Appam - Punjabi

ਅਪ੍ਰੈਲ 19 – ਚਿੰਤਾ – ਉਸਤਤ ਦੀ ਦੁਸ਼ਮਣ!

“ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ”(ਰੋਮੀਆਂ 1:21)।

ਜਦੋਂ ਪਰਮੇਸ਼ੁਰ ਦੇ ਬੱਚੇ, ਪਰਮੇਸ਼ੁਰ ਦੇ ਚੰਗੇ ਗਿਆਨ ਦੇ ਨਾਲ, ਪਰਮੇਸ਼ੁਰ ਦੀ ਉਸਤਤ ਅਤੇ ਆਰਾਧਨਾ ਕਰਨ ਵਿੱਚ ਅਸਫ਼ਲ ਹੋ ਜਾਂਦੇ ਹਨ, ਤਾਂ ਇਸਦਾ ਮਤਲਬ ਸਿਰਫ਼ ਇਹ ਹੈ ਕਿ ਉਹ ਇੱਕ ਖ਼ਤਰਨਾਕ ਸਥਿਤੀ ਦੇ ਵੱਲ ਵਧ ਰਹੇ ਹਨ। ਉਹ ਆਪਣੇ ਵਿਚਾਰਾਂ ਵਿੱਚ ਵਿਗੜ ਜਾਂਦੇ ਹਨ, ਅਤੇ ਉਹਨਾਂ ਦੇ ਦਿਲਾਂ ਵਿੱਚ ਹਨੇਰਾ ਹੋ ਜਾਵੇਗਾ। ਜਦੋਂ ਕਈ ਤਰ੍ਹਾਂ ਦੇ ਦਬਾਅ ਅਤੇ ਦੁੱਖ ਉਨ੍ਹਾਂ ਦੇ ਦਿਲਾਂ ਉੱਤੇ ਬੋਝ ਪਾਉਂਦੇ ਹਨ, ਤਾਂ ਉਹ ਪ੍ਰਾਰਥਨਾ ਕਰਨ ਵਿੱਚ ਅਸਮਰੱਥ ਹੁੰਦੇ ਹਨ। ਚਿੰਤਾ ਇੱਕ ਗੰਭੀਰ ਬਿਮਾਰੀ ਹੈ; ਇਹ ਹੱਡੀਆਂ ਨੂੰ ਪਿਘਲਾ ਦਿੰਦੀ ਹੈ ਅਤੇ ਉਮਰ ਨੂੰ ਘੱਟ ਕਰ ਦਿੰਦੀ ਹੈ।

ਇੱਥੇ ਇੱਕ ਬੁੱਢਾ ਆਦਮੀ ਸੀ, ਜਿਹੜਾ ਇੱਕ ਭਾਰਾ ਥੈਲਾ ਲੈ ਕੇ ਜਾ ਰਿਹਾ ਸੀ ਅਤੇ ਉਸ ਨੂੰ ਤੁਰਨ ਵਿੱਚ ਵੀ ਬਹੁਤ ਮੁਸ਼ਕਿਲ ਹੋ ਰਹੀ ਸੀ। ਪ੍ਰਮੇਸ਼ਵਰ ਦੇ ਇੱਕ ਦੂਤ ਨੇ ਉਸ ਬੁੱਢੇ ਆਦਮੀ ਦੇ ਦੁੱਖ ਨੂੰ ਦੇਖਿਆ ਅਤੇ ਉਸ ਦੀ ਮਦਦ ਕੀਤੀ। ਉਸਨੇ ਪੁੱਛਿਆ ਕਿ ਥੈਲੇ ਵਿੱਚ ਕੀ ਹੈ ਤਾਂ ਆਦਮੀ ਨੇ ਜਵਾਬ ਦਿੱਤਾ ਕਿ ਇਸ ਵਿੱਚ ਪਿਛਲੇ ਦਿਨ ਦੇ ਦੁੱਖ ਅਤੇ ਅਗਲੇ ਦਿਨ ਦੇ ਡਰ ਸ਼ਾਮਿਲ ਹਨ।

