Appam - Punjabi

ਅਪ੍ਰੈਲ 18 – ਸ਼ਿਕਾਇਤ ਕਰਨਾ – ਉਸਤਤ ਦਾ ਦੁਸ਼ਮਣ!

“ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ”(ਫਿਲਿੱਪੀਆਂ 4:11)।

ਜਿਹੜਾ ਕੋਈ ਵੀ ਆਪਣੇ ਹਾਲਾਤਾਂ ਦੇ ਬਾਵਜੂਦ ਸੰਤੁਸ਼ਟ ਰਹਿੰਦਾ ਹੈ, ਉਹ ਆਪਣੇ ਦਿਲ ਵਿੱਚ ਖੁਸ਼ੀ ਦੇ ਨਾਲ ਪ੍ਰਮੇਸ਼ਵਰ ਦੀ ਉਸਤਤ ਅਤੇ ਆਰਾਧਨਾ ਕਰ ਸਕਦਾ ਹੈ। ਅਤੇ ਜਿਹੜਾ ਵਿਅਕਤੀ ਛੋਟੇ-ਛੋਟੇ ਕਾਰਨਾਂ ਤੋਂ ਵੀ ਅਸੰਤੁਸ਼ਟ ਹੋ ਜਾਂਦਾ ਹੈ, ਉਹ ਅੰਤ ਵਿੱਚ ਆਪਣੇ ਆਪ ਨੂੰ ਅਨੇਕਾਂ ਦੁੱਖਾਂ ਨਾਲ ਤਬਾਹ ਕਰ ਲੈਂਦਾ ਹੈ।

ਸ਼ਿਕਾਇਤ ਕਰਨਾ ਉਸਤਤ ਦਾ ਪਹਿਲਾ ਦੁਸ਼ਮਣ ਹੈ, ਅਤੇ ਇਹ ਡਿੱਗੇ ਹੋਏ ਮਨੁੱਖ ਦਾ ਸੁਭਾਅ ਹੈ। ਪਾਪ ਕਰਨ ਤੋਂ ਬਾਅਦ, ਆਦਮ ਨੇ ਸ਼ਿਕਾਇਤ ਕੀਤੀ ਅਤੇ ਆਪਣੀ ਪਤਨੀ ਹੱਵਾਹ ਨੂੰ ਦੋਸ਼ੀ ਠਹਿਰਾਇਆ। ਅਤੇ ਹੱਵਾਹ ਨੇ ਇਸ ਦੇ ਬਦਲੇ ਵਿੱਚ ਬੁੜਬੁੜਾਇਆ ਅਤੇ ਸੱਪ ਉੱਤੇ ਦੋਸ਼ ਲਾਇਆ, ਇਸਤਰੀ ਨੇ ਆਖਿਆ, “ਸੱਪ ਨੇ ਮੈਨੂੰ ਭਰਮਾਇਆ ਤਦ ਮੈਂ ਉਸ ਫਲ ਨੂੰ ਖਾਧਾ”(ਉਤਪਤ 3:13)। ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪ੍ਰਭੂ ਅੱਗੇ ਆਪਣੇ ਪਾਪਾਂ ਨੂੰ ਸਵੀਕਾਰ ਕਰਨ, ਉਸ ਤੋਂ ਮੁਆਫ਼ੀ ਮੰਗਣ, ਫਿਰ ਤੋਂ ਮੇਲ-ਮਿਲਾਪ ਕਰਨ ਅਤੇ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੁਸ਼ ਹੋਣ ਦੀ ਇੱਛਾ ਨਹੀਂ ਸੀ। ਉਨ੍ਹਾਂ ਨੇ ਯਹੋਵਾਹ ਦੀ ਉਸਤਤ ਕਰਨ ਅਤੇ ਉਸਦੀ ਆਰਾਧਨਾ ਕਰਨ ਅਤੇ ਉਸ ਵਿੱਚ ਖੁਸ਼ੀ ਮਨਾਉਣ ਦੇ ਲਈ ਆਪਣੇ ਆਪ ਨੂੰ ਸਮਰਪਿਤ ਨਹੀਂ ਕੀਤਾ।

