No products in the cart.
ਅਕਤੂਬਰ 12 – ਪਹਾੜ ਉੱਤੇ ਚੜ੍ਹ ਗਿਆ!
“ਅਤੇ ਉਹ ਭੀੜ ਨੂੰ ਵਿਦਾ ਕਰ ਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ”(ਮੱਤੀ ਦੀ ਇੰਜੀਲ 14:23)।
ਸਾਡੇ ਪ੍ਰਭੂ ਯਿਸੂ ਨੂੰ ਪਹਾੜ ਦੀ ਚੋਟੀ ਦੇ ਤਜ਼ਰਬਿਆਂ ਦੇ ਲਈ ਡੂੰਘੀ ਇੱਛਾ ਸੀ। ਜਦੋਂ ਵੀ ਉਹ ਪ੍ਰਾਰਥਨਾ ਕਰਨੀ ਚਾਹੁੰਦਾ ਸੀ, ਉਸਨੇ ਇਕੱਲੇ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਪਹਾੜ ਉੱਤੇ ਚੜ੍ਹ ਗਿਆ। ਸਾਰੀਆਂ ਇੰਜੀਲਾਂ ਵਿੱਚ, ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਪ੍ਰਾਰਥਨਾ ਕਰਨ ਦੇ ਲਈ ਪਹਾੜ ਦੀ ਚੋਟੀ ਉੱਤੇ ਇਕੱਲੇ ਜਾਂਦੇ ਹਨ।
ਪ੍ਰਮੇਸ਼ਵਰ ਦੇ ਹਰੇਕ ਛੁਡਾਏ ਗਏ ਬੱਚਿਆਂ ਨੂੰ ਲਗਾਤਾਰ ਉੱਚੇ ਆਤਮਿਕ ਤਜ਼ਰਬਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਦੇ ਆਧਾਰ ਉੱਤੇ ਪ੍ਰਮੇਸ਼ਵਰ ਦੀ ਸੰਪੂਰਨਤਾ ਦੇ ਵੱਲ ਵੱਧਣਾ ਚਾਹੀਦਾ ਹੈ।
ਸਾਡੇ ਆਤਮਿਕ ਜੀਵਨ ਵਿੱਚ ਤਰੱਕੀ ਕਰਨ ਦੇ ਲਈ ਪ੍ਰਭੂ ਦੇ ਕੋਲ ਅਦਭੁੱਤ ਤਜ਼ਰਬਾ ਹੈ। ਪ੍ਰਮੇਸ਼ਵਰ ਦੇ ਬੱਚਿਆਂ ਨੂੰ ਕਿਰਪਾ ਉੱਤੇ ਕਿਰਪਾ ਪ੍ਰਾਪਤ ਕਰਨੀ ਚਾਹੀਦੀ ਹੈ, ਤਾਕਤ ਤੋਂ ਤਾਕਤ ਦੇ ਵੱਲ ਵੱਧਣਾ ਚਾਹੀਦਾ ਹੈ ਵਡਿਆਈ ਤੋਂ ਵਡਿਆਈ ਦੇ ਵੱਲ ਵੱਧਣਾ ਚਾਹੀਦਾ ਹੈ, ਲਗਾਤਾਰ ਤਰੱਕੀ ਕਰਨੀ ਚਾਹੀਦੀ ਹੈ ਅਤੇ ਬਦਲਣਾ ਚਾਹੀਦਾ ਹੈ। ਜਦੋਂ ਮੈਂ ਇੱਕ ਬੱਚਾ ਸੀ, ਮੈਂ ਮਜ਼ਾਕੀਆ ਗਣਿਤ ਦੀਆਂ ਬੁਝਾਰਤਾਂ ਬਾਰੇ ਸੁਣਦਾ ਸੀ। ਉਦਾਹਰਣ ਵਜੋਂ, ਇੱਕ ਕਿਰਲੀ ਹੈ ਜਿਹੜੀ ਕੰਧ ਉੱਤੇ ਪੰਜ ਫੁੱਟ ਦੀ ਉਚਿਆਈ ਤੇ ਹੈ। ਜੇਕਰ ਇਹ ਚਾਰ ਫੁੱਟ ਉੱਪਰ ਚੜ੍ਹਦੀ ਹੈ ਅਤੇ ਤਿੰਨ ਫੁੱਟ ਹੇਠਾਂ ਖਿਸਕਦੀ ਹੈ, ਤਾਂ ਇੱਕ ਘੰਟੇ ਵਿੱਚ – ਪੰਜ ਘੰਟਿਆਂ ਦੇ ਅੰਤ ਵਿੱਚ ਇਹ ਕਿੰਨੀ ਉਚਿਆਈ ਉੱਤੇ ਹੋਵੇਗੀ?
