No products in the cart.
ਅਪ੍ਰੈਲ 27 – ਭੇਟਾਂ ਨਾਲ ਆਰਾਧਨਾ ਕਰੋ!
“ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਭੇਟਾਂ ਲੈ ਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤਰਤਾਈ ਦੀ ਸਜਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ”(1 ਇਤਿਹਾਸ 16:29)।
ਧਿਆਨ ਦਿਓ ਕਿ ਆਰਾਧਨਾ ਕਰਨ ਦੇ ਤਰੀਕੇ ਦੇ ਬਾਰੇ ਪਵਿੱਤਰ ਸ਼ਾਸਤਰ ਸਾਨੂੰ ਕੀ ਦੱਸਦਾ ਹੈ। ਇਹ ਕਹਿੰਦਾ ਹੈ, ਕਿ ਸਾਨੂੰ ਯਹੋਵਾਹ ਦੀ ਆਰਾਧਨਾ ਭੇਟ ਨਾਲ ਕਰਨੀ ਚਾਹੀਦੀ ਹੈ। ਭੇਟ ਦੇਣਾ, ਸ਼ੁਕਰਗੁਜ਼ਾਰ ਦਿਲ ਤੋਂ, ਪਿਆਰ ਦਾ ਨਿਸ਼ਾਨ ਹੈ। ਇਹ ਸਾਡੇ ਕੋਲ ਪ੍ਰਭੂ ਦੇ ਲਈ ਪਿਆਰ ਅਤੇ ਆਦਰ ਦਾ ਪ੍ਰਗਟਾਵਾ ਹੈ। ਭੇਟ ਵੀ ਆਰਾਧਨਾ ਦਾ ਇੱਕ ਹਿੱਸਾ ਹੈ।
ਜਦੋਂ ਯਿਸੂ ਮਸੀਹ ਦਾ ਜਨਮ ਧਰਤੀ ਉੱਤੇ ਹੋਇਆ, ਤਾਂ ਪੂਰਬ ਦੇ ਵਿਦਵਾਨ ਖੋਜੀ ਉਸ ਦੀ ਆਰਾਧਨਾ ਕਰਨ ਦੇ ਲਈ ਖਾਲੀ ਹੱਥ ਨਹੀਂ ਆਏ ਸਨ। ਬਲਕਿ ਉਹ ਆਪਣੀ ਵਧੀਆ ਭੇਟਾਂ ਦੇ ਨਾਲ ਆਏ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ, ਅਤੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲੁਬਾਣ ਅਤੇ ਗੰਧਰਸ ਦੀ ਭੇਟ ਚੜਾਈ”(ਮੱਤੀ ਦੀ ਇੰਜੀਲ 2:11)।
ਪ੍ਰਭੂ ਤੁਹਾਡੀਆਂ ਭੇਟਾਂ ਨਾਲ ਸੰਤੁਸ਼ਟ ਨਹੀਂ ਹੋਣ ਵਾਲਾ ਹੈ, ਨਾ ਹੀ ਇਹ ਪ੍ਰਭੂ ਤੋਂ ਜੋ ਤੁਸੀਂ ਚਾਹੁੰਦੇ ਹੋ ਉਸਨੂੰ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ। ਬਲਕਿ, ਇਹ ਪ੍ਰਮੇਸ਼ਵਰ ਦੇ ਪ੍ਰਤੀ ਤੁਹਾਡੇ ਪਿਆਰ ਦਾ ਪ੍ਰਗਟਾਵਾ ਹੈ, ਅਤੇ ਇਹ ਉਸ ਦਾ ਆਦਰ ਕਰਦਾ ਹੈ। ਜਦੋਂ ਅਸੀਂ ਕਿਸੇ ਰਾਜੇ ਨੂੰ ਦੇਖਣ ਜਾਂਦੇ ਹਾਂ, ਤਾਂ ਉਸ ਦਾ ਦਿਲ ਖੁਸ਼ ਹੁੰਦਾ ਹੈ, ਜੇਕਰ ਤੁਸੀਂ ਆਪਣੇ ਨਾਲ ਕੁੱਝ ਪਿਆਰ ਦੇ ਤੋਹਫ਼ੇ ਲੈ ਕੇ ਜਾਂਦੇ ਹੋ। ਤਾਂ ਇਹ ਸਾਡੇ ਪ੍ਰਤੀ ਰਾਜਾ ਦੇ ਦਿਲ ਵਿੱਚ ਅਵਚੇਤਨ ਤੌਰ ਤੇ ਪਿਆਰ ਵੀ ਪੈਦਾ ਕਰੇਗਾ। ਅਤੇ ਉਸ ਅਵਸਥਾ ਵਿੱਚ, ਉਹ ਸਭ ਕੁੱਝ ਪੂਰਾ ਕਰੇਗਾ ਜੋ ਤੁਸੀਂ ਉਸ ਤੋਂ ਪੁੱਛੋਂਗੇ।
