No products in the cart.
ਅਪ੍ਰੈਲ 30 – ਉਹ ਸਾਨੂੰ ਜਿੱਤ ਦੇਵੇਗਾ!
“ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਇਸ ਤਰ੍ਹਾਂ ਆਖੀਂ ਕਿ ਜਿਸ ਦਾ ਨਾਮ ਮੈਂ ਹਾਂ ਜੋ ਮੈਂ ਹਾਂ, ਉਸੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ”(ਕੂਚ 3:14)।
ਇਸਰਾਏਲੀ ਜਿਹੜੇ ਮਿਸਰ ਦੀ ਗ਼ੁਲਾਮੀ ਵਿੱਚ ਸਾਢੇ ਚਾਰ ਸੌ ਤੀਹ ਸਾਲ ਤੱਕ ਰਹੇ, ਉਨ੍ਹਾਂ ਦੇ ਹੱਥਾਂ ਵਿੱਚ ਜੰਗ ਦਾ ਕੋਈ ਹਥਿਆਰ ਨਹੀਂ ਸੀ। ਅਤੇ ਉਨ੍ਹਾਂ ਦੇ ਕੋਲ ਫ਼ਿਰਊਨ ਦੀਆਂ ਫ਼ੌਜਾਂ ਦੇ ਵਿਰੁੱਧ ਕੋਈ ਤਾਕਤ ਜਾਂ ਮੌਕਾ ਨਹੀਂ ਸੀ। ਉਹ ਗ਼ੁਲਾਮੀ ਦੀ ਦਰਦਨਾਕ ਹਾਲਤ ਵਿੱਚ ਸੀ, ਕਿ ਉਹ ਮਿਸਰੀਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੇ ਸੀ। ਉਹ ਹਾਰ ਵਿੱਚ ਜੀਅ ਰਹੇ ਸੀ ਅਤੇ ਆਪਣੇ ਜੀਵਨ ਵਿੱਚ ਹਮੇਸ਼ਾ ਅਸਫਲਤਾ ਦੇ ਬਾਰੇ ਸੋਚਦੇ ਰਹਿੰਦੇ ਸੀ।
ਦੂਸਰੇ ਪਾਸੇ, ਫ਼ਿਰਊਨ ਦੇ ਕੋਲ ਉਸ ਨੂੰ ਸਲਾਹ ਦੇਣ ਦੇ ਲਈ ਇੱਕ ਵੱਡੀ ਫ਼ੌਜ ਅਤੇ ਜਾਦੂਗਰਾਂ ਦੀ ਭੀੜ ਸੀ। ਇਸਰਾਏਲੀ ਉਸ ਦੇ ਵਿਰੁੱਧ ਖੜ੍ਹੇ ਹੋਣ ਜਾਂ ਉਸਦੇ ਨਾਲ ਲੜਨ ਦੇ ਬਾਰੇ ਸੋਚ ਵੀ ਨਹੀਂ ਸਕਦੇ ਸੀ। ਪਰ ਯਹੋਵਾਹ ਨੇ ਉਨ੍ਹਾਂ ਨੂੰ ਜਿੱਤ ਦੇਣ ਦਾ ਫ਼ੈਸਲਾ ਕੀਤਾ। ਹਾਂ, ਇਹ ਪਸਾਹ ਦੇ ਲੇਲੇ ਦਾ ਲਹੂ ਸੀ, ਜਿਹੜਾ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਦੇ ਲਈ ਇੱਕ ਵੱਡੇ ਹਥਿਆਰ ਦੇ ਰੂਪ ਵਿੱਚ ਦਿੱਤਾ ਗਿਆ ਸੀ।
ਉਸ ਹਥਿਆਰ ਨੇ ਦੋ ਮਹਾਨ ਚੀਜ਼ਾਂ ਹਾਸਲ ਕੀਤੀਆਂ। ਸਭ ਤੋਂ ਪਹਿਲਾਂ, ਇਸ ਨੇ ਇਸਰਾਏਲੀਆਂ ਦੇ ਸਾਰੇ ਪਰਿਵਾਰਾਂ ਨੂੰ ਢੱਕ ਦਿੱਤਾ ਅਤੇ ਉਨ੍ਹਾਂ ਦੀ ਰੱਖਿਆ ਕੀਤੀ। ਨਾਸ਼ ਕਰਨ ਵਾਲਾ ਕਿਸੇ ਵੀ ਘਰ ਵਿੱਚ ਦਾਖ਼ਲ ਨਾ ਹੋ ਸਕਿਆ, ਜਿਸ ਉੱਤੇ ਪਸਾਹ ਦੇ ਲੇਲੇ ਦਾ ਲਹੂ ਲਗਾਇਆ ਗਿਆ ਸੀ। ਉਸੇ ਸਮੇਂ, ਜਿਨ੍ਹਾਂ ਘਰਾਂ ਵਿੱਚ ਪਸਾਹ ਦੇ ਲੇਲੇ ਦਾ ਲਹੂ ਨਹੀਂ ਲੱਗਿਆ ਸੀ, ਉਸ ਪਰਿਵਾਰ ਦੇ ਸਾਰੇ ਪਹਿਲੋਠੇ ਅਤੇ ਉਨ੍ਹਾਂ ਦੇ ਪਸ਼ੂਆਂ ਦੇ ਪਹਿਲੌਠੇ ਨਾਸ਼ ਕਰਨ ਵਾਲੇ ਨੇ ਮਾਰ ਦਿੱਤੇ। ਅਸਲ ਵਿੱਚ, ਲੇਲੇ ਦਾ ਲਹੂ ਨਾ ਸਿਰਫ਼ ਸਾਡੀ ਰੱਖਿਆ ਕਰਦਾ ਹੈ, ਬਲਕਿ ਸਾਡੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਯੁੱਧ ਦਾ ਇੱਕ ਮਹਾਨ ਹਥਿਆਰ ਵੀ ਹੈ।