ਯਹੋਵਾਹ ਨੇ ਪਿਆਰ ਨਾਲ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ। ਉਸਨੇ ਸਵਰਗੀ ਮੰਨੇ ਨਾਲ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ, ਅਤੇ ਉਨ੍ਹਾਂ ਨੂੰ ਚੱਟਾਨ ਵਿੱਚੋਂ ਪੀਣ ਲਈ ਪਾਣੀ ਦਿੱਤਾ, ਅਤੇ ਬੱਦਲ ਦੇ ਥੰਮ੍ਹ ਦੇ ਦੁਆਰਾ ਉਨ੍ਹਾਂ ਦੀ ਅਗਵਾਈ ਕੀਤੀ। ਪਰਮੇਸ਼ੁਰ ਦੀ ਅਜਿਹੀ ਅਦਭੁੱਤ ਅਗਵਾਈ ਦੇ ਬਾਵਜੂਦ, ਵੀ ਇਸਰਾਏਲੀ ਸੰਤੁਸ਼ਟ ਨਹੀਂ ਸੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਪ੍ਰਮੇਸ਼ਵਰ ਦੇ ਖਿਲਾਫ਼ ਬੁੜਬੁੜਾਏ ਅਤੇ ਉਸਦੀ ਉਸਤਤ ਅਤੇ ਆਰਾਧਨਾ ਕਰਨ ਵਿੱਚ ਅਸਫਲ ਰਹੇ।

ਸ਼ਿਕਾਇਤ ਕਰਨ ਦੀ ਆਤਮਾ ਇਸਰਾਏਲੀਆਂ ਦੇ ਲਹੂ ਵਿੱਚ ਸਮਾ ਗਈ ਸੀ (ਕੂਚ 16:7, ਬਿਵਸਥਾ ਸਾਰ 1:27)। ਇਸ ਲਈ, ਯਹੋਵਾਹ ਨਿਰਾਸ਼ ਹੋ ਗਿਆ ਅਤੇ ਉਸਨੇ ਆਖਿਆ: “ਕਦੋਂ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜ-ਬੁੜਾਉਂਦੀ ਹੈ? ਇਸਰਾਏਲੀਆਂ ਦੀ ਇਸ ਬੁੜ ਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜ-ਬੁੜ ਕਰਦੇ ਹਨ ਮੈਂ ਸੁਣਿਆ ਹੈ”(ਗਿਣਤੀ 14:27)। ਇਸ ਵਿੱਚ ਕਈ ਲੋਕਾਂ ਦੀ ਉਜਾੜ ਵਿੱਚ ਮੌਤ ਹੋ ਗਈ। ਜਿਹੜੇ ਲੋਕ ਪ੍ਰਮੇਸ਼ਵਰ ਉੱਤੇ ਭਰੋਸਾ ਕਰਦੇ ਹਨ, ਉਹ ਹਰ ਚੀਜ਼ ਦੇ ਲਈ ਉਸਨੂੰ ਧੰਨਵਾਦ ਦੇਣਗੇ ਅਤੇ ਉਸਦੀ ਉਸਤਤ ਕਰਨਗੇ। ਪਰ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ, ਉਹ ਸਿਰਫ ਸ਼ਿਕਾਇਤ ਕਰਨਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਤੁਸੀਂ ਸੱਭੇ ਕੰਮ ਬੁੜ-ਬੁੜ ਅਤੇ ਝਗੜੇ ਕਰਨ ਤੋਂ ਬਿਨ੍ਹਾਂ ਕਰੋ”(ਫਿਲਿੱਪੀਆਂ 2:14)।

