Appam - Punjabi

ਅਪ੍ਰੈਲ 16 – ਪ੍ਰਭੂ ਨੂੰ ਉੱਚਾ ਕਰਨ ਦਾ ਤਰੀਕਾ!

“ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨ ਵਿੱਚ ਹੋਣ, ਅਤੇ ਉਨ੍ਹਾਂ ਦੇ ਹੱਥ ਵਿੱਚ ਦੋਧਾਰੀ ਤਲਵਾਰ”(ਜ਼ਬੂਰਾਂ ਦੀ ਪੋਥੀ 149:8)।

ਉਸਤਤ ਅਤੇ ਧੰਨਵਾਦ ਦੇ ਦੁਆਰਾ, ਰਾਜਿਆਂ ਅਤੇ ਅਹਿਲਕਾਰਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਜਾ ਸਕਦਾ  ਹੈ। ਬਹੁਤ ਸਾਰੇ ਦੁਸ਼ਮਣ ਹਨ ਜਿਨ੍ਹਾਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣਾ ਪੈਂਦਾ ਹੈ। ਜਦੋਂ ਕਿ ਬਿਮਾਰੀ, ਸਰਾਪ, ਅੰਧਕਾਰ ਦੀਆਂ ਸ਼ਕਤੀਆਂ ਦੁਸ਼ਮਣ ਦੇ ਵਜੋਂ ਬਣੀਆ ਰਹਿੰਦੀਆਂ ਹਨ, ਮੌਤ ਨੂੰ ਹਰਾਉਣ ਵਾਲਾ ਆਖਰੀ ਦੁਸ਼ਮਣ ਹੋਵੇਗਾ। ਪ੍ਰਮੇਸ਼ਵਰ ਦੀ ਉਸਤਤ ਕਰਕੇ ਹੀ ਤੁਸੀਂ ਇਹਨਾਂ ਦੁਸ਼ਮਣਾਂ ਨੂੰ ਬੰਨ੍ਹ ਸਕਦੇ ਹੋ ਅਤੇ ਜਿੱਤ ਪ੍ਰਾਪਤ ਕਰ ਸਕਦੇ ਹੋ।

ਪ੍ਰਮੇਸ਼ਵਰ ਦੀ ਉਸਤਤ, ਸ਼ੁਕਰਗੁਜ਼ਾਰ ਹਿਰਦੇ ਵਿੱਚੋਂ ਨਿਕਲਣ ਵਾਲੇ ਮਿੱਠੇ ਪਾਣੀ ਦਾ ਇੱਕ ਚਸ਼ਮਾ ਹੈ। ਜਿਹੜੇ ਲੋਕ ਧਰਤੀ ਉੱਤੇ ਆਪਣੇ ਜੀਵਨ ਦੇ ਦੌਰਾਨ ਪ੍ਰਮੇਸ਼ਵਰ ਦੀ ਉਸਤਤ ਕਰਦੇ ਹਨ, ਉਹ ਆਪਣੀ ਮੌਤ ਦੇ ਬਿਸਤਰੇ ਉੱਤੇ ਵੀ ਉਸਦੀ ਉਸਤਤ ਕਰਨਗੇ, ਅਤੇ ਸਦੀਪਕ ਕਨਾਨ ਵਿੱਚ ਦਾਖ਼ਲ ਹੋਣਗੇ, ਅਤੇ ਵਡਿਆਈ ਯੋਗ ਸਦੀਪਕ ਘਰ ਦੇ ਵਾਰਿਸ ਹੋਣਗੇ।

