No products in the cart.
ਅਕਤੂਬਰ 03 – ਮੋਰੀਆਹ ਪਹਾੜ!
“ਮੋਰੀਆਹ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ”(ਉਤਪਤ 22:2)।
ਪਰਮੇਸ਼ੁਰ ਨੇ ਮੋਰੀਆਹ ਪਹਾੜ ਦੇ ਵੱਲ ਇਸ਼ਾਰਾ ਕੀਤਾ, ਅਤੇ ਅਬਰਾਹਾਮ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਇਸਹਾਕ ਨੂੰ ਉੱਥੇ ਹੋਮ ਦੀ ਬਲੀ ਦੇ ਰੂਪ ਵਿੱਚ ਚੜਾਵੇ। ਮੋਰੀਆਹ ਪਹਾੜ ਉੱਤੇ ਪ੍ਰਭੂ ਦਾ ਸਪੱਸ਼ਟ ਸੰਦੇਸ਼ ਇਹ ਹੈ: ‘ਆਪਣੀਆਂ ਇੱਛਾਵਾਂ ਨੂੰ ਸਲੀਬ ਉੱਤੇ ਚੜਾਓ’। ਤੁਹਾਨੂੰ ਉਹ ਸਭ ਕੁੱਝ ਜਗਵੇਦੀ ਉੱਤੇ ਸਮਰਪਣ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਪ੍ਰਸੰਨ ਕਰਦਾ ਹੈ। ਤੁਹਾਨੂੰ ਆਪਣੀ ਨੇਕਤਾ, ਆਪਣੀ ਦੌਲਤ ਅਤੇ ਆਪਣਾ ਹੰਕਾਰ ਪ੍ਰਭੂ ਦੀ ਵੇਦੀ ‘ਤੇ ਬਲੀਦਾਨ ਦੇ ਵਜੋਂ ਸਮਰਪਣ ਕਰਨਾ ਚਾਹੀਦਾ ਹੈ। ਸਾਡੇ ਲਈ ਪ੍ਰਭੂ ਦੀ ਬਰਕਤ ਪ੍ਰਾਪਤ ਕਰਨ ਦਾ ਇਹ ਹੀ ਇੱਕੋ-ਇੱਕ ਤਰੀਕਾ ਹੈ।
ਅਬਰਾਹਾਮ, ਪਰਮੇਸ਼ੁਰ ਦੇ ਵਚਨ ਦੇ ਪ੍ਰਤੀ ਆਗਿਆਕਾਰ ਸੀ, ਅਤੇ ਉਸਨੇ ਆਪਣੇ ਪੁੱਤਰ ਨੂੰ ਜਗਵੇਦੀ ਉੱਤੇ ਹੋਮ ਦੀ ਬਲੀ ਦੇ ਰੂਪ ਵਿੱਚ ਰੱਖਣ ਦਾ ਫੈਸਲਾ ਕੀਤਾ। ਉਸਨੇ ਪ੍ਰਮੇਸ਼ਵਰ ਅਤੇ ਉਸਦੇ ਵਚਨ ਨੂੰ ਸਭ ਤੋਂ ਉੱਪਰ ਰੱਖਿਆ। ਪ੍ਰਮੇਸ਼ਵਰ ਦੇ ਵਚਨ ਦੀ ਤੁਲਨਾ ਵਿੱਚ, ਬਾਕੀ ਸਭ ਕੁੱਝ – ਪਰਿਵਾਰਕ ਸੰਬੰਧਾਂ ਅਤੇ ਪਿਆਰ ਨੂੰ ਘੱਟ ਪਹਿਲ ਦੇ ਵੱਲ ਧੱਕ ਦਿੱਤਾ ਗਿਆ। ਮੋਰੀਆਹ ਪਹਾੜ ਦਾ ਤਜ਼ਰਬਾ ਤੁਹਾਡੀਆਂ ਸਾਰੀਆਂ ਇੱਛਾਵਾਂ ਅਤੇ ਲਾਲਸਾਵਾਂ ਨੂੰ ਸਲੀਬ ਉੱਤੇ ਚੜ੍ਹਾ ਦੇਣਾ ਹੈ, ਜਿਹੜਾ ਆਗਿਆਕਾਰੀ ਦਾ ਸਰਵਉੱਚ ਰੂਪ ਹੈ।
ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ”(ਗਲਾਤੀਆਂ 5:24)। “ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ”(ਗਲਾਤੀਆਂ 2:20)।