ਪਰਮੇਸ਼ੁਰ ਦੇ ਦੂਤ ਨੇ ਥੈਲਾ ਖੋਲ੍ਹਿਆ ਅਤੇ ਅੰਦਰ ਕੁੱਝ ਵੀ ਨਹੀਂ ਸੀ। ਉਸਨੇ ਕਿਹਾ: “ਬੀਤਿਆ ਕੱਲ੍ਹ ਚਲਾ ਗਿਆ ਹੈ। ਅਤੇ ਕੱਲ੍ਹ ਆਉਣਾ ਬਾਕੀ ਹੈ। ਉਸ ਨੇ ਉਸ ਨੂੰ ਇਹ ਕਹਿੰਦੇ ਹੋਏ ਸਲਾਹ ਦਿੱਤੀ: ‘ਜੇ ਤੁਸੀਂ ਅੱਜ ਦੇ ਲਈ ਪਰਮੇਸ਼ੁਰ ਦੀ ਉਸਤਤ ਕਰੋਂਗੇ, ਤਾਂ ਕੱਲ੍ਹ ਦਾ ਬੋਝ ਤੁਹਾਡੇ ਦਿਲ ਉੱਤੇ ਨਹੀਂ ਪਵੇਗਾ’, ਅਤੇ ਉਸ ਨੂੰ ਆਪਣੇ ਰਾਹ ਉੱਤੇ ਭੇਜ ਦਿੱਤਾ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਸ ਕਰ ਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੇ ਲਈ ਚਿੰਤਾ ਨਾ ਕਰੋ, ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਕਿ ਅਸੀਂ ਕੀ ਪਹਿਨਾਂਗੇ? ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? ਇਸ ਲਈ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕਿਉਂ ਜੋ ਕੱਲ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ”(ਮੱਤੀ ਦੀ ਇੰਜੀਲ 6:25,34)।

ਜੇਕਰ ਚਿੰਤਾ ਬਿਮਾਰੀ ਲਿਆ ਸਕਦੀ ਹੈ ਅਤੇ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦੀ ਹੈ, ਤਾਂ ਪਰਮੇਸ਼ੁਰ ਦੀ ਉਸਤਤ ਅਤੇ ਆਨੰਦਿਤ ਹੋਣ ਦੇ ਦੀ ਦਵਾਈ ਕਿੰਨੀ ਪ੍ਰਭਾਵਸ਼ਾਲੀ ਹੈ? ਅਸਲ ਵਿੱਚ, ਪ੍ਰਭੂ ਦੀ ਉਸਤਤ ਕਰਨ ਦੇ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਵਿੱਚ ਸੁਧਾਰ ਹੁੰਦਾ ਹੈ ਅਤੇ ਉਮਰ ਵੱਧਦੀ ਹੈ। ਇਸ ਲਈ, ਆਪਣੇ ਦਿਲ ਦੇ ਤਲ ਤੋਂ, ਆਪਣੀ ਪੂਰੀ ਸ਼ਕਤੀ ਅਤੇ ਆਪਣੀ ਪੂਰੀ ਆਤਮਾ ਦੇ ਨਾਲ ਪਰਮੇਸ਼ੁਰ ਦੀ ਉਸਤਤ ਕਰੋ। ਅਤੇ ਪ੍ਰਮੇਸ਼ਵਰ ਦੀ ਇਲਾਹੀ ਹਜ਼ੂਰੀ ਤੁਹਾਨੂੰ ਗਲੇ ਲਗਾ ਲਵੇਗੀ। ਜਦੋਂ ਤੁਸੀਂ ਆਪਣੇ ਆਪ ਨੂੰ ਉਸਦੇ ਖੰਭਾਂ ਦੇ ਹੇਠ ਢੱਕਦੇ ਹੋ ਤਾਂ ਸਿਹਤਮੰਦ ਹੁੰਦੇ ਹੋ।

ਜਦੋਂ ਤੁਸੀਂ ਬਹੁਤ ਸਾਰੇ ਦੁੱਖਾਂ ਅਤੇ ਚਿੰਤਾਵਾਂ ਨਾਲ ਪੀੜਿਤ ਹੁੰਦੇ ਹੋ, ਤਾਂ ਸੱਚਮੁੱਚ ਪ੍ਰਮੇਸ਼ਵਰ ਦੀ ਉਸਤਤ ਕਰਨੀ ਔਖੀ ਹੋਵੇਗੀ। ਪਰ ਜਦੋਂ ਤੁਸੀਂ ਪ੍ਰਭੂ ਦੇ ਚਰਨਾਂ ਵਿੱਚ ਬੈਠਣ ਅਤੇ ਉਸ ਦੀ ਉਸਤਤ ਕਰਨ ਦੀ ਦ੍ਰਿੜ੍ਹ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਕੁੱਝ ਹੀ ਮਿੰਟਾਂ ਵਿੱਚ ਆਪਣੇ ਦੁੱਖਾਂ ਨੂੰ ਦੂਰ ਹੁੰਦੇ ਹੋਏ ਦੋਖੋਂਗੇ। ਤੁਹਾਡਾ ਦਿਲ ਇੱਕ ਨਵੀਂ ਉਮੀਦ ਨਾਲ ਭਰ ਜਾਵੇਗਾ। ਅਤੇ ਤੁਸੀਂ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਆਨੰਦਿਤ ਹੋਵੋਂਗੇ।

ਅਭਿਆਸ ਕਰਨ ਲਈ – “ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ”(ਜ਼ਬੂਰਾਂ ਦੀ ਪੋਥੀ 16:11)।

Leave A Comment

Your Comment
All comments are held for moderation.