bandar togel situs toto togel bo togel situs toto musimtogel toto slot
Appam - Punjabi

ਨਵੰਬਰ 07 – ਰਾਜੇ ਨਾਲੋਂ ਵੀ ਮਹਾਨ!

“ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ”(ਦਾਨੀਏਲ 3:17)

ਉਨ੍ਹਾਂ ਦਿਨਾਂ ਵਿੱਚ, ਬਾਬਲ ਸਾਮਰਾਜ ਦੁਨੀਆਂ ਦੇ ਸਾਰੇ ਸਾਮਰਾਜਾਂ ਵਿੱਚੋਂ ਸਭ ਤੋਂ ਮਸ਼ਹੂਰ ਸੀ। ਇਸ ਉੱਤੇ ਰਾਜਾ ਨਬੂਕਦਨੱਸਰ ਦਾ ਰਾਜ ਸੀ। ਅਤੇ ਕੋਈ ਵੀ ਉਸ ਸਾਮਰਾਜ ਦੇ ਵਿਰੁੱਧ ਖੜ੍ਹਨ ਜਾਂ ਬੋਲਣ ਦੀ ਹਿੰਮਤ ਨਹੀਂ ਕਰਦਾ ਸੀ।

ਪਰ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨਾਮ ਦੇ ਤਿੰਨ ਨੌਜਵਾਨ; ਜਿਨ੍ਹਾਂ ਨੂੰ ਇਸਰਾਏਲ ਤੋਂ ਗ਼ੁਲਾਮ ਬਣਾ ਕੇ ਬਾਬਲ ਵਿੱਚ ਲਿਜਾਇਆ ਗਿਆ ਸੀ, ਉਨ੍ਹਾਂ ਦੇ ਕੋਲ ਉਹ ਹਿੰਮਤ ਸੀ।

ਰਾਜੇ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਸੀ ਜਿਹੜੀ ਸੱਠ ਹੱਥ ਉੱਚੀ ਅਤੇ ਛੇ ਹੱਥ ਚੌੜੀ ਸੀ, ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਸਾਰੇ ਉਸ ਮੂਰਤੀ ਨੂੰ ਮੱਥਾ ਟੇਕਣ ਅਤੇ ਉਸਦੀ ਪੂਜਾ ਕਰਨ। ਉਸ ਕੌਮ ਦੇ ਸਾਰੇ ਲੋਕਾਂ ਨੇ ਬਿਨਾਂ ਕਿਸੇ ਵਿਰੋਧ ਦੇ ਉਸ ਹੁਕਮ ਦੀ ਪਾਲਣਾ ਕੀਤੀ।

ਪਰ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਉਸ ਮੂਰਤੀ ਅੱਗੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਸਪੱਸ਼ਟ ਦ੍ਰਿਸ਼ਟੀ ਸੀ ਕਿ ਯਹੋਵਾਹ ਮਹਾਨ ਹੈ। ਉਨ੍ਹਾਂ ਦੇ ਮਨ ਵਿੱਚ ਪੱਕਾ ਇਰਾਦਾ ਸੀ ਕਿ ਯਹੋਵਾਹ ਬਾਬਲ ਦੇ ਰਾਜੇ ਨਾਲੋਂ ਵੀ ਮਹਾਨ ਹੈ।

ਇਸੇ ਲਈ ਉਹ ਇੰਨੇ ਨਿਡਰ ਅਤੇ ਦਲੇਰ ਅਤੇ ਸੀ। “ਤਦ ਸ਼ਦਰਕ, ਮੇਸ਼ਕ, ਅਤੇ ਅਬੇਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੱਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ। ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ”(ਦਾਨੀਏਲ 3:16,17)। ਅਤੇ ਪਰਮੇਸ਼ੁਰ ਸੱਚਮੁੱਚ ਉਨ੍ਹਾਂ ਨੂੰ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਤੋਂ ਬਚਾਉਣ ਵਿੱਚ ਵਫ਼ਾਦਾਰ ਸੀ।

