No products in the cart.
ਜੁਲਾਈ 18 – ਇੱਕ ਜਿਹੜਾ ਦੌੜਦਾ ਹੈ!
“ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ”(1 ਕੁਰਿੰਥੀਆਂ 9:24)।
ਜੇਕਰ ਤੁਸੀਂ ਉਸ ਦੌੜ ਵਿੱਚ ਜਿਹੜੀ ਯਹੋਵਾਹ ਦੇ ਦੁਆਰਾ ਤੁਹਾਨੂੰ ਸੌਂਪੀ ਗਈ ਹੈ, ਪਵਿੱਤਰਤਾ ਦੇ ਨਾਲ ਦੌੜੋਂਗੇ, ਤਾਂ ਤੁਸੀਂ ਦੌੜ ਨੂੰ ਸਫਲਤਾਪੂਰਵਕ ਪੂਰਾ ਕਰੋਂਗੇ। ਤੁਸੀਂ ਚੰਗੀ ਲੜਾਈ ਲੜਨ ਅਤੇ ਵਿਸ਼ਵਾਸ ਬਣਾਈ ਰੱਖਣ ਦੇ ਯੋਗ ਹੋਵੋਂਗੇ।
ਪ੍ਰਮੇਸ਼ਵਰ ਦੇ ਸੇਵਕ ਜਾਂ ਵਿਸ਼ਵਾਸੀ ਨੂੰ ਬਦਨਾਮ ਕਰਨ ਦੇ ਲਈ ਤਿੰਨ ਟੋਏ ਜਾਂ ਫੰਦੇ ਹਨ, ਅਤੇ ਇਹ ਧਨ, ਅਧਿਕਾਰ ਅਤੇ ਲਾਲਸਾ ਹੈ। ਜਦੋਂ ਅਸੀਂ ਰਸੂਲ ਪੌਲੁਸ ਦੇ ਜੀਵਨ ਉੱਤੇ ਵਿਚਾਰ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਉਹ ਇਨ੍ਹਾਂ ਮਾਮਲਿਆਂ ਵਿੱਚ ਬਹੁਤ ਸਾਵਧਾਨ ਅਤੇ ਚੌਕਸ ਸੀ, ਅਤੇ ਇਸ ਤਰ੍ਹਾਂ ਉਹ ਆਪਣੀ ਪਵਿੱਤਰਤਾ ਨੂੰ ਬਣਾਈ ਰੱਖਦਾ ਸੀ।
ਪੈਸਿਆਂ ਦੇ ਮਾਮਲਿਆਂ ਵਿੱਚ ਉਸਦੀ ਇਮਾਨਦਾਰੀ ਦੇ ਕਾਰਨ, ਉਹ ਅਫ਼ਸੁਸ ਦੀ ਕਲੀਸਿਯਾ ਨੂੰ ਆਪਣੀ ਪੱਤ੍ਰੀ ਵਿੱਚ ਇਸ ਤਰ੍ਹਾਂ ਲਿਖਦਾ ਹੈ। ਉਹ ਕਹਿੰਦਾ ਹੈ: “ਮੈਂ ਕਿਸੇ ਦੀ ਚਾਂਦੀ ਜਾਂ ਸੋਨੇ ਜਾਂ ਬਸਤਰ ਦਾ ਲਾਲਚ ਨਹੀਂ ਕੀਤਾ। ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ”(ਰਸੂਲਾਂ ਦੇ ਕਰਤੱਬ 20:34)। ਉਸ ਨੇ ਪੈਸੇ ਦੇ ਮਾਮਲੇ ਵਿੱਚ ਕਿਸੇ ਵੀ ਬੇਈਮਾਨੀ ਨਾਲ ਆਪਣੇ ਆਪ ਨੂੰ ਕਦੇ ਵੀ ਦਾਗ਼ੀ ਨਹੀਂ ਕੀਤਾ।
ਉਸੇ ਤਰ੍ਹਾਂ, ਉਸ ਨੇ ਵੀ ਆਪਣੀ ਪਵਿੱਤਰਤਾ ਨੂੰ ਬਣਾਈ ਰੱਖਿਆ। ਕੁਰਿੰਥੀਆਂ ਨੂੰ ਲਿਖੀ ਉਸਦੀ ਪੱਤ੍ਰੀ ਵਿੱਚ ਅਸੀਂ ਪੜ੍ਹਦੇ ਹਾਂ: “ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਕਿਤੇ ਅਜਿਹਾ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਪਰਮੇਸ਼ੁਰ ਅੱਗੇ ਨਿਕੰਮਾ ਹੋ ਜਾਂਵਾਂ”(1 ਕੁਰਿੰਥੀਆਂ 9:27)। ਉਸਨੇ ਆਪਣੇ ਆਤਮਿਕ ਸ਼ਬਦ, ਤਿਮੋਥਿਉਸ ਨੂੰ ਵੀ ਜਵਾਨੀ ਦੀਆਂ ਕਾਮਨਾਵਾਂ ਤੋਂ ਦੂਰ ਭੱਜਣ ਦੀ ਸਲਾਹ ਦਿੱਤੀ। (2 ਤਿਮੋਥਿਉਸ 2:22)।
ਪੌਲੁਸ ਵੀ ਅਧਿਕਾਰ ਜਾਂ ਘਮੰਡ ਦੇ ਜਾਲ ਵਿੱਚ ਨਹੀਂ ਫਸਿਆ। ਉਹ ਹਮੇਸ਼ਾ ਆਪਣੇ ਆਪ ਨੂੰ ਅਧੀਨ ਕਰਦਾ ਸੀ ਅਤੇ ਆਪਣੇ ਆਪ ਨੂੰ ਪਾਪੀਆਂ ਵਿੱਚੋਂ ਪ੍ਰਮੁੱਖ ਅਤੇ ਨਿਕੰਮਾ ਵਿਅਕਤੀ ਕਹਿੰਦਾ ਸੀ। ਆਤਮਿਕ ਮੰਡਲੀ ਵਿੱਚ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘੁਮੰਡ ਅਤੇ ਹੰਕਾਰ ਦੇ ਨਾਲ ਰੰਗਿਆ ਹੈ। ਪੂਰਨ ਸ਼ਕਤੀ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਕਰ ਦਿੰਦੀ ਹੈ। ਕਿਸੇ ਵੀ ਹੋਰ ਫੰਦੇ ਦੀ ਤੁਲਨਾ ਵਿੱਚ ਪ੍ਰਮੇਸ਼ਵਰ ਦੇ ਜ਼ਿਆਦਾ ਸੰਤ ਹੰਕਾਰ ਦੇ ਜਾਲ ਵਿੱਚ ਫਸ ਗਏ ਹਨ। ਇਸ ਤਰ੍ਹਾਂ ਦੇ ਜਾਲ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਰਸੂਲ ਪੌਲੁਸ ਹਮੇਸ਼ਾ ਚੌਕਸ ਰਹਿੰਦਾ ਸੀ। ਉਹ ਵਿਸ਼ਵਾਸੀਆਂ ਨੂੰ ਕਹਿੰਦਾ ਹੈ ਕਿ ਉਸਨੂੰ ਉਨ੍ਹਾਂ ਦੇ ਵਿਸ਼ਵਾਸ ਉੱਤੇ ਅਧਿਕਾਰ ਨਹੀਂ ਹੈ, ਪਰ ਪ੍ਰਭੂ ਨੇ ਕਿਰਪਾ ਨਾਲ ਉਸਦੇ ਵਿਸ਼ਵਾਸ ਦਾ ਨਿਰਮਾਣ ਕਰਨ ਦੇ ਲਈ ਬੁਲਾਇਆ ਹੈ।
ਪ੍ਰਮੇਸ਼ਵਰ ਦੇ ਬੱਚਿਓ, ਪਵਿੱਤਰਤਾ ਵਿੱਚ ਪ੍ਰਾਰਥਨਾ ਦੇ ਨਾਲ ਆਪਣੇ ਜੀਵਨ ਨੂੰ ਬਣਾਈ ਰੱਖੋ। ਆਪਣੇ ਪਾਪਾਂ ਨੂੰ ਯਹੋਵਾਹ ਅੱਗੇ ਮੰਨ ਲਓ, ਅਤੇ ਉਹ ਜ਼ਰੂਰ ਹੀ ਤੁਹਾਡੀ ਦੌੜ ਨੂੰ ਖ਼ਤਮ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਅਭਿਆਸ ਕਰਨ ਲਈ – “ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ”(1 ਯੂਹੰਨਾ 1:7)।