bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਨਵੰਬਰ 18 – ਜਦੋਂ ਤੁਸੀਂ ਪਾਣੀਆਂ ਵਿੱਚੋਂ ਲੰਘਦੇ ਹੋ!

“ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ”(ਯਸਾਯਾਹ 43:2)।

ਮੂਸਾ ਅਤੇ ਇਸਰਾਏਲ ਦੇ ਸਾਰੇ ਬੱਚੇ ਲਾਲ ਸਮੁੰਦਰ ਦੇ ਕੰਢੇ ਸਨ। ਉਨ੍ਹਾਂ ਦੇ ਸਾਹਮਣੇ ਵਿਸ਼ਾਲ ਲਾਲ ਸਮੁੰਦਰ ਸੀ ਅਤੇ ਉਹ ਨਹੀਂ ਜਾਣਦੇ ਸਨ ਕਿ ਸਮੁੰਦਰ ਦੇ ਪਾਣੀ ਵਿੱਚੋਂ ਕਿਵੇਂ ਲੰਘਣਾ ਹੈ? ਇਸਰਾਏਲੀਆਂ ਦੇ ਲਈ ਇਹ ਅਸੰਭਵ ਕੰਮ ਸੀ; ਉਨ੍ਹਾਂ ਵਿੱਚੋਂ ਲੱਗਭਗ 20 ਲੱਖ ਲੋਕ ਜਿਨ੍ਹਾਂ ਵਿੱਚ ਨੌਜਵਾਨ ਅਤੇ ਬਜ਼ੁਰਗ ਸ਼ਾਮਿਲ ਹਨ।

ਪਰ ਯਹੋਵਾਹ ਨੇ ਉਸ ਵਿਸ਼ਾਲ ਲਾਲ ਸਮੁੰਦਰ ਨੂੰ ਮੂਸਾ ਦੇ ਢਾਂਗੇ ਦੇ ਰਾਹੀਂ ਦੋ ਭਾਗਾ ਵਿੱਚ ਵੰਡ ਦਿੱਤਾ। ਜਦੋਂ ਇਸਰਾਏਲੀ ਪਾਣੀ ਦੇ ਵਿੱਚੋਂ ਦੀ ਲੰਘਦੇ ਸਨ, ਤਾਂ ਉਹਨਾਂ ਨੇ ਯਹੋਵਾਹ ਦੀ ਹਜ਼ੂਰੀ ਨੂੰ ਆਪਣੇ ਨਾਲ ਚੱਲਦੇ ਹੋਏ ਮਹਿਸੂਸ ਕੀਤਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਵੀ ਆਪਣਾ ਤਜਰਬਾ ਇਸ ਤਰ੍ਹਾਂ ਦਰਜ ਕੀਤਾ ਹੈ: “ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ, ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ, ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ!”(ਜ਼ਬੂਰਾਂ ਦੀ ਪੋਥੀ 124:4,5)। ਦਾਊਦ ਇਹ ਕਹਿ ਕੇ ਯਹੋਵਾਹ ਦਾ ਧੰਨਵਾਦ ਕਰਦਾ ਰਹਿੰਦਾ ਹੈ; “ਯਹੋਵਾਹ ਮੁਬਾਰਕ ਹੋਵੇ, ਜਿਸ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਨਾ ਹੋਣ ਦਿੱਤਾ!”

