No products in the cart.
ਅਪ੍ਰੈਲ 28 – ਸਵੀਕਾਰ ਯੋਗ ਆਰਾਧਨਾ!
“ਯਹੋਵਾਹ ਨੇ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ”(ਉਤਪਤ 4:5)।
ਅਸਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਸਾਨੂੰ ਆਰਾਧਨਾ ਦੇ ਸਿਖਰ ਤੱਕ ਪਹੁੰਚਣ ਤੋਂ ਰੋਕਦੀਆਂ ਹਨ। ਇਹ ਸੰਭਵ ਹੈ ਕਿ ਯਹੋਵਾਹ, ਜਿਸ ਨੇ ਕਾਇਨ ਦੀ ਭੇਟ ਨੂੰ ਸਵੀਕਾਰ ਨਹੀਂ ਕੀਤਾ, ਹੋ ਸਕਦਾ ਹੈ ਕਿ ਉਹ ਤੁਹਾਡੀ ਉਸਤਤ, ਧੰਨਵਾਦ ਜਾਂ ਭੇਟ ਨੂੰ ਸਵੀਕਾਰ ਨਾ ਕਰੇ। ਜਦੋਂ ਤੁਸੀਂ ਪ੍ਰਭੂ ਦੀ ਆਰਾਧਨਾ ਕਰਦੇ ਹੋ, ਤਾਂ ਇਹ ਉਸ ਦੇ ਲਈ ਗਹਿਰੇ ਪਿਆਰ ਨਾਲ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਇੱਕ ਫ਼ਰਜ਼ ਦੇ ਵਜੋਂ। ਬਹੁਤ ਸਾਰੇ ਪਰਿਵਾਰਾਂ ਵਿੱਚ, ਉਹ ਇੱਕ ਬੁਨਿਆਦੀ ਮਸੀਹੀ ਫਰਜ਼ ਦੇ ਵਜੋਂ, ਐਤਵਾਰ ਨੂੰ ਚਰਚ ਜਾਂਦੇ ਹਨ। ਅਤੇ ਕੁੱਝ ਦੂਸਰੇ ਲੋਕ ਆਪਣੇ ਨਵੇਂ ਕੱਪੜੇ ਅਤੇ ਗਹਿਣੇ ਦਿਖਾਉਣ ਦੇ ਲਈ ਚਰਚ ਜਾਂਦੇ ਹਨ। ਫਿਰ ਵੀ ਦੂਸਰੇ ਲੋਕ ਚਰਚ ਵਿੱਚ ਜਾਂਦੇ ਹਨ, ਪਹਿਲੇ ਦਰਜੇ ਦੀ ਭਾਲ ਵਿੱਚ, ਅਤੇ ਆਪਣੇ ਲਈ ਇੱਕ ਨਾਮ ਅਤੇ ਪ੍ਰਸਿੱਧੀ ਦੀ ਭਾਲ ਵਿੱਚ। ਉਹ ਨਾ ਤਾਂ ਜਾਣਦੇ ਹਨ ਕਿ ਪ੍ਰਮੇਸ਼ਵਰ ਕੀ ਚਾਹੁੰਦਾ ਹੈ, ਅਤੇ ਨਾ ਹੀ ਉਹ ਉਸ ਨੂੰ ਖੁਸ਼ ਕਰਨਾ ਚਾਹੁੰਦੇ ਹਨ।
ਸਾਡੇ ਪ੍ਰਭੂ ਯਿਸੂ ਨੇ ਆਖਿਆ: “ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ ਇਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ। ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ”(ਮੱਤੀ ਦੀ ਇੰਜੀਲ 15:7,8,9)।