ਬਹੁਤ ਸਾਰੇ ਲੋਕ ਹਨ ਜਿਹੜੇ ਪ੍ਰਭੂ ਦੀ ਬਰਕਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਪ੍ਰਾਰਥਨਾ ਕਰਦੇ ਹਨ ਕਿ ਦੁਸ਼ਟ ਆਤਮਾਵਾਂ ਉਨ੍ਹਾਂ ਤੋਂ ਦੂਰ ਭੱਜਣ, ਜਾਦੂ-ਟੂਣਿਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਅਤੇ ਉਨ੍ਹਾਂ ਦੀਆਂ ਬਿਮਾਰੀਆਂ ਤੋਂ ਠੀਕ ਹੋਣ। ਪਰ ਉਹ ਕਦੇ ਵੀ ਆਪਣੀ ਸਵੈ ਇੱਛਾ ਤੋਂ ਇਨਕਾਰ ਕਰਨ ਅਤੇ ਪਵਿੱਤਰ ਜੀਵਨ ਜਿਉਣ ਦੇ ਲਈ ਪਵਿੱਤਰ ਨਹੀਂ ਹੋਣਗੇ ਨਾ ਹੀ ਕਦੇ ਸਮਰਪਣ ਕਰਨਗੇ। ਉਹ ਕਦੇ ਵੀ ਆਪਣੀਆਂ ਲਾਲਸਾਵਾਂ ਅਤੇ ਇੱਛਾਵਾਂ ਨੂੰ ਸਲੀਬ ਉੱਤੇ ਚੜਾਉਣ ਦੇ ਲਈ ਅੱਗੇ ਨਹੀਂ ਆਉਣਗੇ।
“ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ”(ਰੋਮੀਆਂ 12:1)। ਇਹ ਰੋਜ਼ਾਨਾ ਆਧਾਰ ਉੱਤੇ ਸਵੈ-ਇੱਛਾ ਦੇ ਅਜਿਹੇ ਇਨਕਾਰ ਦੇ ਬਾਰੇ ਹੈ, ਜਿਸਨੂੰ ਰਸੂਲ ਪੌਲੁਸ ਨੇ ਗਲਾਤੀਆਂ ਨੂੰ ਲਿਖੀਆਂ ਆਪਣੀਆਂ ਪੱਤ੍ਰੀਆਂ ਵਿੱਚ ਲਿਖਿਆ ਹੈ। “ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ”(ਗਲਾਤੀਆਂ 6:14)। ਤੁਹਾਨੂੰ ਜਗਵੇਦੀ ਉੱਤੇ ਲੇਟਣਾ ਚਾਹੀਦਾ ਹੈ, ਉਹ ਸਾਰੇ ਰਿਸ਼ਤੇ ਜਿਹੜੇ ਪ੍ਰਮੇਸ਼ਵਰ ਦੀ ਮਰਜ਼ੀ ਤੋਂ ਬਾਹਰ ਹਨ। ਤੁਹਾਨੂੰ ਕੁੱਝ ਖ਼ਾਸ ਦੋਸਤੀਆਂ ਨੂੰ ਖ਼ਤਮ ਕਰਨਾ ਹੋਵੇਗਾ। ਭਾਵੇਂ ਹੀ ਇਹ ਥੋੜ੍ਹੇ ਸਮੇਂ ਦੇ ਲਈ ਦਰਦ ਦਾ ਕਾਰਨ ਬਣੇ, ਇਹ ਜ਼ਰੂਰ ਹੀ ਤੁਹਾਡੇ ਜੀਵਨ ਵਿੱਚ ਸਦੀਪਕ ਬਰਕਤਾਂ ਪ੍ਰਾਪਤ ਕਰੇਗਾ।
ਅਬਰਾਹਾਮ ਨੇ ਮੋਰੀਯਾਹ ਪਹਾੜ ਉੱਤੇ ਖੜ੍ਹਾ ਹੋ ਕੇ ‘ਯਹੋਵਾਹ ਯਿਰਹ’ ਦੇ ਰੂਪ ਵਿੱਚ ਪਰਮੇਸ਼ੁਰ ਦੀ ਆਰਾਧਨਾ ਕੀਤੀ। ‘ਯਹੋਵਾਹ ਯਿਰਹ’ ਦਾ ਅਰਥ ਹੈ, ‘ਪ੍ਰਭੂ ਦੀ ਇੱਛਾ ਨੂੰ ਪ੍ਰਦਾਨ ਕਰਨਾ; ਜਿਵੇਂ ਕਿ ਅੱਜ ਤੱਕ ਕਿਹਾ ਜਾਂਦਾ ਹੈ, “ਯਹੋਵਾਹ ਦੇ ਪਹਾੜ ਵਿੱਚ ਉਸਦੀ ਵਿਵਸਥਾ ਕੀਤੀ ਜਾਵੇਗੀ”। ਉਸੇ ਪਹਾੜ ਉੱਤੇ ਯਰੂਸ਼ਲਮ ਵਿੱਚ ਸੁਲੇਮਾਨ ਨੇ ਯਹੋਵਾਹ ਦਾ ਮਹਾਨ ਭਵਨ ਬਣਾਇਆ (2 ਇਤਹਾਸ 3:1)।
ਪ੍ਰਮੇਸ਼ਵਰ ਦੇ ਬੱਚਿਓ, ਆਪਣੀ ਸਵੈ-ਇੱਛਾ ਤੋਂ ਇਨਕਾਰ ਕਰਨ ਦੇ ਲਈ ਅੱਗੇ ਆਓ ਅਤੇ ਇਸ ਨੂੰ ਸਲੀਬ ਉੱਤੇ ਚੜਾਓ । ਅਤੇ ਤੁਹਾਡੀ ਜ਼ਿੰਦਗੀ ਮੋਰੀਆਹ ਦੇ ਪਹਾੜ ਦੀ ਚੋਟੀ ਦੇ ਤਜ਼ਰਬੇ ਨਾਲ ਭਰ ਜਾਵੇ!
ਅਭਿਆਸ ਕਰਨ ਲਈ – “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ”(ਰੋਮੀਆਂ 12:1)