No products in the cart.
ਅਕਤੂਬਰ 30 – ਮੈਂ ਯਹੋਵਾਹ ਨੂੰ ਦੇਖਾਂਗਾ !
“ਪਰ ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ”(ਮੀਕਾਹ 7:7)।
ਜਦੋਂ ਤੁਸੀਂ ਯਹੋਵਾਹ ਦੇ ਵੱਲ ਦੇਖੋਂਗੇ, ਤਾਂ ਤੁਹਾਨੂੰ ਅਣਗਿਣਤ ਬਰਕਤਾਂ ਮਿਲਦੀਆਂ ਹਨ – ਉਹ ਪਹਾੜ ਜਿੱਥੋਂ ਤੁਹਾਡੀ ਸਹਾਇਤਾ ਆਉਂਦੀ ਹੈ। ਅਤੇ ਇਹ ਬਰਕਤਾਂ ਮਨੁੱਖਾਂ ਤੋਂ ਮਿਲਣ ਵਾਲੀ ਸਹਾਇਤਾ ਤੋਂ ਕਿਤੇ ਜ਼ਿਆਦਾ ਅਤੇ ਉੱਤਮ ਹਨ ਜਿਹੜਾ ਕੋਈ ਵੀ ਯਹੋਵਾਹ ਦੇ ਵੱਲ ਦੇਖਦਾ ਹੈ, ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਯਹੋਵਾਹ ਦੀ ਬਰਕਤ ਪ੍ਰਾਪਤ ਹੋਵੇਗੀ। ਨਬੀ ਮੀਕਾਹ ਕਹਿੰਦਾ ਹੈ, “ਪਰ ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।”
ਜਦੋਂ ਇਸਰਾਏਲੀਆਂ ਨੇ ਉਜਾੜ ਵਿੱਚੋਂ ਦੀ ਯਾਤਰਾ ਕੀਤੀ, ਤਦ ਉਹ ਉਸ ਮੰਨੇ ਤੋਂ ਸੰਤੁਸ਼ਟ ਨਹੀਂ ਹੋਏ ਜਿਹੜਾ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਸੀ; ਪਰ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੁੜਬੁੜਾਏ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਇਸ ਕਾਰਨ ਪਰਜਾ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੋਲੀ ਕਿ ਤੁਸੀਂ ਸਾਨੂੰ ਮਿਸਰ ਵਿੱਚੋਂ ਜੰਗਲ ਵਿੱਚ ਕਿਉਂ ਲੈ ਆਏ, ਤਾਂ ਜੋ ਅਸੀਂ ਉਜਾੜ ਵਿੱਚ ਮਰ ਜਾਈਏ? ਇੱਥੇ ਨਾ ਤਾਂ ਰੋਟੀ ਹੈ, ਨਾ ਹੀ ਪਾਣੀ ਹੈ। ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ!”(ਗਿਣਤੀ 21:5)। ਇਸ ਗੱਲ ਤੋਂ ਯਹੋਵਾਹ ਗੁੱਸੇ ਹੋਇਆ, ਤਦ ਯਹੋਵਾਹ ਨੇ ਪਰਜਾ ਵਿੱਚ ਤੇਜ ਜ਼ਹਿਰੀਲੇ ਸੱਪ ਭੇਜੇ, ਅਤੇ ਉਹਨਾਂ ਨੇ ਲੋਕਾਂ ਨੂੰ ਡੰਗ ਮਾਰੇ ਅਤੇ ਇਸਰਾਏਲੀਆਂ ਵਿੱਚੋਂ ਬਹੁਤ ਸਾਰੇ ਲੋਕ ਮਰ ਗਏ।
ਜਦੋਂ ਮੂਸਾ ਨੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ, ਤਦ ਯਹੋਵਾਹ ਨੇ ਮੂਸਾ ਨੂੰ ਕਿਹਾ, ਕਿ ਪਿੱਤਲ ਦਾ ਇੱਕ ਜ਼ਹਿਰੀਲਾ ਸੱਪ ਬਣਾ ਕੇ ਇੱਕ ਡੰਡੇ ਉੱਤੇ ਰੱਖਦੇ। ਤਦ ਅਜਿਹਾ ਹੋਵੇਗਾ ਕਿ ਜੋ ਕੋਈ ਡੱਸਿਆ ਜਾਵੇ, ਉਸ ਸੱਪ ਨੂੰ ਵੇਖ ਲਵੇ ਤਾਂ ਉਹ ਆਪਣੀ ਜਾਨ ਨੂੰ ਬਚਾ ਲਵੇਗਾ। ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ, ਉਸ ਨੂੰ ਡੰਡੇ ਉੱਤੇ ਰੱਖਿਆ ਤਾਂ ਅਜਿਹਾ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ, ਤਾਂ ਉਹ ਪਿੱਤਲ ਦੇ ਸੱਪ ਵੱਲ ਨਜ਼ਰ ਕਰਦਾ ਸੀ ਅਤੇ ਆਪਣੀ ਜਾਨ ਨੂੰ ਬਚਾ ਲੈਂਦਾ ਸੀ।
ਸਾਡੇ ਲਈ ਚੰਗਾ ਹੋਣਾ, ਛੁਟਕਾਰਾ ਪਾਉਣਾ, ਬਰਕਤਾਂ ਪ੍ਰਾਪਤ ਕਰਨੀਆਂ ਅਤੇ ਜੀਉਣ ਦੇ ਲਈ ਯਹੋਵਾਹ ਦੇ ਰਾਹ ਬਹੁਤ ਆਸਾਨ ਹਨ। ਆਪਣੀਆਂ ਅੱਖਾਂ ਉੱਪਰ ਚੁੱਕਣਾ ਅਤੇ ਯਹੋਵਾਹ ਦੇ ਵੱਲ ਦੇਖਣਾ ਕੋਈ ਔਖਾ ਕੰਮ ਨਹੀਂ ਹੈ। ਇਹ ਇੱਕ ਪਲ ਵਿੱਚ ਕੀਤਾ ਜਾ ਸਕਦਾ ਹੈ। ਪਰ ਜਿਹੜੇ ਲੋਕ ਇਸ ਸਧਾਰਨ ਕੰਮ ਨੂੰ ਵੀ ਕਰਨ ਦੇ ਲਈ ਤਿਆਰ ਨਹੀਂ ਹਨ, ਉਹ ਯਹੋਵਾਹ ਤੋਂ ਮੁਕਤੀ ਅਤੇ ਰੂਹਾਨੀ ਇਲਾਜ ਪ੍ਰਾਪਤ ਕਰਨ ਦੀ ਉਮੀਦ ਕਿਵੇਂ ਕਰ ਸਕਦੇ ਹਨ?
ਯਹੋਵਾਹ ਆਖਦਾ ਹੈ, “ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ” ਤੁਹਾਨੂੰ ਜੋ ਕੁੱਝ ਕਰਨ ਦੀ ਲੋੜ ਹੈ ਉਹ ਹੈ ਵਿਸ਼ਵਾਸ ਵਿੱਚ ਉਸ ਦੇ ਵੱਲ ਦੇਖਣਾ।
ਨਵੇਂ ਨੇਮ ਦੇ ਸਮੇਂ ਵਿੱਚ, ਸਾਡੇ ਪ੍ਰਭੂ ਨੇ ਕਿਹਾ ਹੈ, “ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ। ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ”(ਯੂਹੰਨਾ ਦੀ ਇੰਜੀਲ 3:14,15)।
ਇਸ ਤੋਂ ਪਹਿਲਾਂ ਕਿ ਤੁਸੀਂ ਵਿਸ਼ਵਾਸ ਵਿੱਚ ਪ੍ਰਭੂ ਦੇ ਵੱਲ ਦੇਖੋ, ਇਹ ਜ਼ਰੂਰੀ ਹੈ ਕਿ ਉਸਨੂੰ ਉੱਚਾ ਕੀਤਾ ਜਾਵੇ। ਹਾਂ, ਉਸਦੇ ਨਾਮ ਦੀ ਮਹਿਮਾ ਅਤੇ ਉੱਚਾ ਹੋਣਾ ਚਾਹੀਦਾ ਹੈ। ਉਹ ਸਾਰੇ ਜਿਨ੍ਹਾਂ ਨੇ ਉਸ ਦੇ ਵੱਲ ਦੇਖਿਆ, ਜਦੋਂ ਉਹ ਸਲੀਬ ਉੱਤੇ ਚੜ੍ਹਾਏ ਗਏ ਸੀ, ਉਨ੍ਹਾਂ ਨੂੰ ਛੁਟਕਾਰਾ ਮਿਲਿਆ। ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਪਾਪਾਂ ਦੀ ਮਾਫੀ ਦੇ ਲਈ, ਸਰਾਪਾਂ ਤੋਂ ਛੁਟਕਾਰਾ ਪਾਉਣ ਦੇ ਲਈ ਅਤੇ ਬਿਮਾਰੀਆਂ ਤੋਂ ਚੰਗਾ ਹੋਣ ਦੇ ਲਈ ਪ੍ਰਭੂ ਯਿਸੂ ਦੇ ਵੱਲ ਦੇਖੋ।
ਅਭਿਆਸ ਕਰਨ ਲਈ – “ਮੈਂ ਵੀ ਇਸ ਸੰਸਾਰ ਤੋਂ ਉੱਚਾ ਕੀਤਾ ਜਾਂਵਾਂਗਾ ਅਤੇ ਜਦੋਂ ਇਉਂ ਹੋਵੇਗਾ ਤਾਂ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ”(ਯੂਹੰਨਾ ਦੀ ਇੰਜੀਲ 12:32)