“ਇਸ ਲਈ ਜੋ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਦੁਆਰਾ ਕਿਲ੍ਹਿਆਂ ਨੂੰ ਢਾਹ ਦੇਣ ਲਈ ਬਹੁਤ ਤਾਕਤਵਰ ਹਨ”(2 ਕੁਰਿੰਥੀਆਂ 10:4)। ਪਵਿੱਤਰ ਸ਼ਾਸਤਰ ਇਹ ਵੀ ਕਹਿੰਦਾ ਹੈ: “ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ”(ਪ੍ਰਕਾਸ਼ ਦੀ ਪੋਥੀ 12:11)।
ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਦੇ ਕੀਮਤੀ ਲਹੂ ਨੂੰ ਆਪਣੇ ਹੱਥਾਂ ਵਿੱਚ ਲੈ ਲਓ, ਜਿਸਨੂੰ ਉਸਨੇ ਕਲਵਰੀ ਤੇ ਵਹਾਇਆ ਸੀ। ਅਤੇ ਉਸ ਲਹੂ ਨੂੰ ਅੱਗ ਦੀ ਤਰ੍ਹਾਂ ਆਪਣੇ ਉਨ੍ਹਾਂ ਸਾਰੇ ਦੁਸ਼ਮਣਾਂ ਉੱਤੇ ਛਿੜਕ ਦਿਓ, ਜਿਹੜੇ ਤੁਹਾਡੇ ਵਿਰੁੱਧ ਉੱਠ ਖੜ੍ਹੇ ਹੁੰਦੇ ਹਨ, ਅਤੇ ਕਹਿੰਦੇ ਹਨ: ‘ਯਿਸੂ ਦੇ ਲਹੂ ਵਿੱਚ ਜਿੱਤ’। ਅਤੇ ਤੁਸੀਂ ਆਪਣੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਵੋਂਗੇ, ਅਤੇ ਤੁਹਾਡੇ ਵਿਰੁੱਧ ਸਾਰੀ ਬਗਾਵਤ ਦੂਰ ਹੋ ਜਾਵੇਗੀ। ਅਤੇ ਯਹੋਵਾਹ ਤੁਹਾਨੂੰ ਵਚਨਾਂ ਅਤੇ ਸ਼ਕਤੀ ਨਾਲ ਅਜਿਹਾ ਮਜ਼ਬੂਤ ਕਰੇਗਾ ਕਿ ਕੋਈ ਵੀ ਉਸਦਾ ਸਾਹਮਣਾ ਨਾ ਕਰ ਸਕੇਗਾ।
ਇਸਰਾਏਲੀਆਂ ਨੂੰ ਨਾ ਸਿਰਫ਼ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਮਿਸਰੀਆਂ ਨੂੰ ਲੁੱਟ ਲਿਆ ਅਤੇ ਉਹ ਮਿਸਰ ਦੇਸ਼ ਨੂੰ ਬਹੁਤ ਸਾਰੇ ਸੋਨੇ, ਚਾਂਦੀ ਅਤੇ ਕੱਪੜਿਆਂ ਦੇ ਨਾਲ ਖੁਸ਼ੀ ਦੇ ਨਾਲ ਛੱਡ ਗਏ। ਪਸਾਹ ਦੇ ਲੇਲੇ ਦੇ ਲਹੂ ਦੇ ਦੁਆਰਾ, ਜਿਹੜਾ ਚਾਰ ਸੌ ਤੀਹ ਸਾਲ ਤੱਕ ਚੱਲਿਆ, ਉਹ ਇੱਕ ਹੀ ਦਿਨ ਵਿੱਚ ਖ਼ਤਮ ਹੋ ਗਿਆ। ਯਿਸੂ ਸਾਨੂੰ ਸਾਰੀਆਂ ਪਾਪੀ ਆਦਤਾਂ ਤੋਂ, ਅਤੇ ਸਾਡੇ ਬੰਧਨਾਂ ਤੋਂ, ਆਪਣੇ ਕੀਮਤੀ ਲਹੂ ਦੇ ਦੁਆਰਾ ਮੁਕਤ ਕਰਨ ਦੇ ਲਈ ਸ਼ਕਤੀਸ਼ਾਲੀ ਅਤੇ ਸਮਰੱਥੀ ਹੈ। ਆਮੀਨ!
ਅਭਿਆਸ ਕਰਨ ਲਈ – “ਜਿਸ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ, ਸਾਨੂੰ ਛੁਟਕਾਰਾ ਅਤੇ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ”(ਅਫ਼ਸੀਆਂ 1:7)।