bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਜਨਵਰੀ 03 – ਨਵੇਂ ਅਨਾਜ ਦੀ ਭੇਟ!

“ਫੇਰ ਤੁਸੀ ਯਹੋਵਾਹ ਦੇ ਅੱਗੇ ਇੱਕ ਨਵੇਂ ਮੈਦੇ ਦੀ ਭੇਟ ਚੜ੍ਹਾਉਣਾ”(ਲੇਵੀਆਂ ਦੀ ਪੋਥੀ 23:16).

ਨਵੇਂ ਸਾਲ ਵਿੱਚ, ਜਦੋਂ ਪ੍ਰਭੂ ਸਭ ਕੁੱਝ ਨਵਾਂ ਕਰ ਦਿੰਦਾ ਹੈ, ਉਹ ਚਾਹੁੰਦਾ ਹੈ ਕਿ ਤੁਸੀਂ ਹਰ ਰੋਜ਼ ਨਵੇਂ ਅਨਾਜ ਦੀ ਭੇਟ ਚੜ੍ਹਾਓ. ਗਿਣਤੀ 26:6 ਵਿੱਚ ਹੋਮ ਬਲੀ ਦੇ ਬਾਰੇ ਪਰਮੇਸ਼ੁਰ ਨੇ ਇਸਰਾਏਲ ਦੇ ਬੱਚਿਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ.

ਤੁਹਾਨੂੰ ਹਰ ਰੋਜ਼ ਪ੍ਰਭੂ ਦੀ ਉਸਤਤ ਕਰਨੀ ਚਾਹੀਦੀ ਹੈ (ਜ਼ਬੂਰਾਂ ਦੀ ਪੋਥੀ 68:19). ਤੁਹਾਨੂੰ ਹਰ ਰੋਜ਼ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਅਤੇ ਉਸ ਉੱਤੇ ਮਨਨ ਕਰਨਾ ਚਾਹੀਦਾ ਹੈ (ਰਸੂਲਾਂ ਦੇ ਕਰਤੱਬ 17:11). ਤੁਹਾਨੂੰ ਹਰ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਹੈ (ਜ਼ਬੂਰਾਂ ਦੀ ਪੋਥੀ 88:9). ਤੁਹਾਨੂੰ ਹਰ ਸਵੇਰ ਪ੍ਰਭੂ ਦੇ ਚਰਨਾਂ ਵਿੱਚ ਉਡੀਕ ਕਰਨੀ ਚਾਹੀਦੀ ਹੈ (ਕਹਾਉਤਾਂ 8:34). ਅਤੇ ਤੁਹਾਨੂੰ ਯਹੋਵਾਹ ਅੱਗੇ ਰੋਜ਼ ਭੇਟ ਚੜ੍ਹਾਉਣੀ ਚਾਹੀਦੀ ਹੈ (ਗਿਣਤੀ 29:6).

ਪੁਰਾਣੇ ਨੇਮ ਦੇ ਸਮੇਂ ਵਿੱਚ ਲੋਕ ਪ੍ਰਮੇਸ਼ਵਰ ਦੇ ਭਵਨ ਵਿੱਚ ਕਈ ਪ੍ਰਕਾਰ ਦੀਆਂ ਭੇਟਾਂ ਲਿਆਉਂਦੇ ਸਨ, ਉਨ੍ਹਾਂ ਨੂੰ ਜਾਜਕ ਅੱਗੇ ਪੇਸ਼ ਕਰਦੇ ਸਨ ਅਤੇ ਇਸ ਨੂੰ ਜਗਵੇਦੀ ਉੱਤੇ ਰੱਖ ਕੇ ਭੇਟ ਚੜ੍ਹਾਉਂਦੇ ਸਨ. ਪਰ ਅੱਜ ਤੁਹਾਡੇ ਲਈ ਅਜਿਹੀ ਰਸਮ ਦੀ ਜ਼ਰੂਰਤ ਨਹੀਂ ਹੈ. ਕਲਵਰੀ ਦੀ ਸਲੀਬ ਉੱਤੇ ਯਿਸੂ ਮਸੀਹ ਦੀ ਭੇਟ ਦੇ ਨਾਲ, ਉਨ੍ਹਾਂ ਸਾਰੇ ਪੁਰਾਣੇ ਰੀਤੀ ਰਿਵਾਜਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ.

