No products in the cart.
ਅਕਤੂਬਰ 15 – ਪਹਾੜ ਉੱਤੇ ਚੜ੍ਹ ਗਿਆ!
“ਭੀੜ ਨੂੰ ਵੇਖ ਕੇ ਯਿਸੂ ਪਹਾੜ ਉੱਤੇ ਚੜ੍ਹ ਗਿਆ”(ਮੱਤੀ ਦੀ ਇੰਜੀਲ 5:1)
ਸਾਡੇ ਪ੍ਰਭੂ ਯਿਸੂ ਨੇ ਪਹਾੜ ਉੱਤੇ ਚੜ੍ਹ ਕੇ ਸਾਡੇ ਲਈ ਇੱਕ ਮਹਾਨ ਮਿਸਾਲ ਕਾਇਮ ਕੀਤੀ ਹੈ। ਇੱਕ ਫੌਜ ਦੇ ਜਨਰਲ ਦੀ ਤਰ੍ਹਾਂ, ਉਹ ਸਾਡੀ ਅਗਵਾਈ ਕਰ ਰਿਹਾ ਹੈ। ਜ਼ਰਾ ਕਲਪਨਾ ਕਰੋ ਕਿ ਜਦੋਂ ਉਹ ਪੁਕਾਰੇਗਾ ਤਾਂ ਬਹੁਤ ਸਾਰੇ ਲੋਕ ਤਿਆਰ ਹੋਣਗੇ ਅਤੇ ਪਹਾੜ ਉੱਤੇ ਚੜ੍ਹਨਗੇ। ਉਹ ਸਾਨੂੰ ਕਿਸੇ ਤਰ੍ਹਾਂ ਵੀ ਪਹਾੜ ਦੀ ਚੋਟੀ ਉੱਤੇ ਪਹੁੰਚਣ ਦੇ ਲਈ ਨਹੀਂ ਕਹਿ ਰਿਹਾ ਹੈ, ਪਰ ਸਾਹਮਣੇ ਤੋਂ ਅੱਗੇ ਵਧ ਕੇ ਸਾਨੂੰ ਪਿੱਛੇ ਚੱਲਣ ਦੇ ਲਈ ਕਹਿ ਰਿਹਾ ਹੈ।
ਇਹ ਕੇਵਲ ਤੁਹਾਨੂੰ ਉੱਚਾ ਚੁੱਕਣ ਦੇ ਉਦੇਸ਼ ਲਈ ਹੈ, ਕਿ ਉਸਨੇ ਸਾਰੇ ਸਵਰਗੀ ਗੁਣਾਂ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਧਰਤੀ ਉਤਰ ਆਇਆ। ਉਸ ਨੇ ਤੁਹਾਨੂੰ ਉੱਚਾ ਕਰਨ ਦੇ ਲਈ ਆਪਣੇ ਆਪ ਨੂੰ ਨਿਮਰ ਬਣਾਇਆ। ਉਹ ਗਰੀਬ ਇਸ ਲਈ ਬਣਿਆ ਤਾਂ ਜੋ ਤੁਸੀਂ ਅਮੀਰ ਹੋ ਸਕੋ। ਉਸ ਨੇ ਤੁਹਾਨੂੰ ਰਾਜੇ ਬਣਾਉਣ ਦੇ ਲਈ ਇੱਕ ਦਾਸ ਦਾ ਰੂਪ ਧਾਰਿਆ। ਉਹ ਪਹਾੜ ਉੱਤੇ ਚੜ੍ਹ ਗਿਆ, ਤਾਂ ਜੋ ਤੁਸੀਂ ਉਸ ਦੇ ਕਦਮਾਂ ਉੱਤੇ ਚੱਲ ਸਕੋ।
ਕਿਹੋ ਜਿਹੇ ਲੋਕ ਸਨ ਜੋ ਪਹਾੜ ਦੀ ਨੀਂਹ ਉੱਤੇ ਉਸ ਕੋਲ ਆਏ ਸਨ? “ਅਤੇ ਜਦੋਂ ਉਸ ਨੇ ਵੱਡੀ ਭੀੜ ਵੇਖੀ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ, ਕਿਉਂ ਜੋ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ, ਉਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ”(ਮੱਤੀ ਦੀ ਇੰਜੀਲ 9:36)।
ਅੱਜ ਵੀ, ਅਜਿਹੇ ਲੋਕਾਂ ਦੀ ਭੀੜ ਹੈ ਜਿਹੜੇ ਆਪਣੇ ਜੀਵਨ ਵਿੱਚ ਬਿਨਾਂ ਕਿਸੇ ਮਕਸਦ ਦੇ ਆਪਣੀ ਇੱਛਾ ਅਤੇ ਸ਼ੌਕ ਦੇ ਅਨੁਸਾਰ ਘੁੰਮਦੇ ਹਨ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਚਰਵਾਹਾ ਕੌਣ ਹੈ। ਕਿਉਂਕਿ ਉਹ ਆਪਣੇ ਚਰਵਾਹੇ ਨੂੰ ਨਹੀਂ ਜਾਣਦੇ, ਉਹ ਇਸ ਸੰਸਾਰ ਦੇ ਮਾਮਲਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਤਰਸਯੋਗ ਜੀਵਨ ਜੀਉਂਦੇ ਹਨ। ਉਹ ਨਾ ਤਾਂ ਸੰਸਾਰਿਕ ਜੀਵਨ ਦੇ ਮਕਸਦ ਨੂੰ ਜਾਣਦੇ ਹਨ ਅਤੇ ਨਾ ਹੀ ਸਦੀਪਕ ਜੀਵਨ ਦੇ ਰਾਹ ਨੂੰ ਸਮਝਦੇ ਹਨ।
ਨਬੀ ਹਿਜ਼ਕੀਏਲ ਨੇ ਸੁੱਕੀਆਂ ਹੱਡੀਆਂ ਨਾਲ ਭਰੀ ਇੱਕ ਘਾਟੀ ਦਾ ਦਰਸ਼ਣ ਦੇਖਿਆ (ਹਿਜ਼ਕੀਏਲ 37:1,6)। ਵਰਤਮਾਨ ਸਮੇਂ ਵਿੱਚ ਲੋਕਾਂ ਦਾ ਇਹ ਹੀ ਹਾਲ ਹੈ। ਬਹੁਤ ਸਾਰੇ ਮੁੱਦਿਆਂ ਦੇ ਕਾਰਨ, ਉਹ ਆਪਣੀ ਉਮੀਦ ਗੁਆ ਚੁੱਕੇ ਹਨ ਅਤੇ ਜੀਵਨ-ਮੌਤ ਦੇ ਰੂਪ ਵਿੱਚ ਮੌਜ਼ੂਦ ਹਨ। ਸਿਰਫ਼ ਪ੍ਰਭੂ ਦਾ ਵਚਨ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਹੀ ਉਨ੍ਹਾਂ ਨੂੰ ਦੁਬਾਰਾ ਜਿਉਂਦਾ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਵਾਪਸ ਲਿਆ ਸਕਦੀ ਹੈ।
ਆਪਣੇ ਜੀਵਨ ਦੇ ਹਰ ਪਲ ਵਿੱਚ, ਤੁਹਾਨੂੰ ਸਦੀਪਕ ਰਾਜ ਦੇ ਵੱਲ ਵੱਧਦੇ ਰਹਿਣਾ ਚਾਹੀਦਾ ਹੈ, ਜੋ ਕਿ ਸਵਰਗ ਹੈ। ਮੌਤ ਦਾ ਦਰਵਾਜ਼ਾ ਚੌੜਾ ਹੈ ਅਤੇ ਉਸਦੇ ਰਾਹ ਵੀ ਚੌੜੇ ਹਨ। ਜਿਹੜੇ ਲੋਕ ਇੱਕ ਭਾਵਨਾਤਮਕ ਢੰਗ ਨਾਲ ਰਹਿੰਦੇ ਹਨ, ਉਹ ਮੌਤ ਦੇ ਦਰਵਾਜ਼ੇ ਵਿੱਚ ਹੇਠਾਂ ਡਿੱਗਣਗੇ ਅਤੇ ਅੱਗ ਦੇ ਸਮੁੰਦਰ ਵਿੱਚ ਡਿੱਗ ਜਾਣਗੇ। ਪਰ ਜੀਵਨ ਦਾ ਰਾਹ ਤੰਗ ਅਤੇ ਭੀੜਾ ਹੈ ਅਤੇ ਕੁੱਝ ਵਿਰਲੇ ਹੀ ਇਸਨੂੰ ਪਾਉਂਦੇ ਹਨ।
ਪ੍ਰਮੇਸ਼ਵਰ ਦੇ ਬੱਚਿਓ, ਸਾਡੇ ਪ੍ਰਭੂ ਯਿਸੂ ਦੇ ਦੁਆਰਾ ਪਹਾੜ ਦੀ ਚੋਟੀ ਤੱਕ ਪਹੁੰਚਣ ਦੇ ਲਈ ਆਪਣੇ ਜੀਵਨ ਦਾ ਉਦੇਸ਼ ਨਿਰਧਾਰਿਤ ਕਰੋ, ਜਿਹੜਾ ਰਾਹ, ਸੱਚ ਅਤੇ ਜੀਵਨ ਹੈ। ਲੋਕਾਂ ਦੀ ਭੀੜ ਵਿੱਚੋਂ, ਪ੍ਰਭੂ ਆਪਣੇ ਲਈ ਕੁੱਝ ਚੁਣੇ ਹੋਏ ਲੋਕਾਂ ਨੂੰ ਵੱਖਰਾ ਕਰਦਾ ਹੈ। ਉਹ ਚੁਣੇ ਹੋਏ ਲੋਕਾਂ ਨੂੰ ਪਹਾੜ ਉੱਤੇ ਚੜਾਉਣ ਦੇ ਲਈ ਪਵਿੱਤਰ ਅਤੇ ਧਰਮੀ ਬਣਾਉਂਦਾ ਹੈ। ਉਹ ਉਹਨਾਂ ਨੂੰ ਬਦਲ ਦਿੰਦਾ ਹੈ ਅਤੇ ਮਹਿਮਾ ਉੱਤੇ ਮਹਿਮਾ ਪ੍ਰਦਾਨ ਕਰਦਾ ਹੈ। ਕੀ ਤੁਹਾਨੂੰ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਨਹੀਂ ਹੋਣਾ ਚਾਹੀਦਾ ਹੈ?!
ਅਭਿਆਸ ਕਰਨ ਲਈ – “ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ”(ਦਾਨੀਏਲ 12:2)