Appam - Punjabi

ਅਪ੍ਰੈਲ 21 – ਯਹੋਵਾਹ ਦੀ ਆਰਾਧਨਾ ਕਰੋ!

“ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਭੇਟਾਂ ਲੈ ਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤਰਤਾਈ ਦੀ ਸਜਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ”(1 ਇਤਿਹਾਸ 16:29)।

ਪ੍ਰਮੇਸ਼ਵਰ ਦੀ ਆਰਾਧਨਾ ਕਰੋ, ਕਿਉਂਕਿ ਇਹ ਹੀ ਉਹ ਮੁੱਖ ਕਾਰਨ ਹੈ ਜਿਸ ਦੇ ਲਈ ਤੁਹਾਨੂੰ ਪ੍ਰਮੇਸ਼ਵਰ ਨੇ ਬਣਾਇਆ ਹੈ। ਉਸਨੂੰ ਤੁਹਾਡੇ ਤੋਂ ਇੱਕ ਖ਼ਾਸ ਉਮੀਦ ਹੈ, ਜਿਸ ਦਾ ਸੰਖੇਪ ਹੇਠਲੀ ਆਇਤ ਵਿੱਚ ਕੀਤਾ ਹੈ। “ਮੈਂ ਇਸ ਪਰਜਾ ਨੂੰ ਆਪਣੇ ਲਈ ਸਿਰਜਿਆ ਕਿ ਉਹ ਮੇਰੀ ਉਸਤਤ ਦਾ ਵਰਨਣ ਕਰੇ”(ਯਸਾਯਾਹ 43:21)। ਧਰਤੀ ਦੇ ਸਾਰੇ ਲੋਕਾਂ ਵਿੱਚੋਂ ਯਹੋਵਾਹ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਹੋਣ ਦੇ ਲਈ ਚੁਣਿਆ ਹੈ। ਤੁਸੀਂ ਇੱਥੇ ਧਰਤੀ ਉੱਤੇ ਅਤੇ ਸਦੀਪਕ ਕਾਲ ਤੱਕ ਯਹੋਵਾਹ ਦੀ ਉਸਤਤ ਅਤੇ ਆਰਾਧਨਾ ਕਰੋਂਗੇ।

ਜਦੋਂ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਭੂ ਦੀ ਆਰਾਧਨਾ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਦੀ ਸਾਰੀ ਦਯਾ ਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਸ ਦੀ ਆਰਾਧਨਾ ਕਰਨੀ ਚਾਹੀਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ”(ਜ਼ਬੂਰਾਂ ਦੀ ਪੋਥੀ 45:11)।

ਦੂਸਰਾ, ਜਦੋਂ ਤੁਸੀਂ ਚਰਚ ਵਿੱਚ ਹੁੰਦੇ ਹੋ, ਤਾਂ ਤੁਹਾਨੂੰ ਨਾ ਸਿਰਫ਼ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਸਗੋਂ ਆਪਣੇ ਵਿਸ਼ਵਾਸ ਦੀ ਘੋਸ਼ਣਾ ਵੀ ਕਰਨੀ ਚਾਹੀਦੀ ਹੈ। ਤੁਹਾਨੂੰ ਅਜਿਹੇ ਬਿਆਨ ਦੇ ਕੇ ਆਪਣੇ ਵਿਸ਼ਵਾਸ ਦੀ ਘੋਸ਼ਣਾ ਕਰਨੀ ਚਾਹੀਦੀ ਹੈ: ‘ਹੇ ਪ੍ਰਭੂ, ਤੁਸੀਂ ਸਾਰੇ ਸਵਰਗ ਅਤੇ ਧਰਤੀ ਨੂੰ ਬਣਾਇਆ ਹੈ। ਭਾਵੇਂ ਤੁਸੀਂ ਸਾਰੇ ਬ੍ਰਹਿਮੰਡ ਦੇ ਸਿਰਜਣਹਾਰ ਹੋ, ਤੁਸੀਂ ਧਰਤੀ ਉੱਤੇ ਆਏ ਅਤੇ ਕਲਵਰੀ ਵਿੱਚ ਸਲੀਬ ਉੱਤੇ ਆਪਣੀ ਜਾਨ ਦੇ ਦਿੱਤੀ, ਮੈਨੂੰ ਮੇਰੇ ਪਾਪਾਂ ਤੋਂ ਛੁਡਾਉਣ ਦੇ ਲਈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਦੁਬਾਰਾ ਧਰਤੀ ਉੱਤੇ ਆਓਂਗੇ’…