ਤੁਸੀਂ ਜਿਸ ਤਰ੍ਹਾਂ ਨਾਲ ਜੀਵਨ ਜੀਉਂਦੇ ਹੋ, ਉਹੀ ਗੁਣ ਮੌਤ ਦੇ ਸਮੇਂ ਵੀ ਪ੍ਰਗਟ ਹੋਵੇਗਾ। ਜੇਕਰ ਤੁਸੀਂ ਪੂਰੇ ਦਿਲ ਨਾਲ ਹਰ ਸਮੇਂ ਪ੍ਰਮੇਸ਼ਵਰ ਦੀ ਉਸਤਤ ਕਰਦੇ ਰਹੋਂਗੇ, ਤਾਂ ਤੁਸੀਂ ਆਪਣੀ ਮੌਤ ਦੇ ਸਮੇਂ ਉਹੀ ਕੰਮ ਕਰ ਸਕੋਂਗੇ। ਜੇਕਰ ਤੁਸੀਂ ਆਪਣੇ ਜੀਵਨ ਕਾਲ ਵਿੱਚ ਕਦੇ ਪ੍ਰਮੇਸ਼ਵਰ ਦੀ ਉਸਤਤ ਨਾ ਕੀਤੀ ਹੁੰਦੀ, ਅਤੇ ਮੌਤ ਦੇ ਸਮੇਂ ਝੂਠੀ ਉਸਤਤ ਦੇ ਬਾਰੇ ਸੋਚਦੇ ਹੋ, ਤਾਂ ਇਹ ਤੁਹਾਡੇ ਲਈ ਸੰਭਵ ਨਹੀਂ ਹੋਵੇਗਾ। ਇਸ ਲਈ, ਹੁਣ ਪ੍ਰਮੇਸ਼ਵਰ ਦੀ ਉਸਤਤ ਕਰਨ ਦੀ ਆਦਤ ਪਾਓ, ਅਤੇ ਇੱਕ ਪ੍ਰਾਰਥਨਾ ਯੋਧਾ ਬਣੋ।

ਪਵਿੱਤਰ ਸ਼ਾਸਤਰ ਵਿੱਚ ਇੱਕ ਸੌ ਪੰਜਾਹ ਜ਼ਬੂਰ ਦਾਊਦ ਅਤੇ ਕਈ ਦੂਸਰੇ ਲੋਕਾਂ ਦੁਆਰਾ ਲਿਖੇ ਗਏ ਸੀ। ਉਸ ਨੇ ਇਹ ਜ਼ਬੂਰ ਆਪਣੇ ਤਜ਼ਰਬੇ ਨਾਲ ਲਿਖੇ ਅਤੇ ਆਪਣੇ ਦਿਲ ਨੂੰ ਰੱਖ ਦਿੱਤਾ। ਕੁੱਝ ਜ਼ਬੂਰਾਂ ਵਿੱਚ, ਉਹ ਪ੍ਰਮੇਸ਼ਵਰ ਨੂੰ ਸਵਾਲ ਵੀ ਕਰਦਾ ਹੈ ਕਿ ‘ਉਹ ਚੁੱਪ ਕਿਉਂ ਹੈ’? ਜਾਂ ਪ੍ਰਮੇਸ਼ਵਰ ਨੂੰ ਕਹੋ ਕਿ ‘ਦੁਸ਼ਮਣ ਵਧ ਗਏ ਹਨ। ਮੇਰਾ ਦਿਲ ਪ੍ਰੇਸ਼ਾਨ ਹੈ। ਮੇਰੀ ਮਦਦ ਕਰਨ ਦੇ ਲਈ ਜਲਦੀ ਕਰੋ। ਮੇਰੇ ਦੁਸ਼ਮਣ ਦੇ ਦੰਦ ਤੋੜ ਦਿਓ’। ਇਸ ਤਰ੍ਹਾਂ, ਜ਼ਬੂਰਾਂ ਦੇ ਦੁਆਰਾ ਬਹੁਤ ਸਾਰੀਆਂ ਪ੍ਰਾਰਥਨਾਵਾਂ, ਮਿੰਨਤਾਂ ਅਤੇ ਬੇਨਤੀਆਂ ਹਨ।

