bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਅਕਤੂਬਰ 28 – ਮੁਕਤੀ ਦਾ ਪਹਾੜ!

“ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ”(ਯਸਾਯਾਹ 45:22)।

ਸਭ ਤੋਂ ਵਧੀਆ ਮਦਦ ਤੁਹਾਨੂੰ ਉਸ ਪਹਾੜ ਤੋਂ ਮਿਲਦੀ ਹੈ ਜਿੱਥੋਂ ਤੁਹਾਡੀ ਸਹਾਇਤਾ ਆਉਂਦੀ ਹੈ; ਛੁਟਕਾਰਾ ਹੈ। ਤੁਹਾਡੀ ਮੁਕਤੀ ਦੇ ਲਈ, ਪ੍ਰਭੂ ਤੁਹਾਡੇ ਤੋਂ ਧਾਰਮਿਕ ਅਭਿਆਸ ਦੇ ਸਖ਼ਤ ਨਿਯਮ ਦੀ ਮੰਗ ਨਹੀਂ ਕਰ ਰਹੇ ਹਨ, ਨਾ ਹੀ ਸੋਨਾ, ਨਾ ਹੀ ਚਾਂਦੀ, ਨਾ ਹੀ ਤੁਹਾਡੀ ਕੋਈ ਕੀਮਤੀ ਚੀਜ਼। ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰਭੂ ਦੀ ਨਜ਼ਰ ਵਿੱਚ ਅਧੀਨ ਬਣਾਉਂਦੇ ਹੋ, ਅਤੇ ਉਸ ਦੇ ਵੱਲ ਦੇਖਦੇ ਹੋ, ਤਾਂ ਉਹ ਤੁਹਾਨੂੰ ਆਪਣੀ ਕਿਰਪਾ ਦੇ ਨਾਲ, ਇੱਕ ਤੋਹਫ਼ੇ ਦੇ ਵਜੋਂ, ਮੁਫ਼ਤ ਰੂਪ ਵਿੱਚ ਛੁਟਕਾਰਾ ਦਿੰਦਾ ਹੈ। ਉਹ ਨਾ ਹੀ ਸਿਰਫ਼ ਤੁਹਾਨੂੰ ਛੁਟਕਾਰਾ ਦਿੰਦਾ ਹੈ, ਸਗੋਂ ਤੁਹਾਨੂੰ ਦਿਲਾਸਾ ਵੀ ਦਿੰਦਾ ਹੈ।

ਇੱਕ ਵਾਰ ਇੱਕ ਚਰਚ ਵਿੱਚ, ਇੱਕ ਪਿਆਰੀ ਬਜ਼ੁਰਗ ਔਰਤ ਦਾ ਦਿਹਾਂਤ ਹੋ ਗਿਆ। ਅੰਤਿਮ ਰਸਮਾਂ ਦੇ ਦੌਰਾਨ ਪਰਿਵਾਰ ਅਤੇ ਚਰਚ ਵਿੱਚ ਸਾਰਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਪਏ। ਬਜ਼ੁਰਗ ਔਰਤ ਦਾ ਇੱਕ ਪੁੱਤਰ ਸੀ, ਜੋ ਬਹੁਤ ਛੋਟਾ ਸੀ, ਉਸਦੀ ਉਮਰ ਲੱਗਭਗ ਪੰਦਰਾਂ ਸਾਲ ਦੀ ਸੀ। ਸਾਰੇ ਕਬਰਿਸਤਾਨ ਤੋਂ ਚਲੇ ਜਾਣ ਤੋਂ ਬਾਅਦ ਵੀ, ਇਹ ਮੁੰਡਾ ਉੱਥੇ ਹੀ ਰਿਹਾ ਅਤੇ ਰੋਂਦਾ ਰਿਹਾ। ਉਹ ਪਹਿਲਾਂ ਹੀ ਆਪਣੇ ਪਿਤਾ ਨੂੰ ਗੁਆ ਚੁੱਕਾ ਸੀ ਅਤੇ ਹੁਣ ਉਸਦੀ ਮਾਂ ਵੀ ਨਹੀਂ ਰਹੀ। ਇਸ ਲਈ, ਉਹ ਪੂਰੀ ਤਰ੍ਹਾਂ ਉਲਝਣ ਵਿੱਚ ਸੀ, ਉਦਾਸੀ ਨਾਲ ਭਰਿਆ ਹੋਇਆ ਸੀ ਅਤੇ ਉਸਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਹੈ।

