Appam - Punjabi

ਜੂਨ 04 – ਬਿਮਾਰੀ ਵਿੱਚ ਆਰਾਮ!

“ਫਿਰ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ”(ਮੱਤੀ ਦੀ ਇੰਜੀਲ 8:3)।

ਜਦੋਂ ਤੁਸੀਂ ਕਿਸੇ ਬਿਮਾਰੀ ਨਾਲ ਪੀੜਿਤ ਹੁੰਦੇ ਹੋ ਤਾਂ ਇਹ ਅਸਲ ਵਿੱਚ ਬਹੁਤ ਦਰਦਨਾਕ ਹੁੰਦਾ ਹੈ। ਇੱਕ ਪਾਸੇ ਤੁਹਾਨੂੰ ਬਿਮਾਰੀ ਦੀ ਗੰਭੀਰਤਾ ਨਾਲ ਜੂਝਣਾ ਪੈਂਦਾ ਹੈ ਅਤੇ ਦੂਸਰੇ ਪਾਸੇ ਤੁਸੀਂ ਆਪਣੀ ਸਾਰੀ ਸਰੀਰਕ ਤਾਕਤ ਗੁਆ ਦਿੰਦੇ ਹੋ। ਤੁਸੀਂ ਮਾਨਸਿਕ ਉਥਲ-ਪੁਥਲ ਵਿੱਚੋਂ ਵੀ ਲੰਘਦੇ ਹੋ ਕਿ ਬਿਮਾਰੀ ਦੇ ਕਾਰਨ ਤੁਹਾਡਾ ਕੀ ਹੋਵੇਗਾ। ਪਰ ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਜਿਹੀ ਬਿਮਾਰੀ ਅਤੇ ਰੋਗ ਦੇ ਸਮੇਂ ਵੀ ਪ੍ਰਭੂ ਤੁਹਾਡੇ ਨਾਲ ਹੈ।

ਪ੍ਰਭੂ ਤੁਹਾਡੇ ਫਾਇਦੇ ਦੇ ਲਈ ਸਭ ਕੁੱਝ ਕਰਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ”(ਰੋਮੀਆਂ 8:28)। ਬਿਮਾਰੀ ਦੇ ਸਮੇਂ ਵੀ, ਪ੍ਰਭੂ ਤੁਹਾਡੇ ਨਾਲ ਹੈ, ਤੁਹਾਨੂੰ ਤੁਹਾਡੀਆਂ ਕਮੀਆਂ ਦਾ ਅਹਿਸਾਸ ਕਰਾਉਂਦਾ ਹੈ ਅਤੇ ਤੁਹਾਨੂੰ ਉਪਚਾਰਕ ਕਾਰਵਾਈ ਕਰਨ ਵਿੱਚ ਮਦਦ ਕਰਦਾ ਹੈ। ਉਹ ਤੁਹਾਡੇ ਨਾਲ ਗੱਲ ਕਰਦਾ ਹੈ ਅਤੇ ਤੁਹਾਨੂੰ ਉਤਸ਼ਾਹਿਤ ਕਰਦਾ ਹੈ। ਉਹ ਤੁਹਾਨੂੰ ਦਿਲਾਸਾ ਦਿੰਦਾ ਹੈ ਅਤੇ ਤੁਹਾਡੀ ਆਤਮਾ ਨੂੰ ਮਜ਼ਬੂਤ ​​ਕਰਦਾ ਹੈ।

ਉਨ੍ਹਾਂ ਦਿਨਾਂ ਵਿੱਚ, ਯਹੋਵਾਹ ਨੇ ਇਸਰਾਏਲੀਆਂ ਦੇ ਨਾਲ ਇੱਕ ਨੇਮ ਬੰਨ੍ਹਿਆ ਅਤੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ: “ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ”(ਕੂਚ 15:26)। ਉਹ ਹੀ ਦਿਆਲੂ ਪ੍ਰਭੂ, ਆਪਣਾ ਵਚਨ ਭੇਜੇਗਾ ਅਤੇ ਤੁਹਾਨੂੰ ਚੰਗਾ ਕਰੇਗਾ। ਉਹ ਤੁਹਾਨੂੰ ਆਪਣੇ ਕਿੱਲਾਂ ਵਾਲੇ ਹੱਥਾਂ ਨਾਲ ਛੂਹੇਗਾ ਅਤੇ ਤੁਹਾਡੀ ਸਿਹਤ ਨੂੰ ਬਹਾਲ ਕਰੇਗਾ।

ਮਸੀਹ ਦੇ ਹੱਥ ਕੋੜ੍ਹੀਆਂ ਦੇ ਲਈ ਚੰਗਾ ਕਰਨ ਵਾਲੇ ਤੇਲ ਦੇ ਵਰਗੇ ਸੀ, ਪਤਰਸ ਦੀ ਸੱਸ ਦੇ ਬੁਖਾਰ ਨੂੰ ਠੀਕ ਕਰਨ ਲਈ ਮਹਾਨ ਦਵਾ ਸੀ, ਅਤੇ ਲੰਗੜੇ ਅਤੇ ਅਪਾਹਜਾਂ ਦੇ ਮੁੜੇ ਹੋਏ ਅੰਗਾਂ ਨੂੰ ਠੀਕ ਕਰਨ ਦੀ ਸ਼ਕਤੀ ਸੀ। ਉਹ ਹੱਥ ਜਿਹੜੇ ਸਲੀਬ ਉੱਤੇ ਖਿੱਚੇ ਗਏ ਸੀ, ਅੱਜ ਵੀ ਮਾਰ ਝੱਲਦੇ ਹਨ।