ਆਰਾਧਨਾ ਦੇ ਲਈ ਸਭ ਤੋਂ ਵੱਡੀ ਰੁਕਾਵਟ ਪਾਖੰਡ ਹੈ। ਪਾਖੰਡ ਕੀ ਹੈ? ਇਹ ਸ਼ਬਦਾ ਵਿੱਚ ਪ੍ਰਮੇਸ਼ਵਰ ਦੇ ਨੇੜੇ ਲੱਗਦਾ ਹੈ, ਪਰ ਅਸਲ ਵਿੱਚ ਦਿਲ ਨਾਲ ਪ੍ਰਮੇਸ਼ਵਰ ਤੋਂ ਬਹੁਤ ਦੂਰ ਹੈ। ਸ਼ਬਦਾਂ ਅਤੇ ਕੰਮਾਂ ਦੇ ਵਿਚਕਾਰ ਇੱਕ ਪੂਰਨ ਸਬੰਧ ਹੈ। ਪ੍ਰਮੇਸ਼ਵਰ ਕਦੇ ਵੀ ਕਿਸੇ ਪਾਖੰਡੀ ਸ਼ਬਦਾਂ ਨੂੰ ਸਵੀਕਾਰ ਜਾਂ ਗ੍ਰਹਿਣ ਨਹੀਂ ਕਰਦੇ ਹਨ, ਜੋ ਸਿਰਫ਼ ਇੱਕ ਕੰਮ ਦੇ ਰੂਪ ਵਿੱਚ ਭੇਟ ਜਾਂ ਆਰਾਧਨਾ ਕਰਦੇ ਹਨ, ਜਾਂ ਇੱਕ ਮਨੋਰੰਜਨ ਦੇ ਰੂਪ ਵਿੱਚ ਉਸਦੀ ਉਸਤਤ ਕਰਦੇ ਹਨ।
ਕਾਇਨ ਨੇ ਆਪਣੀ ਭੇਟ ਨੂੰ ਸਿਰਫ਼ ਇੱਕ ਫ਼ਰਜ਼ ਦੇ ਰੂਪ ਵਿੱਚ ਲਿਆਂਦਾ ਪਰ ਕਦੇ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਇਹ ਪ੍ਰਭੂ ਨੂੰ ਖੁਸ਼ ਕਰੇਗੀ ਜਾਂ ਨਹੀਂ। ਉਸ ਦੀ ਭੇਟ ਵਿੱਚ ਨਾ ਤਾਂ ਜਾਨ ਸੀ ਅਤੇ ਨਾ ਹੀ ਲਹੂ। ਬਲੀਦਾਨ ਦਾ ਲਹੂ ਹੀ ਪਾਪਾਂ ਨੂੰ ਧੋ ਦਿੰਦਾ ਹੈ ਅਤੇ ਵਿਅਕਤੀ ਨੂੰ ਪ੍ਰਮੇਸ਼ਵਰ ਦੇ ਨੇੜੇ ਲਿਆਉਂਦਾ ਹੈ।
ਪਰ ਹਾਬਲ ਨੂੰ ਦੇਖੋ। ਉਹ ਇੱਕ ਅਜਿਹੀ ਭੇਟ ਚੜ੍ਹਾਉਣਾ ਚਾਹੁੰਦਾ ਸੀ ਜਿਸ ਨਾਲ ਪਰਮੇਸ਼ੁਰ ਖੁਸ਼ ਹੋਵੇ। ਵਿਸ਼ਵਾਸ ਦੇ ਦੁਆਰਾ, ਉਸਨੇ ਆਪਣੇ ਦਿਲ ਨੂੰ ਪ੍ਰਭੂ ਦੇ ਦਿਲ ਨਾਲ ਜੋੜਿਆ, ਅਤੇ ਉਸ ਭੇਟ ਦੀ ਖੋਜ ਕੀਤੀ ਜਿਹੜੀ ਪ੍ਰਮੇਸ਼ਵਰ ਨੂੰ ਖੁਸ਼ ਕਰੇਗੀ। ਉਹ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਯਿਸੂ ਮਸੀਹ ਕਲਵਰੀ ਦੀ ਸਲੀਬ ਉੱਤੇ ਪਰਮੇਸ਼ੁਰ ਦੇ ਲੇਲੇ ਦੇ ਰੂਪ ਵਿੱਚ ਆਪਣੇ ਜੀਵਨ ਨੂੰ ਸਮਰਪਿਤ ਕਰੇਗਾ। ਇਹ ਜਾਣ ਕੇ ਹਾਬਲ ਨੇ ਆਪਣੇ ਇੱਜੜ ਦੇ ਪਹਿਲੋਠਿਆਂ ਦੀ ਵੀ ਬਲੀ ਚੜ੍ਹਾ ਦਿੱਤੀ।
ਪ੍ਰਮੇਸ਼ਵਰ ਦੇ ਬੱਚਿਓ, ਇਹ ਸਮਝੋ ਕਿ ਕਿਸ ਤਰ੍ਹਾਂ ਦੀ ਆਰਾਧਨਾ ਨਾਲ ਪ੍ਰਮੇਸ਼ਵਰ ਨੂੰ ਖੁਸ਼ੀ ਮਿਲਦੀ ਹੈ, ਅਤੇ ਉਸੇ ਤਰ੍ਹਾਂ ਉਸ ਦੀ ਆਰਾਧਨਾ ਕਰੋ।
ਅਭਿਆਸ ਕਰਨ ਲਈ – “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ”(ਰੋਮੀਆਂ 12:1)।