No products in the cart.
ਨਵੰਬਰ 22 – ਅਚਰਜ਼!
“ਜਿਹੜਾ ਵੱਡੇ-ਵੱਡੇ ਅਥਾਹ ਕੰਮ ਅਤੇ ਅਣਗਿਣਤ ਅਚਰਜ਼ ਕਰਦਾ ਹੈ”(ਅੱਯੂਬ 5:9).
ਜਦੋਂ ਕਿ ਤੁਸੀਂ ਸਾਧਾਰਨ ਵਿਅਕਤੀ ਹੋ, ਤੁਹਾਡੇ ਅੰਦਰ ਨਿਵਾਸ ਕਰਨ ਵਾਲਾ ਪ੍ਰਭੂ ਅਲੌਕਿਕ, ਅਸਾਧਾਰਨ, ਅਤੇ ਉਹ ਹੈ ਜਿਹੜਾ ਚਮਤਕਾਰ ਅਤੇ ਅਚਰਜ਼ ਕਰਨ ਵਾਲਾ ਹੈ.
ਪ੍ਰਭੂ ਚਮਤਕਾਰ ਅਤੇ ਅਚਰਜ਼ ਕਿਉਂ ਕਰਦਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਦਯਾ ਨਾਲ ਭਰਪੂਰ ਹੈ. ਉਸਦਾ ਪਿਆਰ, ਉਸਦੀ ਮੁਹੱਬਤ, ਉਸਦੀ ਦਯਾ, ਉਸਦੀ ਮੇਹਰਬਾਨੀ ਅਤੇ ਉਸਦਾ ਤਰਸ ਤੁਹਾਡੇ ਜੀਵਨ ਵਿੱਚ ਅਚਰਜ਼ ਲਿਆਉਂਦਾ ਹੈ. ਇਹ ਉਸਦੀ ਕੁਦਰਤ ਦੇ ਕਾਰਨ ਹੈ, ਕਿ ਉਹ ਚਮਤਕਾਰ ਅਤੇ ਅਚਰਜ਼ ਕਰਦਾ ਹੈ. ਪ੍ਰਮੇਸ਼ਵਰ ਦਾ ਬੰਦਾ ਅੱਯੂਬ ਇਸ ਉੱਤੇ ਹੈਰਾਨ ਹੋਇਆ, ਆਨੰਦ ਹੋਇਆ ਅਤੇ ਪ੍ਰਭੂ ਦੀ ਉਸਤਤ ਕੀਤੀ; “ਜਿਹੜਾ ਵੱਡੇ-ਵੱਡੇ ਅਥਾਹ ਕੰਮ ਅਤੇ ਅਣਗਿਣਤ ਅਚਰਜ਼ ਕਰਦਾ ਹੈ.”
ਦੂਸਰਾ, ਉਹ ਚਮਤਕਾਰ ਅਤੇ ਅਚਰਜ਼ ਕਰਦਾ ਹੈ ਕਿਉਂਕਿ ਉਸਦਾ ਨਾਮ “ਅਚਰਜ਼ ਸਲਾਹਕਾਰ” ਹੈ (ਯਸਾਯਾਹ 9:6). ਕਿਉਂਕਿ ਉਸਦਾ ਨਾਮ ਅਚਰਜ਼ ਹੈ, ਉਸਦਾ ਸਾਰਾ ਜੀਵਨ ਅਚੰਭਿਆ ਨਾਲ ਭਰਿਆ ਹੋਇਆ ਹੈ; ਅਤੇ ਉਸਦੇ ਸਾਰੇ ਕੰਮ ਅਦਭੁੱਤ ਹਨ.
ਪਵਿੱਤਰ ਸ਼ਾਸਤਰ ਵਿੱਚੋਂ ਉਸਦੇ ਸਾਰੇ ਅਚੰਭਿਆ ਉੱਤੇ ਧਿਆਨ ਦਿਓ. ਉਸਨੇ ਕਿਹਾ: “ਚਾਨਣ ਹੋ”, ਅਤੇ ਚਾਨਣ ਹੋ ਗਿਆ. ਅਤੇ ਅਚਰਜ਼ ਤਰੀਕੇ ਨਾਲ ਸੂਰਜ ਅਤੇ ਚੰਦਰਮਾ ਅਤੇ ਤਾਰੇ ਹੋਂਦ ਵਿੱਚ ਆਏ. ਅਤੇ ਜਦੋਂ ਉਸਨੇ ਤੂਫ਼ਾਨ ਨੂੰ ਝਿੜਕਿਆ, ਅਤੇ ਝੀਲ ਨੂੰ ਕਿਹਾ, “ਚੁੱਪ ਕਰ ਥੰਮ੍ਹ ਜਾਂ! – ਤੂਫ਼ਾਨ ਨੇ ਅਚਰਜ਼ ਤਰੀਕੇ ਨਾਲ ਹੁਕਮ ਮੰਨਿਆ ਅਤੇ ਵੱਡਾ ਚੈਨ ਹੋ ਗਿਆ (ਮਰਕੁਸ ਦੀ ਇੰਜੀਲ 4:39). ਉਸ ਨੇ ਦੁਸ਼ਟ ਆਤਮਾ ਨੂੰ ਜਾਣ ਦਾ ਹੁਕਮ ਦਿੱਤਾ, ਅਤੇ ਉਹ ਉਸੇ ਵੇਲੇ ਉਸ ਵਿਅਕਤੀ ਵਿੱਚੋਂ ਭੱਜ ਗਈ. ਉਸ ਦੇ ਮੂੰਹ ਦੇ ਸਾਰੇ ਵਚਨ ਅਦਭੁੱਤ ਹਨ. ਉਸ ਦੇ ਹੱਥਾਂ ਦੇ ਸਾਰੇ ਕੰਮ ਅਚਰਜ਼ ਹਨ. ਅਤੇ ਉਹੀ ਪਰਮੇਸ਼ੁਰ ਤੁਹਾਡੇ ਜੀਵਨ ਵਿੱਚ ਚਮਤਕਾਰ ਅਤੇ ਅਚਰਜ਼ ਕਰੇਗਾ.
