No products in the cart.
ਮਈ 06 – ਉੱਤਮ ਅਧਿਕਾਰ!
“ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ। ਸੋ ਤੁਸੀਂ ਆਪਣੀ ਦਲੇਰੀ ਨੂੰ ਗੁਆ ਨਾ ਬੈਠਣਾ ਕਿਉਂ ਜੋ ਉਸਦਾ ਫਲ ਵੱਡਾ ਹੈ”(ਇਬਰਾਨੀਆਂ 10:34,35)।
ਸਾਡਾ ਪ੍ਰਭੂ ਸਾਨੂੰ ਇੱਕ ਮਹਾਨ ਵਿਰਾਸਤ ਦਿੰਦਾ ਹੈ ਅਤੇ ਸਾਨੂੰ ਵਧੀਆ ਅਤੇ ਸਦਾ ਦੇ ਧਨ ਨੂੰ ਦਿੰਦਾ ਹੈ। ਇੱਥੇ ਵਰਤੇ ਗਏ ਵਿਰਾਸਤ ਸ਼ਬਦ ਮੁਕਤੀ ਜਾਂ ਛੁਟਕਾਰੇ ਦਾ ਜ਼ਿਕਰ ਨਹੀਂ ਕਰਦਾ ਹੈ। ਇਹ ਬਲਕਿ ਧਨ ਅਤੇ ਸੰਪਤੀਆਂ ਨੂੰ ਦਰਸਾਉਂਦਾ ਹੈ। ਘਰ ਅਤੇ ਜਾਇਦਾਦ ਸਾਡੇ ਮਾਤਾ – ਪਿਤਾ ਦੁਆਰਾ ਛੱਡੀ ਗਈ ਵਿਰਾਸਤ ਹੈ। ਇਹ ਸੰਸਾਰਿਕ ਪਦਾਰਥ ਹਨ। ਪਰ ਸਵਰਗ ਵਿੱਚ ਪ੍ਰਭੂ ਦੇ ਕੋਲ ਤੁਹਾਡੇ ਲਈ ਇੱਕ ਸਥਾਈ ਅਤੇ ਉੱਤਮ ਅਧਿਕਾਰ ਹੈ।
ਕਿਉਂਕਿ ਅਬਰਾਹਾਮ ਨੇ ਯਹੋਵਾਹ ਦਾ ਪਿੱਛਾ ਕੀਤਾ, ਇਸ ਲਈ ਉਸ ਨੂੰ ਆਪਣੇ ਅਤੇ ਆਪਣੀ ਅੰਸ਼ ਦੇ ਲਈ ਕਨਾਨ ਦੇਸ਼ ਦਿੱਤਾ ਗਿਆ ਸੀ। ਭਾਵੇਂ ਚਾਰ ਹਜ਼ਾਰ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਪਰ ਫਿਰ ਵੀ ਇਸਰਾਏਲੀ ਇਸ ਵਿਰਾਸਤ ਦਾ ਆਨੰਦ ਲੈ ਰਹੇ ਹਨ।
ਉਹ ਉੱਤਮ ਵਿਰਾਸਤ ਕੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਦਿੱਤੀ ਹੈ? ਇਹ ਸਵਰਗੀ ਨਿਵਾਸ ਸਥਾਨ ਹੈ, ਜਿਸਨੂੰ ਪ੍ਰਭੂ ਨੇ ਤੁਹਾਡੇ ਲਈ ਤਿਆਰ ਕੀਤਾ ਹੈ – ਉਹ ਘਰ ਜਿਨ੍ਹਾਂ ਵਿੱਚ ਤੁਸੀਂ ਮਸੀਹ ਦੇ ਨਾਲ ਨਿਵਾਸ ਕਰੋਂਗੇ। ਭਾਵੇਂ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਹਨ, ਪਰ ਪ੍ਰਭੂ ਉਨ੍ਹਾਂ ਵਿੱਚੋਂ ਇੱਕ ਨਹੀਂ ਦੇ ਰਿਹਾ ਹੈ, ਬਲਕਿ ਖਾਸ ਤੌਰ ਤੇ ਤੁਹਾਡੇ ਲਈ ਇੱਕ ਨਿਵਾਸ ਸਥਾਨ ਤਿਆਰ ਕਰਨਗੇ। ਉਹ ਇੰਨਾ ਬੇਸਬਰ ਹੈ ਕਿ ਤੁਸੀਂ ਉਸਦੇ ਨਾਲ ਸਦੀਪਕ ਕਾਲ ਤੱਕ ਰਹੋ, ਉਸ ਸਥਾਨ ਉੱਤੇ ਜਿੱਥੇ ਉਹ ਤੁਹਾਡੇ ਲਈ ਤਿਆਰੀ ਕਰ ਰਿਹਾ ਹੈ।
