No products in the cart.
ਜਨਵਰੀ 01- ਨਵਾਂ ਸਾਲ !
“ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ”(ਹੱਜਈ 2:19).
ਅੰਨਤੰਨਤੁੱਲਾ ਐਪਮ ਪਰਿਵਾਰ ਦੇ ਹਰੇਕ ਮੈਂਬਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ. ਆਓ ਅਸੀਂ ਉਸ ਪ੍ਰਭੂ ਦਾ ਧੰਨਵਾਦ ਅਤੇ ਉਸਤਤ ਕਰੀਏ ਜਿਸਨੇ ਪਿੱਛਲੇ ਸਾਰੇ ਸਾਲ ਦੌਰਾਨ ਚੰਗੀ ਸਿਹਤ ਅਤੇ ਸ਼ਕਤੀ ਨਾਲ ਸਾਡੀ ਰੱਖਿਆ ਕੀਤੀ ਅਤੇ ਉਸ ਕਿਰਪਾ ਦੇ ਲਈ ਜਿਹੜੀ ਉਸਨੇ ਸਾਨੂੰ ਨਵੇਂ ਸਾਲ ਵਿੱਚ ਦਾਖ਼ਲ ਹੋਣ ਦੇ ਲਈ ਦਿੱਤੀ ਹੈ.
ਇਹ ਪ੍ਰਮੇਸ਼ਵਰ ਦੇ ਬੱਚਿਆਂ ਦੇ ਲਈ, ਪਾਸਟਰਾਂ ਤੋਂ, ਪ੍ਰਮੇਸ਼ਵਰ ਦੇ ਸੇਵਕਾਂ ਤੋਂ ਅਤੇ ਘਰ ਦੇ ਬਜ਼ੁਰਗਾਂ ਤੋ ਬਰਕਤਾਂ ਲੈਣ ਦਾ ਰਿਵਾਜ ਹੈ. ਇਨ੍ਹਾਂ ਸਭ ਤੋਂ ਵੱਧ ਕੇ ਤੁਹਾਨੂੰ ਪ੍ਰਭੂ ਦੀ ਬਰਕਤ ਦੀ ਜ਼ਰੂਰਤ ਹੈ. ਇਸ ਲਈ, ਪ੍ਰਭੂ ਦੀ ਹਜ਼ੂਰੀ ਵਿੱਚ ਗੋਡੇ ਟੇਕੋ ਅਤੇ ਉਸਨੂੰ ਨਵੇਂ ਸਾਲ ਦੇ ਇਸ ਪਹਿਲੇ ਦਿਨ ਉੱਤੇ ਤੁਹਾਨੂੰ ਬਰਕਤ ਦੇਣ ਦੇ ਲਈ ਅਤੇ ਉਸਦੇ ਸ਼ਕਤੀਸ਼ਾਲੀ ਹੱਥ ਅਤੇ ਉਸਦੀ ਹਜ਼ੂਰੀ ਸਾਲ ਭਰ ਤੁਹਾਡੇ ਨਾਲ ਰਹਿਣ ਲਈ ਕਹੋ.
ਕੇਵਲ ਪ੍ਰਭੂ ਤੋਂ ਹੀ ਇਸ ਦੁਨੀਆਂ ਦੀਆਂ ਸਾਰੀਆਂ ਬਰਕਤਾਂ ਸਦੀਪਕਤਾ ਦੇ ਲਈ ਉਤਰਦੀਆਂ ਹਨ. ਉਹ ਸਭ ਬਰਕਤਾਂ ਦਾ ਚਸ਼ਮਾ ਅਤੇ ਸਰੋਤ ਹੈ. ਉਹ ਪਹਾੜ ਹੈ ਜਿੱਥੋਂ ਤੁਹਾਡੀ ਸਹਾਇਤਾ ਆਉਂਦੀ ਹੈ. ਅਤੇ ਉਹ ਹੀ ਹੈ ਜਿਹੜਾ ਤੁਹਾਨੂੰ ਪੀੜ੍ਹੀਆਂ ਤੋਂ ਪੀੜ੍ਹੀ ਤੱਕ ਬਰਕਤਾਂ ਦਿੰਦਾ ਰਹੇ.
ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਬਣਾਇਆ, ਤਾਂ ਉਸ ਨੇ ਉਨ੍ਹਾਂ ਉੱਤੇ ਦਯਾ ਕੀਤੀ ਅਤੇ ਉਨ੍ਹਾਂ ਨੂੰ ਬਰਕਤ ਦਿੱਤੀ, ਭਾਵੇਂ ਉਹ ਇਸ ਦੀ ਮੰਗ ਨਹੀਂ ਕਰ ਰਹੇ ਸਨ. ਫਿਰ ਵੀ “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰੋ”(ਉਤਪਤ 1:28). ਪਰਮੇਸ਼ੁਰ ਦੇ ਬੱਚਿਆਂ ਨੂੰ ਵੱਧਣਾ ਚਾਹੀਦਾ ਹੈ ਅਤੇ ਕਦੇ ਵੀ ਘਟਣਾ ਨਹੀਂ ਚਾਹੀਦਾ. ਪ੍ਰਮੇਸ਼ਵਰ ਦੀ ਬਰਕਤ ਨਾਲ, ਉਨ੍ਹਾਂ ਨੂੰ ਧਰਤੀ ਨੂੰ ਭਰ ਦੇਣ ਚਾਹੀਦਾ ਹੈ ਅਤੇ ਇਸ ਉੱਤੇ ਰਾਜ ਕਰਨਾ ਚਾਹੀਦਾ ਹੈ.
