Appam - Punjabi

ਜੂਨ 12 – ਦੁੱਖ ਵਿੱਚ ਦਿਲਾਸਾ!

“ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ”(ਰੋਮੀਆਂ 12:12)।

ਯਹੂਦੀਆਂ ਦੀ ਪਵਿੱਤਰ ਕਿਤਾਬ ਵਿੱਚ ਲਿਖਿਆ ਹੈ: “ਹੇ ਮਨੁੱਖ, ਕਿਸੇ ਵੀ ਦੁਖਦਾਈ ਸਥਿਤੀ ਵਿੱਚ ਆਪਣੀ ਉਮੀਦ ਨੂੰ ਕਦੇ ਨਾ ਛੱਡ, ਨਾ ਹੀ ਆਪਣੇ ਵਿਸ਼ਵਾਸ ਨੂੰ। ਕਿਸੇ ਆਦਮੀ ਨੂੰ ਰੁੱਖ ਉੱਤੇ ਟੰਗੇ ਜਾਣ ਤੇ ਵੀ ਕਦੇ ਆਪਣੀ ਉਮੀਦ ਨਹੀਂ ਛੱਡਣੀ ਚਾਹੀਦੀ ਹੈ, ਅਤੇ ਨਾ ਹੀ ਜਦੋਂ ਜਲਾਦ ਉਸਨੂੰ ਮਾਰਨ ਦੇ ਲਈ ਆਪਣੀ ਤਲਵਾਰ ਚੁੱਕਦਾ ਹੈ। ਕਿਉਂਕਿ ਪ੍ਰਭੂ ਆਖਰੀ ਸਮੇਂ ਵਿੱਚ ਵੀ ਚਮਤਕਾਰ ਕਰ ਸਕਦਾ ਹੈ ਅਤੇ ਉਸਨੂੰ ਬਚਾ ਸਕਦਾ ਹੈ।”

ਅਸੀਂ ਪਵਿੱਤਰ ਸ਼ਾਸਤਰ ਵਿੱਚ ਇੱਕ ਦੁਖੀ ਵਿਅਕਤੀ ਦੇ ਬਾਰੇ ਪੜ੍ਹਦੇ ਹਾਂ। ਉਸਦੀ ਮਾਂ ਨੇ ਉਸਦਾ ਨਾਮ ਯਅਬੇਸ ਰੱਖਿਆ, ਕਿਉਂਕਿ ਉਸਨੇ ਉਸਨੂੰ ਦੁੱਖ ਵਿੱਚ ਜਨਮ ਦਿੱਤਾ। ਪਰ ਉਹ ਦੁੱਖ ਵਿੱਚ ਆਪਣਾ ਜੀਵਨ ਜਾਰੀ ਨਹੀਂ ਰੱਖਣਾ ਚਾਹੁੰਦਾ ਸੀ। ਉਸਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋਏ ਆਖਿਆ, “ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ, ਮੇਰੀਆਂ ਹੱਦਾਂ ਨੂੰ ਵਧਾਉਂਦਾ, ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਨੂੰ ਦੁੱਖ ਨਾ ਦੇਵੇ!” ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ”(1 ਇਤਿਹਾਸ 4:10)। ਉਸ ਦਿਨ ਤੋਂ ਉਸ ਦੇ ਸਾਰੇ ਦੁੱਖ ਖ਼ਤਮ ਹੋ ਗਏ ਸੀ। ਅਤੇ ਉਹ ਯਹੋਵਾਹ ਦੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਭਰ ਗਿਆ।

ਅੱਜ ਵੀ, ਭਾਵੇਂ ਲੋਕ ਵੱਖੋ-ਵੱਖਰੀਆਂ ਗੱਲਾਂ ਦੇ ਲਈ ਸੋਗ ਕਰਦੇ ਹਨ, ਯਹੋਵਾਹ ਸੀਯੋਨ ਵਿੱਚ ਸੋਗ ਕਰਨ ਵਾਲਿਆਂ ਨੂੰ ਉਨ੍ਹਾਂ ਵਿੱਚੋਂ ਅਲੱਗ ਕਰਦਾ ਹੈ। ਯਹੋਵਾਹ ਆਖਦਾ ਹੈ, “ਕਿ ਸੀਯੋਨ ਦੇ ਸੋਗੀਆਂ ਲਈ ਇਹ ਕਰਾਂ, – ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ, ਤਦ ਉਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ”(ਯਸਾਯਾਹ 61:3)।

