No products in the cart.
ਅਕਤੂਬਰ 06 – ਹੋਰ ਪਰਬਤ!
“ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਰਬਤ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ”(ਗਿਣਤੀ 33:37)।
ਗਿਣਤੀ ਦੀ ਕਿਤਾਬ ਵਿੱਚ, ਅਸੀਂ ਅਧਿਆਇ 33 ਤੋਂ ਇਸਰਾਏਲ ਦੀ ਮਿਸਰ ਤੋਂ ਯਾਤਰਾ ਦੇ ਬਾਰੇ ਪੜ੍ਹਦੇ ਹਾਂ। ਅਤੇ ਅਸੀਂ ਪੜ੍ਹਦੇ ਹਾਂ ਕਿ ਉਸ ਯਾਤਰਾ ਦੇ ਦੌਰਾਨ ਇਸਰਾਏਲੀਆਂ ਨੇ 42 ਵੱਖ-ਵੱਖ ਥਾਵਾਂ ਉੱਤੇ ਡੇਰੇ ਲਾਏ ਸਨ। ਉਨ੍ਹਾਂ ਦੀ ਅਦਭੁੱਤ ਤਰੀਕੇ ਨਾਲ ਬੱਦਲ ਦੇ ਥੰਮ੍ਹਾਂ ਅਤੇ ਅੱਗ ਦੇ ਥੰਮ੍ਹਾਂ ਦੇ ਦੁਆਰਾ ਅਗਵਾਈ ਕੀਤੀ ਗਈ ਸੀ। ਅਤੇ ਹੋਰ ਪਰਬਤ ਉਹਨਾਂ ਦੀ ਯਾਤਰਾ ਵਿੱਚ ਉਹਨਾਂ ਦੇ ਡੇਰਿਆਂ ਵਿੱਚੋਂ ਇੱਕ ਸੀ। ਹੋਰ ਏਸਾਓ ਦੇ ਵੰਸ਼ ਅਦੋਮ ਦੀ ਧਰਤੀ ਦੀ ਹੱਦ ਉੱਤੇ ਸੀ। ਇਹ ਪਰਬਤ ਸਮੁੰਦਰ ਤਲ ਤੋਂ ਲਗਭਗ ਚਾਰ ਹਜ਼ਾਰ ਅੱਠ ਸੌ ਫੁੱਟ ਉੱਚਾ ਹੈ, ਅਤੇ ਇਹ ਉਹ ਥਾਂ ਹੈ ਜਿੱਥੇ ਪਰਮੇਸ਼ੁਰ ਨੇ ਹਾਰੂਨ ਨੂੰ ਨਿਆਂ ਦਿੱਤਾ ਸੀ।
ਮੁੱਖ ਜਾਜਕ ਹਾਰੂਨ ਦੇ ਜੀਵਨ ਵਿੱਚ ਬਹੁਤ ਸਾਰੇ ਚੰਗੇ ਗੁਣ ਸਨ, ਨਾਲ ਹੀ ਉਸ ਦੇ ਜੀਵਨ ਵਿੱਚ ਕੁੱਝ ਬੁਰੇ ਗੁਣ ਵੀ ਸਨ। ਉਸ ਦੇ ਕੁੱਝ ਕੰਮ ਯਹੋਵਾਹ ਦੀ ਨਜ਼ਰ ਵਿੱਚ ਪ੍ਰਸੰਨ ਸਨ ਅਤੇ ਕੁੱਝ ਹੋਰ ਜਿਹੜੇ ਪ੍ਰਮੇਸ਼ਵਰ ਨੂੰ ਮਨਜ਼ੂਰ ਨਹੀਂ ਸੀ। ਜਦੋਂ ਕਿ ਯਹੋਵਾਹ ਸਹਿਣ ਕਰ ਰਿਹਾ ਸੀ, ਉਹ ਆਪਣੀਆਂ ਕੁੱਝ ਭੁੱਲਾਂ ਨੂੰ ਸਹਿਣ ਨਹੀਂ ਕਰ ਸਕਿਆ।
ਜਦੋਂ ਸੱਤਰ ਬਜ਼ੁਰਗ ਲੋਕਾਂ ਦੀ ਅਗਵਾਈ ਕਰਨ ਵਿੱਚ ਮੂਸਾ ਦੀ ਮਦਦ ਕਰ ਰਹੇ ਸਨ, ਤਦ ਮਰਿਯਮ ਅਤੇ ਹਾਰੂਨ ਈਰਖਾ ਕਰਨ ਲੱਗੇ ਅਤੇ ਉਸ ਦੇ ਵਿਰੁੱਧ ਬੋਲਣ ਲੱਗੇ। ਉਹ ਮੂਸਾ ਦੇ ਬਾਰੇ ਉਸ ਕੂਸ਼ ਦੀ ਇਸਤਰੀ ਦੇ ਕਾਰਨ ਬੁੜ-ਬੁੜ ਕਰਨ ਲੱਗੇ, ਜਿਸ ਨਾਲ ਉਸਨੇ ਵਿਆਹ ਕੀਤਾ ਸੀ। ਇਸ ਲਈ, ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕ ਉੱਠਿਆ। ਉਸ ਨੇ ਤੁਰੰਤ ਮਰਿਯਮ ਨੂੰ ਸਜ਼ਾ ਦਿੱਤੀ ਅਤੇ ਉਹ ਕੋੜ੍ਹਨ ਹੋ ਗਈ। ਪਰ ਹਾਰੂਨ ਨੂੰ ਤੁਰੰਤ ਸਜ਼ਾ ਨਹੀਂ ਦਿੱਤੀ ਗਈ। ਫਿਰ ਮੂਸਾ ਨੇ ਪਹਾੜ ਤੋਂ ਹੇਠਾਂ ਆਉਣ ਵਿੱਚ ਦੇਰੀ ਕੀਤੀ, ਹਾਰੂਨ ਨੇ ਇੱਕ ਸੋਨੇ ਦਾ ਵੱਛਾ ਬਣਾਇਆ ਅਤੇ ਕਿਹਾ, “ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ!” ਇਸ ਤਰ੍ਹਾਂ, ਹਾਰੂਨ ਨੇ ਇਸਰਾਏਲੀਆਂ ਨੂੰ ਮੂਰਤੀ-ਪੂਜਾ ਦੇ ਵੱਲ ਖਿੱਚਣ ਦੇ ਲਈ ਬਣਾਇਆ। ਉਸ ਵੱਡੀ ਗਲਤੀ ਤੋਂ ਬਾਅਦ ਵੀ, ਹਾਰੂਨ ਨੂੰ ਤੁਰੰਤ ਕੋਈ ਸਜ਼ਾ ਨਹੀਂ ਮਿਲੀ।
