Appam - Punjabi

ਅਕਤੂਬਰ 16 – ਪਹਾੜ ਉੱਤੇ ਪੰਜ ਹਜ਼ਾਰ!

“ਭੀੜ ਨੂੰ ਵੇਖ ਕੇ ਯਿਸੂ ਪਹਾੜ ਉੱਤੇ ਚੜ੍ਹ ਗਿਆ”(ਮੱਤੀ ਦੀ ਇੰਜੀਲ 5:1)।

ਮਸੀਹ ਪਵਿੱਤਰ ਸ਼ਾਸਤਰ ਦੀ ਮਹਾਨਤਾ ਨੂੰ ਸਿਖਾਉਣ ਅਤੇ ਸਮਝਾਉਣ ਦੇ ਲਈ ਪਹਾੜ ਉੱਤੇ ਚੜ੍ਹ ਗਿਆ। ਪਵਿੱਤਰ ਸ਼ਾਸਤਰ ਦੀਆਂ ਸਿੱਖਿਆਵਾਂ ਪਰਮੇਸ਼ੁਰ ਦੇ ਲੋਕਾਂ ਦੇ ਆਤਮਿਕ ਜੀਵਨ ਦਾ ਨਿਰਮਾਣ ਕਰਦੀਆਂ ਹਨ, ਅਤੇ ਉਹਨਾਂ ਨੂੰ ਆਤਮਿਕ ਤੌਰ ਤੇ ਮਜ਼ਬੂਤ ​​ਕਰਦੀਆਂ ਹਨ। ਉੱਥੇ ਪੰਜ ਹਜ਼ਾਰ ਆਦਮੀ ਸੀ ਜੋ ਉਸ ਦਾ ਉਪਦੇਸ਼ ਸੁਣਨ ਦੇ ਲਈ ਪਹਾੜ ਉੱਤੇ ਚੜ੍ਹ ਗਏ ਸੀ। ਬਿਨਾਂ ਚਰਵਾਹੇ ਤੋਂ ਭਟਕਣ ਵਾਲੀ ਭੀੜ ਦੇ ਵਿੱਚ, ਸਿਰਫ਼ ਇਹ ਹੀ ਲੋਕ ਸੀ ਜਿਨ੍ਹਾਂ ਨੇ ਪ੍ਰਭੂ ਨੂੰ ਭਾਲਣ ਅਤੇ ਉਸ ਦੇ ਪਿੱਛੇ ਚੱਲਣ ਦਾ ਮਨ ਬਣਾਇਆ ਸੀ। ਇਹ ਉਹੀ ਸੀ ਜਿਨ੍ਹਾਂ ਨੇ ਮਸੀਹ ਦੇ ਨਾਲ ਅੱਗੇ ਵੱਧਣ ਦੇ ਲਈ ਆਪਣਾ ਪਹਿਲਾ ਕਦਮ ਚੁੱਕਿਆ।

ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਯਿਸੂ ਉਜਾੜ ਵਿੱਚ ਪ੍ਰਚਾਰ ਕਰ ਰਿਹਾ ਹੈ, ਤਾਂ ਉਹ ਉਸਦੀ ਸ਼ਕਤੀਸ਼ਾਲੀ ਸਿੱਖਿਆ ਸੁਣਦੇ ਹੀ ਉੱਥੇ ਹੀ ਰੁਕ ਗਏ। ਸਾਡੇ ਪ੍ਰਭੂ ਨੇ ਉਨ੍ਹਾਂ ਨੂੰ ਨਾ ਸਿਰਫ਼ ਆਤਮਿਕ ਮੰਨਾਂ ਦਿੱਤਾ, ਸਗੋਂ ਉਨ੍ਹਾਂ ਦੀ ਭੁੱਖ ਦੇ ਲਈ ਭੋਜਨ ਪ੍ਰਦਾਨ ਕਰਕੇ ਉਨ੍ਹਾਂ ਦੀ ਸਰੀਰਕ ਜ਼ਰੂਰਤ ਵੀ ਪੂਰੀ ਕੀਤੀ।

ਪਰਮੇਸ਼ੁਰ ਦੇ ਬੱਚਿਓ, ਕੀ ਤੁਸੀਂ ਉਸ ਭੀੜ ਵਿੱਚ ਪਾਏ ਜਾਂਦੇ ਹੋ, ਜੋ ਯਹੋਵਾਹ ਦਾ ਵਚਨ ਉਤਸੁਕਤਾ ਨਾਲ ਸੁਣਦੇ ਹੋ?