ਇਸ ਲਈ, ਨਵੇਂ ਨੇਮ ਦੇ ਸਮੇਂ ਵਿੱਚ, ਤੁਹਾਨੂੰ ਰੋਜ਼ਾਨਾ ਦੇ ਆਧਾਰ ਉੱਤੇ ਕਿਹੜੀਆਂ ਭੇਟਾਂ ਚੜ੍ਹਾਉਣੀਆ ਚਾਹੀਦੀਆਂ ਹਨ? ਸਭ ਤੋਂ ਪਹਿਲਾਂ, ਤੁਹਾਨੂੰ ਪ੍ਰਭੂ ਦੇ ਭਵਨ ਵਿੱਚ ਆਪਣੇ ਆਪ ਨੂੰ ਜਿਉਂਦੇ ਬਲੀਦਾਨ ਦੇ ਵਜੋਂ ਚੜ੍ਹਾਉਣਾ ਚਾਹੀਦਾ ਹੈ? ਰਸੂਲ ਪੌਲੁਸ ਲਿਖਦਾ ਹੈ: “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ”(ਰੋਮੀਆਂ 12:1).

ਹਰ ਰੋਜ਼, ਤੁਹਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਪੂਰਨ ਵਿਸ਼ਵਾਸ ਅਤੇ ਪ੍ਰਾਰਥਨਾ ਨਾਲ ਪ੍ਰਮੇਸ਼ਵਰ ਦੀ ਵੇਦੀ ਉੱਤੇ ਚੜ੍ਹਾਉਣਾ ਚਾਹੀਦਾ ਹੈ. ਤੁਹਾਨੂੰ ਆਪਣੀਆਂ ਅੱਖਾਂ, ਆਪਣੇ ਸਾਰੇ ਅੰਗ, ਆਪਣਾ ਮਨ ਅਤੇ ਆਪਣੇ ਸਾਰੇ ਵਿਚਾਰਾਂ ਨੂੰ ਪਵਿੱਤਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪ੍ਰਭੂ ਅੱਗੇ ਸਮਰਪਿਤ ਕਰਨਾ ਚਾਹੀਦਾ ਹੈ.

ਰਸੂਲ ਪੌਲੁਸ ਨੇ ਐਲਾਨ ਕੀਤਾ: “ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ”(ਗਲਾਤੀਆਂ 2:20).

ਰੋਜ਼ਾਨਾ ਭੇਟਾ ਦਾ ਅਰਥ ਹੈ ਹਰ ਰੋਜ਼ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਇੱਛਾ ਦੇ ਪ੍ਰਤੀ ਸਮਰਪਣ ਕਰਨਾ. ਤੁਹਾਨੂੰ ਆਪਣੀ ਸਵੈ-ਇੱਛਾ, ਸਵੈ-ਹਿੱਤ ਅਤੇ ਸਾਰੇ ਪਾਪੀ ਸੁਭਾਅ ਨੂੰ ਮਾਰ ਦੇਣਾ ਚਾਹੀਦਾ ਹੈ.

ਰਸੂਲ ਪੌਲੁਸ ਕਹਿੰਦਾ ਹੈ: “ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਘਮੰਡ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ ਉਹ ਦੀ ਸਹੁੰ ਹੈ ਜੋ ਮੈਂ ਹਰ ਰੋਜ਼ ਮਰਦਾ ਹਾਂ”(1 ਕੁਰਿੰਥੀਆਂ 15:31).

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਆਪ ਨੂੰ ਹਰ ਰੋਜ਼ ਪ੍ਰਮੇਸ਼ਵਰ ਦੀ ਜਗਵੇਦੀ ਉੱਤੇ ਚੜ੍ਹਾਉਣ ਤੋਂ ਇਲਾਵਾ, ਤੁਹਾਨੂੰ ਮਸੀਹ ਦੇ ਅਦਭੁੱਤ ਪਿਆਰ ਨੂੰ ਵੀ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਨੇ ਤੁਹਾਡੇ ਲਈ ਆਪਣੇ ਆਪ ਨੂੰ ਹਰ ਰੋਜ਼ ਸਲੀਬ ਉੱਤੇ ਬਲੀਦਾਨ ਕਰ ਦਿੱਤਾ. ਅਤੇ ਉਸਦੇ ਸੁਭਾਅ ਅਤੇ ਨਕਸ਼ੇ ਕਦਮ ਵਿੱਚ ਵਧੋ. ਮਸੀਹ ਦੇ ਪਿਆਰ ਆਪਣੇ ਵਿੱਚ ਜਿਉਂਦਾ ਰਹਿਣ ਦਿਓ!

ਅਭਿਆਸ ਕਰਨ ਲਈ – “ਉਸ ਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ”(ਲੂਕਾ ਦੀ ਇੰਜੀਲ 9:23).

Leave A Comment

Your Comment
All comments are held for moderation.