Appam - Punjabi

प्रार्थनेची नदी!ਨਵੰਬਰ 08 – ਪ੍ਰਾਰਥਨਾ ਦੀ ਨਦੀ!

“ਹੇ ਸੀਯੋਨ ਦੀ ਧੀ ਦੀਏ ਕੰਧੇ, ਦਿਨ ਰਾਤ ਤੇਰੇ ਹੰਝੂ ਨਦੀ ਦੀ ਤਰ੍ਹਾਂ ਵਗਦੇ ਰਹਿਣ! ਤੂੰ ਅਰਾਮ ਨਾ ਕਰ, ਆਪਣੀਆਂ ਅੱਖਾਂ ਦੀ ਪੁਤਲੀ ਨੂੰ ਚੈਨ ਨਾ ਲੈਣ ਦੇ”(ਵਿਰਲਾਪ 2:18)।

ਉੱਪਰ ਆਇਤ ਵਿੱਚ ਹੰਝੂਆਂ ਦੀ ਤੁਲਨਾ ਇੱਕ ਨਦੀ ਨਾਲ ਕੀਤੀ ਗਈ ਹੈ। ਜਦੋਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਨਦੀ ਵਹੇਗੀ, ਤਾਂ ਦੇਖਣ ਅਤੇ ਹੰਝੂਆਂ ਨੂੰ ਪੂੰਝਣ ਵਾਲਾ ਯਹੋਵਾਹ ਜ਼ਰੂਰ ਹੀ ਅਤੇ ਤੇਜ਼ੀ ਨਾਲ ਤੁਹਾਡੇ ਨੇੜੇ ਆਵੇਗਾ ਅਤੇ ਸਥਿਤੀ ਨੂੰ ਬਦਲ ਦੇਵੇਗਾ ਅਤੇ ਤੁਹਾਡੇ ਹੰਝੂਆਂ ਨੂੰ ਰੋਕ ਦੇਵੇਗਾ।

ਹੰਝੂਆਂ ਦੇ ਬਾਰੇ ਇੱਕ ਮਜ਼ਾਕੀਆ ਕਹਾਣੀ ਹੈ। ਇੱਕ ਪਿੰਡ ਵਿੱਚ ਇੱਕ ਬੁੱਢਾ ਰਹਿੰਦਾ ਸੀ, ਜਿਹੜਾ ਬਿਲਕੁੱਲ ਇਕੱਲਾ ਸੀ ਅਤੇ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਇਸ ਲਈ, ਉਹ ਰੋਣ ਲੱਗ ਪਿਆ ਅਤੇ ਹੰਝੂ ਵਹਾਉਣ ਲੱਗਾ; ਹੰਝੂ ਨਦੀ ਦੀ ਤਰ੍ਹਾਂ ਵਹਿ ਰਹੇ ਹਨ। ਅੰਤ ਵਿੱਚ, ਇਹ ਉਸਦੇ ਆਲੇ ਦੁਆਲੇ ਪਾਣੀ ਦੀ ਇੱਕ ਝੀਲ ਬਣ ਗਏ।

ਹਵਾ ਦੇ ਪੰਛੀਆਂ ਨੇ ਸੋਚਿਆ ਕਿ ਇਹ ਇੱਕ ਤਾਲਾਬ ਹੈ ਅਤੇ ਇਸ ਵਿੱਚ ਨਹਾਉਣ ਦਾ ਆਨੰਦ ਲਿਆ ਜਾਵੇ। ਉਸ ਹੰਝੂਆਂ ਦੀ ਝੀਲ ਦੀ ਪਰਿਕਰਮਾ ਵਿੱਚ ਸੁੰਦਰ ਅਤੇ ਖੁਸ਼ਬੂਦਾਰ ਫੁੱਲ ਖਿੜ ਗਏ। ਝੀਲ ਵਿੱਚ ਕਈ ਕਿਸਮ ਦੀਆਂ ਮੱਛੀਆਂ ਵੀ ਪਾਈਆਂ ਗਈਆਂ। ਪੰਛੀਆਂ ਦੇ ਸੁਰੀਲੇ ਗਾਉਣ ਨਾਲ ਵੀ ਹਰ ਪਾਸੇ ਖੁਸ਼ੀ ਦੀ ਰੌਣਕ ਸੀ। ਹੁਣ ਤੱਕ ਉਹ ਬੁੱਢਾ ਜਿਹੜਾ ਕਈ ਸਾਲਾਂ ਤੋਂ ਰੋਂਦਾ ਆ ਰਿਹਾ ਸੀ, ਰੌਣਾ ਬੰਦ ਹੋ ਗਿਆ ਅਤੇ ਆਲੇ-ਦੁਆਲੇ ਸੁੰਦਰ ਝੀਲ, ਖਿਲ – ਖਿਲਾਉਂਦੇ ਪੰਛੀਆਂ, ਰੰਗ-ਬਿਰੰਗੀਆਂ ਤਿੱਤਲੀਆਂ ਅਤੇ ਸੁਗੰਧਿਤ ਫੁੱਲਾਂ ਵੱਲ ਦੇਖਿਆ। ਜਦੋਂ ਉਸਨੇ ਇਹਨਾਂ ਨੂੰ ਦੇਖਿਆ, ਤਾਂ ਉਹ ਆਪਣੇ ਸਾਰੇ ਦੁੱਖਾਂ ਤੋਂ ਮੁਕਤ ਹੋ ਗਿਆ ਅਤੇ ਖੁਸ਼ੀ ਨਾਲ ਭਰ ਗਿਆ। ਅਤੇ ਉਸਨੇ ਰੋਣਾ ਬੰਦ ਕਰ ਦਿੱਤਾ।

