ਜੁਲਾਈ 05 – ਇੱਕਲਾ ਨਾ ਛੱਡਾਂਗਾ!

“ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਸੇ ਤਰ੍ਹਾਂ ਹੀ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ”(ਯਹੋਸ਼ੁਆ 1:5)।

ਪ੍ਰਮੇਸ਼ਵਰ ਦੁਆਰਾ ਸਾਨੂੰ ਜਿਹੜੀਆਂ ਮਹਾਨ ਚੀਜ਼ਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਵਿੱਚੋਂ, ਉਸਦੀ ਹਜ਼ੂਰੀ ਦਾ ਸਾਡੇ ਵਿੱਚ ਵਾਸ ਕਰਨਾ, ਸਭ ਤੋਂ ਮਹਾਨ ਹੈ। ਉਸਦੀ ਹਜ਼ੂਰੀ ਦੇ ਵਰਗੀ ਕੋਈ ਹੋਰ ਵਸਤੂ ਇੰਨੀ ਮਿੱਠੀ ਅਤੇ ਸ਼ਕਤੀਸ਼ਾਲੀ ਨਹੀਂ ਹੈ। ਯਿਸੂ ਮਸੀਹ ਸਾਨੂੰ ਆਪਣੀ ਵਡਿਆਈ ਯੋਗ ਹਜ਼ੂਰੀ ਨਾਲ ਭਰ ਦੇਣ ਦੇ ਲਈ ਧਰਤੀ ਉੱਤੇ ਉਤਰ ਆਏ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ”(ਮੱਤੀ 28:20)। ਇਹ ਕਹਿ ਕੇ, ਉਹ ਹਮੇਸ਼ਾਂ ਸਾਡੇ ਨਾਲ ਰਹਿੰਦੇ ਹਨ।

ਬ੍ਰਾਹਮਣ ਸਮਾਜ ਦੇ ਇੱਕ ਭਈ ਨੇ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਨ ਦੇ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਤਜ਼ਰਬਾ ਕੀਤਾ। ਇੱਕ ਦਿਨ ਉਸਦੇ ਮਾਤਾ-ਪਿਤਾ ਨੇ ਉਸ ਤੋਂ ਪੁੱਛਿਆ ਕੀ ਉਹ ਕਿਸਨੂੰ ਚਾਹੁੰਦਾ ਹੈ, ਉਨ੍ਹਾਂ ਨੂੰ ਜਾਂ ਯਿਸੂ ਮਸੀਹ ਨੂੰ? ਉਸਨੇ ਸ਼ਾਂਤ ਸੁਰ ਵਿੱਚ ਉੱਤਰ ਦਿੱਤਾ, ‘ਯਿਸੂ ਮਸੀਹ’ ਨੂੰ। ਇਹ ਪੁੱਛੇ ਜਾਣ ਤੇ ਕੀ ਕਿ ਉਸਨੂੰ ਸੰਪਤੀ ਅਤੇ ਜਾਇਦਾਦ ਦੀ ਜ਼ਰੂਰਤ ਨਹੀਂ ਹੈ, ਉਸਨੇ ਉੱਤਰ ਦਿੱਤਾ ਕੀ ਯਿਸੂ ਮਸੀਹ ਹੀ ਉਸਦੇ ਲਈ ਸਭ ਕੁੱਝ ਹੈ। ਇਹ ਸੁਣ ਕੇ ਉਸਦੇ ਮਾਤਾ-ਪਿਤਾ ਭੜਕ ਗਏ, ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸਨੂੰ ਭਜਾ ਦਿੱਤਾ।

ਜਦੋਂ ਉਹ ਭਈ ਸੜਕ ਉੱਤੇ ਇੱਕਲਾ ਜਾ ਰਿਹਾ ਸੀ, ਤਾਂ ਉਸਨੇ ਯਿਸੂ ਮਸੀਹ ਦੀ ਆਵਾਜ਼ ਬਹੁਤ ਸਪੱਸ਼ਟ ਤੌਰ ਤੇ ਸੁਣੀ। ਯਿਸੂ ਮਸੀਹ ਨੇ ਉਸਨੂੰ ਕਿਹਾ, “ਪੁੱਤਰ, ਮੈਂ ਤੈਨੂੰ ਅਨਾਥ ਦੇ ਰੂਪ ਵਿੱਚ ਨਹੀਂ ਛੱਡਾਂਗਾ”। ਪ੍ਰਮੇਸ਼ਵਰ ਦੀ ਮਿੱਠੀ ਹਜ਼ੂਰੀ ਨੇ ਉਸ ਭਈ ਨੂੰ ਘੇਰ ਲਿਆ।