ਪਰ ਜ਼ਬੂਰਾਂ ਦੇ ਅੰਤ ਵਿੱਚ, ਅਸੀਂ ਦਾਊਦ ਨੂੰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਉਸਤਤ ਕਰਦੇ ਹੋਏ ਦੇਖ ਸਕਦੇ ਹਾਂ। ਉਸ ਦਾ ਸਾਰਾ ਧਿਆਨ ਪ੍ਰਮੇਸ਼ਵਰ ਉੱਤੇ ਲੱਗਾ ਰਹਿੰਦਾ ਹੈ। ਉਹ ਨਿੱਜੀ ਪੱਧਰ ਉੱਤੇ ਪ੍ਰਮੇਸ਼ਵਰ ਦੀ ਉਸਤਤ ਕਰਨ ਤੋਂ ਨਹੀਂ ਰੁਕ ਰਿਹਾ, ਪਰ ਉਹ ਚਾਹੁੰਦਾ ਹੈ ਕਿ ਹਰ ਪ੍ਰਾਣੀ ਪ੍ਰਮੇਸ਼ਵਰ ਦੀ ਉਸਤਤ ਕਰੇ। ਜ਼ਬੂਰ ਨੰ 150 ਵਿੱਚ, ਜਿਹੜਾ ਕੀ ਜ਼ਬੂਰਾਂ ਦੀ ਪੋਥੀ ਵਿੱਚ ਆਖ਼ਰੀ ਹੈ, ਹਰੇਕ ਆਇਤ ਵਿੱਚ ਪਰਮੇਸ਼ੁਰ ਦੀ ਉਸਤਤ ਕਰਨ ਦੀ ਜ਼ਰੂਰਤ ਦਾ ਜ਼ਿਕਰ ਕੀਤਾ ਗਿਆ ਹੈ। ਅਤੇ ਆਖਰੀ ਆਇਤ ਵਿੱਚ ਲਿਖਿਆ ਹੈ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ!”(ਜ਼ਬੂਰਾਂ ਦੀ ਪੋਥੀ 150:6)।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਡਾ ਜੀਵਨ ਸਿਰਫ਼ ਪ੍ਰਮੇਸ਼ਵਰ ਨਾਲ ਸਵਾਲ ਕਰਨ ਅਤੇ ਉਸਦੇ ਵਿਰੁੱਧ ਬੁੜਬੁੜਾਉਣ ਵਿੱਚ ਖਤਮ ਨਹੀਂ ਹੋਣਾ ਚਾਹੀਦਾ ਹੈ, ਬਲਕਿ ਉੱਚ ਉਸਤਤ ਦੇ ਨਾਲ ਖਤਮ ਹੋਣਾ ਚਾਹੀਦਾ ਹੈ। ਕਿਉਂਕਿ ਉਸਤਤ ਹੀ ਸਵਰਗ ਵਿੱਚ ਦਾਖ਼ਲ ਹੋਣ ਦੀ ਟਿਕਟ ਹੈ। ਇਸ ਲਈ ਹਰ ਦਿਨ ਘੱਟ ਤੋਂ ਘੱਟ ਕੁੱਝ ਸਮੇਂ ਦੇ ਲਈ ਆਪਣੇ ਹੱਥ ਉੱਪਰ ਉਠਾਓ, ਉਸਤਤ ਅਤੇ ਮੁਕਤੀ ਦੀ ਭਾਵਨਾ ਨਾਲ ਆਰਾਧਨਾ ਕਰੋ। ਉਨ੍ਹਾਂ ਸਾਰੇ ਉਪਕਾਰਾਂ ਦੇ ਲਈ ਧੰਨਵਾਦ ਅਤੇ ਉਸਤਤ ਕਰੋ ਜੋ ਤੁਹਾਨੂੰ ਉਸਦੇ ਹੱਥੋਂ ਪ੍ਰਾਪਤ ਹੋਏ ਹਨ। ਸਵਰਗੀ ਘਰ ਮਹਿਮਾ ਨਾਲ ਭਰਿਆ ਹੋਇਆ ਹੈ। ਪਰਮੇਸ਼ੁਰ ਦੀ ਉਸਤਤ ਕਰੋ ਅਤੇ ਉਸ ਨੂੰ ਉੱਚਾ ਕਰੋ।

ਅਭਿਆਸ ਕਰਨ ਲਈ – “ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ”(1 ਰਾਜਾ 8:56)।

Leave A Comment

Your Comment
All comments are held for moderation.