Appam - Punjabi

ਅਪ੍ਰੈਲ 22 – ਯਹੋਵਾਹ ਲਈ ਗਾਓ ਅਤੇ ਉਸਦੀ ਆਰਾਧਨਾ ਕਰੋ!

“ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ, ਉਹ ਦੀ ਮੁਕਤੀ ਦਾ ਦਿਨੋਂ-ਦਿਨ ਪਰਚਾਰ ਕਰੋ”(ਜ਼ਬੂਰਾਂ ਦੀ ਪੋਥੀ 96:2)।

ਸਾਡਾ ਯਹੋਵਾਹ ਇੱਕਲਾ ਹੀ ਹੈ ਜਿਹੜਾ ਸਾਰੀ ਉਸਤਤ ਅਤੇ ਬਰਕਤ ਦੇ ਯੋਗ ਹੈ। ਉਹ ਹੀ ਜਿਸਨੇ ਤੁਹਾਨੂੰ   ਬੇਅੰਤ ਪਿਆਰ ਨਾਲ ਬਣਾਇਆ ਹੈ, ਉਹ ਤੁਹਾਡੀ ਭਾਲ ਵਿੱਚ ਆਇਆ ਅਤੇ ਉਹ ਤੁਹਾਨੂੰ ਬੇਅੰਤ ਪਿਆਰ ਕਰਦਾ ਹੈ। ਜਦੋਂ ਤੁਸੀਂ ਉਸਦੀ ਉਸਤਤ ਕਰਦੇ ਹੋ, ਉਸਦੀ ਆਰਾਧਨਾ ਕਰਦੇ ਹੋ ਅਤੇ ਆਪਣੇ ਗੀਤਾਂ ਦੇ ਨਾਲ ਉਸਦੇ ਨਾਮ ਨੂੰ ਬਰਕਤ ਦਿੰਦੇ ਹੋ, ਤਾਂ ਉਸਦੀ ਹਜ਼ੂਰੀ ਅਤੇ ਉਸਦੀ ਮਹਿਮਾ ਤੁਹਾਡੇ ਵਿਚਕਾਰ ਉਤਰਦੀ ਹੈ।

ਲੂਸੀਫਰ, ਜਿਹੜਾ ਕਦੇ ਪ੍ਰਭੂ ਦੀ ਆਰਾਧਨਾ ਕਰ ਰਿਹਾ ਸੀ, ਆਪਣੇ ਆਪ ਲਈ ਆਰਾਧਨਾ ਦੀ ਖੋਜ ਕਰਨ ਲੱਗਾ। ਇਸ ਲਈ, ਉਸਨੂੰ ਸਵਰਗ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਸ਼ੈਤਾਨ ਵਿੱਚ ਬਦਲ ਦਿੱਤਾ ਗਿਆ। ਅਤੇ ਅੱਜ ਵੀ, ਉਹ ਕਾਮੁਕ ਸੰਗੀਤ ਬਣਾਉਂਦਾ ਹੈ ਜਿਹੜਾ ਨੌਜਵਾਨਾਂ ਅਤੇ ਔਰਤਾਂ ਨੂੰ ਅਕਰਸ਼ਿਤ ਕਰਦਾ ਹੈ।

ਸਾਡੇ ਸਮਾਜ ਦੇ ਨੌਜਵਾਨ ਨਵੇਂ ਗੀਤਾਂ ਦੇ ਵੱਲ ਬਹੁਤ ਆਕਰਸ਼ਿਤ ਹੁੰਦੇ ਹਨ ਅਤੇ ਸਿਨੇਮਾ ਉਦਯੋਗ ਦੇ ਸੰਗੀਤਕਾਰਾਂ ਦੀ ਅੱਖਾਂ ਬੰਦ ਕਰਕੇ ਪਾਲਣਾ ਕਰਦੇ ਹਨ। ਉਹ ਸਿਨੇ ਸੰਗੀਤਕਾਰਾਂ ਦੇ ਸੰਗੀਤ ਪ੍ਰੋਗਰਾਮ ਦੇ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਅਤੇ ਉੱਚੀ-ਉੱਚੀ ਚੀਕਦੇ ਹਨ, ਅਤੇ ਉਨ੍ਹਾਂ ਗੰਦੇ ਗੀਤਾਂ ਉੱਤੇ ਅਸ਼ਲੀਲ ਨਾਚ ਕਰਦੇ ਹਨ। ਜਾਰੀ ਕੀਤੀਆਂ ਗਈਆਂ ਕਈ ਸੰਗੀਤ ਐਲਬਮਾਂ ਅਸ਼ੁੱਧ ਆਤਮਾਵਾਂ ਨੂੰ ਸੱਦਾ ਦਿੰਦੀਆਂ ਹਨ ਅਤੇ ਸ਼ੈਤਾਨ ਦਾ ਆਦਰ ਕਰਦੀਆਂ ਹਨ। ਸਮਾਜ ਅਜਿਹੇ ਘਿਣਾਉਣੇ ਪ੍ਰੋਗਰਾਮਾਂ ਦੀ ਲਪੇਟ ਵਿੱਚ ਹੈ। ਉਹਨਾਂ ਨੇ ਪ੍ਰਮੇਸ਼ਵਰ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਉਸਨੂੰ ਛੱਡ ਦਿੱਤਾ ਹੈ ਜਿਸਨੇ ਉਨ੍ਹਾਂ ਨੂੰ ਬਣਾਇਆ ਹੈ ਅਤੇ ਜਿਹੜਾ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਉਹ ਹਮੇਸ਼ਾ ਨਿਆਈ ਹੋਵੇਗਾ ਅਤੇ ਅੰਤ ਉਨ੍ਹਾਂ ਨੂੰ: ਉਸਦੇ ਨਿਆਂ ਦੇ ਸਾਹਮਣੇ ਖੜ੍ਹਾ ਹੋਣਾ ਹੋਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਤਾਂ ਕਿ ਸਭਨਾਂ ਦਾ ਨਿਆਂ ਕਰੇ ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ”(ਯਹੂਦਾਹ ਦੀ ਪੱਤ੍ਰੀ 1:15)।