ਸੀਯੋਨ ਉਹ ਪਹਾੜ ਹੈ, ਜਿੱਥੇ ਅਸੀਂ ਪਰਮੇਸ਼ੁਰ ਦੇ ਲੇਲੇ ਦੇ ਨਾਲ ਖੜੇ ਹਾਂ (ਪ੍ਰਕਾਸ਼ ਦੀ ਪੋਥੀ 14:1)। ਜਿਹੜੇ ਲੋਕ ਪ੍ਰਭੂ ਦੇ ਨਾਲ ਖੜੇ ਹੁੰਦੇ ਹਨ, ਉਸਦੇ ਮਨ ਵਿੱਚ ਇੱਕ ਬੋਝ ਹੁੰਦਾ ਹੈ ਕਿ ਉਹ ਦੂਸਰਿਆਂ ਨੂੰ ਉਸ ਦੀ ਸ਼ਰਨ ਵਿੱਚ ਲੈ ਜਾਵੇ। ਯਹੋਵਾਹ ਅਜਿਹੇ ਲੋਕਾਂ ਦਾ ਖੁਸ਼ੀ ਦੇ ਤੇਲ ਨਾਲ ਮਸਹ ਕਰਦਾ ਹੈ, ਜਿਨ੍ਹਾਂ ਦੇ ਕੋਲ ਅਜਿਹੇ ਦੁੱਖ ਅਤੇ ਸੋਗ ਹਨ, ਅਤੇ ਉਨ੍ਹਾਂ ਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਕਰਦਾ ਹੈ।

ਮੂਸਾ ਨੇ ਪ੍ਰਾਰਥਨਾ ਕੀਤੀ: “ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ”(ਜ਼ਬੂਰਾਂ ਦੀ ਪੋਥੀ 90:15)। ਪ੍ਰਮੇਸ਼ਵਰ ਤੁਹਾਡੇ ਦੁੱਖ ਦੇ ਦਿਨਾਂ ਦੇ ਅਨੁਸਾਰ ਅਤੇ ਜਿਨ੍ਹੇ ਵਰ੍ਹਿਆਂ ਵਿੱਚ ਤੁਸੀਂ ਬੁਰਿਆਈ ਵੇਖੀ ਹੈ, ਉਸ ਦੇ ਅਨੁਸਾਰ ਪ੍ਰਮੇਸ਼ਵਰ ਦੁੱਗਣੀ ਬਰਕਤਾਂ ਦੀ ਵਰਖਾ ਕਰੇਗਾ। ਜਦੋਂ ਤੁਸੀਂ ਅੱਯੂਬ ਦੀ ਜ਼ਿੰਦਗੀ ਦੇ ਬਾਰੇ ਪੜ੍ਹਦੇ ਹੋ, ਤਾਂ ਤੁਸੀਂ ਦੇਖੋਂਗੇ ਕਿ ਉਸਨੇ ਕਿੰਨੇ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕੀਤਾ। ਪਰ ਉਸਨੇ ਆਪਣੀ ਉਮੀਦ ਨਹੀਂ ਛੱਡੀ, ਇੱਥੋਂ ਤੱਕ ਕਿ ਉਸਦੀ ਪਤਨੀ ਨੇ ਵੀ ਉਸਦਾ ਮਜ਼ਾਕ ਉਡਾਇਆ ਅਤੇ ਉਸਦੀ ਨਿੰਦਿਆਂ ਕੀਤੀ। ਤੁਹਾਨੂੰ ਵੀ ਆਪਣੀ ਉਮੀਦ ਕਦੇ ਨਹੀਂ ਛੱਡਣੀ ਚਾਹੀਦੀ। ਸਾਡਾ ਪ੍ਰਭੂ ਹੀ ਇੱਕੋ-ਇੱਕ ਹੈ ਜਿਹੜਾ ਸਾਨੂੰ ਦੁੱਖ ਅਤੇ ਦਰਦ ਦੇ ਸਮੇਂ ਵਿੱਚ ਦਿਲਾਸਾ ਦੇ ਸਕਦਾ ਹੈ। ਸਿਰਫ਼ ਕੋਨੇ ਦੇ ਆਸ-ਪਾਸ ਖੁਸ਼ਹਾਲੀ ਦੇ ਦਿਨ ਤੁਹਾਡੇ ਲਈ ਉਡੀਕ ਕਰ ਰਹੇ ਹਨ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰ ਮਸੀਹ ਪੁੱਤਰ ਦੀ ਤਰ੍ਹਾਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਲੇਰੀ ਅਤੇ ਅਭਮਾਨ ਅੰਤ ਤੱਕ ਫੜ੍ਹੀ ਰੱਖੀਏ”(ਇਬਰਾਨੀਆਂ 3:6)।

ਅਭਿਆਸ ਕਰਨ ਲਈ – “ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ”(ਜ਼ਬੂਰਾਂ ਦੀ ਪੋਥੀ 18:28)।

Leave A Comment

Your Comment
All comments are held for moderation.