੂਰੇ ਇਸਰਾਏਲ ਦੇ ਰਾਜਾ ਦੇ ਰੂਪ ਵਿੱਚ ਉਸਦਾ ਮਸਹ ਕੀਤਾ ਗਿਆ ਸੀ. ਦਾਊਦ ਦੀ ਜ਼ਿੰਦਗੀ ਵਿੱਚ ਕੀ ਨਾਟਕੀ ਤਰੱਕੀ ਹੈ?!
ਦਾਊਦ ਦੇ ਅੰਤ ਦੇ ਦਿਨਾਂ ਦੇ ਬਾਰੇ, ਪਵਿੱਤਰ ਸ਼ਾਸਤਰ ਕਹਿੰਦਾ ਹੈ: “ਉਹ ਚੰਗੀ ਲੰਮੀ ਅਵਸਥਾ ਵਿੱਚ ਜੀਉਣ, ਧਨ ਅਤੇ ਪਤ ਨਾਲ ਪੂਰੀ ਤਰ੍ਹਾਂ ਪੂਰਨ ਹੋ ਕੇ ਮਰ ਗਿਆ”(1 ਇਤਿਹਾਸ 29:28).
ਤੁਸੀਂ ਜਿਸ ਵੀ ਪਰਤਾਵੇ ਅਤੇ ਮੁਸੀਬਤ ਦੇ ਵਿੱਚੋਂ ਦੀ ਹੋ ਕੇ ਲੰਘੇ ਹੋ ਉਹ ਤੁਹਾਨੂੰ ਬਰਕਤ ਦੇ ਇੱਕ ਕਦਮ ਹੋਰ ਨੇੜੇ ਲਿਆਉਂਦਾ ਹੈ. ਦੁੱਖ ਅਤੇ ਪਰਤਾਵੇ ਥੋੜ੍ਹੇ ਹੀ ਸਮੇਂ ਦੇ ਲਈ ਹੁੰਦੇ ਹਨ, ਅਤੇ ਇਹ ਲੰਬੇ ਸਮੇਂ ਤੱਕ ਨਹੀਂ ਰਹਿਣਗੇ. (1 ਪਤਰਸ 1:6, 5:10). ਪਰ ਇਹ ਕਦੇ ਨਾ ਭੁੱਲੋ ਕਿ ਉਨ੍ਹਾਂ ਛੋਟਿਆਂ ਪਰਤਾਵਿਆਂ ਤੋਂ ਇਲਾਵਾ, ਤੁਹਾਡੇ ਕੋਲ ਤੁਹਾਡਾ ਨਵਾਂ ਅਨੰਦ ਅਤੇ ਨਵੀਂ ਬਰਕਤ ਹੈ.
ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਅਜੇ ਤੱਕ ਛੁਡਾਏ ਜਾਣ ਵਾਲੇ ਪਤੀ ਦੇ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ. ਹੋ ਸਕਦਾ ਹੈ ਕਿ ਤੁਹਾਡਾ ਦੁਸ਼ਟਾਂ ਦੇ ਭਿਆਨਕ ਧਮਾਕੇ ਦੇ ਦੁਆਰਾ, ਦਿਲ ਟੁੱਟ ਗਿਆ ਹੋਵੇ, ਪਰ ਇਸ ਨਵੇਂ ਸਾਲ ਵਿੱਚ, ਪ੍ਰਭੂ ਉਹ ਸਭ ਕੁੱਝ ਬਦਲ ਦੇਵੇਗਾ ਅਤੇ ਤੁਹਾਡੇ ਅਨੰਦ ਨੂੰ ਦੁੱਗਣਾ ਕਰ ਦੇਵੇਗਾ.
ਪ੍ਰਮੇਸ਼ਵਰ ਦੇ ਬੱਚਿਓ, ਤੁਹਾਡੇ ਦੁੱਖਾਂ ਦੇ ਦਿਨ ਅਤੇ ਸੰਘਰਸ਼ ਦੇ ਸਾਲਾਂ ਦਾ ਅੰਤ ਹੋ ਜਾਵੇਗਾ. ਇਸ ਨਵੇਂ ਸਾਲ ਵਿੱਚ, ਪ੍ਰਭੂ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰੇਗਾ ਅਤੇ ਤੁਹਾਡੇ ਦਿਲਾਂ ਨੂੰ ਨਵੇਂ ਅਨੰਦ ਨਾਲ ਭਰ ਦੇਵੇਗਾ. ਇਸ ਲਈ, ਵਿਸ਼ਵਾਸ ਨਾਲ ਪ੍ਰਾਰਥਨਾ ਕਰਨਾ ਜਾਰੀ ਰੱਖੋ.
ਅਭਿਆਸ ਕਰਨ ਲਈ – “ਪ੍ਰਭੂ ਸਾਡੇ ਪਰਮੇਸ਼ੁਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ”(ਜ਼ਬੂਰਾਂ ਦੀ ਪੋਥੀ 90:17).