ਇਸ ਲਈ, ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ – ਜਿਹੜੇ ਅੰਤ ਦੇ ਦਿਨਾਂ ਵਿੱਚ ਆਏ ਹੋ, ਉਸਦੀ ਉਸਤਤ ਕਰੋ, ਉਸਦੀ ਆਰਾਧਨਾ ਕਰੋ ਅਤੇ ਉਸਦੇ ਨਾਮ ਨੂੰ ਧੰਨ ਆਖੋ ਅਤੇ ਪ੍ਰਭੂ ਦੇ ਦਿਨ ਦੇ ਲਈ ਤਿਆਰ ਹੋ ਜਾਓ। ਉਸ ਨੇ ਆਪਣੀ ਉਸਤਤ ਅਤੇ ਆਰਾਧਨਾ ਦੇ ਲਈ ਇਲਾਹੀ ਧੁਨਾਂ ਦਿੱਤੀਆਂ ਹਨ। ਹਰ ਰੋਜ਼ ਸਵੇਰੇ, ਆਪਣੇ ਮਨਨ ਦੇ ਸਮੇਂ, ਤੁਹਾਨੂੰ ਅਜਿਹੇ ਗੀਤ ਗਾਉਣੇ ਚਾਹੀਦੇ ਹਨ ਅਤੇ ਪ੍ਰਭੂ ਵਿੱਚ ਆਨੰਦਿਤ ਹੋਣਾ ਚਾਹੀਦਾ ਹੈ।

ਪਿਛਲੇ ਸਾਲਾਂ ਦੀਆਂ ਕੁੱਝ ਧੁਨਾਂ ਬਹੁਤ ਅਰਥਪੂਰਨ ਹਨ – ਕਿਉਂਕਿ ਉਹ ਪ੍ਰਭੂ ਦੇ ਪਿਆਰ ਦੇ ਮਸੀਹੀ ਤਜ਼ਰਬੇ ਤੋਂ ਬਣੇ ਹਨ। ਉਹ ਜ਼ਰੂਰ ਹੀ ਤੁਹਾਡੇ ਦਿਲਾਂ ਵਿੱਚ ਪਰਮੇਸ਼ੁਰ ਦੀ ਮਹਿਮਾ ਲਿਆਵੇਗਾ। ਪ੍ਰਮੇਸ਼ਵਰ ਨੇ ਬਹੁਤ ਸਾਰੇ ਸ਼ਕਤੀਸ਼ਾਲੀ ਸੰਗੀਤਕਾਰਾਂ ਅਤੇ ਗੀਤਕਾਰਾਂ ਨੂੰ ਖੜ੍ਹਾ ਕੀਤਾ ਹੈ, ਅਤੇ ਹਜ਼ਾਰਾਂ ਉਸਤਤ ਦੇ ਗੀਤਾਂ ਨੂੰ ਪ੍ਰੇਰਿਤ ਕੀਤਾ ਹੈ। ਅਤੇ ਮੈਂ ਉਸ ਕਿਰਪਾ ਦੇ ਲਈ ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਵੀ ਆਪਣੇ ਗੀਤਾਂ ਨਾਲ ਉਸ ਦੀ ਉਸਤਤ ਕਰੋ। ਅਤੇ ਦੂਸਰਿਆਂ ਨੂੰ ਯਹੋਵਾਹ ਦੇ ਦਿਨ ਦੇ ਲਈ ਤਿਆਰ ਕਰਨ ਦੇ ਲਈ ਅੱਗੇ ਆਓ।

ਅਭਿਆਸ ਕਰਨ ਲਈ – “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਉੱਥੋਂ ਨੱਠ ਜਾਣਗੇ”(ਯਸਾਯਾਹ 35:10)।

Leave A Comment

Your Comment
All comments are held for moderation.