situs toto musimtogel toto slot musimtogel link musimtogel daftar musimtogel masuk musimtogel login musimtogel toto
Appam - Punjabi

ਜੁਲਾਈ 30 – ਪਵਿੱਤਰ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ!

“ਉਸ ਨੇਮ ਅਨੁਸਾਰ ਜਿਹੜਾ ਮੈਂ ਤੁਹਾਡੇ ਨਾਲ ਮਿਸਰ ਦੇ ਵਿੱਚੋਂ ਨਿੱਕਲਣ ਦੇ ਸਮੇਂ ਬੰਨ੍ਹਿਆ, ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਇਸ ਲਈ ਡਰੋ ਨਾ!”(ਹੱਜਈ 2:5)।

‘ਪਵਿੱਤਰ ਆਤਮਾ ਤੁਹਾਡੇ ਵਿਚਕਾਰ ਰਹਿੰਦਾ ਹੈ’, ਨਬੀ ਹੱਜਈ ਦੁਆਰਾ ਸਾਨੂੰ ਦਿੱਤਾ ਗਿਆ ਵਾਅਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਇਸਰਾਏਲੀਆਂ ਨੂੰ ਇਹ ਵਾਅਦਾ ਦੇਣ ਵਾਲੇ ਪਰਮੇਸ਼ੁਰ ਦੇ ਵਿਸ਼ੇ ਉੱਤੇ ਮਨਨ ਕਰੀਏ। ਯਹੋਵਾਹ ਨੇ ਸੁਲੇਮਾਨ ਦੁਆਰਾ ਇੱਕ ਅਦਭੁੱਤ ਭਵਨ ਬਣਵਾਇਆ। ਪਰ ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਪਿੱਛੇ ਚੱਲਿਆ”(1 ਰਾਜਾ 11:5)।

ਇਸਰਾਏਲ ਦੇ ਲੋਕ ਵੀ ਦੂਸਰੇ ਦੇਵਤਿਆਂ ਦੇ ਪਿੱਛੇ ਅਤੇ ਮੂਰਤੀ-ਪੂਜਾ ਵਿੱਚ ਚਲੇ ਗਏ। ਪ੍ਰਮੇਸ਼ਵਰ ਦਾ ਮੰਦਰ, ਕੁੱਝ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਪੂਰਾ ਕਰਨ ਦੇ ਲਈ ਇੱਕ ਸਥਾਨ ਵਜੋਂ ਹੀ ਰਿਹਾ। ਪਰਮੇਸ਼ੁਰ ਇਨ੍ਹਾਂ ਕੁਕਰਮਾਂ ਤੋਂ ਦੁਖੀ ਹੋਇਆ ਅਤੇ ਉਸਨੇ ਬਾਬਲ ਦੇ ਰਾਜੇ ਨੂੰ ਇਸਰਾਏਲੀਆਂ ਦੇ ਵਿਰੁੱਧ ਖੜ੍ਹਾ ਕੀਤਾ। ਅਤੇ ਰਾਜਾ ਨਬੂਕਦਨੱਸਰ ਨੇ ਪਰਮੇਸ਼ੁਰ ਦੇ ਮੰਦਰ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਅਤੇ ਉਸਨੂੰ ਜ਼ਮੀਨ ਉੱਤੇ ਸੁੱਟ ਦਿੱਤਾ।