ਹਾਲਾਂਕਿ ਇਹ ਮਜ਼ਾਕੀਆ ਲੱਗ ਸਕਦਾ ਹੈ, ਇਹ ਬਹੁਤ ਸਾਰੇ ਮਸੀਹੀਆਂ ਦੀ ਸਥਿਤੀ ਹੋ ਸਕਦੀ ਹੈ। ਉਹ ਐਤਵਾਰ ਨੂੰ ਪਵਿੱਤਰ ਹੁੰਦੇ ਹਨ ਅਤੇ ਬਾਕੀ ਸਾਰੇ ਦਿਨਾਂ ਵਿੱਚ ਆਪਣੀ ਪ੍ਰਾਰਥਨਾ-ਜੀਵਨ ਅਤੇ ਪਵਿੱਤਰਤਾ ਵਿੱਚ ਹੇਠਾਂ ਖਿਸਕਦੇ ਰਹਿੰਦੇ ਹਨ। ਉਹ ਕੁੱਝ ਦਿਨਾਂ ਵਿੱਚ ਸਿਖਰ ਉੱਤੇ ਹੋਣਗੇ, ਅਤੇ ਦੂਸਰੇ ਦਿਨਾਂ ਵਿੱਚ ਪਹਾੜੀ ਦੀ ਨੀਂਹ ਵਿੱਚ ਡਿੱਗਣਗੇ।
ਉਹ ਨਿੱਘੇ ਮਸੀਹੀ ਹਨ, ਜੋ ਆਪਣੀ ਆਤਮਾ ਵਿੱਚ ਨਾ ਤਾਂ ਗਰਮ ਹਨ ਅਤੇ ਨਾ ਹੀ ਠੰਡੇ ਹਨ। ਅਤੇ ਉਹ ਪ੍ਰਭੂ ਵਿੱਚ ਕੋਈ ਸਥਿਰ ਤਰੱਕੀ ਨਹੀਂ ਕਰਦੇ ਹਨ। ਉਨ੍ਹਾਂ ਦੀ ਪ੍ਰਾਰਥਨਾ-ਜੀਵਨ ਜਾਂ ਬਾਈਬਲ-ਪੜ੍ਹਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕਿਉਂਕਿ ਉਹਨਾਂ ਦੀ ਪ੍ਰਭੂ ਨਾਲ ਸੰਗਤੀ ਵਿੱਚ ਕਮੀ ਹੈ, ਉਹ ਆਪਣੇ ਜੀਵਨ ਵਿੱਚ ਡਿੱਗਦੇ ਰਹਿੰਦੇ ਹਨ।
ਪਰ ਤੁਹਾਨੂੰ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਪ੍ਰਮੇਸ਼ਵਰ ਦੇ ਸੰਤਾਂ ਦੇ ਵਿਰਸੇ ਲਈ ਜੋਸ਼ ਨਾਲ ਉੱਚੇ ਉੱਠਣਾ ਚਾਹੀਦਾ ਹੈ। ਅਸੀਂ ਦੂਸਰੇ ਕੁਰਿੰਥੀਆਂ ਦੇ ਅਧਿਆਇ 12 ਵੇਂ ਵਿੱਚ ਪੜ੍ਹਦੇ ਹਾਂ ਕਿ ਕਿਵੇਂ ਰਸੂਲ ਪੌਲੁਸ ਨੂੰ ਤੀਸਰੇ ਆਕਾਸ਼ ਵਿੱਚ ਲਿਜਾਇਆ ਗਿਆ ਸੀ।
ਮਨੁੱਖ ਤੀਸਰੇ ਸਵਰਗ ਤੱਕ ਨਹੀਂ ਜਾ ਸਕਦਾ। ਜਦੋਂ ਰਸੂਲ ਯੂਹੰਨਾ ਪਾਤਮੋਸ ਟਾਪੂ ਵਿੱਚ ਸੀ, ਤਾਂ ਪ੍ਰਭੂ ਨੇ ਉਸਨੂੰ ਇਹ ਕਹਿੰਦੇ ਹੋਏ ਬੁਲਾਇਆ, “ਐਧਰ ਉੱਪਰ ਨੂੰ ਆ”(ਪ੍ਰਕਾਸ਼ ਦੀ ਪੋਥੀ 4:1)। ਜਿਹੜੇ ਲੋਕ ਆਪਣੇ ਮਸੀਹੀ ਜੀਵਨ ਵਿੱਚ ਉੱਚ ਪੱਧਰ ਦੇ ਆਤਮਿਕ ਤਜ਼ਰਬੇ ਦੇ ਲਈ ਜਾਣ ਦੀ ਲਾਲਸਾ ਅਤੇ ਉਤਸ਼ਾਹ ਰੱਖਦੇ ਹਨ, ਪ੍ਰਭੂ ਤੁਹਾਨੂੰ ਉੱਤਮ ਤਜ਼ਰਬਿਆਂ ਤੱਕ ਉੱਚਾ ਚੁੱਕਣ ਦੇ ਲਈ ਉਤਸੁਕ ਹਨ। ਤੁਹਾਡੀ ਆਤਮਾ ਹਮੇਸ਼ਾ ਪ੍ਰਭੂ ਲਈ ਦੇ ਬਲਦੀ ਰਹੇ ਅਤੇ ਨਵੀਆਂ ਆਤਮਿਕ ਉੱਚਿਆਈਆਂ ਨੂੰ ਛੂੰਹਦੀ ਰਹੇ!
ਅਭਿਆਸ ਕਰਨ ਲਈ – “ਯਿਸੂ ਪਹਾੜ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ”(ਯੂਹੰਨਾ ਦੀ ਇੰਜੀਲ 6:3)