No products in the cart.
ਅਕਤੂਬਰ 22 – ਪਹਾੜਾਂ!
“ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ?”(ਜ਼ਬੂਰਾਂ ਦੀ ਪੋਥੀ 121:1)।
ਆਪਣੀਆਂ ਅੱਖਾਂ ਨੂੰ ਪਹਾੜਾਂ ਦੇ ਵੱਲ ਚੁੱਕੋ, ਜਿੱਥੋਂ ਤੁਹਾਨੂੰ ਸਹਾਇਤਾ ਆਉਂਦੀ ਹੈ, ਇਹ ਵੀ ਪ੍ਰਾਰਥਨਾ ਦਾ ਇੱਕ ਹਿੱਸਾ ਹੈ। ਤੁਹਾਨੂੰ ਕਦੇ ਵੀ ਉੱਚੀ ਆਵਾਜ਼ ਵਿੱਚ ਪ੍ਰਾਰਥਨਾ ਕਰਨ ਨੂੰ ਪ੍ਰਾਰਥਨਾ ਦਾ ਇੱਕੋ ਇੱਕ ਰੂਪ ਨਹੀਂ ਸਮਝਣਾ ਚਾਹੀਦਾ। ਉਮੀਦ ਨਾਲ ਪ੍ਰਭੂ ਨੂੰ ਦੇਖਣਾ ਵੀ ਪ੍ਰਾਰਥਨਾ ਦਾ ਇੱਕ ਰੂਪ ਹੈ।
ਰਾਜਾ ਦਾਊਦ ਨੇ ਨਾ ਤਾਂ ਮਨੁੱਖਾਂ ਦੀ ਕਿਰਪਾ ਦੇ ਵੱਲ ਦੇਖਿਆ, ਨਾ ਹੀ ਉਨ੍ਹਾਂ ਦੇ ਚਿਹਰਿਆਂ ਨੂੰ ਦੇਖਿਆ, ਅਤੇ ਨਾ ਹੀ ਅਧਿਕਾਰੀਆਂ ਜਾਂ ਅਮੀਰਾਂ ਦੇ ਚਿਹਰਿਆਂ ਦੇ ਵੱਲ ਦੇਖਿਆ। ਉਸ ਦੀਆਂ ਅੱਖਾਂ ਸਿਰਫ਼ ਉਸ ਪ੍ਰਭੂ ਦੇ ਵੱਲ ਦੇਖ ਰਹੀਆਂ ਸਨ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ।
ਭਾਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਇਕ ਸੌ ਪੰਜਾਹ ਜ਼ਬੂਰ ਹਨ, ਪਰ ਉਨ੍ਹਾਂ ਵਿੱਚੋਂ ਤਿੰਨਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜ਼ਬੂਰ ਨੰ 23, ਜੋ ਕਹਿੰਦਾ ਹੈ; “ਯਹੋਵਾਹ ਮੇਰਾ ਅਯਾਲੀ ਹੈ’, ਜ਼ਬੂਰ ਨੰ 91; ਜਿਹੜਾ ਪਰਮੇਸ਼ੁਰ ਦੀ ਓਟ ਵਿੱਚ ਵੱਸਦਾ ਇਸ ਬਾਰੇ ਗੱਲ ਕਰਦਾ ਹੈ, ਅਤੇ ਜ਼ਬੂਰ ਨੂੰ 121; ਜੋ ਕਿ ਪਰਮੇਸ਼ੁਰ ਦੀ ਮਦਦ ਦੀ ਉਡੀਕ ਕਰਨ ਦਾ ਇੱਕ ਜ਼ਬੂਰ ਹੈ। ਇਹ ਜ਼ਬੂਰ ਛੋਟੀ ਉਮਰ ਤੋਂ ਹੀ ਮਸੀਹੀਆਂ ਦੇ ਦਿਲਾਂ ਵਿੱਚ ਚੰਗੀ ਤਰ੍ਹਾਂ ਛਾਪੇ ਗਏ ਹਨ।
ਰਾਜਾ ਦਾਊਦ ਵਚਨ ਵਿੱਚ ‘ਪਹਾੜਾਂ ਦੇ ਵੱਲ ਇਸ਼ਾਰਾ ਕਰਦਾ ਹੈ। ਇਹ ਅਸਲ ਵਿੱਚ ਇੱਕ ਪਹਾੜ ਹੈ, ਜਿਸ ਵਿੱਚ ਤਿੰਨ ਵੱਖ-ਵੱਖ ਪਹਾੜੀਆਂ ਹਨ। ਹਾਲਾਂਕਿ ਪ੍ਰਮੇਸ਼ਵਰ ਇੱਕ ਹੈ, ਪਰ ਤਿੰਨ ਅਲੱਗ-ਅਲੱਗ ਸਰੋਤਾਂ ਤੋਂ ਤੁਹਾਨੂੰ ਮਦਦ ਆਉਂਦੀ ਹੈ – ਪਿਤਾ ਪਰਮੇਸ਼ੁਰ, ਪ੍ਰਭੂ ਯਿਸੂ ਮਸੀਹ ਅਤੇ ਪਵਿੱਤਰ ਆਤਮਾ।
