Appam - Punjabi

ਅਕਤੂਬਰ 31 – ਵਿਸ਼ਵਾਸ ਦਾ ਪਹਾੜ!

“ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ”(ਇਬਰਾਨੀਆਂ 12:1)।

ਤੁਹਾਨੂੰ ਆਪਣੀਆਂ ਅੱਖਾਂ ਪ੍ਰਭੂ ਦੇ ਵੱਲ ਲਗਾਉਣੀਆਂ ਚਾਹੀਦੀਆਂ ਹਨ ਅਤੇ ਸਿਰਫ਼ ਉਸੇ ਦੇ ਵੱਲ ਹੀ ਦੇਖਣਾ ਚਾਹੀਦਾ ਹੈ। ਉਹ ਤੁਹਾਡੇ ਵਿਸ਼ਵਾਸ ਦਾ ਲੇਖਕ ਅਤੇ ਅੰਤ ਕਰਨ ਵਾਲਾ ਹੈ। ਉਹ ਸ਼ੁਰੂਆਤ ਅਤੇ ਅੰਤ, ਅਲਫ਼ਾ ਅਤੇ ਓਮੇਗਾ ਹੈ। ਅਤੇ ਉਹ ਹੀ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਹੈ।

ਸਾਡਾ ਪ੍ਰਭੂ ਯਿਸੂ ਹੀ ਹੈ ਜਿਸਨੇ ਤੁਹਾਡੇ ਵਿਸ਼ਵਾਸ ਦੀ ਸ਼ੁਰੂਆਤ ਕੀਤੀ ਹੈ। ਅਤੇ ਜਦੋਂ ਤੁਸੀਂ ਉਸ ਦੇ ਵੱਲ ਦੇਖਦੇ ਹੋ, ਤਾਂ ਤੁਸੀਂ ਉਸ ਦੀ ਬੇਅੰਤ ਕਿਰਪਾ ਦੀ ਉਮੀਦ ਨਾਲ ਭਰ ਜਾਂਦੇ ਹੋ, ਜਿਸ ਨਾਲ ਤੁਹਾਨੂੰ ਸਫ਼ਲਤਾਪੂਰਵਕ ਦੌੜ ਪੂਰੀ ਕਰਨ ਵਿੱਚ ਮਦਦ ਮਿਲਦੀ ਹੈ।

ਤਦ ਤੁਸੀਂ ਪੌਲੁਸ ਦੇ ਨਾਲ ਇੱਕ ਮਜ਼ਬੂਤ ​​​​ਐਲਾਨ ਕਰ ਸਕਦੇ ਹੋ: “ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ”(2 ਤਿਮੋਥਿਉਸ 1:12)।

ਮੈਂ ਇੱਕ ਮਹਾਨ ਭਰਾ ਨੂੰ ਜਾਣਦਾ ਹਾਂ। ਹਾਲਾਂਕਿ ਉਹ ਆਪਣੀ ਨੌਕਰੀ ਵਿੱਚ ਬਹੁਤ ਇਮਾਨਦਾਰ ਅਤੇ ਵਫ਼ਾਦਾਰ ਸੀ, ਉਸਦੇ ਕੁੱਝ ਸਾਥੀਆਂ ਨੇ ਉਸ ਨਾਲ ਈਰਖਾ ਕੀਤਾ ਅਤੇ ਉਸਦੇ ਉੱਤੇ ਕਈ ਝੂਠੇ ਇਲਜ਼ਾਮ ਲਗਾਏ, ਜਿਸ ਕਾਰਨ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਭਾਵੇਂ ਉਸਦਾ ਦਿਲ ਟੁੱਟ ਗਿਆ ਸੀ, ਉਸਨੇ ਸਥਿਤੀ ਨੂੰ ਦੇਖਣ ਦੀ ਬਜਾਏ ਪ੍ਰਭੂ ਦੇ ਵੱਲ ਦੇਖਣ ਦਾ ਫੈਸਲਾ ਕੀਤਾ। ਉਸ ਸਮੇਂ ਦੇ ਦੌਰਾਨ, ‘ਆਪਣੇ ਵਿਸ਼ਵਾਸ ਦੇ ਦੁਆਰਾ ਜੀਉਂਦਾ ਰਹੇਗਾ’ ਆਇਤ ਨੇ ਉਸ ਭਰਾ ਨੂੰ ਇੱਕ ਨਵੀਂ ਰੋਸ਼ਨੀ ਅਤੇ ਉਮੀਦ ਦਿੱਤੀ। ਉਹ ਪੂਰੀ ਤਰ੍ਹਾਂ ਨਾਲ ਪ੍ਰਭੂ ਉੱਤੇ ਨਿਰਭਰ ਸੀ। ਅਤੇ ਜਦੋਂ ਕੇਸ ਨੂੰ ਅੰਤਿਮ ਸੁਣਵਾਈ ਦੇ ਲਈ ਲਿਆਂਦਾ ਗਿਆ, ਤਾਂ ਇਹ ਤੈਅ ਹੋ ਗਿਆ ਕਿ ਉਹ ਨਿਰਪੱਖ ਅਤੇ ਨਿਰਦੋਸ਼ ਸੀ।