ਮੂਰਖਾਂ ਨੂੰ ਬੁੱਧੀਮਾਨ ਬਣਾਉਣ ਦੀ ਸ਼ਕਤੀ ਸਿਰਫ਼ ਪ੍ਰਮੇਸ਼ਵਰ ਦੇ ਵਚਨ ਵਿੱਚ ਹੈ। ਪਰਮੇਸ਼ੁਰ ਦਾ ਵਚਨ ਸਾਡੇ ਪੈਰਾਂ ਦੇ ਲਈ ਦੀਪਕ ਅਤੇ ਸਾਡੇ ਰਾਹ ਦਾ ਚਾਨਣ ਹੈ। ਅਬਰਾਹਿਮ ਲਿੰਕਨ, ਜੋ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਸੀ, ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਪਿਛੋਕੜ ਤੋਂ ਆਇਆ ਸੀ। ਆਪਣੀ ਜਵਾਨੀ ਵਿੱਚ, ਉਸ ਨੂੰ ਆਪਣੇ ਸਿਰ ਉੱਤੇ ਬਾਲਣ ਚੁੱਕਣਾ ਪੈਂਦਾ ਸੀ ਇਸ ਨੂੰ ਸੜਕਾਂ ਉੱਤੇ ਵੇਚਣਾ ਪੈਂਦਾ ਸੀ। ਅਤੇ ਥੋੜ੍ਹੀ ਜਿਹੀ ਕਮਾਈ ਕਰਨੀ ਪੈਂਦੀ ਸੀ। ਉਸਦੇ ਗਿਆਰ੍ਹਵੇਂ ਜਨਮਦਿਨ ਤੇ ਉਸਦੀ ਦਾਦੀ ਨੇ ਉਸਨੂੰ ਬਾਈਬਲ ਦੀ ਇੱਕ ਕਾਪੀ ਦਿੱਤੀ ਅਤੇ ਉਸਨੂੰ ਕਿਹਾ, “ਮੇਰੇ ਪਿਆਰੇ ਬੱਚਿਓ, ਜੇਕਰ ਤੁਸੀਂ ਬਾਈਬਲ ਨੂੰ ਪਹਿਲਾਂ ਮਹੱਤਵ ਦੇਵੋਂਗੇ, ਤਾਂ ਪ੍ਰਭੂ ਤੁਹਾਨੂੰ ਇੱਕ ਉੱਚੇ ਅਹੁਦੇ ਉੱਤੇ ਪਹੁੰਚਾ ਦੇਵੇਗਾ”।

ਉਸ ਦਿਨ ਤੋਂ ਬਾਅਦ, ਬਾਈਬਲ ਅਬਰਾਹਿਮ ਲਿੰਕਨ ਦੇ ਲਈ ਖੁਸ਼ੀ ਦਾ ਇੱਕ ਵੱਡਾ ਸਰੋਤ ਬਣ ਗਈ। ਜਦੋਂ ਵੀ ਉਸ ਨੂੰ ਕੁੱਝ ਸਮਾਂ ਮਿਲਦਾ, ਬਾਲਣ ਵੇਚਣ ਅਤੇ ਦਿਨ ਦਾ ਕੰਮ ਪੂਰਾ ਹੋਣ ਤੋਂ ਬਾਅਦ, ਉਹ ਬਾਈਬਲ ਪੜ੍ਹਨ ਵਿੱਚ ਸਮਾਂ ਬਤੀਤ ਕਰੇਗਾ। ਇਸ ਦੇ ਨਤੀਜੇ ਵਜੋਂ, ਪ੍ਰਮੇਸ਼ਵਰ ਨੇ ਉਸਨੂੰ ਬਿਨਾਂ ਮਾਪ ਦੇ ਬੁੱਧ ਦਿੱਤੀ। ਉਸਨੇ ਪਹਿਲਾਂ ਰਾਸ਼ਟਰ ਪੱਧਰ ਦੀਆਂ ਚੋਣਾਂ ਲੜੀਆਂ ਅਤੇ ਜਿੱਤਿਆ। ਉਹ ਪ੍ਰਤੀਨਿਧ ਸਦਨ ਅਤੇ ਬਾਅਦ ਵਿੱਚ ਪ੍ਰਬੰਧਕਾਰੀ ਸੰਮਤੀ ਦੇ ਮੈਂਬਰ ਵੀ ਬਣੇ। ਅਤੇ ਅੰਤ ਵਿੱਚ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚੁਣਿਆ ਗਿਆ। ਇੱਕ ਗਰੀਬ ਬਾਲਣ ਵੇਚਣ ਵਾਲੇ ਤੋਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਤੱਕ ਦੀ ਉੱਤਮ ਵਡਿਆਈ ਦੇਖੋ।