ਹਵਾਈ ਅੱਡੇ ਉੱਤੇ ਦੋਸਤਾਂ ਜਾਂ ਉੱਚ ਅਧਿਕਾਰੀਆਂ ਦਾ ਗੁਲਦਸਤੇ, ਹਾਰਾਂ ਜਾਂ ਸ਼ਾਲ ਦੇ ਨਾਲ ਸਵਾਗਤ ਕਰਨਾ ਵੀ ਇੱਕ ਆਮ ਗੱਲ ਹੈ। ਕੁੱਝ ਦੂਸਰੇ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਫਲ ਅਤੇ ਮਠਿਆਈ ਦੀ ਪਲੇਟ ਵੀ ਲਿਆਉਂਦੇ ਹਨ। ਸਵਾਗਤ ਦੇ ਅਜਿਹੇ ਕੰਮ, ਅਜਿਹਾ ਆਦਰ ਪ੍ਰਾਪਤ ਕਰਨ ਵਾਲਿਆਂ ਦੇ ਦਿਲ ਨੂੰ ਖੁਸ਼ ਕਰਦਾ ਹੈ। ਇਨ੍ਹਾਂ ਕੰਮਾਂ ਨਾਲ ਟੁੱਟੇ ਹੋਏ ਰਿਸ਼ਤੇ ਵੀ ਜੁੜ ਜਾਂਦੇ ਹਨ ਅਤੇ ਪੁਰਾਣੀ ਕੁੜੱਤਣ ਵੀ ਦੂਰ ਹੋ ਜਾਂਦੀ ਹੈ।
ਇਸੇ ਤਰ੍ਹਾਂ, ਜੇਕਰ ਤੁਸੀਂ ਆਪਣੀ ਸਭ ਤੋਂ ਵਧੀਆ ਭੇਟ ਦੇ ਨਾਲ ਪ੍ਰਭੂ ਦੇ ਕੋਲ ਜਾਂਦੇ ਹੋ, ਜਦੋਂ ਤੁਸੀਂ ਉਸ ਦੀ ਆਰਾਧਨਾ ਕਰਦੇ ਹੋ, ਤਾਂ ਇਹ ਪ੍ਰਮੇਸ਼ਵਰ ਦੇ ਦਿਲ ਨੂੰ ਖੁਸ਼ ਕਰੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਯਹੋਵਾਹ ਨੂੰ ਸਭ ਤੋਂ ਵਧੀਆ ਭੇਟ ਕੀ ਦੇ ਸਕਦੇ ਹੋ? ਇਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਨੂੰ ਸੌਂਪਣਾ ਹੈ। ਰੋਮੀਆਂ 12:1 ਦੇ ਅਨੁਸਾਰ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਨੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਛੁਡਾਉਣ ਅਤੇ ਤੁਹਾਨੂੰ ਇੱਕ ਨਵਾਂ ਜੀਵਨ ਦੇਣ ਦੇ ਲਈ, ਆਪਣੇ ਆਪ ਨੂੰ ਸਲੀਬ ਉੱਤੇ ਇੱਕ ਜਿਉਂਦੇ ਬਲੀਦਾਨ ਦੇ ਰੂਪ ਵਿੱਚ ਦੇ ਦਿੱਤਾ। ਉਸਨੇ ਤੁਹਾਡੇ ਲਈ ਆਪਣੇ ਖੂਨ ਦੀ ਆਖ਼ਰੀ ਬੂੰਦ ਵੀ ਵਹਾ ਦਿੱਤੀ। ਅਜਿਹੇ ਬਿਨਾਂ ਸਵਾਰਥ ਦੇ ਮਹਾਨ ਪਿਆਰ ਦੇ ਬਦਲੇ ਵਿੱਚ ਤੁਸੀਂ ਉਸਨੂੰ ਕੀ ਮੋੜੋਂਗੇ?
ਅਭਿਆਸ ਕਰਨ ਲਈ – “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, ਮੈਂ ਉਹ ਨੂੰ ਕੀ ਮੋੜ ਕੇ ਦਿਆਂ? ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ”(ਜ਼ਬੂਰਾਂ ਦੀ ਪੋਥੀ 116:12,13)।