No products in the cart.
ਨਵੰਬਰ 13 – ਅੰਮ੍ਰਿਤ ਜਲ ਦਾ ਵਰਦਾਨ!
“ਯਿਸੂ ਨੇ ਆਖਿਆ, “ਜੇ ਤੂੰ ਪਰਮੇਸ਼ੁਰ ਦੀ ਬਖਸ਼ੀਸ਼ ਨੂੰ ਜਾਣਦੀ ਤੇ ਇਹ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ, ਕੌਣ ਹੈ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੱਤਾ ਹੁੰਦਾ”(ਯੂਹੰਨਾ ਦੀ ਇੰਜੀਲ 4:10)।
ਅੰਮ੍ਰਿਤ ਜਲ ਦਾ ਵਰਦਾਨ ਕਿੰਨਾ ਮਹਾਨ ਹੈ! ਇਸ ਸੰਸਾਰ ਦਾ ਜਲ ਸਰੀਰ ਦੀ ਪਿਆਸ ਬੁਝਾਵੇਗਾ। ਪਰ ਅੰਮ੍ਰਿਤ ਜਲ ਦਾ ਵਰਦਾਨ ਆਤਮਾ ਦੀ ਪਿਆਸ ਜਾਂ ਲਾਲਸਾ ਨੂੰ ਸੰਤੁਸ਼ਟ ਕਰੇਗਾ ਅਤੇ ਤੁਹਾਨੂੰ ਯਿਸੂ ਮਸੀਹ ਵਿੱਚ ਆਰਾਮ ਦੇਵੇਗਾ।
ਉਸ ਦਿਨ ਸਾਮਰੀ ਔਰਤ ਨੂੰ ਦੁਨਿਆਵੀ ਇੱਛਾਵਾਂ ਅਤੇ ਕਾਮਨਾਵਾਂ ਦੀ ਲਾਲਸਾ ਸੀ। ਉਸ ਨੂੰ ਦੁਨਿਆਵੀਂ ਪਿਆਰ ਦੀ ਲਾਲਸਾ ਸੀ; ਉਸਨੇ ਇੱਕ ਤੋਂ ਬਾਅਦ ਇੱਕ ਕਈ ਆਦਮੀਆਂ ਨਾਲ ਵਿਆਹ ਵੀ ਕਰਵਾਇਆ ਹੋਇਆ ਸੀ।
ਜਦੋਂ ਅਸੀਂ ਉਸ ਦੇ ਜੀਵਨ ਦੇ ਬਾਰੇ ਪੜ੍ਹਦੇ ਹਾਂ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਦੇ ਪਹਿਲਾਂ ਹੀ ਪੰਜ ਪਤੀ ਸਨ ਅਤੇ ਜਿਹੜਾ ਉਸ ਦੇ ਕੋਲ ਸੀ ਉਹ ਵੀ ਉਸ ਦਾ ਪਤੀ ਨਹੀਂ ਸੀ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕਿ ਉਸਨੇ ਇਸ ਸੰਬੰਧ ਵਿੱਚ ਸੱਚਮੁੱਚ ਗੱਲ ਕੀਤੀ (ਯੂਹੰਨਾ ਦੀ ਇੰਜੀਲ 4:18)।
ਇਸ ਦੁਨੀਆਂ ਦੀਆਂ ਵਸਤੂਆਂ ਤੁਹਾਨੂੰ ਕਦੇ ਵੀ ਸੰਤੁਸ਼ਟ ਨਹੀਂ ਕਰ ਸਕਣਗੀਆਂ। ਉਦਾਹਰਨ ਦੇ ਲਈ, ਇੱਕ ਆਦੀ ਸ਼ਰਾਬ ਪੀਣ ਵਾਲਾ ਕਦੇ ਵੀ ਸੰਤੁਸ਼ਟ ਨਹੀਂ ਹੋਵੇਗਾ, ਭਾਵੇਂ ਉਹ ਕਿੰਨੀ ਵੀ ਪੀ ਲਵੇ ਅਤੇ ਸਿਰਫ਼ ਜ਼ਿਆਦਾ ਸ਼ਰਾਬ ਦੇ ਪਿੱਛੇ ਭੱਜੇਗਾ। ਜਿਹੜੇ ਵਿਭਚਾਰ ਅਤੇ ਕਾਮਨਾਂ ਨਾਲ ਗ੍ਰਸਤ ਹਨ ਉਹ ਇਸ ਦੇ ਦੁਆਰਾ ਭਸਮ ਹੋ ਜਾਣਗੇ। ਖਾਰਾ ਪਾਣੀ ਪੀਣ ਨਾਲ ਮਨੁੱਖ ਦੀ ਪਿਆਸ ਕਦੇ ਨਹੀਂ ਬੁੱਝਦੀ; ਇਸ ਦੇ ਉਲਟ ਇਹ ਉਹਨਾਂ ਨੂੰ ਹੋਰ ਵੀ ਪਿਆਸ ਬਣਾਵੇਗਾ।