ਉਹ ਸੁੱਕੀਆਂ ਹੱਡੀਆਂ ਨੂੰ ਵੀ ਜੀਵਨ ਦਿੰਦਾ ਹੈ. ਉਸ ਨੇ ਲਾਜ਼ਰ ਦੇ ਸੜ੍ਹੇ ਹੋਏ ਸਰੀਰ ਨੂੰ ਜੀਵਨ ਦਿੱਤਾ. ਉਹ ਝੀਲ ਦੇ ਉੱਪਰ ਤੁਰਿਆ. ਉਸ ਨੇ ਸਿਰਫ਼ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਨੂੰ ਖਾਣਾ ਖੁਆਇਆ. ਉਹ ਸ਼ਕਤੀਸ਼ਾਲੀ ਕੰਮ ਅਤੇ ਮਹਾਨ ਅਚਰਜ਼ ਕਰਦਾ ਹੈ. ਯਹੋਵਾਹ ਆਖਦਾ ਹੈ: “ਵੇਖ, ਮੈਂ ਸਾਰੇ ਬਸ਼ਰ ਦਾ ਯਹੋਵਾਹ ਪਰਮੇਸ਼ੁਰ ਹਾਂ. ਕੀ ਕੋਈ ਕੰਮ ਮੇਰੇ ਲਈ ਔਖਾ ਹੈ?”(ਯਿਰਮਿਯਾਹ 32:27). “ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ”(ਲੂਕਾ ਦੀ ਇੰਜੀਲ 1:37).
ਹੋ ਸਕਦਾ ਹੈ ਕਿ ਅੱਜ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਚਮਤਕਾਰ ਦੇ ਲਈ ਤਰਸ ਰਹੇ ਹੋਵੋਂ ਅਤੇ ਕਿਸੇ ਦੇ ਦਿਲਾਸੇ ਅਤੇ ਮਦਦ ਦੇ ਲਈ ਤਰਸ ਰਹੇ ਹੋਵੋਂ. ਅਚਰਜ਼ ਕੰਮਾਂ ਦੇ ਪ੍ਰਭੂ ਦੇ ਵੱਲ ਦੇਖੋ. “ਪ੍ਰਭੂ, ਤੁਸੀਂ ਅਚਰਜ਼ ਹੋ” ਕਹਿ ਕੇ ਉਸਦੀ ਉਸਤਤ ਅਤੇ ਆਰਾਧਨਾ ਕਰੋ. ਉਹ ਜ਼ਰੂਰ ਹੀ ਤੁਹਾਡੇ ਜੀਵਨ ਵਿੱਚ ਅਚਰਜ਼ ਅਤੇ ਚਮਤਕਾਰ ਕਰੇਗਾ. “ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ”(ਜ਼ਬੂਰਾਂ ਦੀ ਪੋਥੀ 113:7).
ਬਾਈਬਲ ਵਿੱਚ ਕੀਤੇ ਗਏ ਹਰੇਕ ਅਚਰਜ਼ ਦੇ ਲਈ ਪ੍ਰਭੂ ਦੀ ਉਸਤਤ ਕਰਨਾ ਸਿੱਖੋ. ਕੀ ਉਸ ਨੇ ਕਾਨਾ ਦੇ ਵਿਆਹ ਵਿੱਚ ਪਾਣੀ ਨੂੰ ਮੈਂਅ ਵਿੱਚ ਬਦਲਣ ਦਾ ਕੋਈ ਚਮਤਕਾਰ ਨਹੀਂ ਕੀਤਾ? ਕੀ ਉਸਨੇ ਆਮ ਲੋਕਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਵਿੱਚ ਨਹੀਂ ਬਦਲਿਆ?
ਪ੍ਰਮੇਸ਼ਵਰ ਦੇ ਬੱਚਿਓ, ਜਾਣ ਲਵੋ ਕਿ ਪ੍ਰਭੂ ਮਹਾਨ ਹੈ; ਜਿਹੜਾ ਅਣਗਿਣਤ ਅਚਰਜ਼ ਕੰਮ ਕਰਦਾ ਹੈ.
ਅਭਿਆਸ ਕਰਨ ਲਈ – “ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤ੍ਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ”(ਯਿਰਮਿਯਾਹ 31:25).