ਦਾਊਦ ਇੱਕ ਸਧਾਰਨ ਚਰਵਾਹਾ ਲੜਕਾ ਸੀ ਅਤੇ ਉਹ ਉਸ ਪੱਧਰ ਤੋਂ ਉੱਪਰ ਉਠਾ ਕੇ ਪੂਰੇ ਇਸਰਾਏਲ ਦੇ ਰਾਜਾ ਦੇ ਪੱਦ ਤੱਕ ਉੱਚਾ ਹੋਇਆ। ਅਤੇ ਉਸ ਉੱਤਮਤਾ ਦਾ ਕਾਰਨ ਪ੍ਰਮੇਸ਼ਵਰ ਦੇ ਵਚਨ ਉੱਤੇ ਉਸ ਦਾ ਲਗਾਤਾਰ ਧਿਆਨ ਕਰਨਾ ਅਤੇ ਉਸਨੂੰ ਆਪਣੇ ਜੀਵਨ ਵਿੱਚ ਦਾਅਵਾ ਕਰਨਾ ਹੈ। ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ। ਪਹਾੜ ਉੱਤੇ ਚੜ੍ਹਨ ਵਾਲੇ ਵਿਅਕਤੀ ਨੂੰ ਪੌਸ਼ਟਿਕ ਭੋਜਨ ਲੈਣਾ ਪਵੇਗਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰ ਹਰੇਕ ਬਚਨ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ, ਮਨੁੱਖ ਜੀਉਂਦਾ ਰਹੇਗਾ”(ਬਿਵਸਥਾ ਸਾਰ 8:3)।

ਅੱਯੂਬ ਦੀ ਗਵਾਹੀ ਨੂੰ ਦੇਖੋ। ਉਹ ਕਹਿੰਦਾ ਹੈ, “ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਰੇ ਕਦਰ ਕੀਤੀ”(ਅੱਯੂਬ 23:12)। ਨਬੀ ਯਿਰਮਿਯਾਹ ਦੇ ਕੋਲ ਇੱਕ ਉੱਤਮ ਤਜ਼ਰਬਾ ਸੀ, ਅਤੇ ਉਸਦੀ ਖੁਸ਼ੀ ਦੀ ਗਵਾਹੀ ਇਸ ਪ੍ਰਕਾਰ ਹੈ: “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ”(ਯਿਰਮਿਯਾਹ 15:16)।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਨੂੰ ਆਪਣੇ ਆਤਮਿਕ ਜੀਵਨ ਵਿੱਚ ਤਰੱਕੀ ਕਰਨ ਦੇ ਲਈ ਪ੍ਰਭੂ ਦੇ ਵਚਨਾਂ ਨੂੰ ਪੂਰੀ ਉਤਸੁਕਤਾ ਨਾਲ ਖਾਣਾ ਚਾਹੀਦਾ ਹੈ।

ਅਭਿਆਸ ਕਰਨ ਲਈ – “ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ ਕਿਉਂ ਜੋ ਤੁਸੀਂ ਸੁਆਦ ਚੱਖ ਕੇ ਵੇਖਿਆ ਹੈ, ਕਿ ਪ੍ਰਭੂ ਕਿਰਪਾਲੂ ਹੈ”(1 ਪਤਰਸ 2:2,3)

Leave A Comment

Your Comment
All comments are held for moderation.