ਮਨੁੱਖ ਵੀ ਅਜਿਹਾ ਹੀ ਹੈ; ਅਤੇ ਅਸਥਾਈ ਸੁੱਖਾਂ ਦੇ ਪਿੱਛੇ ਦੌੜਦਾ ਹੈ, ਜਿਵੇਂ ਇੱਕ ਹਿਰਨ ਪਾਣੀ ਦੇ ਮਗਰ ਦੌੜਦੀ ਹੈ। ਉਹ ਇਹਨਾਂ ਦੁਨਿਆਵੀ ਸੁੱਖਾਂ ਦੇ ਪਿੱਛੇ ਭੱਜਦਾ ਹੈ ਅਤੇ ਅੰਤ ਵਿੱਚ ਨਾਸ਼ ਹੋ ਜਾਂਦਾ ਹੈ, ਜਿਵੇਂ ਇੱਕ ਕੀੜੀ ਜੋ ਸ਼ਹਿਦ ਦੇ ਘੜੇ ਵਿੱਚ ਡਿੱਗ ਜਾਂਦੀ ਹੈ।
ਦੂਸਰੇ ਪਾਸੇ, ਸਾਡਾ ਪ੍ਰਭੂ ਯਿਸੂ ਉਨ੍ਹਾਂ ਸਾਰਿਆਂ ਨੂੰ ਬੁਲਾ ਰਿਹਾ ਹੈ ਜਿਹੜੇ ਉਸ ਦੇ ਕੋਲ ਆਉਣ ਦੇ ਲਈ ਆਤਮਿਕ ਇੱਛਾ ਰੱਖਦੇ ਹਨ। ਉਹ ਪਿਆਰ ਨਾਲ ਪੁਕਾਰਦਾ ਹੈ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”(ਮੱਤੀ ਦੀ ਇੰਜੀਲ 11:28)।
ਜੀਵਤ ਜਲ ਦਾ ਉਹ ਵਰਦਾਨ ਕਿੰਨਾ ਹੀ ਅਦਭੁੱਤ ਵਰਦਾਨ ਹੈ, ਅਤੇ ਪ੍ਰਭੂ ਵਿੱਚ ਆਰਾਮ ਪਾਉਣ ਦਾ ਸਨਮਾਨ। ਸੰਤ ਆਗਸਟੀਨ ਨੇ ਕਿਹਾ: “ਮੇਰੀ ਆਤਮਾ ਇਸ ਬੇਚੈਨ ਦੁਨੀਆਂ ਵਿੱਚ ਭਟਕ ਰਹੀ ਸੀ। ਪਰ ਜਿਸ ਦਿਨ ਮੈਂ ਯਿਸੂ ਨੂੰ ਲੱਭ ਲਿਆ, ਮੇਰੀ ਆਤਮਾ ਨੂੰ ਸ਼ਾਂਤੀ ਮਿਲੀ।”
ਸਾਡੇ ਪ੍ਰਭੂ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ। ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ”(ਯੂਹੰਨਾ ਦੀ ਇੰਜੀਲ 14:27)।
ਪ੍ਰਮੇਸ਼ਵਰ ਦੇ ਬੱਚਿਓ, ਜਿਸ ਸ਼ਾਂਤੀ ਨੂੰ ਤੁਸੀਂ ਲੱਭਦੇ ਹੋ ਉਹ ਸਿਰਫ਼ ਪ੍ਰਭੂ ਯਿਸੂ ਵਿੱਚ ਹੀ ਮਿਲ ਸਕਦੀ ਹੈ। ਤੁਹਾਡੀ ਆਤਮਾ ਨੂੰ ਨਾ ਸਿਰਫ਼ ਉਸ ਵਿੱਚ ਆਰਾਮ ਮਿਲਣਾ ਚਾਹੀਦਾ ਹੈ, ਬਲਕਿ ਹਮੇਸ਼ਾ ਉਸ ਵਿੱਚ ਅਨੰਦ ਲੈਣਾ ਚਾਹੀਦਾ ਹੈ। ਤਦ ਤੁਸੀਂ ਪ੍ਰਭੂ ਵਿੱਚ ਆਰਾਮ ਦੇ ਵਰਦਾਨ ਦੀ ਮਹਾਨਤਾ ਨੂੰ ਮਹਿਸੂਸ ਕਰੋਂਗੇ।
ਅਭਿਆਸ ਕਰਨ ਲਈ – “ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ!”(ਯਸਾਯਾਹ 55:1)।