No products in the cart.
ਜੁਲਾਈ 16 – ਇੱਕ ਜਿਹੜਾ ਵਿਸ਼ਵਾਸ ਕਰਦਾ ਹੈ!
“ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ”(ਯਸਾਯਾਹ 28:16)।
ਵਿਸ਼ਵਾਸ ਕਿਸੇ ਵੀ ਵਿਅਕਤੀ ਦੇ ਲਈ ਇੱਕ ਮਹੱਤਵਪੂਰਨ ਗੁਣ ਹੈ। ਜਿਹੜਾ ਕੋਈ ਵੀ ਪੂਰੀ ਤਰ੍ਹਾਂ ਨਾਲ ਮਸੀਹ ਉੱਤੇ ਨਿਰਭਰ ਹੈ, ਉਹ ਕਦੇ ਘਬਰਾਏਗਾ ਨਹੀਂ, ਨਾ ਹੀ ਪਰੇਸ਼ਾਨ ਹੋਵੇਗਾ, ਨਾ ਜਲਦਬਾਜ਼ੀ ਵਿੱਚ ਕੰਮ ਕਰੇਗਾ।
ਤੁਹਾਨੂੰ ਆਪਣੇ ਆਪ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਤੁਹਾਨੂੰ ਇਹ ਵੀ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪ੍ਰਭੂ ਤੁਹਾਨੂੰ ਕਦੇ ਨਹੀਂ ਛੱਡਣਗੇ। ਜਿਹੜਾ ਕੋਈ ਪੂਰੀ ਤਰ੍ਹਾਂ ਨਾਲ ਪ੍ਰਮੇਸ਼ਵਰ ਉੱਤੇ ਨਿਰਭਰ ਹੈ, ਉਹ ਕਦੇ ਵੀ ਸ਼ਰਮਿੰਦਾ ਨਹੀਂ ਹੋਵੇਗਾ।
ਅੱਜ ਦੇ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਹਾਲਾਤ ਸਾਹਮਣੇ ਆ ਰਹੇ ਹਨ, ਜਿਸ ਕਾਰਨ ਮਰਦਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਸ਼ੈਤਾਨ – ਵਿਰੋਧੀ ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਉਸਨੂੰ ਪਰੇਸ਼ਾਨ ਕਰਨ ਦੇ ਲਈ ਬਹੁਤ ਸਾਰੀਆਂ ਅਚਾਨਕ ਅਸਫਲਤਾਵਾਂ, ਨੁਕਸਾਨ, ਦੁਰਘਟਨਾਵਾਂ, ਬਿਮਾਰੀਆਂ ਅਤੇ ਸੰਘਰਸ਼ਾਂ ਨੂੰ ਲਿਆਉਂਦਾ ਹੈ।
ਇੱਕ ਖੁਸ਼ਹਾਲ ਕਾਰੋਬਾਰ ਅਚਾਨਕ ਮੰਦੀ ਗਿਰਾਵਟ ਨਾਲ ਮਿਲਦਾ ਹੈ, ਜਿਸਦੇ ਨਤੀਜੇ ਵਜੋਂ ਭਾਰੀ ਨੁਕਸਾਨ ਹੁੰਦਾ ਹੈ। ਵੱਡੀਆਂ-ਵੱਡੀਆਂ ਘਟਨਾਵਾਂ ਹੁੰਦੀਆਂ ਹਨ, ਜਿਸ ਨਾਲ ਆਪਣਿਆਂ ਦਾ ਨੁਕਸਾਨ ਹੁੰਦਾ ਹੈ। ਅਸੀਂ ਆਪਣੀ ਸ਼ਾਂਤੀ ਅਤੇ ਖੁਸ਼ੀ ਵੀ ਗੁਆ ਦਿੰਦੇ ਹਾਂ ਅਤੇ ਨਾ ਸਹਿਣ ਵਾਲੀਆਂ ਪੀੜਾਂ ਵਿੱਚੋਂ ਲੰਘਦੇ ਹਾਂ, ਜਦੋਂ ਸਾਡੇ ਬੱਚਿਆਂ ਦੇ ਪਰਿਵਾਰ ਵਿੱਚ ਟੁੱਟ-ਫੁੱਟ ਹੁੰਦੀ ਹੈ। ਪਰ ਤੁਹਾਨੂੰ ਕਦੇ ਵੀ ਜਲਦਬਾਜ਼ੀ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਪ੍ਰਭੂ ਉੱਤੇ ਵਿਸ਼ਵਾਸ ਰੱਖਦੇ ਹੋ, ਅਤੇ ਆਪਣੇ ਵਿਸ਼ਵਾਸ ਦਾ ਐਲਾਨ ਕਰਦੇ ਹੋ, ਤਾਂ ਇਹ ਸਥਿਤੀਆਂ ਖੁਸ਼ਹਾਲ ਹੋ ਜਾਂਦੀਆਂ ਹਨ। ਇਹ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਰਾਜ਼ ਤੋਂ ਜਾਣੂ ਨਹੀਂ ਹਨ।