ਅੱਜ, ਤੁਸੀਂ ਜਿਸ ਵੀ ਸਥਿਤੀ ਵਿੱਚੋਂ ਗੁਜ਼ਰ ਰਹੇ ਹੋ, ਰਾਜਿਆਂ ਦਾ ਰਾਜਾ ਤੁਹਾਨੂੰ ਉਨ੍ਹਾਂ ਸਾਰੀਆਂ ਸਥਿਤੀਆਂ ਤੋਂ ਬਚਾਉਣ ਦੇ ਲਈ ਸ਼ਕਤੀਸ਼ਾਲੀ ਹੈ। ਉਹ ਤੁਹਾਨੂੰ ਦੁਸ਼ਮਣ ਦੇ ਸਾਰੇ ਫੜਨ ਵਾਲੇ ਛੁਪੇ ਹੋਏ ਜਾਲਾਂ ਤੋਂ ਬਚਾਵੇਗਾ। ਤੁਸੀਂ ਕੁੱਝ ਮੁੱਦਿਆਂ ਤੋਂ ਡਰ ਸਕਦੇ ਹੋ; ਤੁਸੀਂ ਸ਼ਾਇਦ ਇਹ ਵੀ ਸੋਚ ਸਕਦੇ ਹੋ ਕਿ ਤੁਸੀਂ ਮੂਰਖਤਾ ਕੀਤੀ ਹੈ ਅਤੇ ਕੀ ਇਹ ਪੂਰੇ ਪਰਿਵਾਰ ਨੂੰ ਸ਼ਰਮਿੰਦਾ ਕਰੇਗਾ। ਯਹੋਵਾਹ ਉਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚ ਤੁਹਾਡੇ ਨਾਲ ਹੋਵੇਗਾ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਅਤੇ ਉਹ ਤੁਹਾਨੂੰ ਬਚਾਵੇਗਾ।

ਤੁਸੀਂ ਸ਼ਾਇਦ ਇਹ ਵੀ ਸ਼ਿਕਾਇਤ ਕਰ ਸਕਦੇ ਹੋ ਕਿ ਦੁਸ਼ਟ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਸਮੱਰਥਨ ਕਰਨ ਵਾਲਾ ਕੋਈ ਨਹੀਂ ਹੈ। ਪਰ ਮੈਂ ਤੁਹਾਨੂੰ ਇਹ ਸਾਡੇ ਪ੍ਰਭੂ ਯਿਸੂ ਦੇ ਨਾਮ ਵਿੱਚ ਦੱਸਦਾ ਹਾਂ; ਕਿ ਉਹ ਤੁਹਾਨੂੰ ਬਚਾਵੇਗਾ ਅਤੇ ਤੁਹਾਨੂੰ ਛੁਡਾਵੇਗਾ।

ਪ੍ਰਮੇਸ਼ਵਰ ਦੇ ਬੱਚਿਓ, ਦੇਸ਼ ਦੇ ਕਾਨੂੰਨ, ਪੂਰਾ ਸਮਾਜ, ਤੁਹਾਡੇ ਆਪਣੇ ਦੋਸਤ ਅਤੇ ਰਿਸ਼ਤੇਦਾਰ ਤੁਹਾਡੇ ਵਿਰੁੱਧ ਹੋ ਸਕਦੇ ਹਨ। ਪਰੇਸ਼ਾਨ ਜਾਂ ਨਿਰਾਸ਼ ਨਾ ਹੋਵੋ। ਯਹੋਵਾਹ ਆਖਦਾ ਹੈ; “ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ”(ਯਸਾਯਾਹ 41:10)। ਤੁਸੀਂ ਰਾਜਿਆਂ ਦੇ ਰਾਜੇ ਦੇ ਬੱਚੇ ਹੋ। ਤੁਸੀਂ ਪ੍ਰਭੂ ਵਿੱਚ ਪਨਾਹ ਲਈ ਹੈ ਅਤੇ ਉਹ ਜ਼ਰੂਰ ਹੀ ਤੁਹਾਨੂੰ ਬਚਾਵੇਗਾ। ਇਸ ਲਈ, ਡਰੋ ਨਾ।

ਅਭਿਆਸ ਕਰਨ ਲਈ – “ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ”(ਜ਼ਬੂਰਾਂ ਦੀ ਪੋਥੀ 91:15)

Leave A Comment

Your Comment
All comments are held for moderation.