ਫਿਰ ਬਾਬਲ ਦੀ ਗ਼ੁਲਾਮੀ ਤੋਂ ਇਸਰਾਏਲੀਆਂ ਦੀ ਵਾਪਸੀ ਦੇ ਦਿਨ ਆਏ। ਯਹੋਵਾਹ ਨੇ ਜ਼ਰੁੱਬਾਬਲ ਦੇ ਦਿਲ ਨੂੰ ਦੁਬਾਰਾ ਯਹੋਵਾਹ ਦਾ ਭਵਨ ਬਣਾਉਣ ਦੇ ਲਈ ਅਗਵਾਈ ਕੀਤੀ। ਪਰਮੇਸ਼ੁਰ ਨੇ ਅਜ਼ਰਾ, ਲੇਖਕ ਅਤੇ ਨਹਮਯਾਹ, ਰਾਜੇ ਦਾ ਪਿਆਲਾ ਚੁੱਕਣ ਵਾਲਾ, ਪਰਮੇਸ਼ੁਰ ਦੇ ਮੰਦਰ ਨੂੰ ਦੁਬਾਰਾ ਬਣਾਉਣ ਦੇ ਇਸ ਮਹਾਨ ਕੰਮ ਲਈ ਵੀ ਉਠਾਇਆ। ਅਤੇ ਨਬੀ ਹੱਜਈ ਭਵਿੱਖਬਾਣੀ ਦੇ ਸ਼ਬਦਾਂ ਨਾਲ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਰਿਹਾ। ਜਦੋਂ ਜ਼ਰੁੱਬਾਬਲ ਨੇ ਮੰਦਰ ਦੀ ਨੀਂਹ ਰੱਖੀ ਸੀ, ਤਾਂ ਇੰਨੀਆਂ ਰੁਕਾਵਟਾਂ ਸਨ, ਕਿ ਉਹ ਸੋਲਾਂ ਸਾਲਾਂ ਬਾਅਦ ਵੀ ਭਵਨ ਨੂੰ ਪੂਰਾ ਨਹੀਂ ਕਰ ਸਕਿਆ। ਇਸ ਲਈ ਬਹੁਤ ਸਾਰੇ ਸਨਬੱਲਟ ਅਤੇ ਤੋਬਿਆਹ ਉੱਠੇ ਅਤੇ ਕੰਮ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਿਉਂਕਿ ਜ਼ਰੁੱਬਾਬਲ ਦੇ ਕੋਲ ਉਸਦੇ ਹੱਥਾਂ ਵਿੱਚ ਜ਼ਰੂਰੀ ਸਾਧਨ ਜਾਂ ਲੋੜੀਂਦੇ ਕੰਮ ਕਰਨ ਵਾਲੇ ਨਹੀਂ ਸਨ, ਇਸ ਲਈ ਉਹ ਕੰਮ ਪੂਰਾ ਨਹੀਂ ਕਰ ਸਕਿਆ।

ਪਰ ਪਰਮੇਸ਼ੁਰ ਨੇ ਆਪਣੇ ਬੱਚਿਆਂ ਨੂੰ ਹੌਸਲਾ ਦੇਣਾ ਚਾਹਿਆ, ਜੋ ਬਹੁਤ ਥੱਕੇ ਹੋਏ ਸਨ। ਇਸ ਲਈ ਉਸ ਨੇ ਇਹ ਕਹਿੰਦੇ ਹੋਏ ਵਾਅਦਾ ਕੀਤਾ: “ਉਸ ਨੇਮ ਅਨੁਸਾਰ ਜਿਹੜਾ ਮੈਂ ਤੁਹਾਡੇ ਨਾਲ ਮਿਸਰ ਦੇ ਵਿੱਚੋਂ ਨਿੱਕਲਣ ਦੇ ਸਮੇਂ ਬੰਨ੍ਹਿਆ, ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਇਸ ਲਈ ਡਰੋ ਨਾ!”(ਹੱਜਈ 2:5)। ਹਾਂ, ਜਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਹੈ, ਤੁਹਾਨੂੰ ਕਿਸੇ ਵੀ ਚੀਜ਼ ਤੋਂ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। “ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ”(ਜ਼ਕਰਯਾਹ 4:6)।

ਪੁਰਾਣੇ ਨੇਮ ਦੇ ਦਿਨਾਂ ਵਿੱਚ, ਇਸਰਾਏਲੀਆਂ ਨੇ ਤੰਬੂ ਅਤੇ ਪਰਮੇਸ਼ੁਰ ਦੇ ਮੰਦਰ ਨੂੰ ਬਣਾਇਆ। ਪਰ ਨਵੇਂ ਨੇਮ ਦੇ ਸਮੇਂ ਵਿੱਚ, ਅਸੀਂ ਇੱਕ ਮਹਿਲ ਵਿੱਚ, ਮਸੀਹ ਦੀ ਨੀਂਹ ਉੱਤੇ, ਅਤੇ ਰਸੂਲਾਂ ਦੇ ਸਿਧਾਂਤਾਂ ਉੱਤੇ ਬਣੇ ਹਾਂ। ਜੇਕਰ ਇਸ ਭਵਨ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਾ ਚਾਹੀਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਪਵਿੱਤਰ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ। ਜਦੋਂ ਪਵਿੱਤਰ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਤਾਂ ਤੁਸੀਂ ਕਦੇ ਪਰੇਸ਼ਾਨ ਜਾਂ ਡਰੋਂਗੇ ਨਹੀਂ। ਉਹ ਆਪ ਹੀ ਤੁਹਾਡੇ ਅੰਦਰ ਰਹੇਗਾ ਅਤੇ ਅੰਤ ਤੱਕ ਤੁਹਾਡੀ ਅਗਵਾਈ ਕਰੇਗਾ।

ਅਭਿਆਸ ਕਰਨ ਲਈ – “ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਗੂੰ ਆਵੇਗਾ, ਤਦ ਯਹੋਵਾਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ”(ਯਸਾਯਾਹ 59:19)

Leave A Comment

Your Comment
All comments are held for moderation.