ਅਜਿਹੀ ਜਗ੍ਹਾਂ ਤੋਂ ਇਲਾਵਾ ਉਸ ਦੇ ਕੋਲ ਤੁਹਾਡੇ ਅਧਿਕਾਰ ਦੇ ਲਈ ਕਈ ਮੁਕੁਟ ਵੀ ਹਨ। ਜੀਵਨ ਦਾ ਮੁਕੁਟ, ਮਹਿਮਾ ਦਾ ਮੁਕੁਟ, ਅਵਿਨਾਸ਼ੀ ਮੁਕੁਟ ਸਮੇਤ ਕਈ ਕਿਸਮ ਦੇ ਮੁਕੁਟ ਹਨ – ਜਿਹੜੇ ਸਾਰੇ ਜਿੱਤਣ ਵਾਲਿਆਂ ਲੋਕਾਂ ਦੇ ਲਈ ਰੱਖੇ ਹਨ। ਜਿਹੜੇ ਲੋਕ ਜੇਤੂ ਜੀਵਨ ਜੀਉਂਦੇ ਹਨ ਅਤੇ ਜੇਤੂ ਹੁੰਦੇ ਹਨ, ਉਨ੍ਹਾਂ ਨੂੰ ਇਹ ਮੁਕੁਟ ਪ੍ਰਾਪਤ ਹੁੰਦੇ ਹਨ। ਪਰ ਬਹੁਤ ਸਾਰੇ ਅਜਿਹੇ ਹਨ, ਜਿਹੜੇ ਦੁਨਿਆਵੀ ਵਸਤੂਆਂ ਦੀ ਲਾਲਸਾ ਦੇ ਕਾਰਨ ਅਜਿਹੀ ਪਰਤਾਪਵਾਨ ਵਿਰਾਸਤ ਨੂੰ ਗੁਆ ਦਿੰਦੇ ਹਨ।
ਰਸੂਲ ਪੌਲੁਸ ਦੀਆਂ ਨਜ਼ਰਾਂ ਹਮੇਸ਼ਾ ਉੱਤਮ ਅਤੇ ਸਵਰਗੀ ਵਿਰਾਸਤ ਉੱਤੇ ਧਿਆਨ ਨਾਲ ਲੱਗੀਆਂ ਸੀ। ਉਸ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ: “ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਸਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਪਵਿੱਤਰ ਲੋਕਾਂ ਦੇ ਵਿਰਸੇ ਦੇ ਹਿੱਸੇਦਾਰ ਹੋਈਏ। ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ”(ਕੁਲੁੱਸੀਆਂ 1:12,13)।
ਪ੍ਰਮੇਸ਼ਵਰ ਦੇ ਬੱਚਿਓ, ਇਹ ਯਕੀਨ ਕਰਨ ਦੇ ਲਈ ਚੌਕਸ ਰਹੋ ਕਿ ਤੁਸੀਂ ਦੁਨਿਆਵੀਂ ਲਾਲਸਾਵਾਂ ਤੋਂ ਪ੍ਰਭਾਵਿਤ ਨਾ ਹੋਵੋ। ਤੁਹਾਡੀਆਂ ਅੱਖਾਂ ਹਮੇਸ਼ਾ ਉੱਤਮ ਅਤੇ ਸਵਰਗੀ ਵਿਰਾਸਤ ਉੱਤੇ ਧਿਆਨ ਨਾਲ ਲੱਗੀਆਂ ਰਹਿਣ।
ਅਭਿਆਸ ਕਰਨ ਲਈ – “ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਦੇ ਅਨੁਸਾਰ ਜਿਹੜਾ ਆਪਣੀ ਮਰਜ਼ੀ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਵਾਰਿਸ ਬਣ ਗਏ!”(ਅਫ਼ਸੀਆਂ 1:11)।