Appam - Punjabi

ਅਕਤੂਬਰ 07 – ਪਹਾੜ ਲਬਾਨੋਨ!

“ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ”(ਜ਼ਬੂਰਾਂ ਦੀ ਪੋਥੀ 92:12)।

ਪਵਿੱਤਰ ਸ਼ਾਸਤਰ ਵਿੱਚ ਪਹਾੜ ਲਬਾਨੋਨ ਦਾ ਇੱਕ ਵੱਖਰਾ ਸਥਾਨ ਹੈ। ‘ਲਬਾਨੋਨ’ ਸ਼ਬਦ ਹੀ ਸਾਡੇ ਮਨ ਵਿੱਚ ਪ੍ਰਭੂ ਵਿੱਚ ਅਨੰਦ ਹੋਣ ਦਾ ਅਦਭੁੱਤ ਤਜ਼ਰਬਾ ਲਿਆਉਂਦਾ ਹੈ। ‘ਲਬਾਨੋਨ ਦਾ ਅਰਥ ਸਫ਼ੈਦ, ਸ਼ੁੱਧ ਅਤੇ ਪਵਿੱਤਰ ਹੈ।

ਜਦੋਂ ਸੁਲੇਮਾਨ ਨੇ ਯਹੋਵਾਹ ਦਾ ਭਵਨ ਬਣਾਇਆ, ਤਦ ਉਸਨੇ ਲਬਾਨੋਨ ਤੋਂ ਦਿਆਰ ਪ੍ਰਾਪਤ ਕੀਤੇ। ਲਬਾਨੋਨ ਦੇ ਦਿਆਰ ਆਪਣੀ ਤਾਕਤ ਅਤੇ ਲੰਬੀ ਉਮਰ ਦੇ ਲਈ ਦੁਨੀਆ ਭਰ ਵਿੱਚ ਪ੍ਰਸ਼ੰਸਾਯੋਗ ਹਨ। ਲਬਾਨੋਨ ਦੇ ਰਾਜਾ ਅਤੇ ਸੁਲੇਮਾਨ ਦੇ ਮਿੱਤਰ ਹੀਰਾਮ ਨੇ ਯਹੋਵਾਹ ਦੇ ਭਵਨ ਦੇ ਲਈ ਬਹੁਤ ਸਾਰੇ ਦਿਆਰ ਦਿੱਤੇ।

ਲਬਾਨੋਨ ਦੀ ਕੌਮ ਇਸਰਾਏਲ ਦੇ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦੀ ਹੈ। ਅਤੇ ਅੱਜ ਵੀ, ਲਬਾਨੋਨ ਪਹਾੜ ਬਹੁਤ ਉਪਜਾਊ ਹੈ ਅਤੇ ਜ਼ਿਆਦਾ ਮਾਤਰਾ ਵਿੱਚ ਫਲਾਂ ਦਾ ਉਤਪਾਦਨ ਕਰਦਾ ਹੈ। ਰਾਜਾ ਸੁਲੇਮਾਨ ਦਾ ਲਬਾਨੋਨ ਨਾਲ ਵਿਸ਼ੇਸ਼ ਲਗਾਵ ਸੀ ਅਤੇ ਉਸ ਨੇ ਸੁਲੇਮਾਨ ਦੇ ਗੀਤ ਵਿੱਚ ਇਸ ਬਾਰੇ ਇੱਕ ਟਿੱਪਣੀ ਕੀਤੀ ਹੈ। ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ ਕਿ “ਸੁਲੇਮਾਨ ਰਾਜਾ ਨੇ ਲਬਾਨੋਨ ਦੀ ਲੱਕੜੀ ਦੀ ਆਪਣੇ ਲਈ ਇੱਕ ਪਾਲਕੀ ਬਣਵਾਈ ਹੈ”(ਸਰੇਸ਼ਟ ਗੀਤ 3:9)।

