No products in the cart.
ਅਕਤੂਬਰ 05 – ਸੀਨਈ ਪਰਬਤ!
“ਸਵੇਰ ਤੋਂ ਤਿਆਰ ਹੋ ਅਤੇ ਸਵੇਰ ਨੂੰ ਸੀਨਈ ਪਰਬਤ ਉੱਤੇ ਚੜ੍ਹ ਅਤੇ ਉੱਥੇ ਪਰਬਤ ਦੀ ਟੀਸੀ ਉੱਤੇ ਮੇਰੇ ਲਈ ਖੜਾ ਰਹਿ”(ਕੂਚ 34:2)।
ਜਦੋਂ ਯਹੋਵਾਹ ਨੇ ਪਹਿਲੀ ਵਾਰ ਸੀਨਈ ਪਰਬਤ ਬਾਰੇ ਗੱਲ ਕੀਤੀ, ਤਾਂ ਉਸਨੇ ਕਿਹਾ, “ਮੈਂ ਤੇਰੇ ਨਾਲ ਹੀ ਹੋਵਾਂਗਾ ਅਤੇ ਤੇਰੇ ਲਈ ਇਹ ਚਿੰਨ੍ਹ ਹੋਵੇਗਾ ਕਿ ਮੈਂ ਤੈਨੂੰ ਭੇਜਿਆ ਕਿ ਜਦ ਤੂੰ ਇਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਦ ਤੁਸੀਂ ਇਸ ਪਰਬਤ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ”( ਕੂਚ 3:12)।
ਸੀਨਈ ਪਰਬਤ ਆਰਾਧਨਾ ਦਾ ਸਥਾਨ ਹੈ। ਪਰਮੇਸ਼ੁਰ ਨੇ ਇਸਰਾਏਲ ਦੇ ਬੱਚਿਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕੀਤਾ, ਤਾਂ ਜੋ ਉਹ ਆਤਮਾ ਅਤੇ ਸੱਚਿਆਈ ਨਾਲ ਆਰਾਧਨਾ ਕਰ ਸਕਣ।
ਮੁਕਤੀ ਪਾਉਣ ਵਾਲੇ ਮਨੁੱਖ ਦਾ ਮੁੱਖ ਉਦੇਸ਼ ਪ੍ਰਭੂ ਦੀ ਆਰਾਧਨਾ ਕਰਨਾ ਅਤੇ ਖੁਸ਼ ਹੋਣਾ ਚਾਹੀਦਾ ਹੈ। ਜਿਵੇਂ – ਜਿਵੇਂ ਤੁਸੀਂ ਉਸਤਤ ਕਰਦੇ ਰਹਿੰਦੇ ਹੋ, ਪ੍ਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਅੰਦਰ ਆ ਜਾਂਦੀ ਹੈ। ਅਤੇ ਪ੍ਰਮੇਸ਼ਵਰ ਜਿਹੜਾ ਉਸਤਤ ਦੇ ਵਿੱਚ ਵੱਸਦਾ ਹੈ, ਉਹ ਪਿਆਰ ਨਾਲ ਉਤਰਦਾ ਹੈ ਅਤੇ ਤੁਹਾਡੇ ਵਿਚਕਾਰ ਚੱਲਦਾ ਹੈ।
ਲਾਲ ਸਾਗਰ ਦਾ ਦੂਸਰਾ ਕਿਨਾਰਾ ਉਹ ਥਾਂ ਹੈ ਜਿੱਥੇ ਇਸਰਾਏਲ ਦੇ ਲੋਕ ਪਰਮੇਸ਼ੁਰ ਦੀ ਆਰਾਧਨਾ ਅਤੇ ਉਸਤਤ ਕਰਨ ਦੇ ਲਈ ਇਕੱਠੇ ਹੋਏ ਸੀ। ਜਦੋਂ ਫ਼ਿਰਊਨ ਅਤੇ ਉਸ ਦੀਆਂ ਫ਼ੌਜਾਂ ਨੂੰ ਲਾਲ ਸਮੁੰਦਰ ਵਿੱਚ ਸੁੱਟਿਆ ਗਿਆ, ਤਾਂ ਉਨ੍ਹਾਂ ਨੇ ਆਰਾਧਨਾ ਕੀਤੀ ਅਤੇ ਖੁਸ਼ੀ ਮਨਾਈ: “ਯਹੋਵਾਹ ਲਈ ਗਾਓ ਕਿਉਂ ਜੋ ਉਹ ਬਹੁਤ ਉੱਚਾ ਹੋਇਆ ਹੈ, ਘੋੜਾ ਅਤੇ ਉਸ ਦਾ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ!”
ਅਸੀਂ ਕੂਚ, ਅਧਿਆਇ 15 ਵਿੱਚ ਉਨ੍ਹਾਂ ਦੇ ਸਾਰੇ ਗੀਤ ਅਤੇ ਆਰਾਧਨਾ ਨੂੰ ਪੜ੍ਹ ਸਕਦੇ ਹਾਂ। ਤੁਸੀਂ ਉਸ ਪ੍ਰਭੂ ਦੀ ਆਰਾਧਨਾ ਕਿਉਂ ਨਹੀਂ ਕਰ ਸਕਦੇ ਹੋ, ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਨੂੰ ਮਾਫ਼ ਕਰ ਦਿੱਤਾ ਹੈ, ਜਿਸ ਨੇ ਤੁਹਾਡੇ ਸਾਰੇ ਸਰਾਪਾਂ ਨੂੰ ਤੋੜ ਦਿੱਤਾ ਹੈ, ਅਤੇ ਦੁਸ਼ਮਣ ਦੇ ਹੱਥੋਂ ਛੁਡਾਇਆ ਹੈ ਅਤੇ ਤੁਹਾਨੂੰ ਆਜ਼ਾਦ ਕੀਤਾ ਹੈ?