ਇੱਕ ਵਾਰ ਸਰਕਾਰ ਨੇ ਇੱਕ ਸ਼ਰਨਾਰਥੀ ਕੈਂਪ ਦੇ ਅੰਦਰ ਇੱਕ ਹਸਪਤਾਲ ਬਣਵਾਇਆ ਸੀ। ਉਸੇ ਇਲਾਕੇ ਵਿੱਚ ਇੱਕ ਈਸਾਈ ਹਸਪਤਾਲ ਵੀ ਸੀ, ਜਿਸ ਵਿੱਚ ਕੁੱਝ ਹੀ ਬਿਸਤਰੇ ਸਨ। ਅਤੇ ਸ਼ਰਨਾਰਥੀ, ਸਰਕਾਰੀ ਹਸਪਤਾਲ ਜਾਣ ਦੀ ਬਜਾਏ, ਆਪਣੇ ਇਲਾਜ਼ ਦੇ ਲਈ ਹਮੇਸ਼ਾ ਈਸਾਈ ਹਸਪਤਾਲ ਜਾਂਦੇ ਸੀ।

ਜਦੋਂ ਕਿ ਦੋਨਾਂ ਹਸਪਤਾਲਾਂ ਵਿੱਚ ਦਵਾਈ ਅਤੇ ਪ੍ਰਕਿਰਿਆਵਾਂ ਇੱਕੋ ਜਿਹੀਆਂ ਸਨ, ਹੱਥਾਂ ਅਤੇ ਮਰੀਜ਼ਾਂ ਦੇ ਇਲਾਜ ਦੇ ਤਰੀਕੇ ਵਿੱਚ ਬਹੁਤ ਵੱਡਾ ਅੰਤਰ ਸੀ। ਲੋਕਾਂ ਨੇ ਦੱਸਿਆ ਕਿ ਈਸਾਈ ਹਸਪਤਾਲ ਵਿੱਚ ਉਹ ਮਰੀਜ਼ਾਂ ਦੇ ਨਾਲ ਪਿਆਰ ਅਤੇ ਦਯਾ ਦੇ ਨਾਲ ਵਿਵਹਾਰ ਕਰਦੇ ਹਨ, ਉਹ ਉਸ ਹਸਪਤਾਲ ਵਿੱਚ ਮਸੀਹ ਦੇ ਦਿਲਾਸਾ ਦੇਣ ਵਾਲੇ ਹੱਥ ਨੂੰ ਦੇਖਣ ਵਿੱਚ ਯੋਗ ਸੀ, ਜਿੱਥੇ ਮਰੀਜ਼ਾਂ ਨੇ ਤੰਦਰੁਸਤੀ ਦੇ ਨਾਲ-ਨਾਲ ਦਿਲਾਸਾ, ਸ਼ਾਂਤੀ ਅਤੇ ਆਨੰਦ ਦਾ ਤਜ਼ਰਬਾ ਕੀਤਾ।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਵੀ ਤੁਸੀਂ ਕਿਸੇ ਬਿਮਾਰੀ ਜਾਂ ਰੋਗ ਵਿੱਚੋਂ ਲੰਘਦੇ ਹੋ, ਤਾਂ ਆਪਣੇ ਦਿਲ ਵਿੱਚ ਕਦੇ ਵੀ ਡਰੋ ਨਾ, ਨਾ ਪਰੇਸ਼ਾਨ ਹੋਵੋ, ਭਾਵੇਂ ਉਹ ਹੋਰ ਵੀ ਵਿਗੜ ਜਾਵੇ ਜਾਂ ਉਸ ਬਿਮਾਰੀ ਦਾ ਮਤਲਬ ਤੁਹਾਡੀ ਜ਼ਿੰਦਗੀ ਦਾ ਅੰਤ ਹੋਵੇ। ਪ੍ਰਭੂ ਤੁਹਾਡੇ ਉੱਤੇ ਆਪਣਾ ਕਿੱਲਾਂ ਵਾਲਾ ਹੱਥ ਰੱਖੇਗਾ ਅਤੇ ਤੁਹਾਨੂੰ ਚੰਗਿਆਈ, ਤਾਕਤ ਅਤੇ ਚੰਗੀ ਸਿਹਤ ਦੇਵੇਗਾ। ਤੁਸੀਂ ਜ਼ਰੂਰ ਹੀ ਉਸ ਦੇ ਦੁਆਰਾ ਸ਼ਾਂਤੀ ਪਾਉਂਗੇ।

ਅਭਿਆਸ ਕਰਨ ਲਈ – “ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ”(ਯਸਾਯਾਹ 53:5)।

Leave A Comment

Your Comment
All comments are held for moderation.