ਹੁਣ ਜਿਵੇਂ ਹੀ ਉਸ ਨੇ ਰੋਣਾ ਬੰਦ ਕੀਤਾ, ਝੀਲ ਸੁੱਕਣ ਲੱਗੀ। ਮੱਛੀਆਂ ਮਰ ਰਹੀਆਂ ਸਨ ਅਤੇ ਪੰਛੀ ਉਦਾਸ ਸਨ। ਉਸ ਝੀਲ ਦੀਆਂ ਸਾਰੀਆਂ ਨਸਲਾਂ ਉਸ ਬੁੱਢੇ ਆਦਮੀ ਦੇ ਕੋਲ ਆ ਗਈਆਂ ਅਤੇ ਉਸ ਨੂੰ ਰੋਣ ਲਈ ਬੇਨਤੀ ਕੀਤੀ, ਕਿਉਂਕਿ ਉਹ ਉਸ ਦੇ ਹੰਝੂਆਂ ਦੀ ਝੀਲ ਤੋਂ ਬਿਨਾਂ ਰਹਿ ਨਹੀਂ ਸਕਣਗੇ। ਬੁੱਢੇ ਆਦਮੀ ਦੇ ਕੋਲ ਕੋਈ ਵਿਕਲਪ ਨਹੀਂ ਸੀ। ਇਸ ਲਈ ਉਹ ਫਿਰ ਰੋਣ ਲੱਗ ਪਿਆ। ਅਤੇ ਉਸ ਝੀਲ ਦੇ ਸਾਰੇ ਜੀਵਨ ਉਸ ਦੇ ਹੰਝੂਆਂ ਦੇ ਕਾਰਨ, ਖੁਸ਼ੀ ਨਾਲ ਦੁਬਾਰਾ ਗਾ ਰਹੇ ਸਨ। ਇਹ ਕਹਾਣੀ, ਹਾਲਾਂਕਿ ਮਜ਼ਾਕੀਆ ਹੈ, ਇਹ ਦਰਸਾਉਂਦੀ ਹੈ ਕਿ ਕਿਵੇਂ ਇੱਕ ਆਦਮੀ ਦੇ ਹੰਝੂ ਬਹੁਤ ਸਾਰੇ ਲੋਕਾਂ ਨੂੰ ਬਚਾ ਸਕਦੇ ਹਨ ਅਤੇ ਲਾਭ ਪਹੁੰਚਾ ਸਕਦੇ ਹਨ।

ਨਬੀ ਯਿਰਮਿਯਾਹ ਨੂੰ ਹੰਝੂਆਂ ਦਾ ਨਬੀ ਕਿਹਾ ਜਾਂਦਾ ਸੀ, ਕਿਉਂਕਿ ਉਸਨੇ ਇਸਰਾਏਲ ਦੇ ਲੋਕਾਂ ਦੇ ਲਈ ਪੁਕਾਰਿਆ ਸੀ। ਉਸਦੇ ਦਿਨਾਂ ਵਿੱਚ, ਇਸਰਾਏਲ ਨੂੰ ਤਬਾਹ ਕਰ ਦਿੱਤਾ ਗਿਆ ਸੀ ਅਤੇ ਦੇਸ਼ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ। ਚਾਰੇ ਪਾਸੇ ਮੂਰਤੀ-ਪੂਜਾ ਵੀ ਫੈਲੀ ਹੋਈ ਸੀ। ਸਾਰੀ ਕੌਮ ਸਰੀਰਕ ਅਤੇ ਆਤਮਿਕ ਮੌਤਾਂ ਨਾਲ ਭਰੀ ਹੋਈ ਸੀ।

ਜਦੋਂ ਯਿਰਮਿਯਾਹ ਨੇ ਉਹ ਚੀਜ਼ਾਂ ਵੇਖੀਆਂ, ਤਦ ਉਸਨੇ ਕਿਹਾ; “ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ, ਅਤੇ ਮੇਰੀਆਂ ਅੱਖਾਂ ਅੰਝੂਆਂ ਦਾ ਸੋਤਾ! ਤਾਂ ਮੈਂ ਆਪਣੀ ਪਰਜਾ ਦੀ ਧੀ ਦੇ ਵੱਢਿਆਂ ਹੋਇਆਂ ਨੂੰ ਦਿਨ ਰਾਤ ਰੋਂਦਾ ਰਹਿੰਦਾ!”(ਯਿਰਮਿਯਾਹ 9:1)।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਤੁਹਾਡੇ ਹੰਝੂਆਂ ਉੱਤੇ ਧਿਆਨ ਦਿੰਦਾ ਹੈ, ਅਤੇ ਉਹ ਉਨ੍ਹਾਂ ਸਾਰਿਆਂ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖਦਾ ਹੈ। ਜੋ ਪ੍ਰਾਰਥਨਾ ਵਿੱਚ ਤੁਹਾਡੇ ਦੁਆਰਾ ਵਹਾਏ ਗਏ ਹੰਝੂਆਂ ਦੀ ਹਰ ਬੂੰਦ ਦਾ ਜਵਾਬ ਜ਼ਰੂਰ ਹੋਵੇਗਾ। ਤੁਹਾਡਾ ਵਿਸ਼ਵਾਸ ਕਦੇ ਵਿਅਰਥ ਨਹੀਂ ਜਾਵੇਗਾ।

ਅਭਿਆਸ ਕਰਨ ਲਈ – “ਜਿਹੜੇ ਹੰਝੂਆਂ ਨਾਲ ਬੀਜਦੇ ਹਨ, ਉਹ ਜੈਕਾਰਿਆਂ ਨਾਲ ਵੱਢਣਗੇ। ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!”(ਜ਼ਬੂਰਾਂ ਦੀ ਪੋਥੀ 126:5,6)

Leave A Comment

Your Comment
All comments are held for moderation.