ਪਾਦਰੀ ਜਿਸਨੇ ਦਫ਼ਨਾਉਣ ਦੀ ਸੇਵਾ ਕੀਤੀ ਸੀ, ਉਸ ਜਵਾਨ ਲੜਕੇ ਨੂੰ ਉਸ ਹਾਲਤ ਵਿੱਚ ਦੇਖ ਕੇ ਉਸਦਾ ਦਿਲ ਟੁੱਟ ਗਿਆ। ਤਾਂ, ਉਸਨੇ ਜਾ ਕੇ ਉਸਨੂੰ ਗਲੇ ਨਾਲ ਲਗਾ ਲਿਆ ਅਤੇ ਕਿਹਾ, ‘ਬੇਟਾ, ਜਦੋਂ ਤੱਕ ਤੂੰ ਆਪਣੀ ਮਾਂ ਦੀ ਕਬਰ ਨੂੰ ਵੇਖਦਾ ਰਹੇਂਗਾ, ਤਦ ਤੱਕ ਤੂੰ ਆਪਣੇ ਮਨ ਵਿੱਚ ਉਦਾਸ ਹੀ ਰਹੇਂਗਾ। ਇਸ ਲਈ, ਕਬਰ ਨੂੰ ਹੇਠਾਂ ਦੇਖਣ ਦੀ ਬਜਾਏ, ਸਵਰਗ ਦੇ ਵੱਲ ਦੇਖ। ਸਭ ਪ੍ਰਕਾਰ ਦੀਆਂ ਸੁੱਖ-ਸੁਵਿਧਾਵਾਂ ਦਾ ਪ੍ਰਭੂ ਉੱਥੇ ਹੈ, ਅਤੇ ਤੇਰੀ ਮਾਤਾ ਵੀ ਉਸੇ ਦੇ ਕੋਲ ਗਈ ਹੈ। ਉਹ ਤੁਹਾਨੂੰ ਦਿਲਾਸਾ ਦੇਵੇਗਾ। ਉਹ ਪਹਾੜ ਹੈ ਜਿੱਥੋਂ ਤੁਹਾਡੀ ਸਹਾਇਤਾ ਆਉਂਦੀ ਹੈ। ਉਨ੍ਹਾਂ ਸ਼ਬਦਾਂ ਨੇ ਜਵਾਨ ਲੜਕੇ ਨੂੰ ਬਹੁਤ ਦਿਲਾਸਾ ਦਿੱਤਾ।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਸੰਘਰਸ਼ ਦੇ ਰਾਹ ਉੱਤੇ ਚੱਲ ਰਹੇ ਹੋ? ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਪਰਤਾਵਿਆਂ ਤੋਂ ਪਰੇਸ਼ਾਨ ਹੋ? ਕੀ ਤੁਸੀਂ ਸਾਰੀਆਂ ਦਿਸ਼ਾਵਾਂ ਵਿੱਚ ਦੁੱਖਾਂ ਅਤੇ ਮੁਸੀਬਤਾਂ ਨਾਲ ਘਿਰੇ ਹੋਏ ਹੋ? ਉਸ ਸਥਿਤੀ ਵਿੱਚ ਵੀ, ਆਪਣੀਆਂ ਅੱਖਾਂ ਪ੍ਰਭੂ ਦੇ ਵੱਲ ਟਿਕਾਓ ਅਤੇ ਉਸ ਦੇ ਵੱਲ ਦੇਖੋ।

ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ ਪ੍ਰਭੂ ਦੇ ਵੱਲ ਵੇਖੋ, ਜਿਹੜਾ ਸੱਚੇ ਪਿਆਰ ਨਾਲ ਤੁਹਾਨੂੰ ਪੁੱਛਦਾ ਹੈ ਅਤੇ ਤੁਹਾਨੂੰ ਦਿਲਾਸਾ ਦਿੰਦਾ ਹੈ। ਉਸ ਦੇ ਕੋਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਅਤੇ ਉਹ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਉਹ ਉਹੀ ਹੈ ਜਿਹੜਾ ਤੁਹਾਡੇ ਜੀਵਨ ਦੇ ਸਾਰੇ ਸੰਘਰਸ਼ਾਂ ਅਤੇ ਦੁੱਖਾਂ ਨੂੰ ਖ਼ਤਮ ਕਰ ਦਿੰਦਾ ਹੈ। ਅਤੇ ਉਹ ਹੀ ਤੁਹਾਡੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਸਕਦਾ ਹੈ।

ਪ੍ਰਭੂ ਅੱਜ ਪਿਆਰ ਨਾਲ ਸਾਨੂੰ ਪੁਕਾਰਦੇ ਹਨ, “ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ” ਉਹ ਤੁਹਾਡੀ ਖ਼ਾਤਰ ਸਵਰਗ ਤੋਂ ਹੇਠਾਂ ਉਤਰਿਆ, ਅਤੇ ਤੁਹਾਡੀ ਖ਼ਾਤਰ ਕਲਵਰੀ ਪਹਾੜ ਉੱਤੇ ਆਪਣਾ ਕੀਮਤੀ ਲਹੂ ਵਹਾਇਆ। ਅਤੇ ਸਿਰਫ਼ ਪ੍ਰਭੂ ਹੀ ਤੁਹਾਨੂੰ ਮੁਕਤੀ ਅਤੇ ਆਰਾਮ ਦੇ ਸਕਦਾ ਹੈ।

ਅਭਿਆਸ ਕਰਨ ਲਈ – “ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਲੱਗੀਆਂ ਰਹਿਣਗੀਆਂ, ਜਦ ਤੱਕ ਉਹ ਸਾਡੇ ਉੱਤੇ ਤਰਸ ਨਾ ਖਾਵੇ”(ਜ਼ਬੂਰਾਂ ਦੀ ਪੋਥੀ 123:2)

Leave A Comment

Your Comment
All comments are held for moderation.