ਪਹਾੜ ਲਬਾਨੋਨ ਉੱਚੇ ਥਾਵਾਂ ਉੱਤੇ ਦੁਲਹਨ – ਕਲੀਸਿਯਾ ਅਤੇ ਲਾੜੇ – ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿਚਕਾਰ ਨਜ਼ਦੀਕੀ ਰਿਸ਼ਤੇ ਦੀ ਪੂਰਵ-ਸ਼ੈਲੀ ਦੇ ਰੂਪ ਵਿੱਚ ਕੰਮ ਕਰਦਾ ਹੈ। ਔਹ, ਯਹੋਵਾਹ ਦੇ ਛੁਡਾਏ ਹੋਏ ਲੋਕਾਂ ਦਾ ਆਕਾਸ਼ ਵਿੱਚ ਖੁਸ਼ੀ ਭਰੇ ਮਨਾਂ ਨਾਲ ਪ੍ਰਭੂ ਨਾਲ ਮਿਲਣ ਦਾ ਕਿੰਨਾ ਵਧੀਆ ਦਿਨ ਹੋਵੇਗਾ!

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਹੇ ਮੇਰੀ ਵਹੁਟੀਏ, ਤੂੰ ਲਬਾਨੋਨ ਤੋਂ ਮੇਰੇ ਸੰਗ ਆ, ਲਬਾਨੋਨ ਤੋਂ ਮੇਰੇ ਸੰਗ ਆ। ਹੇ ਮੇਰੀ ਵਹੁਟੀਏ, ਤੇਰੇ ਬੁੱਲ੍ਹਾਂ ਤੋਂ ਸ਼ਹਿਦ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਦ ਅਤੇ ਦੁੱਧ ਹੈ, ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਗੂੰ ਹੈ। ਤੂੰ ਬਾਗ਼ਾਂ ਦਾ ਇੱਕ ਸੋਤਾ, ਅੰਮ੍ਰਿਤ ਜਲ ਦਾ ਇੱਕ ਖੂਹ ਅਤੇ ਲਬਾਨੋਨ ਤੋਂ ਵਗਦੀ ਹੋਈ ਨਦੀ ਹੈਂ”(ਸਰੇਸ਼ਟ ਗੀਤ 4:8,11,15)।

ਤੁਸੀਂ ਨਾ ਸਿਰਫ਼ ਬੱਦਲਾਂ ਵਿੱਚ ਪਿਆਰ ਦੇ ਪ੍ਰਭੂ ਨਾਲ ਜੁੜੇ ਹੋਵੋਂਗੇ, ਪਰ ਤੁਸੀਂ ਇੱਕ ਹਜ਼ਾਰ ਸਾਲਾਂ ਲਈ ਮਸੀਹ ਦੇ ਨਾਲ ਰਾਜ ਵੀ ਕਰੋਂਗੇ। ਆਤਮਿਕ ਅਰਥਾਂ ਵਿੱਚ ਇੱਕ ਦੁਨਿਆਵੀ ਲਬਾਨੋਨ ਅਤੇ ਇੱਕ ਲਬਾਨੋਨ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਤੇ ਜੈਕਾਰਿਆਂ ਨਾਲ ਬਾਗ-ਬਾਗ ਹੋਵੇਗਾ, ਲਬਾਨੋਨ ਦੀ ਸ਼ੋਭਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ ਉਹ ਨੂੰ ਦਿੱਤੀ ਜਾਵੇਗੀ, ਉਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ”(ਯਸਾਯਾਹ 35:2)।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਵਿੱਚ ਅਨੰਦ ਦੇ ਅਦਭੁੱਤ ਆਤਮਿਕ ਤਜ਼ਰਬਿਆ ਦੀ ਭਾਲ ਕਰੋ!

ਅਭਿਆਸ ਕਰਨ ਲਈ – “ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ, ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ”(ਯਸਾਯਾਹ 60:13)

Leave A Comment

Your Comment
All comments are held for moderation.