ਇੱਕ ਪਰਿਵਾਰ ਸੀ, ਜਿੱਥੇ ਮਾਤਾ-ਪਿਤਾ ਆਪਣੀ ਧੀ ਦੇ ਲਈ ਜੁੱਤੀ ਵੀ ਨਹੀਂ ਖਰੀਦ ਸਕਦੇ ਸੀ। ਬੇਟੀ ਬਹੁਤ ਪਰੇਸ਼ਾਨ ਹੋਈ ਅਤੇ ਘਰੋਂ ਭੱਜ ਗਈ। ਉਸਨੇ ਆਪਣੇ ਪਿੰਡ ਦੇ ਬਾਹਰ ਇੱਕ ਰੁੱਖ ਦੇ ਹੇਠਾਂ ਇੱਕ ਆਦਮੀ ਨੂੰ ਦੇਖਿਆ ਜਿਹੜਾ ਜਨਮ ਤੋਂ ਹੀ ਲੰਗੜਾ ਸੀ, ਜਿਸ ਦੀਆਂ ਦੋਵੇਂ ਲੱਤਾਂ ਨਹੀਂ ਸੀ। ਉਸ ਅਵਸਥਾ ਵਿੱਚ ਵੀ ਉਹ ਗਾ ਰਿਹਾ ਸੀ ਅਤੇ ਪ੍ਰਭੂ ਦੀ ਆਰਾਧਨਾ ਕਰ ਰਿਹਾ ਸੀ। ਜਦੋਂ ਲੜਕੀ ਨੇ ਉਸ ਲੰਗੜੇ ਆਦਮੀ ਨੂੰ ਦੇਖਿਆ, ਤਾਂ ਉਹ ਬਹੁਤ ਦੋਸ਼ੀ ਮਹਿਸੂਸ ਕਰ ਰਹੀ ਸੀ ਅਤੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਬਹੁਤ ਸਾਰੇ ਲੋਕ ਬਿਮਾਰ ਅਤੇ ਬਿਸਤਰੇ ਉੱਤੇ ਪਏ ਹੋਏ ਹਨ, ਪ੍ਰਮੇਸ਼ਵਰ ਨੇ ਤੁਹਾਨੂੰ ਚੰਗੀ ਸਿਹਤ ਅਤੇ ਤਾਕਤ ਦਿੱਤੀ ਹੈ। ਜਦੋਂ ਇੰਨੇ ਸਾਰੇ ਲੋਕ ਗਰੀਬੀ ਵਿੱਚ ਦੁੱਖੀ ਹੁੰਦੇ ਹਨ, ਇੱਥੋਂ ਤੱਕ ਕੀ ਹਰ ਰੋਜ਼ ਇੱਕ ਭੋਜਨ ਖਾਧੇ ਬਿਨਾਂ ਵੀ ਰਹਿੰਦੇ ਹਨ, ਪ੍ਰਮੇਸ਼ਵਰ ਨੇ ਤੁਹਾਨੂੰ ਵਧੀਆ ਭੋਜਨ, ਕੱਪੜੇ ਦੇ ਕੇ ਪਾਲਣ-ਪੋਸ਼ਣ ਕੀਤਾ ਹੈ ਅਤੇ ਤੁਹਾਡੀ ਰੱਖਿਆ ਕਰ ਰਿਹਾ ਹੈ। ਜਦੋਂ ਉਸਨੇ ਇਹ ਸਭ ਗੱਲਾਂ ਤੁਹਾਡੇ ਲਈ ਕੀਤੀਆਂ ਹਨ, ਤਾਂ ਕੀ ਤੁਸੀਂ ਉਸਦੀ ਉਸਤਤ ਅਤੇ ਆਰਾਧਨਾ ਕਰਨ ਦੇ ਲਈ ਮਜ਼ਬੂਰ ਨਹੀਂ ਹੋ?

ਅਭਿਆਸ ਕਰਨ ਲਈ – “ਅਤੇ ਨਾ ਬੇਸ਼ਰਮੀ, ਨਾ ਮੂਰਖਤਾ ਦੇ ਬੋਲ ਅਥਵਾ ਠੱਠੇ ਬਾਜ਼ੀ ਜੋ ਅਯੋਗ ਹਨ ਅਤੇ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਪਰ ਧੰਨਵਾਦ ਹੋਇਆ ਕਰੇ”(ਅਫ਼ਸੀਆਂ 5:4)।

Leave A Comment

Your Comment
All comments are held for moderation.