ਪਰਮੇਸ਼ੁਰ ਨੇ ਨੂਹ ਦੇ ਵੱਲ ਦੇਖਿਆ. ਕਿਉਂਕਿ ਉਹ ਆਪਣੀਆਂ ਪੀੜ੍ਹੀਆਂ ਵਿੱਚ ਸੰਪੂਰਨ ਅਤੇ ਧਰਮੀ ਪਾਇਆ ਗਿਆ ਸੀ, ਇਸ ਲਈ ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ, ਅਤੇ ਉਨ੍ਹਾਂ ਨੂੰ ਕਿਹਾ: “ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ”(ਉਤਪਤ 9:1). ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਬਰਕਤ ਦਿੱਤੀ, ਤਾਂ ਉਸ ਨੇ ਉਸ ਨੂੰ ਸਭ ਤੋਂ ਵੱਧ ਕੇ ਭਰਪੂਰਤਾ ਨਾਲ ਬਰਕਤ ਦਿੱਤੀ. ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣਾ ਮਿੱਤਰ ਕਿਹਾ ਅਤੇ ਉਸ ਨੂੰ ਮਹਾਨ ਵੀ ਬਣਾਇਆ.
ਪਰਮੇਸ਼ੁਰ ਨੇ ਉਸ ਨੂੰ ਅਸੀਸ ਦਿੱਤੀ ਅਤੇ ਕਿਹਾ: “ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ. ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ”(ਉਤਪਤ 12:2,3). ਪ੍ਰਮੇਸ਼ਵਰ ਦੀਆਂ ਮਹਾਨ ਬਰਕਤਾਂ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਦੇਖਣਾ ਅਦਭੁੱਤ ਹੈ.
ਇੰਨਾ ਹੀ ਨਹੀਂ. ਜਦੋਂ ਅਬਰਾਹਾਮ ਨੂੰ ਔਲਾਦ ਨਾ ਹੋਣ ਦਾ ਦੁੱਖ ਹੋਇਆ, ਤਾਂ ਪਰਮੇਸ਼ੁਰ ਨੂੰ ਬਹੁਤ ਦੁੱਖ ਹੋਇਆ. ਉਸ ਨੇ ਅਬਰਾਮ ਦਾ ਨਾਂ ਬਦਲ ਕੇ ਅਬਰਾਹਾਮ ਰੱਖ ਦਿੱਤਾ. ‘ਅਬਰਾਹਮ’ ਨਾਮ ਦਾ ਅਰਥ ਹੈ ‘ਕਈ ਕੌਮਾਂ ਦਾ ਪਿਤਾ’. ਅਤੇ ਉਸਨੇ ਅਬਰਾਹਾਮ ਨੂੰ ਬਰਕਤ ਦਿੱਤੀ ਅਤੇ ਕਿਹਾ ਮੈਂ ਤੇਰੀ ਅੰਸ ਨੂੰ ਅਕਾਸ਼ ਤੇ ਤਾਰਿਆਂ ਜਿੰਨ੍ਹੀਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅੱਤ ਵਧਾਵਾਂਗਾ.
ਪਰਮੇਸ਼ੁਰ ਨੇ ਅਬਰਾਹਾਮ ਨੂੰ ਅਕਾਸ਼ ਦੇ ਤਾਰੇ ਵੀ ਦਿਖਾਏ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਨੂੰ ਗਿਣ ਸਕਦਾ ਹੈ. ਅਤੇ ਉਸਨੇ ਅਬਰਾਹਾਮ ਦੀ ਅੰਸ਼ ਨੂੰ ਅਕਾਸ਼ ਦੇ ਤਾਰਿਆਂ ਦੇ ਵਾਂਗ ਬਰਕਤ ਦਿੱਤੀ.
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਵੀ ਪ੍ਰਭੂ ਦੀਆਂ ਬਰਕਤਾਂ ਪ੍ਰਾਪਤ ਕਰੋਂਗੇ. ਇਸ ਲਈ, ਆਪਣੇ ਵਿਸ਼ਵਾਸ ਨੂੰ ਫੜੀ ਰੱਖੋ.
ਅਭਿਆਸ ਕਰਨ ਲਈ – “ਸੋ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ ਉਹ ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ”(ਗਲਾਤੀਆਂ 3:9).