ਜੱਜ ਨੇ ਇਹ ਵੀ ਫੈਸਲਾ ਦਿੱਤਾ ਕਿ ਉਸ ਨੂੰ ਹਟਾਏ ਗਏ ਸਾਰੇ ਦਿਨਾਂ ਦੀ ਪੂਰੀ ਤਨਖਾਹ ਦੇ ਨਾਲ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਨੌਕਰੀ ਉੱਤੇ ਲੱਗਣ ਤੋਂ ਬਾਅਦ ਉਸ ਨੂੰ ਉੱਚਾ ਪਦ ਦੇ ਕੇ ਨਿਵਾਜਿਆ ਗਿਆ। ਅਤੇ ਜਿਨ੍ਹੇ ਉਸਦੇ ਵਿਰੁੱਧ ਕੰਮ ਕਰਦੇ ਸੀ ਉਹ ਸਾਰੇ ਸ਼ਰਮਿੰਦੇ ਹੋਏ।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਹਾਡੇ ਵਿਰੁੱਧ ਅਜ਼ਮਾਇਸ਼ਾਂ ਅਤੇ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਨਿਰਾਸ਼ ਨਾ ਹੋਵੋ ਅਤੇ ਨਾ ਬੁੜਬੁੜਾਓ। ਪਰੇਸ਼ਾਨ ਨਾ ਹੋਵੋ ਅਤੇ ਹੈਰਾਨ ਨਾ ਹੋਵੋ ਕਿ ਤੁਸੀਂ ਕਿਸ ਦੀ ਮਦਦ ਲਓਂਗੇ ਜਾਂ ਤੁਸੀਂ ਕੀ ਕਰੋਂਗੇ। ਸਿਰਫ਼ ਉਸ ਪਹਾੜ ਦੇ ਵੱਲ ਦੇਖੋ ਜਿੱਥੋਂ ਤੁਹਾਡੀ ਸਹਾਇਤਾ ਆਉਂਦੀ ਹੈ।

ਜਦੋਂ ਤੁਸੀਂ ਆਪਣੀਆਂ ਅੱਖਾਂ ਪ੍ਰਭੂ ਦੇ ਵੱਲ ਟਿਕਾਉਂਦੇ ਹੋ ਅਤੇ ਉਸ ਦੇ ਵੱਲ ਦੇਖਦੇ ਹੋ, ਸਵਰਗ ਅਤੇ ਧਰਤੀ ਦਾ ਸਿਰਜਣਹਾਰ ਤਾਂ ਉਹ ਤੁਹਾਨੂੰ ਕਦੇ ਨਹੀਂ ਛੱਡੇਗਾ। ਤੁਸੀਂ ਜ਼ਰੂਰ ਹੀ ਯਹੋਵਾਹ ਤੋ ਮਦਦ ਪਾਉਂਗੇ।

ਵਿਸ਼ਵਾਸ ਯੋਧਾ – ਮਾਰਟਿਨ ਲੂਥਰ ਹਮੇਸ਼ਾ ਪ੍ਰਭੂ ਦੇ ਵੱਲ ਦੇਖਦਾ ਸੀ, ਅਤੇ ਉਸ ਆਇਤ ਉੱਤੇ ਵਿਸ਼ਵਾਸ ਕਰਦਾ ਸੀ ਜੋ ਕਹਿੰਦੀ ਹੈ, “ਧਰਮੀ ਆਪਣੇ ਵਿਸ਼ਵਾਸ ਦੇ ਕਾਰਨ ਜੀਉਂਦਾ ਰਹੇਗਾ”। ਤੁਹਾਨੂੰ ਵੀ ਇਸੇ ਤਰ੍ਹਾਂ ਵਿਸ਼ਵਾਸ ਦੇ ਨਾਲ ਪ੍ਰਭੂ ਦੇ ਵੱਲ ਦੇਖਣਾ ਚਾਹੀਦਾ ਹੈ।

ਅਭਿਆਸ ਕਰਨ ਲਈ – “ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ। ਸਿਰਫ਼ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਮਹਾਨ ਕੰਮ ਕਰੇਗਾ”(ਯੂਹੰਨਾ ਦੀ ਇੰਜੀਲ 14:12)

Leave A Comment

Your Comment
All comments are held for moderation.