No products in the cart.
ਨਵੰਬਰ 17 – ਪਾਣੀ ਤੋਂ ਬਾਹਰ!
“ਉਸ ਨੇ ਇਹ ਕਹਿ ਕੇ ਉਸ ਦਾ ਨਾਮ ਮੂਸਾ ਰੱਖਿਆ ਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਹੈ”(ਕੂਚ 2:10)
ਮੂਸਾ ਦਾ ਪਵਿੱਤਰ ਸ਼ਾਸਤਰ ਵਿੱਚ ਇੱਕ ਮਹੱਤਵਪੂਰਨ ਅਤੇ ਅਟੁੱਟ ਹਿੱਸਾ ਹੈ। ਪਰਮੇਸ਼ੁਰ ਦੀ ਆਤਮਾ ਨਾਲ ਭਰਪੂਰ ਹੋ ਕੇ ਉਸਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਲਿਖੀਆਂ। ਉਹ ਇੱਕ ਸੌ ਵੀਹ ਸਾਲ ਦੀ ਉਮਰ ਤੱਕ ਜੀਉਂਦਾ ਰਿਹਾ। ਉਸ ਦੀ ਇੱਕ ਸੌ ਵੀਹ ਸਾਲ ਦੀ ਸਾਰੀ ਉਮਰ, ਚਾਲੀ-ਚਾਲੀ ਸਾਲਾਂ ਦੇ ਤਿੰਨ ਭਾਗਾਂ ਵਿੱਚ ਵੰਡੀ ਹੋਈ ਹੈ।
ਪਹਿਲੇ ਚਾਲੀ ਸਾਲਾਂ ਵਿੱਚ, ਉਸਨੂੰ ਫ਼ਿਰਊਨ ਦੀ ਧੀ ਦਾ ਪੁੱਤਰ ਕਿਹਾ ਜਾਂਦਾ ਸੀ, ਅਤੇ ਮਹਿਲ ਵਿੱਚ ਰਹਿੰਦਾ ਸੀ। ਫ਼ਿਰਊਨ ਦੀ ਧੀ ਨੂੰ ਉਹ ਨੀਲ ਨਦੀ ਦੇ ਕੰਢੇ ਮਿਲਿਆ ਸੀ, ਅਤੇ ਉਸਨੇ ਉਸਨੂੰ ਆਪਣਾ ਪੁੱਤਰ ਬਣਾ ਲਿਆ। “ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ”(ਰਸੂਲਾਂ ਦੇ ਕਰਤੱਬ 7:22)।
ਜਦੋਂ ਮੂਸਾ ਚਾਲੀ ਸਾਲਾਂ ਦਾ ਸੀ, ਤਦ ਉਸਨੇ ਆਪਣੇ ਲੋਕਾਂ ਦੇ ਬੋਝ ਅਤੇ ਮੁਸ਼ਕਿਲਾਂ ਨੂੰ ਦੇਖਿਆ। ਉਸਨੇ ਇੱਕ ਮਿਸਰੀ ਨੂੰ ਇੱਕ ਇਬਰਾਨੀ, ਉਸਦੇ ਇੱਕ ਭਰਾ ਨੂੰ ਕੁੱਟਦੇ ਵੇਖਿਆ, ਅਤੇ ਉਸਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸਨੂੰ ਰੇਤ ਵਿੱਚ ਛੁਪਾ ਦਿੱਤਾ। ਜਦੋਂ ਫ਼ਿਰਊਨ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੂਸਾ ਫ਼ਿਰਊਨ ਦੇ ਸਾਹਮਣੇ ਤੋਂ ਭੱਜ ਗਿਆ ਅਤੇ ਮਿਦਯਾਨ ਦੇ ਦੇਸ਼ ਵਿੱਚ ਰਹਿਣ ਲੱਗਾ। ਅਗਲੇ ਚਾਲੀ ਸਾਲਾਂ ਤੱਕ ਆਪਣੇ ਸਹੁਰੇ ਦੀਆਂ ਭੇਡਾਂ ਚਾਰਦਾ ਰਿਹਾ।
ਅਤੇ ਆਪਣੇ ਜੀਵਨ ਦੇ ਆਖ਼ਰੀ ਚਾਲੀ ਸਾਲਾਂ ਵਿੱਚ, ਮੂਸਾ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਵਿੱਚੋਂ ਛੁਡਾਇਆ ਅਤੇ ਉਨ੍ਹਾਂ ਨੂੰ ਕਨਾਨ ਦੀ ਵਾਅਦਾ ਕੀਤੀ ਹੋਈ ਧਰਤੀ ਦੇ ਵੱਲ ਲੈ ਗਿਆ। ਇਹ ਸਾਰਾ ਸਫ਼ਰ ਬਹੁਤ ਹੀ ਘਟਨਾਪੂਰਣ ਅਤੇ ਅਭੁੱਲਣਯੋਗ ਸਾਬਤ ਹੋਇਆ। ਇਸਰਾਏਲੀਆਂ ਦੀ ਅਗਵਾਈ ਅਕਾਸ਼ ਵਿੱਚ ਬੱਦਲਾਂ ਦੇ ਥੰਮ੍ਹਾਂ ਅਤੇ ਅੱਗ ਦੇ ਥੰਮ੍ਹਾਂ ਦੁਆਰਾ ਕੀਤੀ ਗਈ ਸੀ ਅਤੇ ਧਰਤੀ ਉੱਤੇ ਮੂਸਾ ਅਤੇ ਹਾਰੂਨ ਦੇ ਦੁਆਰਾ ਅਗਵਾਈ ਕੀਤੀ ਗਈ। ਇਸਰਾਏਲੀਆਂ ਦੀ ਅਗਵਾਈ ਕਰਦੇ ਸਮੇਂ ਮੂਸਾ ਦੇ ਕੋਲ ਦੋ ਅਦਭੁੱਤ ਤਜ਼ਰਬੇ ਸਨ; ਪਰਮੇਸ਼ੁਰ ਦੀ ਮਹਿਮਾ ਨੂੰ ਵੇਖਣਾ (ਕੂਚ 33:21), ਅਤੇ ਪਰਮੇਸ਼ੁਰ ਦਾ ਉਸ ਨਾਲ ਆਹਮੋ-ਸਾਹਮਣੇ ਗੱਲ ਕਰਨਾ (ਕੂਚ 33:9)।
ਜ਼ਰਾ ਮੂਸਾ ਦੇ ਬਚਪਨ ਵੱਲ ਧਿਆਨ ਦਿਓ, ਜਿਸ ਨੂੰ ਬਾਅਦ ਦੇ ਸਾਲਾਂ ਵਿੱਚ ਅਜਿਹੇ ਅਦਭੁੱਤ ਤਜ਼ਰਬੇ ਹੋਏ ਸਨ। ਉਸਦੀ ਮਾਂ ਨੇ ਉਸਨੂੰ ਬਚਾਉਣ ਦੇ ਲਈ ਕਾਨਿਆਂ ਦੀ ਇੱਕ ਟੋਕਰੀ ਬਣਾ ਕੇ ਉਸਨੂੰ ਉਸ ਟੋਕਰੀ ਵਿੱਚ ਰੱਖ ਦਿੱਤਾ ਜਿਸਨੂੰ ਉਸਨੇ ਨਦੀ ਦੇ ਕਿਨਾਰੇ ਰੱਖਿਆ ਸੀ। ਅਤੇ ਉਸ ਮਾਤਾ ਦੇ ਬਚਾਉਣ ਵਾਲੇ ਕੰਮ ਦੇ ਕਾਰਨ ਸਾਰੇ ਇਸਰਾਏਲੀ ਉਨ੍ਹਾਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ ਸੀ, ਕਾਨਿਆਂ ਦੀ ਉਸ ਟੋਕਰੀ ਵਿੱਚ ਸਿਰਫ਼ ਬੱਚੇ ਮੂਸਾ ਦੇ ਲਈ ਜਗ੍ਹਾ ਸੀ – ਅਤੇ ਇਸ ਨੇ ਉਸਦੀ ਜਾਨ ਬਚਾਈ ਅਤੇ ਉਸਦੀ ਰੱਖਿਆ ਕੀਤੀ।
ਅਸੀਂ ਇੱਕ ਹੋਰ ਕਿਸ਼ਤੀ ਦੇ ਬਾਰੇ ਵੀ ਪੜ੍ਹਦੇ ਹਾਂ ਜਿਸ ਨੇ ਆਪਣੇ ਲੋਕਾਂ ਨੂੰ ਵਧ ਰਹੇ ਹੜ੍ਹ ਦੇ ਪਾਣੀ ਤੋਂ ਬਚਾਇਆ ਸੀ; ਇਹ ਨੂਹ ਦੁਆਰਾ ਬਣਾਈ ਗਈ ਕਿਸ਼ਤੀ ਸੀ। ਉਸਨੇ ਉਹ ਕਿਸ਼ਤੀ ਆਪਣੇ ਪੂਰੇ ਪਰਿਵਾਰ ਦੇ ਲਈ ਅਤੇ ਸਾਰੇ ਜਾਨਵਰਾਂ ਅਤੇ ਪੰਛੀਆਂ ਦੇ ਲਈ ਬਣਾਈ ਸੀ। ਅਤੇ ਉਸ ਕਿਸ਼ਤੀ ਦੇ ਕਾਰਨ, ਨੂਹ ਦੇ ਪਰਿਵਾਰ ਦੇ ਸਾਰੇ ਅੱਠ ਮੈਂਬਰ ਬਚ ਗਏ ਸਨ।
ਅਤੇ ਇੱਕ ਹੋਰ ਕਿਸ਼ਤੀ ਹੈ; ਜੀਵਤ ਕਿਸ਼ਤੀ; ਮਸੀਹ ਯਿਸੂ ਦੀ ਕਿਸ਼ਤੀ। ਇਹ ਮੁਕਤੀ ਦੀ ਕਿਸ਼ਤੀ ਹੈ ਅਤੇ ਇਹ ਕਲਵਰੀ ਦੀ ਸਲੀਬ ਉੱਤੇ ਵਹਾਏ ਗਏ ਕੀਮਤੀ ਲਹੂ ਦੇ ਨਾਲ ਬਣੀ ਹੈ। ਸਾਡੇ ਪ੍ਰਭੂ ਯਿਸੂ ਦੇ ਜ਼ਖ਼ਮ ਉਸ ਕਿਸ਼ਤੀ ਦੀਆਂ ਪੌੜੀਆਂ ਹਨ।
ਪਰਮੇਸ਼ੁਰ ਦੇ ਬੱਚਿਓ, ਯਕੀਨ ਕਰੋ ਕਿ ਤੁਸੀਂ ਜ਼ਰੂਰ ਹੀ ਉਸ ਕਿਸ਼ਤੀ ਵਿੱਚ ਪਾਏ ਜਾਵੋਂਗੇ।
ਅਭਿਆਸ ਕਰਨ ਲਈ – “ਪੁੱਤਰ ਨੂੰ ਚੁੰਮੋ ਕਿਤੇ ਅਜਿਹਾ ਨਾ ਹੋਵੇ ਉਹ ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਦੇ ਵਿੱਚ ਹੀ ਨਾਸ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਛੇਤੀ ਭੜਕ ਉੱਠੇਗਾ। ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ”(ਜ਼ਬੂਰਾਂ ਦੀ ਪੋਥੀ 2:12)