ਇਸਰਾਏਲ ਦੇ ਬੱਚਿਆਂ ਨੂੰ ਵੀ ਇੱਕ ਵਾਰ ਫਿਰ ਪਾਣੀ ਨੂੰ ਪਾਰ ਕਰਨਾ ਪਿਆ। ਇਹ ਯਰਦਨ ਨਦੀ ਸੀ; ਜਿਹੜੀ ਫ਼ਸਲ ਵੱਢਣ ਦੇ ਪੂਰੇ ਸਮੇਂ ਦੇ ਦੌਰਾਨ ਆਪਣੇ ਸਾਰੇ ਕੰਢਿਆਂ ਦੇ ਉੱਤੇ ਚੜ੍ਹ ਜਾਦੀ ਸੀ। ਆਪਣੇ ਤੇਜ਼ ਪਾਣੀ ਦੇ ਨਾਲ, ਇਹ ਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਧੱਕ ਦੇਵੇਗੀ। ਇਸੇ ਕਾਰਨ ਇਸ ਨੂੰ ਮੌਤ ਦੀ ਨਦੀ ਵੀ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਰਾਏਲੀਆਂ ਨੇ ਉਸ ਨਦੀ ਨੂੰ ਪਾਰ ਕਰਨ ਦੇ ਲਈ ਕੀ ਕੀਤਾ ਸੀ? ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕਾਂ ਨੂੰ ਯਰਦਨ ਦੇ ਪਾਣੀ ਵਿੱਚ ਆਪਣੇ ਪੈਰਾਂ ਨੂੰ ਡਬੋਣ ਦੇ ਲਈ ਕਿਹਾ। ਅਤੇ ਯਰਦਨ ਦੇ ਪਾਣੀ ਨੂੰ ਵੱਖ ਕਰ ਦਿੱਤਾ ਗਿਆ ਸੀ, ਅਤੇ ਉਹ ਇੱਕ ਢੇਰ ਦੇ ਰੂਪ ਵਿੱਚ ਉੱਥੇ ਖੜ੍ਹਾ ਰਿਹਾ। ਆਪਣੇ ਮਨ ਵਿੱਚ ਉਸ ਦ੍ਰਿਸ਼ ਦੀ ਕਲਪਨਾ ਕਰਨਾ ਬਹੁਤ ਅਦਭੁੱਤ ਹੈ। ਅਤੇ ਜਦੋਂ ਪਾਣੀ ਢੇਰ ਵਾਂਗ ਖੜ੍ਹਾ ਹੋ ਗਿਆ, ਤਦ ਇਸਰਾਏਲੀ ਪੂਰੀ ਸ਼ਾਨ ਨਾਲ ਚੱਲੇ, ਅਤੇ ਯਰਦਨ ਨਦੀ ਨੂੰ ਪਾਰ ਕਰ ਗਏ।

ਕੀ ਅੱਜ, ਤੁਸੀਂ ਆਪਣੇ ਜੀਵਨ ਵਿੱਚ ਦੁੱਖ ਅਤੇ ਸ਼ਰਮ ਦੇ ਪਾਣੀ ਨਾਲ ਘਿਰੇ ਹੋਏ ਹੋ? ਪਵਿੱਤਰ ਸ਼ਾਸਤਰ ਕਹਿੰਦਾ ਹੈ; “ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਉਪਦੇਸ਼ਕ ਆਪਣੇ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਤੁਹਾਡੇ ਉਪਦੇਸ਼ਕਾਂ ਨੂੰ ਵੇਖਣਗੀਆਂ, ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ”(ਯਸਾਯਾਹ 30:20,21)।

ਇਕ ਹੋਰ ਪਾਣੀ ਸੀ ਜਿਸ ਨੂੰ ਏਲੀਯਾਹ ਅਤੇ ਅਲੀਸ਼ਾ ਨੇ ਪਾਰ ਕਰਨਾ ਸੀ। ਅਤੇ ਏਲੀਯਾਹ ਨੇ ਆਪਣੀ ਚਾਦਰ ਲਈ, ਅਤੇ ਉਸਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਤੇ ਉਹ ਪਾਣੀ ਪਾਟ ਕੇ ਇੱਧਰ – ਉੱਧਰ ਹੋ ਗਿਆ। ਉਹ ਚਾਦਰ ਵਰਦਾਨਾਂ ਅਤੇ ਆਤਮਾ ਦੀ ਸ਼ਕਤੀ ਦਾ ਪ੍ਰਤੀਕ ਹੈ। ਤੁਹਾਨੂੰ ਜੀਵਨ ਦੇ ਸੰਘਰਸ਼ਾਂ ਨੂੰ ਪਾਰ ਕਰਨ ਦੇ ਲਈ ਪਵਿੱਤਰ ਆਤਮਾ ਦੀ ਸ਼ਕਤੀ ਦੀ ਵੀ ਜ਼ਰੂਰਤ ਹੈ।

ਪ੍ਰਮੇਸ਼ਵਰ ਦੇ ਬੱਚਿਓ, ਅਸ਼ਾਂਤ ਪਾਣੀ ਤੁਹਾਡੇ ਉੱਤੇ ਨਹੀਂ ਵਹਿਣਗੇ। ਨਾ ਹੀ ਇਸ ਜੀਵਨ ਦੇ ਸੰਘਰਸ਼ ਤੁਹਾਡੇ ਉੱਤੇ ਕਾਬੂ ਪਾ ਸਕਣਗੇ, ਕਿਉਂਕਿ ਯਹੋਵਾਹ ਤੁਹਾਡੇ ਨਾਲ ਚੱਲ ਰਿਹਾ ਹੈ।

ਅਭਿਆਸ ਕਰਨ ਲਈ – “ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, ਅਸੀਂ ਅੱਗ ਅਤੇ ਪਾਣੀ ਦੇ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ”(ਜ਼ਬੂਰਾਂ ਦੀ ਪੋਥੀ 66:12)

Leave A Comment

Your Comment
All comments are held for moderation.