ਜਦੋਂ ਇਸਰਾਏਲੀਆਂ ਨੇ ਯਹੋਵਾਹ ਅਤੇ ਮੂਸਾ ਦੇ ਅੱਗੇ ਬੁੜ-ਬੁੜ ਕੀਤੀ ਅਤੇ ਉਸ ਨਾਲ ਵਾਦ-ਵਿਵਾਦ ਕਰਨ ਲੱਗੇ, ਤਦ ਮੂਸਾ ਜਲਦੀ ਨਾਲ ਉੱਥੋਂ ਨਿੱਕਲਿਆ। ਇਸ ਲਈ ਉਸ ਨੇ ਚੱਟਾਨ ਨਾਲ ਗੱਲ ਕਰਨ ਦੇ ਲਈ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਇਸ ਦੀ ਬਜਾਏ ਉਸ ਨੇ ਆਪਣਾ ਹੱਥ ਉਠਾਇਆ ਅਤੇ ਆਪਣੀ ਸੋਟੀ ਨਾਲ ਚੱਟਾਨ ਨੂੰ ਦੋ ਵਾਰ ਮਾਰਿਆ।
ਅਤੇ ਜਲਦਬਾਜ਼ੀ ਵਿੱਚ, ਉਸ ਨੇ ਇਹ ਕਹਿ ਕੇ ਅਵਿਸ਼ਵਾਸ ਦੀਆਂ ਗੱਲਾਂ ਵੀ ਕੀਤੀਆਂ: ‘ਕੀ ਯਹੋਵਾਹ ਤੁਹਾਡੇ ਲਈ ਇਸ ਚੱਟਾਨ ਤੋਂ ਪਾਣੀ ਕੱਢੇਗਾ? ਯਹੋਵਾਹ ਦੇ ਦਿਲ ਨੂੰ ਗਹਿਰੀ ਸੱਟ ਲੱਗੀ। ਅਤੇ ਆਪਣੇ ਕੰਮਾਂ ਦੇ ਨਤੀਜੇ ਵਜੋਂ, ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿੱਚ ਦਾਖ਼ਲ ਨਹੀਂ ਹੋ ਸਕਿਆ।
ਰਸੂਲ ਪਤਰਸ ਵੀ ਉਸ ਰਾਤ ਕੰਬਿਆ, ਜਿਸ ਰਾਤ ਉਸਨੇ ਸਾਡੇ ਪ੍ਰਭੂ ਯਿਸੂ ਦੇ ਨਾਲ ਧੋਖਾ ਕੀਤਾ ਸੀ, ਅਤੇ ਇੱਕ ਦਾਸੀ ਦੁਆਰਾ ਪੁੱਛੇ ਜਾਣ ਤੇ ਉਸਨੇ ਪ੍ਰਭੂ ਦਾ ਚੇਲਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਜਾਣੇ ਬਿਨਾਂ ਕਿ ਉਹ ਕੀ ਕਰ ਰਿਹਾ ਹੈ, ਉਸਨੇ ਪ੍ਰਭੂ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਅਤੇ ਅੰਤ ਵਿੱਚ ਉਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ।
ਜਲਦਬਾਜ਼ੀ ਦੇ ਨਤੀਜੇ ਅਸਲ ਵਿੱਚ ਬਹੁਤ ਦਰਦਨਾਕ ਹੁੰਦੇ ਹਨ, ਅਤੇ ਇਹ ਤੁਹਾਡੇ ਦਿਲ ਵਿੱਚ ਪੱਕੇ ਨਿਸ਼ਾਨ ਪੈਦਾ ਕਰ ਸਕਦੇ ਹਨ। ਤੁਸੀਂ ਕਦੇ ਵੀ ਜਲਦਬਾਜ਼ੀ ਵਿੱਚ ਸਹੀ ਫ਼ੈਸਲਾ ਨਹੀਂ ਲੈ ਸਕੋਂਗੇ। ਜਿਹੜਾ ਕੋਈ ਵਿਸ਼ਵਾਸ ਕਰੇਗਾ ਉਹ ਜਲਦਬਾਜ਼ੀ ਵਿੱਚ ਕੰਮ ਨਹੀਂ ਕਰੇਗਾ। ਜਿਸ ਨੇ ਆਪਣਾ ਘਰ ਚੱਟਾਨ ਉੱਤੇ ਬਣਾਇਆ ਹੈ ਉਹ ਕਦੇ ਵੀ ਕਾਹਲੀ ਵਿੱਚ ਨਹੀਂ ਹੋਵੇਗਾ।ਪਰਮੇਸ਼ੁਰ ਦੇ ਬੱਚਿਓ, ਜੇਕਰ ਤੁਸੀਂ ਆਪਣਾ ਜੀਵਨ ਮਸੀਹ ਦੀ ਚੱਟਾਨ ਉੱਤੇ ਬਣਾਇਆ ਹੈ, ਤਾਂ ਤੁਸੀਂ ਕਦੇ ਵੀ ਨਹੀਂ ਹਿੱਲੋਂਗੇ।
ਅਭਿਆਸ ਕਰਨ ਲਈ – “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ੁਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ”(ਯੂਹੰਨਾ ਦੀ ਇੰਜੀਲ 14:1)।