ਇੱਕ ਵਾਰ ਜਦੋਂ ਪ੍ਰਭੂ ਯਿਸੂ ਨੇ ਇੱਕ ਅਜਿਹੇ ਆਦਮੀ ਦੇ ਵੱਲ ਦੇਖਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ, ਤਾ ਉਸਨੂੰ ਉਸ ਉੱਤੇ ਤਰਸ ਆਇਆ ਅਤੇ ਉਸ ਦੀਆਂ ਅੱਖਾਂ ਉੱਤੇ ਮਿੱਟੀ ਲਗਾ ਕੇ ਉਸਨੂੰ ਚੰਗਾ ਕੀਤਾ। ਜਦੋਂ ਉਸ ਦੀਆਂ ਅੱਖਾਂ ਖੁੱਲ੍ਹੀਆਂ, ਤਾਂ ਆਦਮੀ ਖੁਸ਼ੀ ਨਾਲ ਭਰ ਗਿਆ। ਜਦੋਂ ਯਿਸੂ ਨੇ ਉਸਨੂੰ ਦੁਬਾਰਾ ਲੱਭਿਆ, ਤਾਂ ਉਸਨੇ ਉਸ ਆਦਮੀ ਤੋਂ ਪੁੱਛਿਆ: “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?” “ਯਿਸੂ ਨੂੰ ਉਸ ਨੇ ਆਖਿਆ, “ਪ੍ਰਭੂ! ਮੈਂ ਵਿਸ਼ਵਾਸ ਕਰਦਾ ਹਾਂ। ਤਾਂ ਉਸ ਆਦਮੀ ਨੇ ਝੁੱਕ ਕੇ ਯਿਸੂ ਨੂੰ ਮੱਥਾ ਟੇਕਿਆ”(ਯੂਹੰਨਾ ਦੀ ਇੰਜੀਲ 9:38)।

ਤੀਸਰਾ, ਜਦੋਂ ਤੁਸੀਂ ਪਰਮੇਸ਼ੁਰ ਦੇ ਭਵਨ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਉਸਦੀ ਉਸਤਤ ਕਰਨੀ ਚਾਹੀਦੀ ਹੈ। ਜਦੋਂ ਦਾਊਦ ਨੇ ਆਪਣੇ ਨਵਜੰਮੇ ਪੁੱਤਰ ਨੂੰ ਗੁਆ ਦਿੱਤਾ, ਤਾਂ ਉਸ ਨੇ ਕਿਹਾ: “ਪਰ ਹੁਣ ਤਾਂ ਉਹ ਮਰ ਗਿਆ। ਫਿਰ ਮੈਂ ਕਿਉਂ ਵਰਤ ਰੱਖਾਂ? ਭਲਾ ਮੈਂ ਉਹ ਨੂੰ ਫਿਰ ਆਪਣੇ ਕੋਲ ਲਿਆ ਸਕਦਾ ਹਾਂ? ਮੈਂ ਤਾਂ ਉਹ ਦੇ ਕੋਲ ਜਾਂਵਾਂਗਾ ਪਰ ਉਹ ਨੇ ਮੇਰੇ ਕੋਲ ਨਹੀਂ ਮੁੜ ਆਉਣਾ”(2 ਸਮੂਏਲ 12:23)। ਅਸਲ ਵਿੱਚ, ਪ੍ਰਮੇਸ਼ਵਰ ਦਾ ਭਵਨ, ਉਸ ਦੇ ਲਈ ਆਰਾਮ ਦਾ ਸਥਾਨ ਸਾਬਤ ਹੋਇਆ।

ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਪ੍ਰਭੂ ਦੇ ਚਰਨਾਂ ਵਿੱਚ ਪੂਰਾ ਆਰਾਮ ਪਾ ਸਕਦੇ ਹੋ! ਜਦੋਂ ਵੀ ਤੁਸੀਂ ਮੁਸ਼ਕਿਲ ਦੇ ਵਿੱਚ ਹੋਵੋ, ਤਾਂ ਪਰਮੇਸ਼ੁਰ ਦੇ ਭਵਨ ਦੇ ਵੱਲ ਦੌੜੋ ਅਤੇ ਆਪਣਾ ਬੋਝ ਯਹੋਵਾਹ ਦੇ ਨਾਲ ਸਾਂਝਾ ਕਰੋ। ਅਤੇ ਉਹ ਤੁਹਾਨੂੰ ਆਰਾਮ, ਸ਼ਾਂਤੀ ਅਤੇ ਬਰਕਤ ਦੇਵੇਗਾ।

ਅਭਿਆਸ ਕਰਨ ਲਈ – “ਉੱਜ਼ੀਯਾਹ ਰਾਜਾ ਦੀ ਮੌਤ ਦੇ ਸਾਲ ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ”(ਯਸਾਯਾਹ 6:1)।

Leave A Comment

Your Comment
All comments are held for moderation.