ਤੁਹਾਨੂੰ ਪਿਤਾ ਪ੍ਰਮੇਸ਼ਵਰ ਤੋਂ ਪਿਆਰ, ਸ਼ਕਤੀ ਅਤੇ ਤਾਕਤ ਮਿਲਦੀ ਹੈ। ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਅਤੇ ਦਯਾ। ਕਲਵਰੀ ਵਿਖੇ ਸਲੀਬ ਉੱਤੇ ਵਹਾਇਆ ਗਿਆ ਉਸਦਾ ਕੀਮਤੀ ਲਹੂ ਤੁਹਾਡੇ ਵੱਲ ਇੱਕ ਧਾਰਾ ਦੀ ਤਰ੍ਹਾਂ ਜਿਹੜਾ ਤੁਹਾਨੂੰ ਸ਼ੁੱਧ ਕਰਨ ਅਤੇ ਪਰਮੇਸ਼ੁਰ ਦੇ ਨਾਲ ਮੇਲ-ਮਿਲਾਪ ਕਰਨ ਦੇ ਲਈ ਵਗਦਾ ਹੈ। ਅਤੇ ਪਵਿੱਤਰ ਆਤਮਾ ਤੋਂ; ਤੁਸੀਂ ਮਸਹ, ਫਲ ਅਤੇ ਆਤਮਾ ਦੇ ਵਰਦਾਨ ਪ੍ਰਾਪਤ ਕਰਦੇ ਹੋ।
ਅੰਗਰੇਜ਼ੀ ਅਨੁਵਾਦ ਵਿੱਚ ਦਿਨ ਦੀ ਮੁੱਖ ਆਇਤ ਬਹੁਤ ਅਦਭੁੱਤ ਹੈ ਅਤੇ ਉਸ ਬੇਮਿਸਾਲ ਮਦਦ ਨੂੰ ਦਰਸਾਉਂਦੀ ਹੈ ਜੋ ਸਾਨੂੰ ਕੇਵਲ ਪ੍ਰਭੂ ਤੋਂ ਪ੍ਰਾਪਤ ਹੁੰਦੀ ਹੈ। ਇਹ ਇੱਕ ਸਪੱਸ਼ਟ ਐਲਾਨ ਕਰਨ ਵਰਗਾ ਹੈ; ਕਿ ਮੇਰੀ ਸਹਾਇਤਾ ਕਿਸੇ ਵੀ ਮਨੁੱਖ ਤੋਂ ਨਹੀਂ ਆਵੇਗੀ, ਜਿਸ ਉੱਤੇ ਮੈਂ ਚੱਟਾਨ ਦੀ ਤਰ੍ਹਾਂ ਭਰੋਸਾ ਕਰਦਾ ਹਾਂ; ਪਰ ਕੇਵਲ ਪ੍ਰਭੂ ਤੋਂ – ਜਿਸ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।
ਪਿੱਛਲੇ ਸਮੇਂ ਵਿੱਚ, ਹੋ ਸਕਦਾ ਹੈ ਕਿ ਤੁਸੀਂ ਮਦਦ ਅਤੇ ਸਹਾਇਤਾ ਦੇ ਲਈ ਕੁੱਝ ਲੋਕਾਂ ਉੱਤੇ ਭਰੋਸਾ ਕੀਤਾ ਹੋਵੇ, ਅਤੇ ਆਪਣਾ ਪੂਰਾ ਵਿਸ਼ਵਾਸ ਉਨ੍ਹਾਂ ਉੱਤੇ ਰੱਖਿਆ ਹੋਵੇ। ਪਰ ਉਹ ਚੱਟਾਨਾਂ ਜਾਂ ਪਹਾੜਾਂ ਨੇ ਤੁਹਾਨੂੰ ਛੱਡ ਦਿੱਤਾ ਜਾਂ ਅਸਫਲ ਕੀਤਾ ਹੋਵੇਗਾ। ਅਤੇ ਅੰਤ ਵਿੱਚ, ਤੁਹਾਡੇ ਕੋਲ ਜੋ ਕੁੱਝ ਬਚਿਆ ਹੈ ਉਹ ਸਿਰਫ ਖਾਲੀਪਣ ਅਤੇ ਨਿਰਾਸ਼ਾ ਹੈ।
ਪਰ ਯਹੋਵਾਹ ਤੁਹਾਨੂੰ ਕਹਿੰਦਾ ਹੈ, “ਭਾਵੇਂ ਪਰਬਤ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਜੋ ਤੇਰੇ ਉੱਤੇ ਦਯਾ ਕਰਦਾ ਹੈ ਆਖਦਾ ਹੈ”(ਯਸਾਯਾਹ 54:10)।
ਪਰਮੇਸ਼ੁਰ ਦੇ ਬੱਚਿਓ, ਤੁਸੀਂ ਕਿਸ ਉੱਤੇ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਆਪਣਾ ਵਿਸ਼ਵਾਸ ਮਨੁੱਖਾਂ ਉੱਤੇ ਰੱਖਦੇ ਹੋ ਜਾਂ ਪ੍ਰਭੂ ਉੱਤੇ? ਜਾਂ ਇਹ ਨਾਸ਼ਵਾਨ ਵਸਤੂਆਂ ਉੱਤੇ ਹੈ ਜਾਂ ਪ੍ਰਭੂ ਉੱਤੇ – ਜਿਸ ਦੀ ਦਯਾ ਕਦੇ ਖ਼ਤਮ ਨਹੀਂ ਹੁੰਦੀ?
ਅਭਿਆਸ ਕਰਨ ਲਈ – “ਜਿਵੇਂ ਪਰਬਤ ਯਰੂਸ਼ਲਮ ਦੇ ਆਲੇ-ਦੁਆਲੇ ਹਨ, ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ-ਦੁਆਲੇ ਹੈ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਹੈ”(ਜ਼ਬੂਰਾਂ ਦੀ ਪੋਥੀ 125:2)