ਬਾਅਦ ਵਿੱਚ ਕਾਦੇਸ਼ ਵਿੱਚ, ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ, “ਢਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ, ਉਨ੍ਹਾਂ ਦੇ ਵੇਖਦਿਆਂ ਪੱਥਰੀਲੀ ਚੱਟਾਨ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ…” ਪਰ ਮੂਸਾ ਅਤੇ ਹਾਰੂਨ ਨੇ ਸਭਾ ਨੂੰ ਉਸ ਚੱਟਾਨ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾ ਕਰਨ ਵਾਲਿਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਤੋਂ ਪਾਣੀ ਕੱਢੀਏ?” ਅਤੇ ਯਹੋਵਾਹ ਦਾ ਨਿਆਂ ਉਨ੍ਹਾਂ ਉੱਤੇ ਤੁਰੰਤ ਆ ਪਿਆ।
ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ ਅਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਨਹੀਂ ਠਹਿਰਾਇਆ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਕੇ ਜਾ ਸਕੋਗੇ “ਹਾਰੂਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਅਤੇ ਉਹ ਉਸ ਧਰਤੀ ਵਿੱਚ ਦਾਖ਼ਿਲ ਨਾ ਹੋ ਸਕੇਗਾ, ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਕਿਉਂਕਿ ਤੁਸੀਂ ਮਰੀਬਾਹ ਦੇ ਸੋਤੇ ਉੱਤੇ ਮੇਰੇ ਹੁਕਮਾਂ ਦੇ ਵਿਰੁੱਧ ਝਗੜਾ ਕੀਤਾ। ਇਸ ਲਈ ਤੂੰ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ, ਹੋਰ ਨਾਮ ਦੇ ਪਰਬਤ ਉੱਤੇ ਲੈ ਚੱਲ। ਹਾਰੂਨ ਦੇ ਬਸਤਰ ਉਸ ਉੱਤੋਂ ਉਤਾਰ ਕੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ, ਤਦ ਹਾਰੂਨ ਉੱਥੇ ਹੀ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ”(ਗਿਣਤੀ 20:12,24,25,26)।
ਨਵੇਂ ਨੇਮ ਦੇ ਅਧੀਨ, ਤੁਸੀਂ – ਪਰਮੇਸ਼ੁਰ ਦੇ ਬੱਚਿਓ ਉਸਦੇ ਸਾਹਮਣੇ ਰਾਜਿਆਂ ਅਤੇ ਜਾਜਕਾਂ ਦੇ ਰੂਪ ਵਿੱਚ ਖੜੇ ਹੋ (ਪਰਕਾਸ਼ ਦੀ ਪੋਥੀ 1:6)। ਤੁਸੀਂ ਇੱਕ ਪਵਿੱਤਰ ਜਾਜਕ ਦੇ ਰੂਪ ਵਿੱਚ ਬਣਾਏ ਗਏ ਹੋ (1 ਪਤਰਸ 2:5)। ਇਸ ਲਈ, ਤੁਹਾਨੂੰ ਆਪਣੇ ਜਾਜਕੀ ਵਸਤਰਾਂ ਨੂੰ ਪੂਰੀ ਪਵਿੱਤਰਤਾ ਅਤੇ ਦੇਖਭਾਲ ਦੇ ਨਾਲ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ। ਜਦੋਂ ਤੁਸੀਂ ਆਪਣੇ ਪਾਪੀ ਜੀਵਨ ਵਿੱਚ ਰਹਿੰਦੇ ਹੋ, ਤਾਂ ਯਾਦ ਰੱਖੋ ਕਿ ਪਿਆਰ ਦਾ ਪ੍ਰਭੂ, ਨਿਆਂ ਦੇ ਪ੍ਰਭੂ ਵਿੱਚ ਬਦਲ ਜਾਵੇਗਾ। ਦਇਆਵਾਨ ਪ੍ਰਭੂ ਵੀ ਭਸਮ ਕਰਨ ਵਾਲੀ ਅੱਗ ਹੈ।
ਅਭਿਆਸ ਕਰਨ ਲਈ – “ਅਤੇ ਹਾਰੂਨ ਇੱਕ ਸੌ ਤੇਈ ਸਾਲ ਦਾ ਸੀ ਜਦ ਉਹ ਹੋਰ ਪਰਬਤ ਉੱਤੇ ਮਰ ਗਿਆ”(ਗਿਣਤੀ 33:39)