ਉਸ ਦਿਨ, ਪ੍ਰਮੇਸ਼ਵਰ ਨੇ ਗਿਦਾਊਨ ਨੂੰ ਕਿਹਾ, “ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ”(ਨਿਆਂਈਆਂ ਦੀ ਪੋਥੀ 6:12)। ਸਵਰਗ ਦੂਤ ਨੇ ਮਰਿਯਮ ਨੂੰ ਕਿਹਾ, “ਅਨੰਦ ਅਤੇ ਜੈ ਤੇਰੀ ਹੋਵੇ,…ਪ੍ਰਭੂ ਤੇਰੇ ਨਾਲ ਹੈ”(ਲੂਕਾ 1:28)। ਪ੍ਰਮੇਸ਼ਵਰ ਨੇ ਮੂਸਾ ਦੀ ਵੱਲ ਦੇਖਿਆ ਅਤੇ ਵਾਅਦਾ ਕੀਤਾ, “ਮੈਂ ਹਾਂ ਜੋ ਮੈਂ ਹਾਂ”(ਕੂਚ 3:14)। ਉਹ ਹੀ ਪ੍ਰਮੇਸ਼ਵਰ ਕਦੇ ਨਹੀਂ ਬਦਲਦੇ ਅਤੇ ਸਮਰੱਥੀ ਰੂਪ ਵਿੱਚ ਤੁਹਾਡੇ ਨਾਲ ਰਹਿੰਦੇ ਹਨ। ਇਸ ਲਈ, ਮਜ਼ਬੂਤ ਬਣੋ ਅਤੇ ਸਾਰੀ ਥਕਾਵਟ ਨੂੰ ਦੂਰ ਕਰੋ ਅਤੇ ਤਰੋਤਾਜ਼ਾ ਬਣੇ ਰਹੋ। ਪ੍ਰਮੇਸ਼ਵਰ ਤੁਹਾਡੇ ਦੁਆਰਾ ਵਡਿਆਈ ਯੋਗ ਕੰਮ ਕਰਨਗੇ।

ਰਾਜਾ ਦਾਊਦ ਨੇ ਜਾਣ ਲਿਆ ਕੀ ਪ੍ਰਮੇਸ਼ਵਰ ਉਸਦੇ ਨਾਲ ਹੈ। ਉਸਨੇ ਇਹ ਕਹਿ ਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ, ਕੀ ਉਹ ਟਲੇਗਾ ਨਹੀਂ, ਕਿਉਂਕਿ ਉਹ ਹਮੇਸ਼ਾਂ ਪ੍ਰਭੂ ਨੂੰ ਆਪਣੇ ਸਾਹਮਣੇ ਰੱਖਦਾ ਹੈ। ਕਿਉਂਕਿ ਉਸਨੂੰ ਇਹ ਅਹਿਸਾਸ ਸੀ ਕੀ, ਉਸਦਾ ਚਰਵਾਹਾ, ਪ੍ਰਮੇਸ਼ਵਰ ਉਸਨੂੰ ਕਦੇ ਨਹੀਂ ਛੱਡੇਗਾ, ਇਸ ਲਈ ਉਹ ਅਨੰਦ ਨਾਲ ਕਹਿੰਦਾ ਹੈ, “ਭਾਵੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈ। ਤੇਰੀ ਸੋਟੀ ਤੇ ਤੇਰੀ ਲਾਠੀ, ਇਹ ਮੈਨੂੰ ਤਸੱਲੀ ਦਿੰਦੀਆਂ ਹਨ”(ਜ਼ਬੂਰਾਂ ਦੀ ਪੋਥੀ 23:4)। ਇਸ ਪ੍ਰਕਾਰ ਉਸਨੇ ਹੋਰ ਬਲਵੰਤ ਮਹਿਸੂਸ ਕੀਤਾ। ਪ੍ਰਮੇਸ਼ਵਰ ਅੰਤ ਤੱਕ ਦਾਊਦ ਦੇ ਨਾਲ ਰਹੇ ਅਤੇ ਉਸਦੀ ਅਗਵਾਈ ਕੀਤੀ ਅਤੇ ਉਸੇ ਤਰ੍ਹਾਂ ਉਹ ਤੁਹਾਡੀ ਵੀ ਅਗਵਾਈ ਕਰਨਗੇ।

ਅਭਿਆਸ ਕਰਨ ਲਈ – “ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ”(ਮਰਕੁਸ 16:20)।

Article by elimchurchgospel

Leave a comment