ਤਦ ਤੱਕ ਹਾਰੂਨ ਦੀ ਭੈਣ ਮਰਿਯਮ ਦੀ ਉਮਰ ਲਗਭਗ ਨੱਬੇ ਸਾਲਾਂ ਦੀ ਹੋ ਗਈ ਹੋਵੇਗੀ। “ਹਾਰੂਨ ਦੀ ਭੈਣ ਮਰਿਯਮ ਨਬੀਆ ਨੇ ਆਪਣੇ ਹੱਥ ਵਿੱਚ ਡੱਫ਼ ਲਈ ਅਤੇ ਸਾਰੀਆਂ ਇਸਤ੍ਰੀਆਂ ਡੱਫਾਂ ਵਜਾਉਂਦੀਆਂ ਅਤੇ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ”(ਕੂਚ 15:20)।
ਜਦੋਂ ਉਹ ਸੀਨਈ ਪਰਬਤ ਉੱਤੇ ਪਹੁੰਚੇ, ਤਾਂ ਉਨ੍ਹਾਂ ਦੀ ਆਰਾਧਨਾ ਸਿਖਰ ਉੱਤੇ ਰਹੀ ਹੋਵੇਗੀ। ਉਨ੍ਹਾਂ ਨੇ ਮੰਨਾ ਖਾਧਾ, ਸਵਰਗ ਦੂਤਾਂ ਦਾ ਭੋਜਨ, ਹਰ ਦਿਨ ਉਨ੍ਹਾਂ ਦੀ ਅਗਵਾਈ ਬੱਦਲ ਦੇ ਥੰਮ੍ਹਾਂ ਅਤੇ ਅੱਗ ਦੇ ਥੰਮ੍ਹਾਂ ਦੇ ਦੁਆਰਾ ਕੀਤੀ ਜਾਂਦੀ ਸੀ। ਅਤੇ ਉਹ ਗੈਂਡਿਆਂ ਦੇ ਵਾਂਗ ਤਾਕਤਵਰ ਹੁੰਦੇ ਗਏ। ਅੱਜ ਵੀ ਸੀਨਈ ਪਰਬਤ ਤੁਹਾਨੂੰ ਬੁਲਾ ਰਿਹਾ ਹੈ। ਤੁਹਾਨੂੰ ਪ੍ਰਭੂ ਦੀ ਆਰਾਧਨਾ ਕਰਨ ਦੇ ਲਈ ਅੱਗੇ ਵੱਧਣਾ ਚਾਹੀਦਾ ਹੈ।
ਸੀਨਈ ਪਰਬਤ ਉੱਤੇ, ਯਹੋਵਾਹ ਤੁਹਾਡੇ ਨਾਲ ਨੇਮ ਬੰਨ੍ਹ ਰਿਹਾ ਹੈ, ਅਤੇ ਤੁਹਾਨੂੰ ਹੁਕਮ ਦੇ ਰਿਹਾ ਹੈ। ਮੂਸਾ ਨੂੰ ਇਸਰਾਏਲੀਆਂ ਦੇ ਲਈ ਵਿਵਸਥਾ ਅਤੇ ਦਸ ਹੁਕਮ ਮਿਲੇ। ਉਹ ਚਾਲੀ ਦਿਨ ਤੱਕ ਪ੍ਰਭੂ ਦੇ ਗੀਤ ਗਾਉਣ, ਉਸਤਤ ਕਰਨ ਅਤੇ ਉਸ ਦੀ ਆਰਾਧਨਾ ਕਰਨ ਵਿੱਚ ਆਨੰਦਿਤ ਹੋਣਾ।
ਅਤੇ ਜਦੋਂ ਮੂਸਾ ਯਹੋਵਾਹ ਦੇ ਸੀਨਈ ਪਰਬਤ ਤੋਂ ਹੇਠਾਂ ਆਇਆ, “ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਕਿ ਮੂਸਾ ਦਾ ਚਿਹਰਾ ਚਮਕਦਾ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪਰਦਾ ਪਾ ਲੈਂਦਾ ਸੀ ਜਦ ਤੱਕ ਉਹ ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ”(ਕੂਚ 34:35)।
ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਯਹੋਵਾਹ ਦੀ ਆਰਾਧਨਾ ਕਰਨ ਦੇ ਲਈ ਸੀਨਈ ਪਰਬਤ ਉੱਤੇ ਜਾਂਦੇ ਹੋ, ਤਾਂ ਤੁਹਾਡਾ ਚਿਹਰਾ ਅਤੇ ਤੁਹਾਡਾ ਜੀਵਨ ਚਮਕਦਾਰ ਹੋ ਜਾਵੇਗਾ।
ਅਭਿਆਸ ਕਰਨ ਲਈ – “ਮੈਂ ਇਸ ਪਰਜਾ ਨੂੰ ਆਪਣੇ ਲਈ ਸਿਰਜਿਆ ਕਿ ਉਹ ਮੇਰੀ ਉਸਤਤ ਦਾ ਵਰਨਣ ਕਰੇ”(ਯਸਾਯਾਹ 43:21)